ਦਸਮ ਗਰੰਥ । दसम ग्रंथ ।

Page 885

ਚੌਪਈ ॥

चौपई ॥

ਉਤਰ ਦੇਸ ਰਾਵ ਇਕ ਭਾਰੋ ॥

उतर देस राव इक भारो ॥

ਸੂਰਜ ਬੰਸ ਮਾਝ ਉਜਿਯਾਰੋ ॥

सूरज बंस माझ उजियारो ॥

ਰੂਪ ਮਤੀ ਤਾ ਕੀ ਬਰ ਨਾਰੀ ॥

रूप मती ता की बर नारी ॥

ਜਨੁਕ ਚੀਰਿ ਚੰਦ੍ਰਮਾ ਨਿਕਾਰੀ ॥੧॥

जनुक चीरि चंद्रमा निकारी ॥१॥

ਵਹ ਤ੍ਰਿਯ ਏਕ ਨੀਚ ਸੋ ਰਹੈ ॥

वह त्रिय एक नीच सो रहै ॥

ਅਧਿਕ ਨਿੰਦ ਤਾ ਕੀ ਜਗ ਕਹੈ ॥

अधिक निंद ता की जग कहै ॥

ਇਹ ਬਿਰਤਾਤ ਨ੍ਰਿਪਤਿ ਜਬ ਸੁਨ੍ਯੋ ॥

इह बिरतात न्रिपति जब सुन्यो ॥

ਅਧਿਕ ਕੋਪ ਕਰਿ ਮਸਤਕ ਧੁਨ੍ਯੋ ॥੨॥

अधिक कोप करि मसतक धुन्यो ॥२॥

ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ ॥

त्रिय की लाग न्रिपत हूं करी ॥

ਬਾਤੈ ਕਰਤ ਦ੍ਰਿਸਟਿ ਮਹਿ ਪਰੀ ॥

बातै करत द्रिसटि महि परी ॥

ਤਾ ਦਿਨ ਤੇ ਤਾ ਸੌ ਹਿਤ ਤ੍ਯਾਗਿਯੋ ॥

ता दिन ते ता सौ हित त्यागियो ॥

ਅਵਰ ਤ੍ਰਿਯਨ ਕੇ ਰਸ ਅਨੁਰਾਗਿਯੋ ॥੩॥

अवर त्रियन के रस अनुरागियो ॥३॥

ਅਵਰ ਤ੍ਰਿਯਨ ਸੌ ਪ੍ਰੀਤਿ ਲਗਾਈ ॥

अवर त्रियन सौ प्रीति लगाई ॥

ਤਾ ਤ੍ਰਿਯ ਸੌ ਦਿਯ ਨੇਹ ਭੁਲਾਈ ॥

ता त्रिय सौ दिय नेह भुलाई ॥

ਤਾ ਕੇ ਧਾਮ ਨਿਤ੍ਯ ਚਲਿ ਆਵੈ ॥

ता के धाम नित्य चलि आवै ॥

ਪ੍ਰੀਤਿ ਠਾਨਿ ਨਹਿ ਕੇਲ ਕਮਾਵੈ ॥੪॥

प्रीति ठानि नहि केल कमावै ॥४॥

ਦੋਹਰਾ ॥

दोहरा ॥

ਚਾਰਿ ਪਹਰ ਰਜਨੀ ਤ੍ਰਿਯਹਿ; ਰਮਤ ਹੁਤੋ ਸੁਖ ਪਾਇ ॥

चारि पहर रजनी त्रियहि; रमत हुतो सुख पाइ ॥

ਰੋਸ ਭਯੋ ਜਬ ਤੇ ਹ੍ਰਿਦੈ; ਘਰੀ ਨ ਭੋਗਾ ਜਾਇ ॥੫॥

रोस भयो जब ते ह्रिदै; घरी न भोगा जाइ ॥५॥

ਚੌਪਈ ॥

चौपई ॥

ਜਬ ਰਾਜਾ ਪੂਜਾ ਕਹ ਜਾਵੈ ॥

जब राजा पूजा कह जावै ॥

ਤਬ ਵਹੁ ਸਮੌ ਜਾਰ ਤ੍ਰਿਯ ਪਾਵੈ ॥

तब वहु समौ जार त्रिय पावै ॥

ਮਿਲਿ ਬਾਤੈ ਦੋਊ ਯੌ ਕਰਹੀ ॥

मिलि बातै दोऊ यौ करही ॥

ਨ੍ਰਿਪ ਕੀ ਕਾਨਿ ਕਛੂ ਨਹਿ ਧਰਹੀ ॥੬॥

न्रिप की कानि कछू नहि धरही ॥६॥

ਸਾਮੁਹਿ ਤਾਹਿ ਹੁਤੋ ਦਰਵਾਜੋ ॥

सामुहि ताहि हुतो दरवाजो ॥

ਲਾਗਿ ਰਹਾ ਭੀਤਨ ਸੌ ਰਾਜੋ ॥

लागि रहा भीतन सौ राजो ॥

ਜਬ ਇਹ ਭਾਂਤਿ ਜਾਰ ਸੁਨਿ ਪਾਯੋ ॥

जब इह भांति जार सुनि पायो ॥

ਭਾਜਿ ਗਯੋ, ਨ ਸਕ੍ਯੋ ਠਹਰਾਯੋ ॥੭॥

भाजि गयो, न सक्यो ठहरायो ॥७॥

ਦੋਹਰਾ ॥

दोहरा ॥

ਨਿਰਖਿ ਕੋਪ ਦ੍ਰਿਗ ਰਾਇ ਕੇ; ਨੀਚ ਤੁਰਤੁ ਗਯੋ ਭਾਜ ॥

निरखि कोप द्रिग राइ के; नीच तुरतु गयो भाज ॥

ਭਾਂਤਿ ਅਨੇਕ ਮਨਾਇਯੋ; ਤਊ ਨ ਫਿਰਾ ਨਿਲਾਜ ॥੮॥

भांति अनेक मनाइयो; तऊ न फिरा निलाज ॥८॥

ਚੌਪਈ ॥

चौपई ॥

ਤਿਹ ਹਿਤ ਨਾਰਿ ਜਤਨ ਬਹੁ ਕੀਨੇ ॥

तिह हित नारि जतन बहु कीने ॥

ਬਹੁਤੁ ਰੁਪਏ ਖਰਚਿ ਕਹ ਦੀਨੇ ॥

बहुतु रुपए खरचि कह दीने ॥

ਕੋਟਿ ਕਰੇ ਏਕੋ ਨਹਿ ਭਯੋ ॥

कोटि करे एको नहि भयो ॥

ਤਿਹ ਪਤਿ ਡਾਰਿ ਹ੍ਰਿਦੈ ਤੇ ਦਯੋ ॥੯॥

तिह पति डारि ह्रिदै ते दयो ॥९॥

ਜਬ ਵਹੁ ਬਾਤ ਨ੍ਰਿਪਤਿ ਚਿਤ ਆਵੈ ॥

जब वहु बात न्रिपति चित आवै ॥

ਸੰਕਿ ਰਹੈ ਨਹਿ ਭੋਗ ਕਮਾਵੈ ॥

संकि रहै नहि भोग कमावै ॥

ਯਹ ਸਭ ਭੇਦ ਇਕ ਨਾਰੀ ਜਾਨੈ ॥

यह सभ भेद इक नारी जानै ॥

ਲਜਤ ਨਾਥ ਸੌ ਕਛੁ ਨ ਬਖਾਨੈ ॥੧੦॥

लजत नाथ सौ कछु न बखानै ॥१०॥

ਦੋਹਰਾ ॥

दोहरा ॥

ਤਬ ਰਾਜੇ ਐਸੇ ਕਹਾ; ਯਾ ਤ੍ਰਿਯ ਕਛੂ ਨ ਦੇਉਂ ॥

तब राजे ऐसे कहा; या त्रिय कछू न देउं ॥

ਨਾਮ ਜਾਰ ਕੋ ਲੈ ਤੁਰਤ; ਯਾ ਕੋ ਧਨੁ ਹਰਿ ਲੇਉਂ ॥੧੧॥

नाम जार को लै तुरत; या को धनु हरि लेउं ॥११॥

ਚੌਪਈ ॥

चौपई ॥

ਕਾਹੂ ਕਹ ਮੁਹਰੈ ਚਟਵਾਈ ॥

काहू कह मुहरै चटवाई ॥

ਕਾਹੂ ਕਹਾ ਮਿਤ੍ਰ ਕੀ ਨ੍ਯਾਈ ॥

काहू कहा मित्र की न्याई ॥

ਕਾਹੂ ਸੰਗ ਨੇਹ ਉਪਜਾਯੋ ॥

काहू संग नेह उपजायो ॥

ਕਿਸੂ ਤ੍ਰਿਯਾ ਸੰਗ ਭੋਗ ਕਮਾਯੋ ॥੧੨॥

किसू त्रिया संग भोग कमायो ॥१२॥

ਦੋਹਰਾ ॥

दोहरा ॥

ਕਾਹੂ ਕਹ ਸੁਭ ਪਟ ਦਏ; ਕਾਹੂ ਕਹ ਧਨੁ ਦੀਨ ॥

काहू कह सुभ पट दए; काहू कह धनु दीन ॥

ਐਸੀ ਬਿਧਿ ਚੇਰੀ ਸਕਲ; ਨ੍ਰਿਪ ਅਪਨੀ ਕਰਿ ਲੀਨ ॥੧੩॥

ऐसी बिधि चेरी सकल; न्रिप अपनी करि लीन ॥१३॥

ਚੌਪਈ ॥

चौपई ॥

ਐਸ ਹੀ ਬਾਹਰ ਕੀ ਬਸਿ ਕਰੀ ॥

ऐस ही बाहर की बसि करी ॥

ਸਭ ਇਸਤ੍ਰੀ ਨ੍ਰਿਪ ਕੇ ਰਸ ਢਰੀ ॥

सभ इसत्री न्रिप के रस ढरी ॥

ਜੋ ਰਾਜਾ ਕਹ ਭੇਦ ਨ ਦੇਈ ॥

जो राजा कह भेद न देई ॥

ਤਿਹ ਤ੍ਰਿਯ ਨ੍ਰਿਪ ਪੈਠਨ ਨਹਿ ਦੇਈ ॥੧੪॥

तिह त्रिय न्रिप पैठन नहि देई ॥१४॥

ਦੋਹਰਾ ॥

दोहरा ॥

ਸਭ ਚੇਰੀ ਨ੍ਰਿਪ ਬਸਿ ਭਈ; ਸਭ ਸੋ ਰਾਖਤ ਨੇਹ ॥

सभ चेरी न्रिप बसि भई; सभ सो राखत नेह ॥

ਜੁ ਕਛੁ ਬਾਤ ਤਵ ਤ੍ਰਿਯ ਕਰੈ; ਆਨਿ ਇਸੈ ਕਹ ਦੇਹ ॥੧੫॥

जु कछु बात तव त्रिय करै; आनि इसै कह देह ॥१५॥

TOP OF PAGE

Dasam Granth