ਦਸਮ ਗਰੰਥ । दसम ग्रंथ ।

Page 1004

ਬੀਰਦੇਵ ਰਾਜਾ ਸੁਨਿ ਪਾਵਾ ॥

बीरदेव राजा सुनि पावा ॥

ਕੋਊ ਜਾਰ ਹਮਾਰੇ ਆਵਾ ॥

कोऊ जार हमारे आवा ॥

ਅਧਿਕ ਕੋਪ ਨ੍ਰਿਪ ਖੜਗ ਉਚਾਯੋ ॥

अधिक कोप न्रिप खड़ग उचायो ॥

ਪਲਕ ਨ ਬੀਤੀ ਤਹ ਚਲਿ ਆਯੋ ॥੪॥

पलक न बीती तह चलि आयो ॥४॥

ਭਾਗਵਤੀ ਜਬ ਨ੍ਰਿਪ ਲਖਿ ਲੀਨੋ ॥

भागवती जब न्रिप लखि लीनो ॥

ਤਾਹਿ ਚੜਾਇ ਮਹਲ ਪਰ ਦੀਨੋ ॥

ताहि चड़ाइ महल पर दीनो ॥

ਟਰਿ ਆਗੇ ਨਿਜੁ ਪਤਿ ਕੌ ਲਿਯੋ ॥

टरि आगे निजु पति कौ लियो ॥

ਬਹੁਤ ਪ੍ਰਕਾਰ ਸਮਾਗਮ ਕਿਯੋ ॥੫॥

बहुत प्रकार समागम कियो ॥५॥

ਦੋਹਰਾ ॥

दोहरा ॥

ਰੂੰਈ ਸੌ ਸਾਰੋ ਸਦਨ; ਏਕ ਤੁਰਤੁ ਭਰਿ ਲੀਨ ॥

रूंई सौ सारो सदन; एक तुरतु भरि लीन ॥

ਆਜ ਚੋਰ ਇਕ ਮੈ ਗਹਿਯੋ; ਯੌ ਨ੍ਰਿਪ ਸੌ ਕਹਿ ਦੀਨ ॥੬॥

आज चोर इक मै गहियो; यौ न्रिप सौ कहि दीन ॥६॥

ਚੌਪਈ ॥

चौपई ॥

ਕਹੁ ਤੁ ਤੁਮ, ਤਾ ਕੌ ਗਹਿ ਲ੍ਯਾਊ? ॥

कहु तु तुम, ता कौ गहि ल्याऊ? ॥

ਆਨਿ ਰਾਵ ਜੂ! ਤੁਮੈ ਦਿਖਾਊ ॥

आनि राव जू! तुमै दिखाऊ ॥

ਜੋ ਮੁਹਿ ਕਹੋ, ਤਾਹਿ ਸੋਊ ਕੀਜੈ ॥

जो मुहि कहो, ताहि सोऊ कीजै ॥

ਡਾਰਿ ਮਹਲ ਊਪਰ ਤੇ ਦੀਜੈ ॥੭॥

डारि महल ऊपर ते दीजै ॥७॥

ਪ੍ਰਥਮ ਨ੍ਰਿਪਹਿ ਇਹ ਭਾਂਤਿ ਜਤਾਈ ॥

प्रथम न्रिपहि इह भांति जताई ॥

ਬਹੁਰੋ ਬਾਧਿ ਜਾਰ ਕੌ ਲ੍ਯਾਈ ॥

बहुरो बाधि जार कौ ल्याई ॥

ਆਪੁ ਭੋਗ ਜਿਹ ਸਾਥ ਕਮਾਯੋ ॥

आपु भोग जिह साथ कमायो ॥

ਬਹੁਰਿ ਰਾਵ ਕੌ ਆਨ ਦਿਖਾਯੋ ॥੮॥

बहुरि राव कौ आन दिखायो ॥८॥

ਰਾਨੀ ਹੇਰਿ ਤਾਹਿ ਰਿਸਿ ਭਰੀ ॥

रानी हेरि ताहि रिसि भरी ॥

ਸਖਿਯਨ ਕੌ ਆਗ੍ਯਾ ਯੌ ਕਰੀ ॥

सखियन कौ आग्या यौ करी ॥

ਧੌਲਰ ਤੇ ਯਾ ਕੌ ਤੁਮ ਡਾਰੋ ॥

धौलर ते या कौ तुम डारो ॥

ਆਇਸੁ ਰਾਜਾ ਕੋ ਨ ਨਿਹਾਰੋ ॥੯॥

आइसु राजा को न निहारो ॥९॥

ਵੈ ਸਖਿਆਂ ਤਾ ਕੌ ਲੈ ਗਈ ॥

वै सखिआं ता कौ लै गई ॥

ਚੀਨਤ ਸਦਨ ਸੁ ਆਗੇ ਭਈ ॥

चीनत सदन सु आगे भई ॥

ਸਕਲ ਰਾਵ ਕੋ ਸੋਕ ਨਿਵਾਰਿਯੋ ॥

सकल राव को सोक निवारियो ॥

ਰੂੰਈ ਪੈ ਤਾ ਕੌ ਗਹਿ ਡਾਰਿਯੋ ॥੧੦॥

रूंई पै ता कौ गहि डारियो ॥१०॥

ਰਾਜੈ ਲਖੀ ਦੁਸਟ ਇਹ ਘਾਯੋ ॥

राजै लखी दुसट इह घायो ॥

ਤਿਨ ਤਨਿ ਤਨਿਕ ਖੇਦ ਨਹਿ ਪਾਯੋ ॥

तिन तनि तनिक खेद नहि पायो ॥

ਉਠਿ ਤਹ ਤੇ ਨਿਜੁ ਧਾਮ ਸਿਧਾਯੋ ॥

उठि तह ते निजु धाम सिधायो ॥

ਇਹ ਚਰਿਤ੍ਰ ਨਿਜੁ ਜਾਰ ਲੰਘਾਯੋ ॥੧੧॥

इह चरित्र निजु जार लंघायो ॥११॥

ਪੁਨਿ ਰਾਜੇ ਇਹ ਭਾਂਤਿ ਉਚਾਰਿਯੋ ॥

पुनि राजे इह भांति उचारियो ॥

ਇਹ ਜੋ ਚੋਰ ਧਾਮ ਤੇ ਡਾਰਿਯੋ ॥

इह जो चोर धाम ते डारियो ॥

ਮੋਹਿ ਆਨ ਵਹੁ ਮ੍ਰਿਤਕ ਦਿਖੈਯੈ ॥

मोहि आन वहु म्रितक दिखैयै ॥

ਆਗ੍ਯਾ ਮੋਹਿ ਮਾਨਿ ਯਹ ਲੈਯੈ ॥੧੨॥

आग्या मोहि मानि यह लैयै ॥१२॥

ਜੋ ਨਰ ਹ੍ਯਾ ਤੇ ਮਿਲੈ ਬਗਾਈ ॥

जो नर ह्या ते मिलै बगाई ॥

ਟੂਕ ਟੂਕ ਹ੍ਵੈ ਕੈ ਸੋ ਜਾਈ ॥

टूक टूक ह्वै कै सो जाई ॥

ਤਿਲ ਤਿਲ ਭਯੋ ਦ੍ਰਿਸਟਿ ਨਹਿ ਆਵੈ ॥

तिल तिल भयो द्रिसटि नहि आवै ॥

ਤਾ ਕੌ ਕੌਨ ਖੋਜ ਕਰ ਲ੍ਯਾਵੈ ॥੧੩॥

ता कौ कौन खोज कर ल्यावै ॥१३॥

ਤਿਲ ਤਿਲ ਪਾਇ ਅੰਗ ਤਿਹ ਭਏ ॥

तिल तिल पाइ अंग तिह भए ॥

ਗੀਧ ਕਾਕ ਆਮਿਖ ਭਖਿ ਗਏ ॥

गीध काक आमिख भखि गए ॥

ਤਾ ਕੋ ਅੰਗ ਦ੍ਰਿਸਟਿ ਨਹਿ ਆਵੈ ॥

ता को अंग द्रिसटि नहि आवै ॥

ਕੌਨ ਬਿਯੋ ਤਾ ਕੌ ਲੈ ਆਵੈ? ॥੧੪॥

कौन बियो ता कौ लै आवै? ॥१४॥

ਭੁਜੰਗ ਛੰਦ ॥

भुजंग छंद ॥

ਦਿਯੋ ਡਾਰਿ ਜਾ ਕੋ ਮਹਾਰਾਜ! ਐਸੇ ॥

दियो डारि जा को महाराज! ऐसे ॥

ਲਹਿਯੋ ਜਾਇ ਤਾ ਕੌ ਕਛੂ ਅੰਗ ਕੈਸੇ? ॥

लहियो जाइ ता कौ कछू अंग कैसे? ॥

ਕਈ ਟੂਕ ਹ੍ਵੈ ਕੈ ਪਰਿਯੋ ਕਹੂੰ ਜਾਈ ॥

कई टूक ह्वै कै परियो कहूं जाई ॥

ਗਏ ਗੀਧ ਔ ਕਾਕ ਤਾ ਕੌ ਚਬਾਈ ॥੧੫॥

गए गीध औ काक ता कौ चबाई ॥१५॥

ਚੌਪਈ ॥

चौपई ॥

ਯੌ ਸੁਨਿ ਮੋਨਿ ਨ੍ਰਿਪਤਿ ਮੁਖ ਧਰੀ ॥

यौ सुनि मोनि न्रिपति मुख धरी ॥

ਦ੍ਰਿਸਟਿ ਰਾਜ ਕਾਰਜ ਪਰ ਕਰੀ ॥

द्रिसटि राज कारज पर करी ॥

ਰਾਨੀ ਅਪਨੋ ਮੀਤ ਬਚਾਯੋ ॥

रानी अपनो मीत बचायो ॥

ਵਾ ਪਸੁ ਕੌ ਯੌ ਚਰਿਤ੍ਰ ਦਿਖਾਯੋ ॥੧੬॥

वा पसु कौ यौ चरित्र दिखायो ॥१६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਤੀਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੧॥੨੫੯੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ इकतीह चरित्र समापतम सतु सुभम सतु ॥१३१॥२५९१॥अफजूं॥

TOP OF PAGE

Dasam Granth