ਦਸਮ ਗਰੰਥ । दसम ग्रंथ ।

Page 714

तात न मात कहै जिह को; तिह कयो बसुदेवहि बापु कहायो? ॥१४॥

ਕਾਹੇ ਕੌ ਏਸ ਮਹੇਸਹਿ ਭਾਖਤ? ਕਾਹਿ ਦਿਜੇਸ ਕੋ ਏਸ ਬਖਾਨਯੋ? ॥

काहे कौ एस महेसहि भाखत? काहि दिजेस को एस बखानयो? ॥

ਹੈ ਨ ਰਘ੍ਵੇਸ ਜਦ੍ਵੇਸ ਰਮਾਪਤਿ; ਤੈ ਜਿਨ ਕੋ ਬਿਸੁਨਾਥ ਪਛਾਨਯੋ ॥

है न रघ्वेस जद्वेस रमापति; तै जिन को बिसुनाथ पछानयो ॥

ਏਕ ਕੋ ਛਾਡਿ, ਅਨੇਕ ਭਜੇ; ਸੁਕਦੇਵ ਪਰਾਸਰ ਬਯਾਸ ਝੁਠਾਨਯੋ ॥

एक को छाडि, अनेक भजे; सुकदेव परासर बयास झुठानयो ॥

ਫੋਕਟ ਧਰਮ ਸਜੇ ਸਬ ਹੀ; ਹਮ ਏਕ ਹੀ ਕੌ ਬਿਧਿ ਨੇਕ ਪ੍ਰਮਾਨਯੋ ॥੧੫॥

फोकट धरम सजे सब ही; हम एक ही कौ बिधि नेक प्रमानयो ॥१५॥

ਕੋਊ ਦਿਜੇਸ ਕੁ ਮਾਨਤ ਹੈ; ਅਰੁ ਕੋਊ ਮਹੇਸ ਕੋ ਏਸ ਬਤੈ ਹੈ ॥

कोऊ दिजेस कु मानत है; अरु कोऊ महेस को एस बतै है ॥

ਕੋਊ ਕਹੈ ਬਿਸਨੋ ਬਿਸੁਨਾਇਕ; ਜਾਹਿ ਭਜੇ ਅਘ ਓਘ ਕਟੈ ਹੈ ॥

कोऊ कहै बिसनो बिसुनाइक; जाहि भजे अघ ओघ कटै है ॥

ਬਾਰ ਹਜਾਰ ਬਿਚਾਰ ਅਰੇ ਜੜ! ਅੰਤ ਸਮੇ, ਸਬ ਹੀ ਤਜਿ ਜੈ ਹੈ ॥

बार हजार बिचार अरे जड़! अंत समे, सब ही तजि जै है ॥

ਤਾ ਹੀ ਕੋ ਧਯਾਨ ਪ੍ਰਮਾਨਿ ਹੀਏ; ਜੋਊ ਕੇ ਅਬ ਹੈ, ਅਰ ਆਗੈ ਊ ਹ੍ਵੈ ਹੈ ॥੧੬॥

ता ही को धयान प्रमानि हीए; जोऊ के अब है, अर आगै ऊ ह्वै है ॥१६॥

ਕੋਟਕ ਇੰਦ੍ਰ ਕਰੇ ਜਿਹ ਕੇ; ਕਈ ਕੋਟਿ ਉਪਿੰਦ੍ਰ ਬਨਾਇ ਖਪਾਯੋ ॥

कोटक इंद्र करे जिह के; कई कोटि उपिंद्र बनाइ खपायो ॥

ਦਾਨਵ ਦੇਵ ਫਨਿੰਦ੍ਰ ਧਰਾਧਰ; ਪਛ ਪਸੂ ਨਹਿ ਜਾਤਿ ਗਨਾਯੋ ॥

दानव देव फनिंद्र धराधर; पछ पसू नहि जाति गनायो ॥

ਆਜ ਲਗੇ ਤਪੁ ਸਾਧਤ ਹੈ; ਸਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ ॥

आज लगे तपु साधत है; सिव ऊ ब्रहमा कछु पार न पायो ॥

ਬੇਦ ਕਤੇਬ ਨ ਭੇਦ ਲਖਯੋ ਜਿਹ; ਸੋਊ ਗੁਰੂ, ਗੁਰ ਮੋਹਿ ਬਤਾਯੋ ॥੧੭॥

बेद कतेब न भेद लखयो जिह; सोऊ गुरू, गुर मोहि बतायो ॥१७॥

ਧਯਾਨ ਲਗਾਇ ਠਗਿਓ ਸਬ ਲੋਗਨ; ਸੀਸ ਜਟਾ ਨ ਹਾਥਿ ਬਢਾਏ ॥

धयान लगाइ ठगिओ सब लोगन; सीस जटा न हाथि बढाए ॥

ਲਾਇ ਬਿਭੂਤ ਫਿਰਯੋ ਮੁਖ ਊਪਰਿ; ਦੇਵ ਅਦੇਵ ਸਬੈ ਡਹਕਾਏ ॥

लाइ बिभूत फिरयो मुख ऊपरि; देव अदेव सबै डहकाए ॥

ਲੋਭ ਕੇ ਲਾਗੇ ਫਿਰਯੋ ਘਰ ਹੀ ਘਰਿ; ਜੋਗ ਕੇ ਨਯਾਸ ਸਬੈ ਬਿਸਰਾਏ ॥

लोभ के लागे फिरयो घर ही घरि; जोग के नयास सबै बिसराए ॥

ਲਾਜ ਗਈ, ਕਛੁ ਕਾਜੁ ਸਰਯੋ ਨਹਿ; ਪ੍ਰੇਮ ਬਿਨਾ ਪ੍ਰਭ ਪਾਨਿ ਨ ਆਏ ॥੧੮॥

लाज गई, कछु काजु सरयो नहि; प्रेम बिना प्रभ पानि न आए ॥१८॥

ਕਾਹੇ ਕਉ ਡਿੰਭ ਕਰੈ? ਮਨ ਮੂਰਖ! ਡਿੰਭ ਕਰੇ, ਅਪੁਨੀ ਪਤਿ ਖ੍ਵੈ ਹੈ ॥

काहे कउ डि्मभ करै? मन मूरख! डि्मभ करे, अपुनी पति ख्वै है ॥

ਕਾਹੇ ਕਉ ਲੋਗ ਠਗੇ? ਠਗ ਲੋਗਨਿ; ਲੋਗ ਗਯੋ, ਪਰਲੋਗ ਗਵੈ ਹੈ ॥

काहे कउ लोग ठगे? ठग लोगनि; लोग गयो, परलोग गवै है ॥

ਦੀਲ ਦਯਾਲ ਕੀ ਠੌਰ ਜਹਾ; ਤਿਹਿ ਠੌਰ ਬਿਖੈ, ਤੁਹਿ ਠੌਰ ਨ ਹ੍ਵੈ ਹੈ ॥

दील दयाल की ठौर जहा; तिहि ठौर बिखै, तुहि ठौर न ह्वै है ॥

ਚੇਤ ਰੇ ਚੇਤ, ਅਚੇਤ ਮਹਾ ਜੜ! ਭੇਖ ਕੇ ਕੀਨੇ, ਅਲੇਖ ਨ ਪੈ ਹੈ ॥੧੯॥

चेत रे चेत, अचेत महा जड़! भेख के कीने, अलेख न पै है ॥१९॥

ਕਾਹੇ ਕਉ ਪੂਜਤ ਪਾਹਨ ਕਉ? ਕਛੁ ਪਾਹਨ ਮੈ ਪਰਮੇਸਰ ਨਾਹੀ ॥

काहे कउ पूजत पाहन कउ? कछु पाहन मै परमेसर नाही ॥

ਤਾਹੀ ਕੋ ਪੂਜ, ਪ੍ਰਭੂ ਕਰਿ ਕੇ; ਜਿਹ ਪੂਜਤ ਹੀ, ਅਘ ਓਘ ਮਿਟਾਹੀ ॥

ताही को पूज, प्रभू करि के; जिह पूजत ही, अघ ओघ मिटाही ॥

ਆਧਿ ਬਿਆਧਿ ਕੇ ਬੰਧਨ ਜੇਤਕ; ਨਾਮ ਕੇ ਲੇਤ, ਸਬੈ ਛੁਟਿ ਜਾਹੀ ॥

आधि बिआधि के बंधन जेतक; नाम के लेत, सबै छुटि जाही ॥

ਤਾਹੀ ਕੋ ਧਯਾਨੁ, ਪ੍ਰਮਾਨ ਸਦਾ; ਇਨ ਫੋਕਟ ਧਰਮ ਕਰੇ, ਫਲੁ ਨਾਹੀ ॥੨੦॥

ताही को धयानु, प्रमान सदा; इन फोकट धरम करे, फलु नाही ॥२०॥

ਫੋਕਟ ਧਰਮ ਭਯੋ ਫਲ ਹੀਨ; ਜੁ ਪੂਜ ਸਿਲਾ, ਜੁਗਿ ਕੋਟਿ ਗਵਾਈ ॥

फोकट धरम भयो फल हीन; जु पूज सिला, जुगि कोटि गवाई ॥

ਸਿਧਿ ਕਹਾ, ਸਿਲ ਕੇ ਪਰਸੈ? ਬਲੁ ਬ੍ਰਿਧ ਘਟੀ, ਨਵ ਨਿਧਿ ਨ ਪਾਈ ॥

सिधि कहा, सिल के परसै? बलु ब्रिध घटी, नव निधि न पाई ॥

ਆਜ ਹੀ ਆਜੁ, ਸਮੋ ਜੁ ਬਿਤਯੋ; ਨਹਿ ਕਾਜਿ ਸਰਯੋ, ਕਛੁ ਲਾਜਿ ਨ ਆਈ ॥

आज ही आजु, समो जु बितयो; नहि काजि सरयो, कछु लाजि न आई ॥

ਸ੍ਰੀ ਭਗਵੰਤ ਭਜਯੋ ਨ ਅਰੇ ਜੜ! ਐਸੇ ਹੀ ਐਸੇ ਸੁ ਬੈਸ ਗਵਾਈ ॥੨੧॥

स्री भगवंत भजयो न अरे जड़! ऐसे ही ऐसे सु बैस गवाई ॥२१॥

TOP OF PAGE

Dasam Granth