ਦਸਮ ਗਰੰਥ । दसम ग्रंथ ।

Page 704

ਸਿਰੀ ਪਾਖਰੀ ਟੋਪ ਸਵਾਰੇ ॥

सिरी पाखरी टोप सवारे ॥

ਚਿਲਤਹ ਰਾਗ ਸੰਜੋਵਾ ਡਾਰੇ ॥

चिलतह राग संजोवा डारे ॥

ਚਲੇ ਜੁਧ ਕੇ ਕਾਜ ਸੁ ਬੀਰਾ ॥

चले जुध के काज सु बीरा ॥

ਸੂਖਤ ਭਯੋ ਨਦਨ ਕੋ ਨੀਰਾ ॥੨੯੫॥

सूखत भयो नदन को नीरा ॥२९५॥

ਦੋਹਰਾ ॥

दोहरा ॥

ਦੁਹੂ ਦਿਸਨ ਮਾਰੂ ਬਜ੍ਯੋ; ਪਰ੍ਯੋ ਨਿਸਾਣੇ ਘਾਉ ॥

दुहू दिसन मारू बज्यो; पर्यो निसाणे घाउ ॥

ਉਮਡਿ ਦੁਬਹੀਆ ਉਠਿ ਚਲੇ; ਭਯੋ ਭਿਰਨ ਕੋ ਚਾਉ ॥੨੯੬॥

उमडि दुबहीआ उठि चले; भयो भिरन को चाउ ॥२९६॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਰਣੰ ਸੁਧਿ ਸਾਵੰਤ, ਭਾਵੰਤ ਗਾਜੇ ॥

रणं सुधि सावंत, भावंत गाजे ॥

ਤਹਾ ਤੂਰ ਭੇਰੀ, ਮਹਾ ਸੰਖ ਬਾਜੇ ॥

तहा तूर भेरी, महा संख बाजे ॥

ਭਯੋ ਉਚ ਕੋਲਾਹਲੰ, ਬੀਰ ਖੇਤੰ ॥

भयो उच कोलाहलं, बीर खेतं ॥

ਬਹੇ ਸਸਤ੍ਰ ਅਸਤ੍ਰੰ, ਨਚੇ ਭੂਤ ਪ੍ਰੇਤੰ ॥੨੯੭॥

बहे ससत्र असत्रं, नचे भूत प्रेतं ॥२९७॥

ਫਰੀ ਧੋਪ ਪਾਇਕ, ਸੁ ਖੰਡੇ ਬਿਸੇਖੰ ॥

फरी धोप पाइक, सु खंडे बिसेखं ॥

ਤੁਰੇ ਤੁੰਦ ਤਾਜੀ, ਭਏ ਭੂਤ ਭੇਖੰ ॥

तुरे तुंद ताजी, भए भूत भेखं ॥

ਰਣੰ ਰਾਗ ਬਜੇ, ਤਿ ਗਜੇ ਭਟਾਣੰ ॥

रणं राग बजे, ति गजे भटाणं ॥

ਤੁਰੀ ਤਤ ਨਚੇ, ਪਲਟੇ ਭਟਾਣੰ ॥੨੯੮॥

तुरी तत नचे, पलटे भटाणं ॥२९८॥

ਹਿਣੰਕੇਤ ਹੈਵਾਰ, ਗੈਵਾਰ ਗਾਜੀ ॥

हिणंकेत हैवार, गैवार गाजी ॥

ਮਟਕੇ ਮਹਾਬੀਰ, ਸੁਟੇ ਸਿਰਾਜੀ ॥

मटके महाबीर, सुटे सिराजी ॥

ਕੜਾਕੁਟ ਸਸਤ੍ਰਾਸਤ੍ਰ, ਬਜੇ ਅਪਾਰੰ ॥

कड़ाकुट ससत्रासत्र, बजे अपारं ॥

ਨਚੇ ਸੁਧ ਸਿਧੰ, ਉਠੀ ਸਸਤ੍ਰ ਝਾਰੰ ॥੨੯੯॥

नचे सुध सिधं, उठी ससत्र झारं ॥२९९॥

ਕਿਲੰਕੀਤ ਕਾਲੀ, ਕਮਛ੍ਯਾ ਕਰਾਲੰ ॥

किलंकीत काली, कमछ्या करालं ॥

ਬਕ੍ਯੋ ਬੀਰ ਬੈਤਾਲੰ, ਬਾਮੰਤ ਜ੍ਵਾਲੰ ॥

बक्यो बीर बैतालं, बामंत ज्वालं ॥

ਚਵੀ ਚਾਂਵਡੀ ਚਾਵ, ਚਉਸਠਿ ਬਾਲੰ ॥

चवी चांवडी चाव, चउसठि बालं ॥

ਕਰੈ ਸ੍ਰੋਣਹਾਰੰ, ਬਮੈ ਜੋਗ ਜ੍ਵਾਲੰ ॥੩੦੦॥

करै स्रोणहारं, बमै जोग ज्वालं ॥३००॥

ਛੁਰੀ ਛਿਪ੍ਰ ਛੰਡੈਤਿ, ਮੰਡੈ ਰਣਾਰੰ ॥

छुरी छिप्र छंडैति, मंडै रणारं ॥

ਤਮਕੈਤ ਤਾਜੀ, ਭਭਕੈ ਭਟਾਣੰ ॥

तमकैत ताजी, भभकै भटाणं ॥

ਸੁਭੇ ਸੰਦਲੀ, ਬੋਜ ਬਾਜੀ ਅਪਾਰੰ ॥

सुभे संदली, बोज बाजी अपारं ॥

ਬਹੇ ਬੋਰ ਪਿੰਗੀ, ਸਮੁੰਦੇ ਕੰਧਾਰੰ ॥੩੦੧॥

बहे बोर पिंगी, समुंदे कंधारं ॥३०१॥

ਤੁਰੇ ਤੁੰਦ ਤਾਜੀ, ਉਠੇ ਕਛ ਅਛੰ ॥

तुरे तुंद ताजी, उठे कछ अछं ॥

ਕਛੇ ਆਰਬੀ, ਪਬ ਮਾਨੋ ਸਪਛੰ ॥

कछे आरबी, पब मानो सपछं ॥

ਉਠੀ ਧੂਰਿ ਪੂਰੰ, ਛੁਹੀ ਐਣ ਗੈਣੰ ॥

उठी धूरि पूरं, छुही ऐण गैणं ॥

ਭਯੋ ਅੰਧ ਧੁੰਧੰ, ਪਰੀ ਜਾਨੁ ਰੈਣੰ ॥੩੦੨॥

भयो अंध धुंधं, परी जानु रैणं ॥३०२॥

ਇਤੈ ਦਤ ਧਾਯੋ, ਅਨਾਦਤ ਉਤੰ ॥

इतै दत धायो, अनादत उतं ॥

ਰਹੀ ਧੂਰਿ ਪੂਰੰ, ਪਰੀ ਕਟਿ ਲੁਥੰ ॥

रही धूरि पूरं, परी कटि लुथं ॥

ਅਨਾਵਰਤ ਬੀਰੰ, ਮਹਾਬਰਤ ਧਾਰੀ ॥

अनावरत बीरं, महाबरत धारी ॥

ਚੜ੍ਯੋ ਚਉਪਿ ਕੈ, ਤੁੰਦ ਨਚੇ ਤਤਾਰੀ ॥੩੦੩॥

चड़्यो चउपि कै, तुंद नचे ततारी ॥३०३॥

ਖੁਰੰ ਖੇਹ ਉਠੀ, ਛਯੋ ਰਥ ਭਾਨੰ ॥

खुरं खेह उठी, छयो रथ भानं ॥

ਦਿਸਾ ਬੇਦਿਸਾ, ਭੂ ਨ ਦਿਖ੍ਯਾ ਸਮਾਨੰ ॥

दिसा बेदिसा, भू न दिख्या समानं ॥

ਛੁਟੇ ਸਸਤ੍ਰ ਅਸਤ੍ਰ, ਪਰੀ ਭੀਰ ਭਾਰੀ ॥

छुटे ससत्र असत्र, परी भीर भारी ॥

ਛੁਟੇ ਤੀਰ ਕਰਵਾਰ, ਕਾਤੀ ਕਟਾਰੀ ॥੩੦੪॥

छुटे तीर करवार, काती कटारी ॥३०४॥

ਗਹੇ ਬਾਣ ਦਤੰ, ਅਨਾਦਤ ਮਾਰ੍ਯੋ ॥

गहे बाण दतं, अनादत मार्यो ॥

ਭਜੀ ਸਰਬ ਸੈਣੰ, ਨ ਨੈਣੰ ਨਿਹਾਰ੍ਯੋ ॥

भजी सरब सैणं, न नैणं निहार्यो ॥

ਜਿਨ੍ਯੋ ਬੀਰ ਏਕੈ, ਅਨੇਕੰ ਪਰਾਨੋ ॥

जिन्यो बीर एकै, अनेकं परानो ॥

ਪੁਰਾਨੇ ਪਲਾਸੀ, ਹਨੇ ਪੌਨ ਮਾਨੋ ॥੩੦੫॥

पुराने पलासी, हने पौन मानो ॥३०५॥

ਰਣੰ ਰੋਸ ਕੈ, ਲੋਭ ਬਾਜੀ ਮਟਕ੍ਯੋ ॥

रणं रोस कै, लोभ बाजी मटक्यो ॥

ਭਜ੍ਯੋ ਬੀਰ ਬਾਚ੍ਯੋ, ਅਰ੍ਯੋ ਸੁ ਝਟਕ੍ਯੋ ॥

भज्यो बीर बाच्यो, अर्यो सु झटक्यो ॥

ਫਿਰ੍ਯੋ ਦੇਖ ਬੀਰੰ, ਅਨਾਲੋਭ ਧਾਯੋ ॥

फिर्यो देख बीरं, अनालोभ धायो ॥

ਛੁਟੇ ਬਾਣ ਐਸੇ, ਸਬੈ ਬ੍ਯੋਮ ਛਾਯੋ ॥੩੦੬॥

छुटे बाण ऐसे, सबै ब्योम छायो ॥३०६॥

ਦਸੰ ਬਾਣ ਲੈ ਬੀਰ ਧੀਰੰ ਪ੍ਰਹਾਰੇ ॥

दसं बाण लै बीर धीरं प्रहारे ॥

ਸਰੰ ਸਠਿ ਲੈ ਸੰਜਮੈ ਤਾਕਿ ਮਾਰੇ ॥

सरं सठि लै संजमै ताकि मारे ॥

ਨਵੰ ਬਾਣ ਸੋ ਨੇਮ ਕੋ ਅੰਗ ਛੇਦ੍ਯੋ ॥

नवं बाण सो नेम को अंग छेद्यो ॥

ਬਲੀ ਬੀਸਿ ਬਾਣਾਨਿ ਬਿਗ੍ਯਾਨ ਬੇਧ੍ਯੋ ॥੩੦੭॥

बली बीसि बाणानि बिग्यान बेध्यो ॥३०७॥

TOP OF PAGE

Dasam Granth