ਦਸਮ ਗਰੰਥ । दसम ग्रंथ ।

Page 847

ਸੁਨੁ ਅਬਲਾ! ਮੈ ਕਛੂ ਨ ਜਾਨੋ ॥

सुनु अबला! मै कछू न जानो ॥

ਕਹਾ ਦਯੋ ਮੁਹਿ ਕਹਾ ਬਖਾਨੋ ॥

कहा दयो मुहि कहा बखानो ॥

ਮੈ ਲਖਿ ਰੂਪ ਅਚਰਜ ਤਬ ਭਯੋ ॥

मै लखि रूप अचरज तब भयो ॥

ਮੋ ਕਹ ਬਿਸਰਿ ਸਭੈ ਕਿਛੁ ਗਯੋ ॥੩੩॥

मो कह बिसरि सभै किछु गयो ॥३३॥

ਦੋਹਰਾ ॥

दोहरा ॥

ਬਨਮਾਲਾ ਉਰ ਮੈ ਧਰੀ; ਪੀਤ ਬਸਨ ਫਹਰਾਇ ॥

बनमाला उर मै धरी; पीत बसन फहराइ ॥

ਨਿਰਖ ਦਿਪਤ ਦਾਮਨਿ ਲਜੈ; ਪ੍ਰਭਾ ਨ ਬਰਨੀ ਜਾਇ ॥੩੪॥

निरख दिपत दामनि लजै; प्रभा न बरनी जाइ ॥३४॥

ਚੌਪਈ ॥

चौपई ॥

ਅਧਿਕ ਜੋਤਿ ਜਦੁਪਤਿ ਕੀ ਸੋਹੈ ॥

अधिक जोति जदुपति की सोहै ॥

ਖਗ ਮ੍ਰਿਗ ਜਛ ਭੁਜੰਗਨ ਮੋਹੈ ॥

खग म्रिग जछ भुजंगन मोहै ॥

ਲਹਿ ਨੈਨਨ ਕੋ ਮ੍ਰਿਗ ਸਕੁਚਾਨੇ ॥

लहि नैनन को म्रिग सकुचाने ॥

ਕਮਲ ਜਾਨਿ ਅਲਿ ਫਿਰਤ ਦਿਵਾਨੇ ॥੩੫॥

कमल जानि अलि फिरत दिवाने ॥३५॥

ਛੰਦ ॥

छंद ॥

ਪੀਤ ਬਸਨ ਬਨਮਾਲ; ਮੋਰ ਕੋ ਮੁਕਟ ਸੁ ਧਾਰੈ ॥

पीत बसन बनमाल; मोर को मुकट सु धारै ॥

ਮੁਖ ਮੁਰਲੀ ਅਤਿ ਫਬਤ; ਹਿਯੇ ਕੌਸਤਭ ਮਨਿ ਧਾਰੈ ॥

मुख मुरली अति फबत; हिये कौसतभ मनि धारै ॥

ਸਾਰੰਗ ਸੁਦਰਸਨ ਗਦਾ; ਹਾਥ ਨੰਦਗ ਅਸਿ ਛਾਜੈ ॥

सारंग सुदरसन गदा; हाथ नंदग असि छाजै ॥

ਲਖੇ ਸਾਵਰੀ ਦੇਹ; ਸਘਨ ਘਨ ਸਾਵਨ ਲਾਜੈ ॥੩੬॥

लखे सावरी देह; सघन घन सावन लाजै ॥३६॥

ਦੋਹਰਾ ॥

दोहरा ॥

ਚਤੁਰ ਕਾਨ੍ਹ ਆਯੁਧ ਚਤੁਰ; ਚਹੂੰ ਬਿਰਾਜਤ ਹਾਥ ॥

चतुर कान्ह आयुध चतुर; चहूं बिराजत हाथ ॥

ਦੋਖ ਹਰਨ ਦੀਨੋ ਧਰਨ; ਸਭ ਨਾਥਨ ਕੈ ਨਾਥ ॥੩੭॥

दोख हरन दीनो धरन; सभ नाथन कै नाथ ॥३७॥

ਨਵਲ ਕਾਨ੍ਹ ਗੋਪੀ ਨਵਲ; ਨਵਲ ਸਖਾ ਲਿਯੇ ਸੰਗ ॥

नवल कान्ह गोपी नवल; नवल सखा लिये संग ॥

ਨਵਲ ਬਸਤ੍ਰ ਜਾਮੈ ਧਰੇ; ਰੰਗਿਤ ਨਾਨਾ ਰੰਗ ॥੩੮॥

नवल बसत्र जामै धरे; रंगित नाना रंग ॥३८॥

ਇਹੈ ਭੇਖ ਭਗਵਾਨ ਕੋ; ਯਾ ਮੈ ਕਛੂ ਨ ਭੇਦ ॥

इहै भेख भगवान को; या मै कछू न भेद ॥

ਇਹੈ ਉਚਾਰਤ ਸਾਸਤ੍ਰ ਸਭ; ਇਹੈ ਬਖਾਨਤ ਬੇਦ ॥੩੯॥

इहै उचारत सासत्र सभ; इहै बखानत बेद ॥३९॥

ਇਹੈ ਭੇਖ ਪੰਡਿਤ ਕਹੈ; ਇਹੈ ਕਹਤ ਸਭ ਕੋਇ ॥

इहै भेख पंडित कहै; इहै कहत सभ कोइ ॥

ਦਰਸੁ ਦਯੋ ਜਦੁਪਤਿ ਤੁਮੈ; ਯਾ ਮੈ ਭੇਦ ਨ ਕੋਇ ॥੪੦॥

दरसु दयो जदुपति तुमै; या मै भेद न कोइ ॥४०॥

ਚੌਪਈ ॥

चौपई ॥

ਸਭ ਬਨਿਤਾ ਪਾਇਨ ਪਰ ਪਰੀ ॥

सभ बनिता पाइन पर परी ॥

ਭਾਂਤਿ ਭਾਂਤਿ ਸੋ ਬਿਨਤੀ ਕਰੀ ॥

भांति भांति सो बिनती करी ॥

ਨਾਥ! ਹਮਾਰੇ ਧਾਮ ਪਧਾਰਹੁ ॥

नाथ! हमारे धाम पधारहु ॥

ਸ੍ਰੀ ਜਦੁਪਤਿ ਕੋ ਨਾਮ ਉਚਾਰਹੁ ॥੪੧॥

स्री जदुपति को नाम उचारहु ॥४१॥

ਦੋਹਰਾ ॥

दोहरा ॥

ਧਾਮ ਚਲੋ ਹਮਰੇ ਪ੍ਰਭੂ! ਕਰਿ ਕੈ ਕ੍ਰਿਪਾ ਅਪਾਰ ॥

धाम चलो हमरे प्रभू! करि कै क्रिपा अपार ॥

ਹਮ ਠਾਢੀ ਸੇਵਾ ਕਰੈ; ਏਕ ਚਰਨ ਨਿਰਧਾਰ ॥੪੨॥

हम ठाढी सेवा करै; एक चरन निरधार ॥४२॥

ਰਾਨੀ! ਸੁਤ ਤੁਮਰੇ ਜਿਯੈ; ਸੁਖੀ ਬਸੈ ਤਬ ਦੇਸ ॥

रानी! सुत तुमरे जियै; सुखी बसै तब देस ॥

ਹਮ ਅਤੀਤ ਬਨ ਹੀ ਭਲੇ; ਧਰੇ ਜੋਗ ਕੋ ਭੇਸ ॥੪੩॥

हम अतीत बन ही भले; धरे जोग को भेस ॥४३॥

ਚੌਪਈ ॥

चौपई ॥

ਕ੍ਰਿਪਾ ਕਰਹੁ ਗ੍ਰਿਹ ਚਲਹੁ ਹਮਾਰੇ ॥

क्रिपा करहु ग्रिह चलहु हमारे ॥

ਲਗੀ ਪਾਇ ਮੈ ਰਹੋ ਤਿਹਾਰੇ ॥

लगी पाइ मै रहो तिहारे ॥

ਜੋ ਕਛੁ ਕਹੋ, ਕਰਿਹੋ ਅਬ ਸੋਈ ॥

जो कछु कहो, करिहो अब सोई ॥

ਤਵ ਆਗ੍ਯਾ ਫੇਰਿ ਹੈ ਨ ਕੋਈ ॥੪੪॥

तव आग्या फेरि है न कोई ॥४४॥

ਦੋਹਰਾ ॥

दोहरा ॥

ਮੈ ਯਾ ਸੋ ਗੋਸਟਿ ਕਰੋ; ਕਹਿ ਅਲਿ ਦਈ ਉਠਾਇ ॥

मै या सो गोसटि करो; कहि अलि दई उठाइ ॥

ਆਪੁ ਆਇ ਤਾ ਸੋ ਰਮੀ; ਹ੍ਰਿਦੈ ਹਰਖ ਉਪਜਾਇ ॥੪੫॥

आपु आइ ता सो रमी; ह्रिदै हरख उपजाइ ॥४५॥

ਲੈ ਤਾ ਕੋ ਘਰ ਚਲੀ; ਮਨ ਮਾਨਤ ਕਰਿ ਭੋਗ ॥

लै ता को घर चली; मन मानत करि भोग ॥

ਯਾਹਿ ਮਿਲਿਯੋ ਸਭ ਹਰਿ ਕਹੈ; ਭੇਦ ਨ ਜਾਨਹਿ ਲੋਗ ॥੪੬॥

याहि मिलियो सभ हरि कहै; भेद न जानहि लोग ॥४६॥

ਚੌਪਈ ॥

चौपई ॥

ਤਵਨ ਜਾਰ ਕੋ ਸੰਗ ਲੈ ਚਲੀ ॥

तवन जार को संग लै चली ॥

ਲੀਨੇ ਸਾਥਿ ਪਚਾਸਕਿ ਅਲੀ ॥

लीने साथि पचासकि अली ॥

ਗੋਸਟਿ ਹੇਤ ਧਾਮ ਤਿਹ ਆਵੈ ॥

गोसटि हेत धाम तिह आवै ॥

ਸੰਕ ਤ੍ਯਾਗਿ ਕਰਿ ਭੋਗ ਕਮਾਵੈ ॥੪੭॥

संक त्यागि करि भोग कमावै ॥४७॥

TOP OF PAGE

Dasam Granth