ਦਸਮ ਗਰੰਥ । दसम ग्रंथ ।

Page 958

ਦੋਹਰਾ ॥

दोहरा ॥

ਮਾਰਿ ਤਵਨ ਕੋ ਰਾਵ ਜੀ; ਪਰਿਯੋ ਧਰਨਿ ਪਰ ਆਇ ॥

मारि तवन को राव जी; परियो धरनि पर आइ ॥

ਭ੍ਰਿਤਨ ਨਿਕਟ ਪਹੂੰਚਿ ਕੈ; ਲਯੋ ਗਰੇ ਸੋ ਲਾਇ ॥੩੬॥

भ्रितन निकट पहूंचि कै; लयो गरे सो लाइ ॥३६॥

ਚੌਪਈ ॥

चौपई ॥

ਐਸੋ ਹਾਲ ਚਾਕਰਨ ਭਯੋ ॥

ऐसो हाल चाकरन भयो ॥

ਜਨੁਕ ਧਨੀ ਨ੍ਰਿਧਨੀ ਹ੍ਵੈ ਗਯੋ ॥

जनुक धनी न्रिधनी ह्वै गयो ॥

ਨ੍ਰਿਪ ਦੈ, ਕਹਾ ਧਾਮ ਹਮ ਜੈਹੈ? ॥

न्रिप दै, कहा धाम हम जैहै? ॥

ਕਹਾ ਰਾਨਿਯਹਿ ਬਕਤ੍ਰ ਦਿਖੈ ਹੈ? ॥੩੭॥

कहा रानियहि बकत्र दिखै है? ॥३७॥

ਨਭ ਬਾਨੀ ਤਿਨ ਕੋ ਤਬ ਭਈ ॥

नभ बानी तिन को तब भई ॥

ਭ੍ਰਿਤ! ਸੁਧਿ ਕਹਾ ਤੁਮਾਰੀ ਗਈ? ॥

भ्रित! सुधि कहा तुमारी गई? ॥

ਜੋਧਾ ਬਡੋ ਜੂਝਿ ਜਹ ਜਾਵੈ ॥

जोधा बडो जूझि जह जावै ॥

ਰਨ ਛਿਤ ਤੇ ਤਿਨ ਕੌਨ ਉਚਾਵੈ? ॥੩੮॥

रन छित ते तिन कौन उचावै? ॥३८॥

ਦੋਹਰਾ ॥

दोहरा ॥

ਤਾ ਤੇ ਯਾ ਕੀ ਕਬਰ ਖਨਿ; ਗਾਡਹੁ ਇਹੀ ਬਨਾਇ ॥

ता ते या की कबर खनि; गाडहु इही बनाइ ॥

ਅਸ੍ਵ ਬਸਤ੍ਰ ਲੈ ਜਾਹੁ ਘਰ; ਦੇਹੁ ਸੰਦੇਸੋ ਜਾਇ ॥੩੯॥

अस्व बसत्र लै जाहु घर; देहु संदेसो जाइ ॥३९॥

ਬਾਨੀ ਸੁਨਿ ਗਾਡਿਯੋ ਤਿਸੈ; ਭਏ ਪਵਨ ਭ੍ਰਿਤ ਭੇਸ ॥

बानी सुनि गाडियो तिसै; भए पवन भ्रित भेस ॥

ਅਸ੍ਵ ਬਸਤ੍ਰ ਲੈ ਲਾਲ ਕੇ; ਬਾਲਹਿ ਦਯੋ ਸੰਦੇਸ ॥੪੦॥

अस्व बसत्र लै लाल के; बालहि दयो संदेस ॥४०॥

ਚੌਪਈ ॥

चौपई ॥

ਬੈਠੀ ਬਾਲ ਜਹਾ ਬਡਭਾਗੀ ॥

बैठी बाल जहा बडभागी ॥

ਚਿਤ ਚੋਰ ਕੀ ਚਿਤਵਨਿ ਲਾਗੀ ॥

चित चोर की चितवनि लागी ॥

ਤਬ ਲੌ ਖਬਰਿ ਚਾਕਰਨ ਦਈ ॥

तब लौ खबरि चाकरन दई ॥

ਅਰੁਨ ਹੁਤੀ ਪਿਯਰੀ ਹ੍ਵੈ ਗਈ ॥੪੧॥

अरुन हुती पियरी ह्वै गई ॥४१॥

ਦੋਹਰਾ ॥

दोहरा ॥

ਚੜਿ ਬਿਵਾਨ ਤਹ ਤ੍ਰਿਯ ਚਲੀ; ਜਹਾਂ ਹਨ੍ਯੋ ਨਿਜੁ ਪੀਯ ॥

चड़ि बिवान तह त्रिय चली; जहां हन्यो निजु पीय ॥

ਕੈ ਲੈ ਐਹੌਂ ਪੀਯ ਕੌ; ਕੈ ਤਹ ਦੈਹੌਂ ਜੀਯ ॥੪੨॥

कै लै ऐहौं पीय कौ; कै तह दैहौं जीय ॥४२॥

ਚੌਪਈ ॥

चौपई ॥

ਚਲੀ ਚਲੀ ਅਬਲਾ ਤਹ ਆਈ ॥

चली चली अबला तह आई ॥

ਦਾਬਿਯੋ ਜਹਾ ਮੀਤ ਸੁਖਦਾਈ ॥

दाबियो जहा मीत सुखदाई ॥

ਕਬਰਿ ਨਿਹਾਰਿ ਚਕ੍ਰਿਤ ਚਿਤ ਭਈ ॥

कबरि निहारि चक्रित चित भई ॥

ਤਾਹੀ ਬਿਖੈ ਲੀਨ ਹ੍ਵੈ ਗਈ ॥੪੩॥

ताही बिखै लीन ह्वै गई ॥४३॥

ਦੋਹਰਾ ॥

दोहरा ॥

ਮਰਨ ਸਭਨ ਕੇ ਮੂੰਡ ਪੈ; ਸਫਲ ਮਰਨ ਹੈ ਤਾਹਿ ॥

मरन सभन के मूंड पै; सफल मरन है ताहि ॥

ਤਨਕ ਬਿਖੈ ਤਨ ਕੌ ਤਜੈ; ਪਿਯ ਸੋ ਪ੍ਰੀਤਿ ਬਨਾਇ ॥੪੪॥

तनक बिखै तन कौ तजै; पिय सो प्रीति बनाइ ॥४४॥

ਤਨ ਗਾਡਿਯੋ ਜਹ ਤੁਮ ਮਿਲੇ; ਅੰਗ ਮਿਲਿਯੋ ਸਰਬੰਗ ॥

तन गाडियो जह तुम मिले; अंग मिलियो सरबंग ॥

ਸਭ ਕਛੁ ਤਜਿ ਗ੍ਰਿਹ ਕੋ ਚਲਿਯੋ; ਪ੍ਰਾਨ ਪਿਯਾਰੇ ਸੰਗ ॥੪੫॥

सभ कछु तजि ग्रिह को चलियो; प्रान पियारे संग ॥४५॥

ਪਵਨ ਪਵਨ ਆਨਲ ਅਨਲ; ਨਭ ਨਭ ਭੂ ਭੂ ਸੰਗ ॥

पवन पवन आनल अनल; नभ नभ भू भू संग ॥

ਜਲ ਜਲ ਕੇ ਸੰਗ ਮਿਲਿ ਰਹਿਯੋ; ਤਨੁ ਪਿਯ ਕੇ ਸਰਬੰਗ ॥੪੬॥

जल जल के संग मिलि रहियो; तनु पिय के सरबंग ॥४६॥

ਚੌਪਈ ॥

चौपई ॥

ਪਿਯ ਹਿਤ ਦੇਹ ਤਵਨ ਤ੍ਰਿਯ ਦਈ ॥

पिय हित देह तवन त्रिय दई ॥

ਦੇਵ ਲੋਕ ਭੀਤਰ ਲੈ ਗਈ ॥

देव लोक भीतर लै गई ॥

ਅਰਧਾਸਨ ਬਾਸਵ ਤਿਹ ਦੀਨੋ ॥

अरधासन बासव तिह दीनो ॥

ਭਾਂਤਿ ਭਾਂਤਿ ਸੌ ਆਦਰੁ ਕੀਨੋ ॥੪੭॥

भांति भांति सौ आदरु कीनो ॥४७॥

ਦੋਹਰਾ ॥

दोहरा ॥

ਦੇਵ ਬਧੂਨ ਅਪਛਰਨ; ਲਯੋ ਬਿਵਾਨ ਚੜਾਇ ॥

देव बधून अपछरन; लयो बिवान चड़ाइ ॥

ਜੈ ਜੈਕਾਰ ਅਪਾਰ ਹੁਅ; ਹਰਖੇ ਸੁਨਿ ਸੁਰ ਰਾਇ ॥੪੮॥

जै जैकार अपार हुअ; हरखे सुनि सुर राइ ॥४८॥

ਮਛਰੀ ਔ ਬਿਰਹੀਨ ਕੇ; ਬਧ ਕੋ ਕਹਾ ਉਪਾਇ ॥

मछरी औ बिरहीन के; बध को कहा उपाइ ॥

ਜਲ ਪਿਯ ਤੇ ਬਿਛੁਰਾਇ ਯਹਿ; ਤਨਿਕ ਬਿਖੈ ਮਰਿ ਜਾਇ ॥੪੯॥

जल पिय ते बिछुराइ यहि; तनिक बिखै मरि जाइ ॥४९॥

ਪਾਪ ਨਰਕ ਤੇ ਨ ਡਰੀ; ਕਰੀ ਸਵਤਿ ਕੀ ਕਾਨਿ ॥

पाप नरक ते न डरी; करी सवति की कानि ॥

ਅਤਿ ਚਿਤ ਕੋਪ ਬਢਾਇ ਕੈ; ਪਿਯ ਲਗਵਾਯੋ ਬਾਨ ॥੫੦॥

अति चित कोप बढाइ कै; पिय लगवायो बान ॥५०॥

TOP OF PAGE

Dasam Granth