ਦਸਮ ਗਰੰਥ । दसम ग्रंथ ।

Page 992

ਦੋਹਰਾ ॥

दोहरा ॥

ਮੂੰਡ ਕਾਟਿ ਜਿਨ ਨਿਜੁ ਕਰਨ; ਹਰ ਪਰ ਦਿਯੋ ਚਰਾਇ ॥

मूंड काटि जिन निजु करन; हर पर दियो चराइ ॥

ਧੰਨ੍ਯੋ ਤ੍ਰਿਯਾ ਧੰਨਿ ਦੇਸ ਤਿਹ; ਧੰਨ੍ਯ ਪਿਤਾ ਧੰਨਿ ਮਾਇ ॥੧੨॥

धंन्यो त्रिया धंनि देस तिह; धंन्य पिता धंनि माइ ॥१२॥

ਦਾਹ ਦਿਯੋ ਤਿਹ ਨਾਰਿ ਕੌ; ਚਿਤ ਅਤਿ ਸੋਕ ਬਢਾਇ ॥

दाह दियो तिह नारि कौ; चित अति सोक बढाइ ॥

ਫੂਲ ਮਤੀ ਕੇ ਭਵਨ ਮੈ; ਬਹੁਰਿ ਬਸਤ ਭਯੋ ਆਇ ॥੧੩॥

फूल मती के भवन मै; बहुरि बसत भयो आइ ॥१३॥

ਸਵਤਿ ਮਾਰਿ ਨਿਜੁ ਕਰਨ ਸੌ; ਔਰ ਨ੍ਰਿਪਹਿ ਦਿਖਰਾਇ ॥

सवति मारि निजु करन सौ; और न्रिपहि दिखराइ ॥

ਰਾਜਾ ਕੌ ਨਿਜੁ ਬਸ ਕਿਯੋ; ਐਸੋ ਚਰਿਤ ਬਨਾਇ ॥੧੪॥

राजा कौ निजु बस कियो; ऐसो चरित बनाइ ॥१४॥

ਬ੍ਰਹਮ ਬਿਸਨ ਸਰ ਅਸੁਰ ਸਭ; ਰੈਨਾਧਿਪ ਦਿਨਰਾਇ ॥

ब्रहम बिसन सर असुर सभ; रैनाधिप दिनराइ ॥

ਬੇਦ ਬ੍ਯਾਸ ਅਰੁ ਬੇਦ ਤ੍ਰਿਯ; ਭੇਦ ਸਕੇ ਨਹਿ ਪਾਇ ॥੧੫॥

बेद ब्यास अरु बेद त्रिय; भेद सके नहि पाइ ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੪॥੨੪੩੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ चौबीसवो चरित्र समापतम सतु सुभम सतु ॥१२४॥२४३१॥अफजूं॥


ਸਵੈਯਾ ॥

सवैया ॥

ਲੰਕ ਮੈ ਬੰਕ ਨਿਸਾਚਰ ਥੋ; ਰਘੁਨੰਦਨ ਕੋ ਸੁਨਿ ਏਕ ਕਹਾਨੀ ॥

लंक मै बंक निसाचर थो; रघुनंदन को सुनि एक कहानी ॥

ਰਾਵਨ ਪੁਤ੍ਰ ਕਲਤ੍ਰ ਸਮੇਤ; ਹਨੇ ਇਹ ਖੇਤ ਮਹਾ ਬਲਿਧਾਨੀ ॥

रावन पुत्र कलत्र समेत; हने इह खेत महा बलिधानी ॥

ਰੋਸ ਭਰਿਯੋ ਤਤਕਾਲ ਗਦਾ ਗਹਿ; ਕੌਚਕ ਸੇ ਮਦ ਮਤ ਕ੍ਰਿਪਾਨੀ ॥

रोस भरियो ततकाल गदा गहि; कौचक से मद मत क्रिपानी ॥

ਕੋਟ ਕੌ ਕੂਦਿ ਸਮੁੰਦ੍ਰ ਕੌ ਫਾਧਿ; ਫਿਰੰਗ ਮੌ ਆਨਿ ਪਰਿਯੋ ਅਭਿਮਾਨੀ ॥੧॥

कोट कौ कूदि समुंद्र कौ फाधि; फिरंग मौ आनि परियो अभिमानी ॥१॥

ਆਠਿਕ ਦ੍ਯੋਸ ਅੰਧੇਰ ਰਹਿਯੋ; ਪੁਨਿ ਸੂਰ ਚੜਿਯੋ, ਜਗ ਧੁੰਧ ਮਿਟਾਈ ॥

आठिक द्योस अंधेर रहियो; पुनि सूर चड़ियो, जग धुंध मिटाई ॥

ਦਾਨਵ ਕੌ ਲਖਿ ਲੋਕਨ ਕੈ; ਅਤਿ ਹੀ ਚਿਤ ਮੈ ਉਪਜੀ ਦੁਚਿਤਾਈ ॥

दानव कौ लखि लोकन कै; अति ही चित मै उपजी दुचिताई ॥

ਬਾਧਿ ਅਨੀ ਭਟ ਭੂਰਿ ਚੜੇ; ਰਿਪੁ ਜੀਤਨ ਕੀ ਜਿਯ ਬ੍ਯੋਤ ਬਨਾਈ ॥

बाधि अनी भट भूरि चड़े; रिपु जीतन की जिय ब्योत बनाई ॥

ਬਾਨ ਕਮਾਨ ਗਦਾ ਬਰਛੀਨ ਕੀ; ਆਨਿ ਕਰੀ ਤਿਹ ਸਾਥ ਲਰਾਈ ॥੨॥

बान कमान गदा बरछीन की; आनि करी तिह साथ लराई ॥२॥

ਏਕ ਪਰੇ ਭਭਰਾਤ ਭਟੁਤਮ; ਏਕ ਲਗੇ ਭਟ ਘਾਯਲ ਘੂੰਮੈ ॥

एक परे भभरात भटुतम; एक लगे भट घायल घूमै ॥

ਏਕ ਚਲੈ ਭਜਿ ਕੈ ਰਨ ਤੇ; ਇਕ ਆਨਿ ਪਰੇ ਮਰਿ ਕੈ ਗਿਰਿ ਭੂੰਮੈ ॥

एक चलै भजि कै रन ते; इक आनि परे मरि कै गिरि भूमै ॥

ਏਕ ਮਰੇ ਲਰਿ ਕੈ ਹਯ ਊਪਰ; ਹਾਥਿਨ ਪੈ ਇਕ ਸ੍ਯੰਦਨ ਹੂੰ ਮੈ ॥

एक मरे लरि कै हय ऊपर; हाथिन पै इक स्यंदन हूं मै ॥

ਮਾਨੋ ਤ੍ਰਿਬੇਨੀ ਕੇ ਤੀਰਥ ਪੈ; ਮੁਨਿ ਨਾਯਕ ਧੂਮ ਅਧੋ ਮੁਖ ਧੂੰਮੈ ॥੩॥

मानो त्रिबेनी के तीरथ पै; मुनि नायक धूम अधो मुख धूमै ॥३॥

ਕੌਚ ਕਿਪਾਨ ਕਸੇ ਕਟਨੀ ਕਟਿ; ਅੰਗ ਉਤੰਗ ਸੁਰੰਗ ਨਿਖੰਗੀ ॥

कौच किपान कसे कटनी कटि; अंग उतंग सुरंग निखंगी ॥

ਚੌਪਿ ਚਲੇ ਚਹੂੰ ਓਰਨ ਤੇ; ਘਨ ਸਾਵਨ ਕੀ ਘਟ ਜਾਨ ਉਮੰਗੀ ॥

चौपि चले चहूं ओरन ते; घन सावन की घट जान उमंगी ॥

ਜੰਗ ਨਿਸੰਗ ਪਰਿਯੋ ਸੰਗ ਸੂਰਨ; ਨਾਚਿਯੋ ਹੈ ਆਪੁ ਤਹਾ ਅਰਧੰਗੀ ॥

जंग निसंग परियो संग सूरन; नाचियो है आपु तहा अरधंगी ॥

ਰੋਸ ਭਰੇ, ਨ ਫਿਰੇ ਤ੍ਰਸਿ ਕੈ; ਰਨ ਰੰਗ ਪਚੇ ਰਵਿ ਰੰਗ ਫਿਰੰਗੀ ॥੪॥

रोस भरे, न फिरे त्रसि कै; रन रंग पचे रवि रंग फिरंगी ॥४॥

ਚੌਪਈ ॥

चौपई ॥

ਭੇਰ ਪਰਿਯੋ ਭਾਰਥ ਤੇ ਭਾਰੀ ॥

भेर परियो भारथ ते भारी ॥

ਨਾਚੇ ਸੂਰਬੀਰ ਹੰਕਾਰੀ ॥

नाचे सूरबीर हंकारी ॥

ਬਹੁ ਬ੍ਰਿਣ ਕੀਏ ਨ ਇਕ ਤਿਹ ਲਾਗਿਯੋ ॥

बहु ब्रिण कीए न इक तिह लागियो ॥

ਅਧਿਕ ਕੋਪ ਦਾਨਵ ਕੋ ਜਾਗਿਯੋ ॥੫॥

अधिक कोप दानव को जागियो ॥५॥

ਏਕ ਹਾਥ ਤਿਨ ਗਦਾ ਸੰਭਾਰੀ ॥

एक हाथ तिन गदा स्मभारी ॥

ਦੂਜੋ ਕਰ ਤਰਵਾਰਿ ਨਿਕਾਰੀ ॥

दूजो कर तरवारि निकारी ॥

ਜਾ ਕੌ ਦੌਰਿ ਦੈਤ ਬ੍ਰਿਣ ਮਾਰੇ ॥

जा कौ दौरि दैत ब्रिण मारे ॥

ਏਕੈ ਚੋਟ ਚੌਥ ਹੀ ਡਾਰੈ ॥੬॥

एकै चोट चौथ ही डारै ॥६॥

TOP OF PAGE

Dasam Granth