ਦਸਮ ਗਰੰਥ । दसम ग्रंथ ।

Page 899

ਲੈ ਘੋਰੀ ਸੁਤ ਸਾਹੁ ਸਿਧਾਯੋ ॥

लै घोरी सुत साहु सिधायो ॥

ਖੋਜਿ ਬੈਦ ਕੋ ਸੰਗ ਲੈ ਆਯੋ ॥

खोजि बैद को संग लै आयो ॥

ਤਹ ਜੰਗਲ ਕੀ ਹਾਜਤਿ ਭਈ ॥

तह जंगल की हाजति भई ॥

ਘੋਰੀ ਸਾਹੁ ਪੁਤ੍ਰ ਕੋ ਦਈ ॥੨੪॥

घोरी साहु पुत्र को दई ॥२४॥

ਦੋਹਰਾ ॥

दोहरा ॥

ਜਾਇ ਬੂਟੈ ਤਬ ਬੈਠਿਯੋ; ਲਈ ਕੁਪੀਨ ਉਠਾਇ ॥

जाइ बूटै तब बैठियो; लई कुपीन उठाइ ॥

ਡਲਾ ਭਏ ਪੌਛਨ ਲਗਿਯੋ; ਕਹਿਯੋ ਚਮਰੁ ਤੂ ਤਾਹਿ ॥੨੫॥

डला भए पौछन लगियो; कहियो चमरु तू ताहि ॥२५॥

ਹਾਥ ਲਗੋਟੀ ਰਹਿ ਗਈ; ਡਲਾ ਫਸਿਯੋ ਬੁਰਿ ਮਾਹਿ ॥

हाथ लगोटी रहि गई; डला फसियो बुरि माहि ॥

ਚਰਨ ਝਾਰ ਕੇ ਸੰਗ ਰਸੇ; ਤਾਹਿ ਰਹੀ ਸੁਧਿ ਨਾਹਿ ॥੨੬॥

चरन झार के संग रसे; ताहि रही सुधि नाहि ॥२६॥

ਲਏ ਅਸ੍ਵਨੀ ਸਾਹੁ ਕੋ; ਪੂਤ ਪਹੂੰਚ੍ਯੋ ਆਇ ॥

लए अस्वनी साहु को; पूत पहूंच्यो आइ ॥

ਕਹਿਯੋ ਬੈਦ! ਮੈ ਕ੍ਯਾ ਕਰੋਂ? ਇਹ ਦੁਖ ਕੋ ਸੁ ਉਪਾਇ ॥੨੭॥

कहियो बैद! मै क्या करों? इह दुख को सु उपाइ ॥२७॥

ਚੌਪਈ ॥

चौपई ॥

ਸਾਹੁ ਪੁਤ੍ਰ ਤਬ ਬਚਨ ਉਚਾਰੋ ॥

साहु पुत्र तब बचन उचारो ॥

ਸੁਨੋ ਬੈਦ! ਉਪਚਾਰ ਹਮਾਰੋ ॥

सुनो बैद! उपचार हमारो ॥

ਹਮਰੋ ਇਹ ਆਗੇ ਦੁਖ ਭਯੋ ॥

हमरो इह आगे दुख भयो ॥

ਇਹ ਉਪਚਾਰ ਦੂਰਿ ਹ੍ਵੈ ਗਯੋ ॥੨੮॥

इह उपचार दूरि ह्वै गयो ॥२८॥

ਦੋਹਰਾ ॥

दोहरा ॥

ਯਾ ਘੋਰੀ ਕੇ ਭਗ ਬਿਖੈ; ਜੀਭ ਦਈ ਸੌ ਬਾਰ ॥

या घोरी के भग बिखै; जीभ दई सौ बार ॥

ਤੁਰਤ ਰੋਗ ਹਮਰੋ ਕਟਿਯੋ; ਸੁਨਹੁ ਬੈਦ! ਉਪਚਾਰ ॥੨੯॥

तुरत रोग हमरो कटियो; सुनहु बैद! उपचार ॥२९॥

ਚੌਪਈ ॥

चौपई ॥

ਤਬੈ ਬੈਦ ਸੋਊ ਕ੍ਰਿਆ ਕਮਾਈ ॥

तबै बैद सोऊ क्रिआ कमाई ॥

ਤਾ ਕੇ ਭਗ ਮੈ ਜੀਭ ਧਸਾਈ ॥

ता के भग मै जीभ धसाई ॥

ਕਹਿਯੋ ਚਮਰੁ ਤੂ, ਸੋ ਲਗਿ ਗਈ ॥

कहियो चमरु तू, सो लगि गई ॥

ਅਤਿ ਹਾਸੀ ਗਦਹਾ ਕੋ ਭਈ ॥੩੦॥

अति हासी गदहा को भई ॥३०॥

ਲਏ ਲਏ ਤਾ ਕੋ ਪੁਰ ਆਯੋ ॥

लए लए ता को पुर आयो ॥

ਸਗਲ ਗਾਵ ਕੋ ਦਰਸ ਦਿਖਾਯੋ ॥

सगल गाव को दरस दिखायो ॥

ਬੈਦ! ਕਛੂ ਉਪਚਾਰਹਿ ਕਰੌ ॥

बैद! कछू उपचारहि करौ ॥

ਇਨ ਕੇ ਪ੍ਰਾਨ ਛੁਟਨ ਤੇ ਡਰੌ ॥੩੧॥

इन के प्रान छुटन ते डरौ ॥३१॥

ਪੁਰ ਜਨ ਬਾਚ ॥

पुर जन बाच ॥

ਦੋਹਰਾ ॥

दोहरा ॥

ਅਧਿਕ ਦੁਖੀ ਪੁਰ ਜਨ ਭਏ; ਕਛੂ ਨ ਚਲਿਯੋ ਉਪਾਇ ॥

अधिक दुखी पुर जन भए; कछू न चलियो उपाइ ॥

ਚਲਤ ਫਿਰਤ ਯਾ ਕੋ ਨਿਰਖਿ; ਰਹੇ ਚਰਨ ਲਪਟਾਇ ॥੩੨॥

चलत फिरत या को निरखि; रहे चरन लपटाइ ॥३२॥

ਚੌਪਈ ॥

चौपई ॥

ਹਮਰੇ ਨਾਥ! ਉਪਾਇਹਿ ਕੀਜੈ ॥

हमरे नाथ! उपाइहि कीजै ॥

ਅਪਨੇ ਜਾਨਿ ਰਾਖਿ ਕਰਿ ਲੀਜੈ ॥

अपने जानि राखि करि लीजै ॥

ਇਨੈ ਕਰੀ ਕਛੁ ਚੂਕ ਤਿਹਾਰੀ ॥

इनै करी कछु चूक तिहारी ॥

ਮਹਾ ਰੋਗ ਤੇ ਲੇਹੁ ਉਬਾਰੀ ॥੩੩॥

महा रोग ते लेहु उबारी ॥३३॥

ਸਾਹ ਸੁਤ ਬਾਚ ॥

साह सुत बाच ॥

ਚੌਪਈ ॥

चौपई ॥

ਸਕਲ ਕਥਾ ਤਿਨ ਭਾਖਿ ਸੁਨਾਈ ॥

सकल कथा तिन भाखि सुनाई ॥

ਪੁਰ ਲੋਗਨ ਸਭਹੂੰ ਸੁਨਿ ਪਾਈ ॥

पुर लोगन सभहूं सुनि पाई ॥

ਲੈ ਦੂਜੀ ਕੰਨ੍ਯਾ ਤਿਹ ਦੀਨੀ ॥

लै दूजी कंन्या तिह दीनी ॥

ਭਾਂਤਿ ਭਾਂਤਿ ਉਸਤਤਿ ਮਿਲ ਕੀਨੀ ॥੩੪॥

भांति भांति उसतति मिल कीनी ॥३४॥

ਔਰ ਸਕਲ ਪੁਰ ਛੋਰਿ ਉਬਾਰਿਯੋ ॥

और सकल पुर छोरि उबारियो ॥

ਨਊਆ ਸੁਤ ਚਿਮਟਿਯੋ ਹੀ ਮਾਰਿਯੋ ॥

नऊआ सुत चिमटियो ही मारियो ॥

ਬ੍ਯਾਹ ਦੂਸਰੋ ਅਪਨੋ ਕੀਨੋ ॥

ब्याह दूसरो अपनो कीनो ॥

ਨਿਜੁ ਪੁਰ ਕੋ ਬਹੁਰੋ ਮਗੁ ਲੀਨੋ ॥੩੫॥

निजु पुर को बहुरो मगु लीनो ॥३५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੮॥੧੨੨੨॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे अठासठवो चरित्र समापतम सतु सुभम सतु ॥६८॥१२२२॥अफजूं॥

ਦੋਹਰਾ ॥

दोहरा ॥

ਚਪਲ ਸਿੰਘ ਰਾਜਾ ਬਡੋ; ਰਾਜ ਕਲਾ ਤਿਹ ਨਾਰਿ ॥

चपल सिंघ राजा बडो; राज कला तिह नारि ॥

ਇੰਦ੍ਰ ਦੇਵ ਰੀਝੇ ਰਹੈ; ਜਾਨਿ ਸਚੀ ਅਨੁਹਾਰਿ ॥੧॥

इंद्र देव रीझे रहै; जानि सची अनुहारि ॥१॥

ਸੋ ਰਾਨੀ ਇਕ ਚੋਰ ਸੋ; ਰਮ੍ਯੋ ਕਰਤ ਦਿਨੁ ਰੈਨਿ ॥

सो रानी इक चोर सो; रम्यो करत दिनु रैनि ॥

ਤਾਹਿ ਬੁਲਾਵੈ ਨਿਜੁ ਸਦਨ; ਆਪੁ ਜਾਇ ਤਿਹ ਐਨ ॥੨॥

ताहि बुलावै निजु सदन; आपु जाइ तिह ऐन ॥२॥

ਏਕ ਦਿਵਸ ਆਵਤ ਸਦਨ; ਨ੍ਰਿਪ ਬਰ ਲਖਿਯੋ ਬਨਾਇ ॥

एक दिवस आवत सदन; न्रिप बर लखियो बनाइ ॥

ਲੂਟਿ ਕੂਟਿ ਤਸਕਰ ਲਯੋ; ਸੂਰੀ ਦਿਯੋ ਚਰਾਇ ॥੩॥

लूटि कूटि तसकर लयो; सूरी दियो चराइ ॥३॥

TOP OF PAGE

Dasam Granth