ਦਸਮ ਗਰੰਥ । दसम ग्रंथ ।

Page 1014

ਦੋਹਰਾ ॥

दोहरा ॥

ਤੌਨ ਅਨਲ ਕੀ ਆਂਚ ਤੇ; ਨਿਕਸੀ ਸੁਤਾ ਅਪਾਰ ॥

तौन अनल की आंच ते; निकसी सुता अपार ॥

ਨਾਮ ਦ੍ਰੋਪਤੀ ਤਵਨ ਕੋ; ਬਿਪ੍ਰਨ ਧਰਿਯੋ ਬਿਚਾਰ ॥੩॥

नाम द्रोपती तवन को; बिप्रन धरियो बिचार ॥३॥

ਤਾ ਪਾਛੇ ਬਿਧਨੈ ਦਯੋ; ਧ੍ਰਿਸਟਦੁਮਨ ਸੁਤ ਏਕ ॥

ता पाछे बिधनै दयो; ध्रिसटदुमन सुत एक ॥

ਦ੍ਰੋਣਚਾਰਜ ਕੇ ਛੈ ਨਿਮਿਤ; ਜੀਤਨ ਜੁਧ ਅਨੇਕ ॥੪॥

द्रोणचारज के छै निमित; जीतन जुध अनेक ॥४॥

ਚੌਪਈ ॥

चौपई ॥

ਜੋਬਨ ਜਬੈ ਦ੍ਰੋਪਤੀ ਭਯੋ ॥

जोबन जबै द्रोपती भयो ॥

ਨਿਜ ਜਿਯ ਮੈ ਅਸ ਠਾਟ ਠਟਯੋ ॥

निज जिय मै अस ठाट ठटयो ॥

ਐਸੋ ਕਛੂ ਸੁਯੰਬਰ ਕਰੌ ॥

ऐसो कछू सुय्मबर करौ ॥

ਜਾ ਤੇ ਸੂਰਬੀਰ ਪਤਿ ਬਰੌ ॥੫॥

जा ते सूरबीर पति बरौ ॥५॥

ਅੜਿਲ ॥

अड़िल ॥

ਏਕ ਮਛ ਕੋ ਊਪਰ; ਬਧ੍ਯੋ ਬਨਾਇ ਕੈ ॥

एक मछ को ऊपर; बध्यो बनाइ कै ॥

ਤੇਲ ਡਾਰਿ ਤਰ ਦਿਯੋ; ਕਰਾਹ ਚੜਾਇ ਕੈ ॥

तेल डारि तर दियो; कराह चड़ाइ कै ॥

ਛਾਹ ਹੇਰ ਜੋ ਇਹ; ਚਖ ਦਛਿਨ ਮਾਰਿ ਹੈ ॥

छाह हेर जो इह; चख दछिन मारि है ॥

ਹੋ ਸੋ ਨਰ ਹਮਰੇ ਸਾਥ; ਸੁ ਆਇ ਬਿਹਾਰਿ ਹੈ ॥੬॥

हो सो नर हमरे साथ; सु आइ बिहारि है ॥६॥

ਦੇਸ ਦੇਸ ਕੇ ਏਸਨ; ਲਯੋ ਬੁਲਾਇ ਕੈ ॥

देस देस के एसन; लयो बुलाइ कै ॥

ਮਛ ਅਛ ਸਰ ਮਾਰੋ; ਧਨੁਖ ਚੜਾਇ ਕੈ ॥

मछ अछ सर मारो; धनुख चड़ाइ कै ॥

ਡੀਮ ਡਾਮ ਕਰਿ ਤਾ ਕੋ; ਬਿਸਿਖ ਬਗਾਵਹੀ ॥

डीम डाम करि ता को; बिसिख बगावही ॥

ਹੋ ਲਗੈ ਨ ਤਾ ਕੋ ਚੋਟ; ਬਹੁਰਿ ਫਿਰਿ ਆਵਹੀ ॥੭॥

हो लगै न ता को चोट; बहुरि फिरि आवही ॥७॥

ਭੁਜੰਗ ਛੰਦ ॥

भुजंग छंद ॥

ਕਰੈ ਡੀਮ ਡਾਮੈ ਬਡੇ ਸੂਰ ਧਾਵੈ ॥

करै डीम डामै बडे सूर धावै ॥

ਲਗੈ ਬਾਨ ਤਾ ਕੌ ਨ, ਰਾਜਾ ਲਜਾਵੈ ॥

लगै बान ता कौ न, राजा लजावै ॥

ਚਲੈ ਨੀਚ ਨਾਰੀਨ ਕੈ ਭਾਂਤਿ ਐਸੀ ॥

चलै नीच नारीन कै भांति ऐसी ॥

ਮਨੋ ਸੀਲਵੰਤੀ ਸੁ ਨਾਰੀ ਨ ਵੈਸੀ ॥੮॥

मनो सीलवंती सु नारी न वैसी ॥८॥

ਦੋਹਰਾ ॥

दोहरा ॥

ਐਂਡੇ ਬੈਂਡੇ ਹ੍ਵੈ ਨ੍ਰਿਪਤਿ; ਚੋਟ ਚਲਾਵੈ ਜਾਇ ॥

ऐंडे बैंडे ह्वै न्रिपति; चोट चलावै जाइ ॥

ਤਾਹਿ ਬਿਸਿਖ ਲਾਗੇ ਨਹੀ; ਸੀਸ ਰਹੈ ਨਿਹੁਰਾਇ ॥੯॥

ताहि बिसिख लागे नही; सीस रहै निहुराइ ॥९॥

ਬਿਸਿਖ ਬਗਾਵੈ ਕੋਪ ਕਰਿ; ਤਾਹਿ ਨ ਲਾਗੇ ਘਾਇ ॥

बिसिख बगावै कोप करि; ताहि न लागे घाइ ॥

ਖਿਸਲਿ ਕਰਾਹਾ ਤੇ ਪਰੈ; ਜਰੇ ਤੇਲ ਮੈ ਜਾਇ ॥੧੦॥

खिसलि कराहा ते परै; जरे तेल मै जाइ ॥१०॥

ਭੁਜੰਗ ਛੰਦ ॥

भुजंग छंद ॥

ਪਰੇ ਤੇਲ ਮੈ, ਭੂਜਿ ਕੈ ਭਾਂਤਿ ਐਸੀ ॥

परे तेल मै, भूजि कै भांति ऐसी ॥

ਬਰੇ ਜ੍ਯੋਂ ਪਕਾਵੈ, ਮਹਾਂ ਨਾਰਿ ਜੈਸੀ ॥

बरे ज्यों पकावै, महां नारि जैसी ॥

ਕੋਊ ਬਾਨ ਤਾ ਕੋ, ਨਹੀ ਬੀਰ ਮਾਰੈ ॥

कोऊ बान ता को, नही बीर मारै ॥

ਮਰੇ ਲਾਜ ਤੇ, ਰਾਜ ਧਾਮੈ ਸਿਧਾਰੈ ॥੧੧॥

मरे लाज ते, राज धामै सिधारै ॥११॥

ਦੋਹਰਾ ॥

दोहरा ॥

ਅਧਿਕ ਲਜਤ ਭੂਪਤਿ ਭਏ; ਤਾ ਕੌ ਬਾਨ ਚਲਾਇ ॥

अधिक लजत भूपति भए; ता कौ बान चलाइ ॥

ਚੋਟ ਨ ਕਾਹੂੰ ਕੀ ਲਗੀ; ਸੀਸ ਰਹੇ ਨਿਹੁਰਾਇ ॥੧੨॥

चोट न काहूं की लगी; सीस रहे निहुराइ ॥१२॥

ਪਰੀ ਨ ਪ੍ਯਾਰੀ ਹਾਥ ਮੈ; ਮਛਹਿ ਲਗਿਯੋ ਨ ਬਾਨ ॥

परी न प्यारी हाथ मै; मछहि लगियो न बान ॥

ਲਜਤਨ ਗ੍ਰਿਹ ਅਪਨੇ ਗਏ; ਬਨ ਕੋ ਕਿਯੋ ਪਯਾਨ ॥੧੩॥

लजतन ग्रिह अपने गए; बन को कियो पयान ॥१३॥

ਚੌਪਈ ॥

चौपई ॥

ਐਸੀ ਭਾਂਤਿ ਕਥਾ ਤਹ ਭਈ ॥

ऐसी भांति कथा तह भई ॥

ਉਤੈ ਕਥਾ ਪੰਡ੍ਵਨ ਪਰ ਗਈ ॥

उतै कथा पंड्वन पर गई ॥

ਜਹਾ ਦੁਖਿਤ ਵੈ ਬਨਹਿ ਬਿਹਾਰੈ ॥

जहा दुखित वै बनहि बिहारै ॥

ਕੰਦ ਮੂਲ ਭਛੈ ਮ੍ਰਿਗ ਮਾਰੈ ॥੧੪॥

कंद मूल भछै म्रिग मारै ॥१४॥

ਦੋਹਰਾ ॥

दोहरा ॥

ਕੁੰਤੀ ਪੁਤ੍ਰ ਬਿਲੋਕਿ ਕੈ; ਐਸੇ ਕਹਿਯੋ ਸੁਨਾਇ ॥

कुंती पुत्र बिलोकि कै; ऐसे कहियो सुनाइ ॥

ਮਤਸ ਦੇਸ ਮੈ ਬਨ ਘਨੋ; ਤਹੀ ਬਿਹਾਰੈ ਜਾਇ ॥੧੫॥

मतस देस मै बन घनो; तही बिहारै जाइ ॥१५॥

ਚੌਪਈ ॥

चौपई ॥

ਪਾੱਡਵ ਬਚਨ ਸੁਨਤ ਜਬ ਭਏ ॥

पाडव बचन सुनत जब भए ॥

ਮਤਸ ਦੇਸ ਕੀ ਓਰ ਸਿਧਏ ॥

मतस देस की ओर सिधए ॥

ਜਹਾ ਸੁਯੰਬਰ ਦ੍ਰੁਪਦ ਰਚਾਯੋ ॥

जहा सुय्मबर द्रुपद रचायो ॥

ਸਭ ਭੂਪਨ ਕੋ ਬੋਲਿ ਪਠਾਯੋ ॥੧੬॥

सभ भूपन को बोलि पठायो ॥१६॥

TOP OF PAGE

Dasam Granth