ਦਸਮ ਗਰੰਥ । दसम ग्रंथ ।

Page 1030

ਯੌ ਕਹਿ ਤਿਨ ਸੌ ਬਚਨ; ਧਵਾਯੋ ਤੁਰੈ ਤ੍ਰਿਯ ॥

यौ कहि तिन सौ बचन; धवायो तुरै त्रिय ॥

ਪਠੈ ਪਖਰਿਯਾ ਪਹੁਚੇ; ਕਰਿ ਕੈ ਕੋਪ ਹਿਯ ॥

पठै पखरिया पहुचे; करि कै कोप हिय ॥

ਕੋਸ ਡੇਢ ਸੈ ਲਗੇ; ਹਟੇ ਸਭ ਹਾਰਿ ਕੈ ॥

कोस डेढ सै लगे; हटे सभ हारि कै ॥

ਹੋ ਹਾਥ ਨ ਆਈ ਬਾਲ; ਰਹੇ ਸਿਰ ਮਾਰਿ ਕੈ ॥੯॥

हो हाथ न आई बाल; रहे सिर मारि कै ॥९॥

ਮੁਹਰੈ ਗ੍ਰਿਹ ਪਹੁਚਾਇ; ਸੁ ਆਈ ਬਾਲ ਤਹ ॥

मुहरै ग्रिह पहुचाइ; सु आई बाल तह ॥

ਬੈਠੋ ਚਾਰੁ ਬਨਾਇ; ਸਾਹ ਜੂ ਸਭਾ ਜਹ ॥

बैठो चारु बनाइ; साह जू सभा जह ॥

ਤੁਰਤੁ ਤੁਰੈ ਤੇ ਉਤਰ; ਸਲਾਮੈ ਤੀਨਿ ਕਰ ॥

तुरतु तुरै ते उतर; सलामै तीनि कर ॥

ਹੋ ਲੀਜੈ ਅਪਨੋ ਤੁਰੈ; ਲਯੋ ਮੈ ਮੋਲ ਭਰਿ ॥੧੦॥

हो लीजै अपनो तुरै; लयो मै मोल भरि ॥१०॥

ਦੋਹਰਾ ॥

दोहरा ॥

ਮੁਹਰੈ ਘਰ ਪਹੁਚਾਇ ਕੈ; ਤਿਨ ਕੌ ਚਰਿਤ ਦਿਖਾਇ ॥

मुहरै घर पहुचाइ कै; तिन कौ चरित दिखाइ ॥

ਆਨਿ ਤੁਰੋ ਨ੍ਰਿਪ ਕੋ ਦਿਯੋ; ਹ੍ਰਿਦੈ ਹਰਖ ਉਪਜਾਇ ॥੧੧॥

आनि तुरो न्रिप को दियो; ह्रिदै हरख उपजाइ ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੫॥੨੯੩੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ पैतालीसवो चरित्र समापतम सतु सुभम सतु ॥१४५॥२९३१॥अफजूं॥


ਦੋਹਰਾ ॥

दोहरा ॥

ਪ੍ਰਮੁਦ ਕੁਮਾਰਿ ਰਾਨੀ ਰਹੈ; ਜਾ ਕੋ ਰੂਪ ਅਪਾਰ ॥

प्रमुद कुमारि रानी रहै; जा को रूप अपार ॥

ਬਿਜੈ ਰਾਜ ਰਾਜਾ ਨਿਰਖਿ; ਕਿਯੋ ਆਪਨਾ ਯਾਰ ॥੧॥

बिजै राज राजा निरखि; कियो आपना यार ॥१॥

ਅੜਿਲ ॥

अड़िल ॥

ਬਿਜੈ ਰਾਜ ਕੋ ਲੀਨੋ; ਧਾਮ ਬੁਲਾਇ ਕੈ ॥

बिजै राज को लीनो; धाम बुलाइ कै ॥

ਲਪਟਿ ਲਪਟਿ ਰਤਿ ਕਰੀ; ਹਰਖ ਉਪਜਾਇ ਕੈ ॥

लपटि लपटि रति करी; हरख उपजाइ कै ॥

ਪੁਨਿ ਤਾ ਸੋ ਯੌ ਬਚਨ; ਉਚਾਰੇ ਪ੍ਰੀਤਿ ਕਰਿ ॥

पुनि ता सो यौ बचन; उचारे प्रीति करि ॥

ਹੋ ਸੁਨਿ ਰਾਜਾ! ਮੁਰਿ ਬੈਨ; ਲੀਜਿਅਹਿ ਹ੍ਰਿਦੈ ਧਰਿ ॥੨॥

हो सुनि राजा! मुरि बैन; लीजिअहि ह्रिदै धरि ॥२॥

ਜਬ ਮੁਰ ਕਿਯੋ ਸੁਯੰਬਰ; ਪਿਤਾ ਬਨਾਇ ਕਰਿ ॥

जब मुर कियो सुय्मबर; पिता बनाइ करि ॥

ਹੌ ਲਖਿ ਕੈ ਤੁਮਰੋ ਰੂਪ; ਰਹੀ ਉਰਝਾਇ ਕਰ ॥

हौ लखि कै तुमरो रूप; रही उरझाइ कर ॥

ਅਵਰ ਰਾਵ ਮੁਹਿ ਲੈ ਗਯੋ; ਜੁਧ ਮਚਾਇ ਕੈ ॥

अवर राव मुहि लै गयो; जुध मचाइ कै ॥

ਹੋ ਮੋਰ ਨ ਬਸ ਕਛੁ ਚਲਿਯੋ; ਮਰੋ ਬਿਖ ਖਾਇ ਕੈ ॥੩॥

हो मोर न बस कछु चलियो; मरो बिख खाइ कै ॥३॥

ਲਗਨ ਅਨੋਖੀ ਲਗੈ; ਨ ਤੋਰੀ ਜਾਤ ਹੈ ॥

लगन अनोखी लगै; न तोरी जात है ॥

ਨਿਰਖਿ ਤਿਹਾਰੋ ਰੂਪ; ਨ ਹਿਯੋ ਸਿਰਾਤ ਹੈ ॥

निरखि तिहारो रूप; न हियो सिरात है ॥

ਕੀਜੈ ਸੋਊ ਚਰਿਤ; ਜੁ ਤੁਮ ਕਹ ਪਾਇਯੈ ॥

कीजै सोऊ चरित; जु तुम कह पाइयै ॥

ਹੋ ਨਿਜੁ ਨਾਰੀ ਮੁਹਿ ਕੀਜੈ; ਸੁ ਬਿਧਿ ਬਤਾਇਯੈ ॥੪॥

हो निजु नारी मुहि कीजै; सु बिधि बताइयै ॥४॥

ਮਹਾ ਰੁਦ੍ਰ ਕੇ ਭਵਨ; ਜੁਗਿਨ ਹ੍ਵੈ ਆਇਹੌ ॥

महा रुद्र के भवन; जुगिन ह्वै आइहौ ॥

ਕਛੁਕ ਮਨੁਖ ਲੈ ਸੰਗ; ਤਹਾ ਚਲਿ ਜਾਇਹੌ ॥

कछुक मनुख लै संग; तहा चलि जाइहौ ॥

ਮਹਾਰਾਜ ਜੂ! ਤੁਮ; ਤਹ ਦਲੁ ਲੈ ਆਇਯੋ ॥

महाराज जू! तुम; तह दलु लै आइयो ॥

ਹੋ ਦੁਸਟਨ ਪ੍ਰਥਮ ਸੰਘਾਰਿ; ਹਮੈ ਲੈ ਜਾਇਯੋ ॥੫॥

हो दुसटन प्रथम संघारि; हमै लै जाइयो ॥५॥

ਬਦਿ ਤਾ ਸੋ ਸੰਕੇਤ; ਬਹੁਰਿ ਸੁਖ ਪਾਇ ਕੈ ॥

बदि ता सो संकेत; बहुरि सुख पाइ कै ॥

ਨਿਜੁ ਮੁਖ ਤੇ ਕਹਿ; ਲੋਗਨ ਦਈ ਸੁਨਾਇ ਕੈ ॥

निजु मुख ते कहि; लोगन दई सुनाइ कै ॥

ਮਹਾ ਰੁਦ੍ਰ ਕੇ ਭਵਨ; ਕਾਲਿ ਮੈ ਜਾਇਹੌ ॥

महा रुद्र के भवन; कालि मै जाइहौ ॥

ਹੋ ਏਕ ਰੈਨਿ ਜਗਿ ਬਹੁਰਿ; ਸਦਨ ਉਠਿ ਆਇਹੌ ॥੬॥

हो एक रैनि जगि बहुरि; सदन उठि आइहौ ॥६॥

ਕਛੁਕ ਮਨੁਛ ਲੈ ਸੰਗਿ; ਜਾਤਿ ਤਿਤ ਕੋ ਭਈ ॥

कछुक मनुछ लै संगि; जाति तित को भई ॥

ਮਹਾ ਰੁਦ੍ਰ ਕੇ ਭਵਨ; ਜਗਤ ਰਜਨੀ ਗਈ ॥

महा रुद्र के भवन; जगत रजनी गई ॥

ਪ੍ਯਾਰੀ ਕੋ ਆਗਮ; ਰਾਜੈ ਸੁਨਿ ਪਾਇਯੋ ॥

प्यारी को आगम; राजै सुनि पाइयो ॥

ਹੋ ਭੋਰ ਹੋਨ ਨਹਿ ਦਈ; ਜੋਰਿ ਦਲੁ ਆਇਯੋ ॥੭॥

हो भोर होन नहि दई; जोरि दलु आइयो ॥७॥

ਜੋ ਜਨ ਤ੍ਰਿਯ ਕੇ ਸੰਗ; ਪ੍ਰਥਮ ਤਿਨ ਘਾਇਯੋ ॥

जो जन त्रिय के संग; प्रथम तिन घाइयो ॥

ਜੀਯਤ ਬਚੇ ਜੋ ਜੋਧਾ; ਤਿਨੈ ਭਜਾਇਯੋ ॥

जीयत बचे जो जोधा; तिनै भजाइयो ॥

ਤਾ ਪਾਛੇ ਰਾਨੀ ਕੋ; ਲਯੋ ਉਚਾਇ ਕੈ ॥

ता पाछे रानी को; लयो उचाइ कै ॥

ਹੋ ਗ੍ਰਿਹ ਅਪਨੇ ਕੋ ਗਯੋ; ਹਰਖ ਉਪਜਾਇ ਕੈ ॥੮॥

हो ग्रिह अपने को गयो; हरख उपजाइ कै ॥८॥

TOP OF PAGE

Dasam Granth