ਦਸਮ ਗਰੰਥ । दसम ग्रंथ ।

Page 869

ਦੋਹਰਾ ॥

दोहरा ॥

ਐਸੇ ਬਚਨ ਬਖਾਨਿ ਕਰਿ; ਮੂਰਖ ਦਿਯਾ ਉਠਾਇ ॥

ऐसे बचन बखानि करि; मूरख दिया उठाइ ॥

ਬਹੁਰਿ ਰਾਇ ਸੌ ਰਤਿ ਕਰੀ; ਹ੍ਰਿਦੈ ਹਰਖ ਉਪਜਾਇ ॥੧੧॥

बहुरि राइ सौ रति करी; ह्रिदै हरख उपजाइ ॥११॥

ਨ੍ਰਿਪ ਸੋ ਕੇਲ ਕਮਾਇ ਕਰਿ; ਗ੍ਰਿਹ ਕਹ ਦਯੋ ਪਠਾਇ ॥

न्रिप सो केल कमाइ करि; ग्रिह कह दयो पठाइ ॥

ਬਹੁਰਿ ਸੁਖੀ ਹ੍ਵੈ ਪੁਰ ਬਸੀ; ਸਾਹੁ ਲਯੋ ਗਰ ਲਾਇ ॥੧੨॥

बहुरि सुखी ह्वै पुर बसी; साहु लयो गर लाइ ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਆਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੪॥੭੯੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे चौआलीसवो चरित्र समापतम सतु सुभम सतु ॥४४॥७९५॥अफजूं॥

ਚੌਪਈ ॥

चौपई ॥

ਏਕ ਜਾਟ ਦਿਲੀ ਮਹਿ ਰਹੈ ॥

एक जाट दिली महि रहै ॥

ਨੈਨੌ ਨਾਮ ਜਗਤ ਤਿਹ ਕਹੈ ॥

नैनौ नाम जगत तिह कहै ॥

ਏਕ ਨਾਰਿ ਤਾ ਕੇ ਕਲਹਾਰੀ ॥

एक नारि ता के कलहारी ॥

ਤਾ ਕੋ ਰਹਤ ਪ੍ਰਾਨ ਤੇ ਪ੍ਯਾਰੀ ॥੧॥

ता को रहत प्रान ते प्यारी ॥१॥

ਸ੍ਰੀ ਤ੍ਰਿਯ ਰਾਜ ਮਤੀ ਤਿਹ ਨਾਮਾ ॥

स्री त्रिय राज मती तिह नामा ॥

ਨੈਨੌ ਨਾਮ ਜਟ ਕੀ ਬਾਮਾ ॥

नैनौ नाम जट की बामा ॥

ਸਹਰ ਜਹਾਨਾਬਾਦ ਬਸੈ ਵੈ ॥

सहर जहानाबाद बसै वै ॥

ਦਰਬਵਾਨ ਦੁਤਿ ਮਾਨ ਰਹੈ ਵੈ ॥੨॥

दरबवान दुति मान रहै वै ॥२॥

ਸੌਦਾ ਕਾਰਨ ਤਾਹਿ ਪਠਾਯੋ ॥

सौदा कारन ताहि पठायो ॥

ਏਕ ਰਪੈਯਾ ਹਾਥ ਦਿਵਾਯੋ ॥

एक रपैया हाथ दिवायो ॥

ਏਕ ਹੁਤੋ ਤਿਹ ਠਾਂ ਕੋ ਜੋਗੀ ॥

एक हुतो तिह ठां को जोगी ॥

ਨਾਂਗੀ ਕਰਿ ਨਾਰੀ ਤਿਨ ਭੋਗੀ ॥੩॥

नांगी करि नारी तिन भोगी ॥३॥

ਦੋਹਰਾ ॥

दोहरा ॥

ਛੋਰਿ ਗਾਂਠਿ ਤਾ ਕੇ ਸਿਖਨ; ਰੁਪਯਾ ਲਯੋ ਚੁਰਾਇ ॥

छोरि गांठि ता के सिखन; रुपया लयो चुराइ ॥

ਛਾਰਿ ਬਾਧਿ ਤਾ ਮੈ ਧਰੀ; ਤਾ ਕੀ ਠੌਰ ਬਨਾਇ ॥੪॥

छारि बाधि ता मै धरी; ता की ठौर बनाइ ॥४॥

ਚੌਪਈ ॥

चौपई ॥

ਭੋਗ ਕਮਾਇ ਬਹੁਰਿ ਤ੍ਰਿਯ ਆਈ ॥

भोग कमाइ बहुरि त्रिय आई ॥

ਸੌਦਾ ਕਾਰਨ ਪੁਨਿ ਘਰ ਧਾਈ ॥

सौदा कारन पुनि घर धाई ॥

ਲੋਗਨ ਤੇ ਅਤਿ ਹੀ ਸਰਮਾਈ ॥

लोगन ते अति ही सरमाई ॥

ਛਾਰ ਓਰ ਨਹਿ ਦ੍ਰਿਸਟਿ ਚਲਾਈ ॥੫॥

छार ओर नहि द्रिसटि चलाई ॥५॥

ਦੋਹਰਾ ॥

दोहरा ॥

ਬਿਨੁ ਸੌਦਾ ਆਵਤ ਭਈ; ਤੀਰ ਪਿਯਾ ਕੇ ਨਾਰਿ ॥

बिनु सौदा आवत भई; तीर पिया के नारि ॥

ਛੋਰਿ ਗਾਠਿ ਦੇਖੈ ਕਹਾ; ਤਾ ਮੈ ਨਿਕਸੀ ਛਾਰ ॥੬॥

छोरि गाठि देखै कहा; ता मै निकसी छार ॥६॥

ਚੌਪਈ ॥

चौपई ॥

ਕਰ ਰੁਪਯਾ ਮੋਰੇ ਤੁਮ ਦਯੋ ॥

कर रुपया मोरे तुम दयो ॥

ਸੌਦਾ ਲ੍ਯਾਵਨ ਕਾਜ ਪਠਯੋ ॥

सौदा ल्यावन काज पठयो ॥

ਰੁਪਯਾ ਗਿਰਾ ਰਾਹ ਮਹ ਜਾਈ ॥

रुपया गिरा राह मह जाई ॥

ਲੋਗ ਬਿਲੋਕਿ ਲਾਜ ਮੁਹਿ ਆਈ ॥੭॥

लोग बिलोकि लाज मुहि आई ॥७॥

ਦੋਹਰਾ ॥

दोहरा ॥

ਛਾਰ ਸਹਿਤ ਮੈ ਸੋ ਗਹਯੋ; ਗੋਦ ਲਾਜ ਤੇ ਡਾਰਿ ॥

छार सहित मै सो गहयो; गोद लाज ते डारि ॥

ਤੁਮ ਹਾਥਨ ਸੋ ਖੋਜਿ ਕਰਿ; ਯਾ ਤੇ ਲੇਹੁ ਨਿਕਾਰਿ ॥੮॥

तुम हाथन सो खोजि करि; या ते लेहु निकारि ॥८॥

ਮੂੜ ਨਾਹ ਕਛੁ ਨ ਲਖਾ; ਖੋਜਨ ਲਾਗਾ ਛਾਰ ॥

मूड़ नाह कछु न लखा; खोजन लागा छार ॥

ਸੋ ਨ ਲਹਾ ਚੁਪ ਹ੍ਵੈ ਰਹਾ; ਸਕ੍ਯਾ ਨ ਭੇਦ ਬਿਚਾਰਿ ॥੯॥

सो न लहा चुप ह्वै रहा; सक्या न भेद बिचारि ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੫॥੮੦੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे पैतालीसवो चरित्र समापतम सतु सुभम सतु ॥४५॥८०४॥अफजूं॥

ਦੋਹਰਾ ॥

दोहरा ॥

ਕਾਜੀ ਇਕ ਕਸਮੀਰ ਮੈ; ਤਾ ਕੀ ਇਸਤ੍ਰੀ ਏਕ ॥

काजी इक कसमीर मै; ता की इसत्री एक ॥

ਜੰਤ੍ਰ ਮੰਤ੍ਰ ਅਰੁ ਬਸੀਕਰ; ਜਾਨਤ ਹੁਤੀ ਅਨੇਕ ॥੧॥

जंत्र मंत्र अरु बसीकर; जानत हुती अनेक ॥१॥

ਚੌਪਈ ॥

चौपई ॥

ਅਦਲ ਮਹੰਮਦ ਨਾਮ ਤਵਨਿ ਪਤਿ ॥

अदल महमद नाम तवनि पति ॥

ਨ੍ਯਾਇ ਸਾਸਤ੍ਰ ਕੇ ਬੀਚ ਨਿਪੁਨਿ ਅਤਿ ॥

न्याइ सासत्र के बीच निपुनि अति ॥

ਨੂਰਮ ਬੀਬੀ ਨਾਰਿ ਤਵਨ ਘਰ ॥

नूरम बीबी नारि तवन घर ॥

ਜਾ ਕੇ ਸਾਥ ਰਮਤ ਨਿਤਿ ਅਤਿ ਨਰ ॥੨॥

जा के साथ रमत निति अति नर ॥२॥

ਤਿਨ ਇਕ ਜਾਟ ਭਏ ਰਤਿ ਠਾਨੀ ॥

तिन इक जाट भए रति ठानी ॥

ਕਛੁ ਕਾਜੀ ਕੀ ਕਾਨਿ ਨ ਮਾਨੀ ॥

कछु काजी की कानि न मानी ॥

ਹਜਰਤਿ ਆਇ ਤਬੈ ਲਗਿ ਗਯੋ ॥

हजरति आइ तबै लगि गयो ॥

ਮਿਤ੍ਰਹਿ ਬਾਧਿ ਖਾਟ ਤਰ ਲਯੋ ॥੩॥

मित्रहि बाधि खाट तर लयो ॥३॥

TOP OF PAGE

Dasam Granth