ਦਸਮ ਗਰੰਥ । दसम ग्रंथ ।

Page 1038

ਦੋਹਰਾ ॥

दोहरा ॥

ਲਛਮਿ ਕੁਅਰਿ ਜਬ ਜੰਭ ਸੋ; ਐਸੋ ਕਿਯੋ ਚਰਿਤ੍ਰ ॥

लछमि कुअरि जब ज्मभ सो; ऐसो कियो चरित्र ॥

ਮਾਰਿ ਸੁਦਰਸਨ ਸੋ ਲਯੋ; ਸੁਖਿਤ ਕੀਏ ਹਰਿ ਮਿਤ੍ਰ ॥੧੪॥

मारि सुदरसन सो लयो; सुखित कीए हरि मित्र ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੨॥੩੦੨੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ बावनो चरित्र समापतम सतु सुभम सतु ॥१५२॥३०२६॥अफजूं॥


ਚੌਪਈ ॥

चौपई ॥

ਨਾਜ ਮਤੀ ਅਬਲਾ ਜਗ ਕਹੈ ॥

नाज मती अबला जग कहै ॥

ਅਟਕੀ ਏਕ ਨ੍ਰਿਪਤ ਪਰ ਰਹੈ ॥

अटकी एक न्रिपत पर रहै ॥

ਬਾਹੂ ਸਿੰਘ ਜਿਹ ਜਗਤ ਬਖਾਨੈ ॥

बाहू सिंघ जिह जगत बखानै ॥

ਚੌਦਹ ਲੋਕ ਆਨਿ ਕੌ ਮਾਨੇ ॥੧॥

चौदह लोक आनि कौ माने ॥१॥

ਨ੍ਰਿਪ ਕੀ ਪ੍ਰਭਾ ਹੇਰਿ ਛਕਿ ਰਹੀ ॥

न्रिप की प्रभा हेरि छकि रही ॥

ਕੇਲ ਕਰੈ ਮੋ ਸੌ ਚਿਤ ਚਹੀ ॥

केल करै मो सौ चित चही ॥

ਭਾਂਤਿ ਭਾਂਤਿ ਉਪਚਾਰ ਬਨਾਏ ॥

भांति भांति उपचार बनाए ॥

ਕੈ ਸਿਹੁ ਰਾਵ ਹਾਥ ਨਹਿ ਆਏ ॥੨॥

कै सिहु राव हाथ नहि आए ॥२॥

ਜਬ ਤ੍ਰਿਯ ਸੋਇ ਸਦਨ ਮੈ ਜਾਵੈ ॥

जब त्रिय सोइ सदन मै जावै ॥

ਨ੍ਰਿਪ ਕੀ ਪ੍ਰਭਾ ਚਿਤ ਮੈ ਆਵੈ ॥

न्रिप की प्रभा चित मै आवै ॥

ਚਕਿ ਚਕਿ ਉਠੈ ਨੀਂਦ ਨਹਿ ਪਰੈ ॥

चकि चकि उठै नींद नहि परै ॥

ਮੀਤ ਮਿਲਨ ਕੀ ਚਿੰਤਾ ਕਰੈ ॥੩॥

मीत मिलन की चिंता करै ॥३॥

ਦੋਹਰਾ ॥

दोहरा ॥

ਵੈ ਸਮ੍ਰਥ, ਅਸਮ੍ਰਥ ਮੈ; ਵੈ ਸਨਾਥ, ਮੈ ਅਨਾਥ ॥

वै सम्रथ, असम्रथ मै; वै सनाथ, मै अनाथ ॥

ਜਤਨ ਕਵਨ ਸੋ ਕੀਜਿਯੈ? ਆਵੈ ਜਾ ਤੇ ਹਾਥ ॥੪॥

जतन कवन सो कीजियै? आवै जा ते हाथ ॥४॥

ਚੌਪਈ ॥

चौपई ॥

ਕਾਸੀ ਬਿਖੈ ਕਰਵਤਹਿ ਲੈਹੋ ॥

कासी बिखै करवतहि लैहो ॥

ਪਿਯ ਕਾਰਨ ਅਪਨੋ ਜਿਯ ਦੈਹੋ ॥

पिय कारन अपनो जिय दैहो ॥

ਮਨ ਭਾਵਤ ਪ੍ਰੀਤਮ ਜੌ ਪਾਊ ॥

मन भावत प्रीतम जौ पाऊ ॥

ਬਾਰ ਅਨੇਕ ਬਜਾਰ ਬਿਕਾਊ ॥੫॥

बार अनेक बजार बिकाऊ ॥५॥

ਦੋਹਰਾ ॥

दोहरा ॥

ਕਹਾ ਕਰੋਂ? ਕੈਸੇ ਬਚੋਂ? ਲਗੀ ਬਿਰਹ ਕੀ ਭਾਹ ॥

कहा करों? कैसे बचों? लगी बिरह की भाह ॥

ਰੁਚਿ ਉਨ ਕੀ ਹਮ ਕੋ ਘਨੀ; ਹਮਰੀ ਉਨੈ ਨ ਚਾਹ ॥੬॥

रुचि उन की हम को घनी; हमरी उनै न चाह ॥६॥

ਨਾਜ ਮਤੀ ਤਬ ਆਪਨੀ; ਲੀਨੀ ਸਖੀ ਬੁਲਾਇ ॥

नाज मती तब आपनी; लीनी सखी बुलाइ ॥

ਬਾਹੂ ਸਿੰਘ ਰਾਜਾ ਭਏ; ਕਹੋ ਸੰਦੇਸੋ ਜਾਇ ॥੭॥

बाहू सिंघ राजा भए; कहो संदेसो जाइ ॥७॥

ਬਚਨ ਸੁਨਤ ਤਾ ਕਉ ਸਖੀ; ਤਹਾ ਪਹੂੰਚੀ ਆਇ ॥

बचन सुनत ता कउ सखी; तहा पहूंची आइ ॥

ਨਾਜ ਮਤੀ ਜੈਸੇ ਕਹਿਯੋ; ਤ੍ਯੋਂ ਤਿਨ ਕਹਿਯੋ ਸੁਨਾਇ ॥੮॥

नाज मती जैसे कहियो; त्यों तिन कहियो सुनाइ ॥८॥

ਅੜਿਲ ॥

अड़िल ॥

ਮੈ ਛਬਿ ਤੁਮਰੀ ਨਿਰਖ; ਨਾਥ! ਅਟਕਤ ਭਈ ॥

मै छबि तुमरी निरख; नाथ! अटकत भई ॥

ਬਿਰਹ ਸਮੁੰਦ ਕੇ ਬੀਚ; ਬੂਡਿ ਸਿਰ ਲੌ ਗਈ ॥

बिरह समुंद के बीच; बूडि सिर लौ गई ॥

ਏਕ ਬਾਰ ਕਰਿ ਕ੍ਰਿਪਾ; ਹਮਾਰੇ ਆਇਯੈ ॥

एक बार करि क्रिपा; हमारे आइयै ॥

ਹੋ ਮਨ ਭਾਵਤ ਕੋ ਹਮ ਸੋ; ਭੋਗ ਕਮਾਇਯੈ ॥੯॥

हो मन भावत को हम सो; भोग कमाइयै ॥९॥

ਚੌਪਈ ॥

चौपई ॥

ਜਬ ਚੇਰੀ ਅਸ ਜਾਇ ਉਚਾਰੀ ॥

जब चेरी अस जाइ उचारी ॥

ਤਬ ਰਾਜੈ ਯੌ ਹਿਯੈ ਬਿਚਾਰੀ ॥

तब राजै यौ हियै बिचारी ॥

ਸੋਊ ਬਾਤ ਇਹ ਤ੍ਰਿਯਹਿ ਕਹਿਜੈ ॥

सोऊ बात इह त्रियहि कहिजै ॥

ਜਾ ਤੇ ਆਪ ਧਰਮ ਜੁਤ ਰਹਿਜੈ ॥੧੦॥

जा ते आप धरम जुत रहिजै ॥१०॥

ਅੜਿਲ ॥

अड़िल ॥

ਦੋਇ ਸਤ੍ਰੁ ਹਮਰਿਨ ਤੇ; ਏਕ ਸੰਘਾਰਿਯੈ ॥

दोइ सत्रु हमरिन ते; एक संघारियै ॥

ਬਿਨਾ ਘਾਇ ਕੇ ਕਿਯੇ; ਦੂਸਰੋ ਮਾਰਿਯੈ ॥

बिना घाइ के किये; दूसरो मारियै ॥

ਤਬ ਮੈ ਤੁਮ ਕੋ ਅਪਨੇ; ਸਦਨ ਬੁਲਾਇ ਹੋਂ ॥

तब मै तुम को अपने; सदन बुलाइ हों ॥

ਹੋ ਮਨ ਭਾਵਤ ਕੇ ਤੁਮ ਸੋ; ਭੋਗ ਕਮਾਇ ਹੋਂ ॥੧੧॥

हो मन भावत के तुम सो; भोग कमाइ हों ॥११॥

ਜਾਇ ਸਹਚਰੀ ਕਹਿਯੋ; ਤ੍ਰਿਯਾ ਸੁਨਿ ਪਾਇ ਕੈ ॥

जाइ सहचरी कहियो; त्रिया सुनि पाइ कै ॥

ਪ੍ਰੀਤ ਰਾਵ ਕੀ ਬਧੀ; ਉਠੀ ਮਰਰਾਇ ਕੈ ॥

प्रीत राव की बधी; उठी मरराइ कै ॥

ਹ੍ਵੈ ਕੈ ਬਾਜ ਅਰੂੜ; ਭੇਖ ਨਰ ਧਾਰਿ ਕੈ ॥

ह्वै कै बाज अरूड़; भेख नर धारि कै ॥

ਹੋ ਨ੍ਰਿਪ ਕੇ ਅਰਿ ਪੈ ਗਈ; ਚਰਿਤ੍ਰ ਬਿਚਾਰਿ ਕੈ ॥੧੨॥

हो न्रिप के अरि पै गई; चरित्र बिचारि कै ॥१२॥

TOP OF PAGE

Dasam Granth