ਦਸਮ ਗਰੰਥ । दसम ग्रंथ । |
Page 942 ਦੋਹਰਾ ॥ दोहरा ॥ ਚੰਦ੍ਰਭਗਾ ਸਰਿਤਾ ਨਿਕਟਿ; ਰਾਂਝਨ ਨਾਮਾ ਜਾਟ ॥ चंद्रभगा सरिता निकटि; रांझन नामा जाट ॥ ਜੋ ਅਬਲਾ ਨਿਰਖੈ ਤਿਸੈ; ਜਾਤ ਸਦਨ ਪਰਿ ਖਾਟ ॥੧॥ जो अबला निरखै तिसै; जात सदन परि खाट ॥१॥ ਚੌਪਈ ॥ चौपई ॥ ਮੋਹਤ ਤਿਹ ਤ੍ਰਿਯ ਨੈਨ ਨਿਹਾਰੇ ॥ मोहत तिह त्रिय नैन निहारे ॥ ਜਨੁ ਸਾਵਕ ਸਾਯਕ ਕੇ ਮਾਰੇ ॥ जनु सावक सायक के मारे ॥ ਚਿਤ ਮੈ ਅਧਿਕ ਰੀਝ ਕੇ ਰਹੈ ॥ चित मै अधिक रीझ के रहै ॥ ਰਾਂਝਨ ਰਾਂਝਨ ਮੁਖ ਤੇ ਕਹੈ ॥੨॥ रांझन रांझन मुख ते कहै ॥२॥ ਕਰਮ ਕਾਲ ਤਹ ਐਸੋ ਭਯੋ ॥ करम काल तह ऐसो भयो ॥ ਤੌਨੇ ਦੇਸ ਕਾਲ ਪਰ ਗਯੋ ॥ तौने देस काल पर गयो ॥ ਜਿਯਤ ਨ ਕੌ ਨਰ ਬਚਿਯੋ ਨਗਰ ਮੈ ॥ जियत न कौ नर बचियो नगर मै ॥ ਸੋ ਉਬਰਿਯੋ ਜਾ ਕੇ ਧਨੁ ਘਰ ਮੈ ॥੩॥ सो उबरियो जा के धनु घर मै ॥३॥ ਚਿਤ੍ਰ ਦੇਵਿ ਇਕ ਰਾਨਿ ਨਗਰ ਮੈ ॥ चित्र देवि इक रानि नगर मै ॥ ਰਾਂਝਾ ਏਕ ਪੂਤ ਤਿਹ ਘਰ ਮੈ ॥ रांझा एक पूत तिह घर मै ॥ ਤਾ ਕੇ ਔਰ ਨ ਬਚਿਯੋ ਕੋਈ ॥ ता के और न बचियो कोई ॥ ਮਾਇ ਪੂਤ ਵੈ ਬਾਚੇ ਦੋਈ ॥੪॥ माइ पूत वै बाचे दोई ॥४॥ ਰਨਿਯਹਿ ਭੂਖ ਅਧਿਕ ਜਬ ਜਾਗੀ ॥ रनियहि भूख अधिक जब जागी ॥ ਤਾ ਕੌ ਬੇਚਿ ਮੇਖਲਾ ਸਾਜੀ ॥ ता कौ बेचि मेखला साजी ॥ ਨਿਤਿ ਪੀਸਨ ਪਰ ਦ੍ਵਾਰੇ ਜਾਵੈ ॥ निति पीसन पर द्वारे जावै ॥ ਜੂਠ ਚੂਨ ਚੌਕਾ ਚੁਨਿ ਖਾਵੈ ॥੫॥ जूठ चून चौका चुनि खावै ॥५॥ ਐਸੇ ਹੀ ਭੂਖਨ ਮਰਿ ਗਈ ॥ ऐसे ही भूखन मरि गई ॥ ਪੁਨਿ ਬਿਧਿ ਤਹਾ ਬ੍ਰਿਸਟਿ ਅਤਿ ਦਈ ॥ पुनि बिधि तहा ब्रिसटि अति दई ॥ ਸੂਕੇ ਭਏ ਹਰੇ ਜਨੁ ਸਾਰੇ ॥ सूके भए हरे जनु सारे ॥ ਬਹੁਰਿ ਜੀਤ ਕੇ ਬਜੇ ਨਗਾਰੇ ॥੬॥ बहुरि जीत के बजे नगारे ॥६॥ ਤਹਾ ਏਕ ਰਾਂਝਾ ਹੀ ਉਬਰਿਯੋ ॥ तहा एक रांझा ही उबरियो ॥ ਔਰ ਲੋਗ ਸਭ ਤਹ ਕੋ ਮਰਿਯੋ ॥ और लोग सभ तह को मरियो ॥ ਰਾਂਝੋ ਜਾਟ ਹੇਤ ਤਿਨ ਪਾਰਿਯੋ ॥ रांझो जाट हेत तिन पारियो ॥ ਪੂਤ ਭਾਵ ਤੇ ਤਾਹਿ ਜਿਯਾਰਿਯੋ ॥੭॥ पूत भाव ते ताहि जियारियो ॥७॥ ਪੂਤ ਜਾਟ ਕੋ ਸਭ ਕੋ ਜਾਨੈ ॥ पूत जाट को सभ को जानै ॥ ਤਿਸ ਤੇ ਕੋਊ ਨ ਰਹਿਯੋ ਪਛਾਨੈ ॥ तिस ते कोऊ न रहियो पछानै ॥ ਐਸੇ ਕਾਲ ਬੀਤ ਕੈ ਗਯੋ ॥ ऐसे काल बीत कै गयो ॥ ਤਾ ਮੈ ਮਦਨ ਦਮਾਮੋ ਦਯੋ ॥੮॥ ता मै मदन दमामो दयो ॥८॥ ਮਹਿਖੀ ਚਾਰਿ ਨਿਤਿ ਗ੍ਰਿਹ ਆਵੈ ॥ महिखी चारि निति ग्रिह आवै ॥ ਰਾਂਝਾ ਅਪਨੋ ਨਾਮ ਸਦਾਵੈ ॥ रांझा अपनो नाम सदावै ॥ ਪੂਤ ਜਾਟ ਕੋ ਤਿਹ ਸਭ ਜਾਨੈ ॥ पूत जाट को तिह सभ जानै ॥ ਰਾਜਪੂਤੁ ਕੈ ਕੋ ਪਹਿਚਾਨੈ ॥੯॥ राजपूतु कै को पहिचानै ॥९॥ ਇਤੀ ਬਾਤ ਰਾਂਝਾ ਕੀ ਕਹੀ ॥ इती बात रांझा की कही ॥ ਅਬ ਚਲਿ ਬਾਤ ਹੀਰ ਪੈ ਰਹੀ ॥ अब चलि बात हीर पै रही ॥ ਤੁਮ ਕੌ ਤਾ ਕੀ ਕਥਾ ਸੁਨਾਊ ॥ तुम कौ ता की कथा सुनाऊ ॥ ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੧੦॥ ता ते तुमरो ह्रिदै सिराऊ ॥१०॥ ਅੜਿਲ ॥ अड़िल ॥ ਇੰਦ੍ਰ ਰਾਇ ਕੇ ਨਗਰ, ਅਪਸਰਾ ਇਕ ਰਹੈ ॥ इंद्र राइ के नगर, अपसरा इक रहै ॥ ਮੈਨ ਕਲਾ ਤਿਹ ਨਾਮ, ਸਕਲ ਜਗ ਯੌ ਕਹੈ ॥ मैन कला तिह नाम, सकल जग यौ कहै ॥ ਤਾ ਕੌ ਰੂਪ ਨਰੇਸ, ਜੋ ਕੋਊ ਨਿਹਾਰਹੀ ॥ ता कौ रूप नरेस, जो कोऊ निहारही ॥ ਹੋ ਗਿਰੈ ਧਰਨਿ ਪਰ ਝੂਮਿ, ਮੈਨ ਸਰ ਮਾਰਹੀ ॥੧੧॥ हो गिरै धरनि पर झूमि, मैन सर मारही ॥११॥ ਚੌਪਈ ॥ चौपई ॥ ਤੌਨੇ ਸਭਾ ਕਪਿਲ ਮੁਨਿ ਆਯੋ ॥ तौने सभा कपिल मुनि आयो ॥ ਔਸਰ ਜਹਾ ਮੈਨਕਾ ਪਾਯੋ ॥ औसर जहा मैनका पायो ॥ ਤਿਹ ਲਖਿ ਮੁਨਿ ਬੀਰਜ ਗਿਰਿ ਗਯੋ ॥ तिह लखि मुनि बीरज गिरि गयो ॥ ਚਪਿ ਚਿਤ ਮੈ ਸ੍ਰਾਪਤ ਤਿਹ ਭਯੋ ॥੧੨॥ चपि चित मै स्रापत तिह भयो ॥१२॥ ਤੁਮ ਗਿਰਿ ਮਿਰਤ ਲੋਕ ਮੈ ਪਰੋ ॥ तुम गिरि मिरत लोक मै परो ॥ ਜੂਨਿ ਸਯਾਲ ਜਾਟ ਕੀ ਧਰੋ ॥ जूनि सयाल जाट की धरो ॥ ਹੀਰ ਆਪਨੋ ਨਾਮ ਸਦਾਵੋ ॥ हीर आपनो नाम सदावो ॥ ਜੂਠ ਕੂਠ ਤੁਰਕਨ ਕੀ ਖਾਵੋ ॥੧੩॥ जूठ कूठ तुरकन की खावो ॥१३॥ ਦੋਹਰਾ ॥ दोहरा ॥ ਤਬ ਅਬਲਾ ਕੰਪਤਿ ਭਈ; ਤਾ ਕੇ ਪਰਿ ਕੈ ਪਾਇ ॥ तब अबला क्मपति भई; ता के परि कै पाइ ॥ ਕ੍ਯੋਹੂ ਹੋਇ ਉਧਾਰ ਮਮ? ਸੋ ਦਿਜ! ਕਹੋ ਉਪਾਇ ॥੧੪॥ क्योहू होइ उधार मम? सो दिज! कहो उपाइ ॥१४॥ ਚੌਪਈ ॥ चौपई ॥ ਇੰਦ੍ਰ ਸੁ ਮ੍ਰਿਤ ਮੰਡਲ ਜਬ ਜੈਹੈ ॥ इंद्र सु म्रित मंडल जब जैहै ॥ ਰਾਂਝਾ ਅਪਨੋ ਨਾਮੁ ਕਹੈ ਹੈ ॥ रांझा अपनो नामु कहै है ॥ ਤੋ ਸੌ ਅਧਿਕ ਪ੍ਰੀਤਿ ਉਪਜਾਵੈ ॥ तो सौ अधिक प्रीति उपजावै ॥ ਅਮਰਵਤੀ ਬਹੁਰਿ ਤੁਹਿ ਲ੍ਯਾਵੈ ॥੧੫॥ अमरवती बहुरि तुहि ल्यावै ॥१५॥ |
Dasam Granth |