ਦਸਮ ਗਰੰਥ । दसम ग्रंथ ।

Page 990

ਇਤੈ ਕੋਪਿ ਕੈ, ਐਸ ਬਾਚੇ ਸਿਧਾਯੋ ॥

इतै कोपि कै, ऐस बाचे सिधायो ॥

ਦੁਤਿਯ ਓਰ ਤੇ, ਚਾਰਜ ਸੁਕ੍ਰਾ ਰਿਸਾਯੋ ॥

दुतिय ओर ते, चारज सुक्रा रिसायो ॥

ਕੋਊ ਤੀਰ ਛੋਰੈ, ਕੋਊ ਮੰਤ੍ਰ ਡਾਰੈ ॥

कोऊ तीर छोरै, कोऊ मंत्र डारै ॥

ਲਿਖੈ ਜੰਤ੍ਰ ਕੇਊ, ਕੇਊ ਤੰਤ੍ਰ ਸਾਰੈ ॥੧੧॥

लिखै जंत्र केऊ, केऊ तंत्र सारै ॥११॥

ਕਿਤੇ ਤੇਗ ਸੂਤੇ, ਕਿਤੇ ਬਾਨ ਮਾਰੈ ॥

किते तेग सूते, किते बान मारै ॥

ਕਿਤੇ ਗੋਫਨੈ, ਗੁਰਜ ਗੋਲੇ ਉਭਾਰੈ ॥

किते गोफनै, गुरज गोले उभारै ॥

ਕਿਤੇ ਮੁਗਦ੍ਰ ਠਾਵੈਂ, ਕਿਤੇ ਤੀਰ ਛੋਰੈ ॥

किते मुगद्र ठावैं, किते तीर छोरै ॥

ਕਿਤੇ ਬੀਰ ਬੀਰਾਨ ਕੋ, ਮੂੰਡ ਫੋਰੈ ॥੧੨॥

किते बीर बीरान को, मूंड फोरै ॥१२॥

ਕਹੂੰ ਛਤ੍ਰ ਜੂਝੇ, ਕਹੂੰ ਛਤ੍ਰ ਟੂਟੇ ॥

कहूं छत्र जूझे, कहूं छत्र टूटे ॥

ਕਹੂੰ ਬਾਜ ਤਾਜੀ, ਜਿਰਹ ਰਾਜ ਲੂਟੈ ॥

कहूं बाज ताजी, जिरह राज लूटै ॥

ਕਿਤੇ ਪਾਸ ਪਾਸੇ, ਕਿਤੇ ਝੋਕ ਝੋਰੇ ॥

किते पास पासे, किते झोक झोरे ॥

ਕਿਤੇ ਛਿਪ੍ਰ ਛੇਕੇ, ਕਿਤੇ ਛੈਲ ਛੋਰੇ ॥੧੩॥

किते छिप्र छेके, किते छैल छोरे ॥१३॥

ਕਿਤੇ ਸੂਰ ਸ੍ਰੋਨਾਨ ਕੇ ਰੰਗ ਰੰਗੇ ॥

किते सूर स्रोनान के रंग रंगे ॥

ਬਚੇ ਬੀਰ ਬਾਂਕਾਨ, ਬਾਜੀ ਉਮੰਗੇ ॥

बचे बीर बांकान, बाजी उमंगे ॥

ਮਹਾ ਭੇਰ ਭਾਰੀ, ਮਹਾ ਨਾਦ ਬਾਜੇ ॥

महा भेर भारी, महा नाद बाजे ॥

ਇਤੈ ਦੇਵ ਬਾਂਕੇ, ਉਤੈ ਦੈਤ ਗਾਜੇ ॥੧੪॥

इतै देव बांके, उतै दैत गाजे ॥१४॥

ਉਠਿਯੋ ਰਾਗ ਮਾਰੂ, ਮਹਾ ਨਾਦ ਭਾਰੋ ॥

उठियो राग मारू, महा नाद भारो ॥

ਇਤੈ ਸੁੰਭ ਨੈਸੁੰਭ, ਦਾਨੋ ਸੰਭਾਰੋ ॥

इतै सु्मभ नैसु्मभ, दानो स्मभारो ॥

ਬਿੜਾਲਾਛ ਜ੍ਵਾਲਾਛ, ਧੂਮ੍ਰਾਛ ਜੋਧੇ ॥

बिड़ालाछ ज्वालाछ, धूम्राछ जोधे ॥

ਹਟੇ ਨ ਹਠੀਲੇ, ਕਿਸੂ ਕੇ ਪ੍ਰਬੋਧੇ ॥੧੫॥

हटे न हठीले, किसू के प्रबोधे ॥१५॥

ਪਰਿਯੋ ਲੋਹ ਗਾੜੋ, ਮਹਾ ਖੇਤ ਭਾਰੀ ॥

परियो लोह गाड़ो, महा खेत भारी ॥

ਇਤੈ ਦੇਵ ਕੋਪੇ, ਉਤੈ ਵੈ ਹਕਾਰੀ ॥

इतै देव कोपे, उतै वै हकारी ॥

ਜੁਰੇ ਆਨਿ ਦੋਊ ਭੈਯਾ, ਕੌਨ ਭਾਜੈ? ॥

जुरे आनि दोऊ भैया, कौन भाजै? ॥

ਚਲੇ ਭਾਜਿ ਤਾ ਕੀ, ਸੁ ਮਾਤਾਨ ਲਾਜੈ ॥੧੬॥

चले भाजि ता की, सु मातान लाजै ॥१६॥

ਜੁਰੇ ਆਨਿ ਭਾਈ, ਭੈਯਾ ਕੌਨ ਹਾਰੈ? ॥

जुरे आनि भाई, भैया कौन हारै? ॥

ਮਰੈ ਸਾਚੁ ਪੈ, ਪਾਵ ਪਾਛੇ ਨ ਡਾਰੈ ॥

मरै साचु पै, पाव पाछे न डारै ॥

ਭਰੇ ਛੋਭ ਛਤ੍ਰੀ, ਮਹਾ ਰੁਦ੍ਰ ਨਾਚਿਯੋ ॥

भरे छोभ छत्री, महा रुद्र नाचियो ॥

ਪਰਿਯੋ ਲੋਹ ਗਾੜੋ, ਮਹਾ ਲੋਹ ਮਾਚਿਯੋ ॥੧੭॥

परियो लोह गाड़ो, महा लोह माचियो ॥१७॥

ਹਠੇ ਐਠਿਯਾਰੇ, ਹਠੀ ਐਂਠਿ ਕੈ ਕੈ ॥

हठे ऐठियारे, हठी ऐंठि कै कै ॥

ਮਹਾ ਜੁਧ ਸੌਡੀ, ਮਹਾ ਹੀ ਰਿਸੈ ਕੈ ॥

महा जुध सौडी, महा ही रिसै कै ॥

ਮਹਾ ਸੂਲ ਸੈਥੀਨ ਕੇ, ਵਾਰ ਛੰਡੇ ॥

महा सूल सैथीन के, वार छंडे ॥

ਇਤੇ ਦੈਤ ਬਾਂਕੇ, ਉਤੇ ਦੇਵ ਮੰਡੇ ॥੧੮॥

इते दैत बांके, उते देव मंडे ॥१८॥

ਇਤੈ ਦੇਵ ਰੋਹੇ, ਉਤੇ ਦੈਤ ਕੋਪੇ ॥

इतै देव रोहे, उते दैत कोपे ॥

ਭਜੈ ਨਾਹਿ ਗਾੜੇ, ਪ੍ਰਿਥੀ ਪਾਇ ਰੋਪੇ ॥

भजै नाहि गाड़े, प्रिथी पाइ रोपे ॥

ਤਬੈ ਬਿਸਨ ਜੂ, ਮੰਤ੍ਰ ਐਸੇ ਬਿਚਾਰਿਯੋ ॥

तबै बिसन जू, मंत्र ऐसे बिचारियो ॥

ਮਹਾ ਸੁੰਦਰੀ, ਏਸ ਕੋ ਭੇਸ ਧਾਰਿਯੋ ॥੧੯॥

महा सुंदरी, एस को भेस धारियो ॥१९॥

ਮਹਾ ਮੋਹਨੀ, ਭੇਸ ਧਾਰਿਯੋ ਕਨ੍ਹਾਈ ॥

महा मोहनी, भेस धारियो कन्हाई ॥

ਜਿਨੈ ਨੈਕ ਹੇਰਿਯੋ, ਰਹਿਯੋ ਸੋ ਲੁਭਾਈ ॥

जिनै नैक हेरियो, रहियो सो लुभाई ॥

ਇਤੈ ਦੈਤ ਬਾਂਕੇ, ਉਤੈ ਦੇਵ ਸੋਹੈ ॥

इतै दैत बांके, उतै देव सोहै ॥

ਦੁਹੂ ਛੋਰਿ ਦੀਨੋ, ਮਹਾ ਜੁਧ ਮੋਹੈ ॥੨੦॥

दुहू छोरि दीनो, महा जुध मोहै ॥२०॥

ਦੋਹਰਾ ॥

दोहरा ॥

ਕਾਲਕੂਟ ਅਰੁ ਚੰਦ੍ਰਮਾ; ਸਿਵ ਕੇ ਦਏ ਬਨਾਇ ॥

कालकूट अरु चंद्रमा; सिव के दए बनाइ ॥

ਐਰਾਵਤਿ ਤਰੁ ਉਚਸ੍ਰਵਿ; ਹਰਹਿ ਦਏ ਸੁਖ ਪਾਇ ॥੨੧॥

ऐरावति तरु उचस्रवि; हरहि दए सुख पाइ ॥२१॥

ਕੌਸਤਕ ਮਨਿ ਅਰੁ ਲਛਿਮੀ; ਆਪੁਨ ਲਈ ਮੰਗਾਇ ॥

कौसतक मनि अरु लछिमी; आपुन लई मंगाइ ॥

ਦੇਵ ਅੰਮ੍ਰਿਤ, ਅਸੁਰਨ ਸੁਰਾ; ਬਾਟਤ ਪਏ ਬਨਾਇ ॥੨੨॥

देव अम्रित, असुरन सुरा; बाटत पए बनाइ ॥२२॥

ਚੌਪਈ ॥

चौपई ॥

ਰੰਭਾ ਔਰ ਧਨੰਤਰ ਲਿਯੋ ॥

र्मभा और धनंतर लियो ॥

ਸਭ ਜਗ ਕੇ ਸੁਖ ਕਾਰਨ ਦਿਯੋ ॥

सभ जग के सुख कारन दियो ॥

ਤੀਨਿ ਰਤਨ ਦਿਯ ਔਰੁ ਨਿਕਾਰੇ ॥

तीनि रतन दिय औरु निकारे ॥

ਤੁਮਹੂੰ ਤਿਨੋ ਲਖਤ ਹੋ ਪ੍ਯਾਰੇ! ॥੨੩॥

तुमहूं तिनो लखत हो प्यारे! ॥२३॥

ਸਵੈਯਾ ॥

सवैया ॥

ਰੀਝਿ ਰਹੇ ਛਬਿ ਹੇਰਿ ਸੁਰਾਸਰ; ਸੋਕ ਨਿਵਾਰ ਅਸੋਕੁਪਜਾਯੋ ॥

रीझि रहे छबि हेरि सुरासर; सोक निवार असोकुपजायो ॥

ਛੋਰਿ ਬਿਵਾਦ ਕੌ ਦੀਨ ਦੋਊ; ਸੁਭ ਭਾਗ ਭਰਿਯੋ ਸਬਹੂੰ ਹਰਿ ਭਾਯੋ ॥

छोरि बिवाद कौ दीन दोऊ; सुभ भाग भरियो सबहूं हरि भायो ॥

ਕੁੰਜਰ ਕੀਰ ਕਲਾਨਿਧਿ ਕੇਹਰਿ; ਮਾਨ ਮਨੋਜਵ ਹੇਰਿ ਹਿਰਾਯੋ ॥

कुंजर कीर कलानिधि केहरि; मान मनोजव हेरि हिरायो ॥

ਜੋ ਤਿਨ ਦੀਨ ਸੁ ਲੀਨ ਸਭੋ ਹਸਿ; ਕਾਹੂੰ ਨ ਹਾਥ ਹਥਿਆਰ ਉਚਾਯੋ ॥੨੪॥

जो तिन दीन सु लीन सभो हसि; काहूं न हाथ हथिआर उचायो ॥२४॥

TOP OF PAGE

Dasam Granth