ਦਸਮ ਗਰੰਥ । दसम ग्रंथ ।

Page 813

ਮੂਕ ਉਚਰੈ ਸਾਸਤ੍ਰ ਖਟ; ਪਿੰਗ ਗਿਰਨ ਚੜਿ ਜਾਇ ॥

मूक उचरै सासत्र खट; पिंग गिरन चड़ि जाइ ॥

ਅੰਧ ਲਖੈ ਬਦਰੋ ਸੁਨੈ; ਜੋ ਤੁਮ ਕਰੌ ਸਹਾਇ ॥੪੩॥

अंध लखै बदरो सुनै; जो तुम करौ सहाइ ॥४३॥

ਅਰਘ ਗਰਭ ਨ੍ਰਿਪ ਤ੍ਰਿਯਨ ਕੋ; ਭੇਦ ਨ ਪਾਯੋ ਜਾਇ ॥

अरघ गरभ न्रिप त्रियन को; भेद न पायो जाइ ॥

ਤਊ ਤਿਹਾਰੀ ਕ੍ਰਿਪਾ ਤੇ; ਕਛੁ ਕਛੁ ਕਹੋ ਬਨਾਇ ॥੪੪॥

तऊ तिहारी क्रिपा ते; कछु कछु कहो बनाइ ॥४४॥

ਪ੍ਰਥਮ ਮਾਨਿ ਤੁਮ ਕੋ ਕਹੋ; ਜਥਾ ਬੁਧਿ ਬਲੁ ਹੋਇ ॥

प्रथम मानि तुम को कहो; जथा बुधि बलु होइ ॥

ਘਟਿ ਕਬਿਤਾ ਲਖਿ ਕੈ ਕਬਹਿ! ਹਾਸ ਨ ਕਰਿਯਹੁ ਕੋਇ ॥੪੫॥

घटि कबिता लखि कै कबहि! हास न करियहु कोइ ॥४५॥

ਪ੍ਰਥਮ ਧ੍ਯਾਇ ਸ੍ਰੀ ਭਗਵਤੀ; ਬਰਨੌ ਤ੍ਰਿਯਾ ਪ੍ਰਸੰਗ ॥

प्रथम ध्याइ स्री भगवती; बरनौ त्रिया प्रसंग ॥

ਮੋ ਘਟ ਮੈ ਤੁਮ ਹ੍ਵੈ ਨਦੀ; ਉਪਜਹੁ ਬਾਕ ਤਰੰਗ ॥੪੬॥

मो घट मै तुम ह्वै नदी; उपजहु बाक तरंग ॥४६॥

ਸਵੈਯਾ ॥

सवैया ॥

ਮੇਰੁ ਕਿਯੋ ਤ੍ਰਿਣ ਤੇ ਮੁਹਿ ਜਾਹਿ; ਗਰੀਬ ਨਿਵਾਜ ਨ ਦੂਸਰ ਤੋਸੌ ॥

मेरु कियो त्रिण ते मुहि जाहि; गरीब निवाज न दूसर तोसौ ॥

ਭੂਲ ਛਿਮੋ ਹਮਰੀ ਪ੍ਰਭੁ! ਆਪੁਨ; ਭੂਲਨਹਾਰ ਕਹੂੰ ਕੋਊ ਮੋ ਸੌ? ॥

भूल छिमो हमरी प्रभु! आपुन; भूलनहार कहूं कोऊ मो सौ? ॥

ਸੇਵ ਕਰੈ ਤੁਮਰੀ, ਤਿਨ ਕੇ; ਛਿਨ ਮੈ, ਧਨ ਲਾਗਤ ਧਾਮ ਭਰੋਸੌ ॥

सेव करै तुमरी, तिन के; छिन मै, धन लागत धाम भरोसौ ॥

ਯਾ ਕਲਿ ਮੈ ਸਭਿ ਕਲਿ ਕ੍ਰਿਪਾਨ ਕੀ; ਭਾਰੀ ਭੁਜਾਨ ਕੋ ਭਾਰੀ ਭਰੋਸੌ ॥੪੭॥

या कलि मै सभि कलि क्रिपान की; भारी भुजान को भारी भरोसौ ॥४७॥

ਖੰਡਿ ਅਖੰਡਨ ਖੰਡ ਕੈ ਚੰਡਿ; ਸੁ ਮੁੰਡ ਰਹੇ ਛਿਤ ਮੰਡਲ ਮਾਹੀ ॥

खंडि अखंडन खंड कै चंडि; सु मुंड रहे छित मंडल माही ॥

ਦੰਡਿ ਅਦੰਡਨ ਕੋ ਭੁਜਦੰਡਨ; ਭਾਰੀ ਘਮੰਡ ਕਿਯੋ ਬਲ ਬਾਹੀ ॥

दंडि अदंडन को भुजदंडन; भारी घमंड कियो बल बाही ॥

ਥਾਪਿ ਅਖੰਡਲ ਕੌ ਸੁਰ ਮੰਡਲ; ਨਾਦ ਸੁਨਿਯੋ ਬ੍ਰਹਮੰਡ ਮਹਾ ਹੀ ॥

थापि अखंडल कौ सुर मंडल; नाद सुनियो ब्रहमंड महा ही ॥

ਕ੍ਰੂਰ ਕਵੰਡਲ ਕੋ ਰਨ ਮੰਡਲ; ਤੋ ਸਮ ਸੂਰ ਕੋਊ ਕਹੂੰ ਨਾਹੀ ॥੪੮॥

क्रूर कवंडल को रन मंडल; तो सम सूर कोऊ कहूं नाही ॥४८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਚੰਡੀ ਚਰਿਤ੍ਰੇ ਪ੍ਰਥਮ ਧ੍ਯਾਇ ਸਮਾਪਤਮ ਸਤੁ ਸੁਭਮ ਸਤੁ ॥੧॥੪੮॥ਅਫਜੂੰ॥

इति स्री चरित्र पख्याने चंडी चरित्रे प्रथम ध्याइ समापतम सतु सुभम सतु ॥१॥४८॥अफजूं॥

ਦੋਹਰਾ ॥

दोहरा ॥

ਚਿਤ੍ਰਵਤੀ ਨਗਰੀ ਬਿਖੈ; ਚਿਤ੍ਰ ਸਿੰਘ ਨ੍ਰਿਪ ਏਕ ॥

चित्रवती नगरी बिखै; चित्र सिंघ न्रिप एक ॥

ਤੇ ਕੇ ਗ੍ਰਿਹ ਸੰਪਤਿ ਘਨੀ; ਰਥ ਗਜ ਬਾਜ ਅਨੇਕ ॥੧॥

ते के ग्रिह स्मपति घनी; रथ गज बाज अनेक ॥१॥

ਤਾ ਕੋ ਰੂਪ ਅਨੂਪ ਅਤਿ; ਜੋ ਬਿਧਿ ਧਰਿਯੋ ਸੁਧਾਰਿ ॥

ता को रूप अनूप अति; जो बिधि धरियो सुधारि ॥

ਸੁਰੀ ਆਸੁਰੀ ਕਿੰਨ੍ਰਨੀ; ਰੀਝਿ ਰਹਤ ਪੁਰ ਨਾਰਿ ॥੨॥

सुरी आसुरी किंन्रनी; रीझि रहत पुर नारि ॥२॥

ਏਕ ਅਪਸਰਾ ਇੰਦ੍ਰ ਕੇ; ਜਾਤ ਸਿੰਗਾਰ ਬਨਾਇ ॥

एक अपसरा इंद्र के; जात सिंगार बनाइ ॥

ਨਿਰਖ ਰਾਇ ਅਟਕਤਿ ਭਈ; ਕੰਜ ਭਵਰ ਕੇ ਭਾਇ ॥੩॥

निरख राइ अटकति भई; कंज भवर के भाइ ॥३॥

ਅੜਿਲ ॥

अड़िल ॥

ਰਹੀ ਅਪਸਰਾ ਰੀਝਿ; ਰੂਪ ਲਖਿ ਰਾਇ ਕੋ ॥

रही अपसरा रीझि; रूप लखि राइ को ॥

ਪਠੀ ਦੂਤਿਕਾ ਛਲ ਕਰਿ; ਮਿਲਨ ਉਪਾਇ ਕੋ ॥

पठी दूतिका छल करि; मिलन उपाइ को ॥

ਬਿਨੁ ਪ੍ਰੀਤਮ ਕੇ ਮਿਲੇ; ਹਲਾਹਲ ਪੀਵਹੋ ॥

बिनु प्रीतम के मिले; हलाहल पीवहो ॥

ਹੋ ਮਾਰਿ ਕਟਾਰੀ ਮਰਿਹੋ; ਘਰੀ ਨ ਜੀਵਹੋ ॥੪॥

हो मारि कटारी मरिहो; घरी न जीवहो ॥४॥

ਦੋਹਰਾ ॥

दोहरा ॥

ਤਾਹਿ ਦੂਤਿਕਾ ਰਾਇ ਸੋ; ਭੇਦ ਕਹ੍ਯੋ ਸਮੁਝਾਇ ॥

ताहि दूतिका राइ सो; भेद कह्यो समुझाइ ॥

ਬਰੀ ਰਾਇ ਸੁਖ ਪਾਇ ਮਨ; ਦੁੰਦਭਿ ਢੋਲ ਬਜਾਇ ॥੫॥

बरी राइ सुख पाइ मन; दुंदभि ढोल बजाइ ॥५॥

ਏਕ ਪੁਤ੍ਰ ਤਾ ਤੇ ਭਯੋ; ਅਮਿਤ ਰੂਪ ਕੀ ਖਾਨਿ ॥

एक पुत्र ता ते भयो; अमित रूप की खानि ॥

ਮਹਾ ਰੁਦ੍ਰ ਹੂੰ ਰਿਸਿ ਕਰੇ; ਕਾਮਦੇਵ ਪਹਿਚਾਨਿ ॥੬॥

महा रुद्र हूं रिसि करे; कामदेव पहिचानि ॥६॥

ਬਹੁਤ ਬਰਸਿ ਸੰਗ ਅਪਸਰਾ; ਭੂਪਤਿ ਮਾਨੇ ਭੋਗ ॥

बहुत बरसि संग अपसरा; भूपति माने भोग ॥

ਬਹੁਰਿ ਅਪਸਰਾ ਇੰਦ੍ਰ ਕੇ; ਜਾਤ ਭਈ ਉਡਿ ਲੋਗ ॥੭॥

बहुरि अपसरा इंद्र के; जात भई उडि लोग ॥७॥

TOP OF PAGE

Dasam Granth