ਦਸਮ ਗਰੰਥ । दसम ग्रंथ ।

Page 889

ਦੋਹਰਾ ॥

दोहरा ॥

ਲੈ ਪਾਰਕ ਕਰਿ ਪਾਲਿਯੋ; ਕਿਨੂੰ ਨ ਪਾਯੋ ਭੇਦ ॥

लै पारक करि पालियो; किनूं न पायो भेद ॥

ਰਮਾ ਸਾਸਤ੍ਰ ਕੋ ਸੁਰ ਅਸੁਰ; ਉਚਰਿ ਨ ਸਾਕਹਿ ਬੇਦ ॥੧੦॥

रमा सासत्र को सुर असुर; उचरि न साकहि बेद ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੭॥੧੦੭੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे सतावनो चरित्र समापतम सतु सुभम सतु ॥५७॥१०७१॥अफजूं॥

ਦੋਹਰਾ ॥

दोहरा ॥

ਕਾਸਮੀਰ ਕੇ ਸਹਰ ਮੈ; ਬੀਰਜ ਸੈਨ ਨਰੇਸ ॥

कासमीर के सहर मै; बीरज सैन नरेस ॥

ਤਾ ਕੇ ਦਲ ਕੇ ਬਲਹੁ ਤੇ; ਕੰਪਤਿ ਹੁਤੋ ਸੁਰੇਸ ॥੧॥

ता के दल के बलहु ते; क्मपति हुतो सुरेस ॥१॥

ਚਿਤ੍ਰ ਦੇਵਿ ਤਾ ਕੀ ਤ੍ਰਿਯਾ; ਬੁਰੀ ਹ੍ਰਿਦੈ ਜਿਹ ਬੁਧਿ ॥

चित्र देवि ता की त्रिया; बुरी ह्रिदै जिह बुधि ॥

ਮੰਦ ਸੀਲ ਜਾ ਕੋ ਰਹੈ; ਚਿਤ ਕੀ ਰਹੈ ਕੁਸੁਧਿ ॥੨॥

मंद सील जा को रहै; चित की रहै कुसुधि ॥२॥

ਬੋਲਿ ਰਸੋਯਹਿ ਤਿਨ ਕਹੀ; ਇਹ ਰਾਜੈ ਬਿਖਿ ਦੇਹੁ ॥

बोलि रसोयहि तिन कही; इह राजै बिखि देहु ॥

ਬਹੁਤੁ ਬਢੈਹੌ ਹੌ ਤੁਮੈ; ਅਬੈ ਅਧਿਕ ਧਨ ਲੇਹੁ ॥੩॥

बहुतु बढैहौ हौ तुमै; अबै अधिक धन लेहु ॥३॥

ਤਾ ਕੀ ਕਹੀ ਨ ਤਿਨ ਕਰੀ; ਤਬ ਤ੍ਰਿਯ ਚਰਿਤ ਬਨਾਇ ॥

ता की कही न तिन करी; तब त्रिय चरित बनाइ ॥

ਰਾਜਾ ਕੌ ਨਿਉਤਾ ਕਹਿਯੋ; ਸਊਅਨ ਸਹਿਤ ਬੁਲਾਇ ॥੪॥

राजा कौ निउता कहियो; सऊअन सहित बुलाइ ॥४॥

ਚੌਪਈ ॥

चौपई ॥

ਰਾਜਾ ਸਊਅਨ ਸਹਿਤ ਬੁਲਾਯੋ ॥

राजा सऊअन सहित बुलायो ॥

ਭਾਂਤਿ ਭਾਂਤਿ ਪਕਵਾਨ ਪਕਾਯੋ ॥

भांति भांति पकवान पकायो ॥

ਤਾ ਮੈ ਜਹਰ ਘੋਰਿ ਕੈ ਡਾਰਿਯੋ ॥

ता मै जहर घोरि कै डारियो ॥

ਰਾਜਾ ਜੂ ਕੋ ਮਾਰ ਹੀ ਡਾਰਿਯੋ ॥੫॥

राजा जू को मार ही डारियो ॥५॥

ਜਬ ਰਾਜਾ ਜੂ ਮ੍ਰਿਤ ਬਸਿ ਭਏ ॥

जब राजा जू म्रित बसि भए ॥

ਤਬ ਹੀ ਪਕਰ ਰਸੋਯਾ ਲਏ ॥

तब ही पकर रसोया लए ॥

ਵਾਹੈ ਤਾਮ ਲੈ ਤਾਹਿ ਖੁਆਰਿਯੋ ॥

वाहै ताम लै ताहि खुआरियो ॥

ਤਾਹੂ ਕੌ ਤਬ ਹੀ ਹਨਿ ਡਾਰਿਯੋ ॥੬॥

ताहू कौ तब ही हनि डारियो ॥६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੮॥੧੦੭੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे अठावनो चरित्र समापतम सतु सुभम सतु ॥५८॥१०७७॥अफजूं॥

ਚੌਪਈ ॥

चौपई ॥

ਸਹਰ ਨਿਕੋਦਰ ਬਨਯੋ ਰਹੈ ॥

सहर निकोदर बनयो रहै ॥

ਦ੍ਵੈ ਇਸਤ੍ਰੀ ਜਗ ਤਾ ਕੇ ਕਹੈ ॥

द्वै इसत्री जग ता के कहै ॥

ਲਾਡਮ ਕੁਅਰਿ ਸੁਹਾਗਮ ਦੇਈ ॥

लाडम कुअरि सुहागम देई ॥

ਜਿਨ ਤੇ ਬਹੁ ਸਿਛ੍ਯਾ ਤ੍ਰਿਯ ਲੇਈ ॥੧॥

जिन ते बहु सिछ्या त्रिय लेई ॥१॥

ਬਨਯੋ ਅਨਤ ਦੇਸ ਕਹ ਗਯੋ ॥

बनयो अनत देस कह गयो ॥

ਅਧਿਕ ਸੋਕ ਦੁਹੂੰਅਨ ਕੋ ਭਯੋ ॥

अधिक सोक दुहूंअन को भयो ॥

ਬਹੁਤ ਕਾਲ ਪਰਦੇਸ ਬਿਤਾਯੋ ॥

बहुत काल परदेस बितायो ॥

ਖਾਟਿ ਕਮਾਇ ਦੇਸ ਕਹ ਆਯੋ ॥੨॥

खाटि कमाइ देस कह आयो ॥२॥

ਕਿਤਕ ਦਿਨਨ ਬਨਿਯਾ ਘਰ ਆਯੋ ॥

कितक दिनन बनिया घर आयो ॥

ਦੁਹੂੰ ਤ੍ਰਿਯਨ ਪਕਵਾਨ ਪਕਾਯੋ ॥

दुहूं त्रियन पकवान पकायो ॥

ਵਹੁ ਜਾਨੈ ਮੇਰੇ ਘਰ ਐਹੈ ॥

वहु जानै मेरे घर ऐहै ॥

ਵਹ ਜਾਨੈ ਮੇਰੇ ਹੀ ਜੈਹੈ ॥੩॥

वह जानै मेरे ही जैहै ॥३॥

ਏਕ ਗਾਵ ਬਨਿਯਾ ਰਹਿ ਗਯੋ ॥

एक गाव बनिया रहि गयो ॥

ਆਵਤ ਚੋਰ ਤ੍ਰਿਯਨ ਕੇ ਭਯੋ ॥

आवत चोर त्रियन के भयो ॥

ਜਾਗਤ ਹੇਰਿ ਤ੍ਰਿਯਹਿ ਨਹਿ ਆਯੋ ॥

जागत हेरि त्रियहि नहि आयो ॥

ਦੁਤਿਯ ਤ੍ਰਿਯਾ ਕੇ ਘਰ ਕੌ ਧਾਯੋ ॥੪॥

दुतिय त्रिया के घर कौ धायो ॥४॥

ਤ੍ਰਿਯ ਜਾਨ੍ਯੋ ਮੇਰੇ ਪਤਿ ਆਏ ॥

त्रिय जान्यो मेरे पति आए ॥

ਮਮ ਘਰ ਤੇ ਹਟਿ ਯਾ ਕੇ ਧਾਏ ॥

मम घर ते हटि या के धाए ॥

ਦੋਊ ਚਲੀ ਹਮ ਪਤਿਹਿ ਹਟੈ ਹੈ ॥

दोऊ चली हम पतिहि हटै है ॥

ਮੋਰਿ ਆਪਨੇ ਧਾਮ ਲਯੈ ਹੈ ॥੫॥

मोरि आपने धाम लयै है ॥५॥

ਦੋਹਰਾ ॥

दोहरा ॥

ਦੋਊ ਤ੍ਰਿਯ ਧਾਵਤ ਭਈ; ਅਧਿਕ ਕੋਪ ਮਨ ਕੀਨ ॥

दोऊ त्रिय धावत भई; अधिक कोप मन कीन ॥

ਤਸਕਰ ਕੋ ਪਤਿ ਜਾਨਿ ਕੈ; ਦੁਹੂ ਤ੍ਰਿਯਨ ਗਹਿ ਲੀਨ ॥੬॥

तसकर को पति जानि कै; दुहू त्रियन गहि लीन ॥६॥

TOP OF PAGE

Dasam Granth