ਦਸਮ ਗਰੰਥ । दसम ग्रंथ ।

Page 545

ਪਉਰਖ ਜੋ ਮੂਸਲੀਧਰਿ ਕੋ; ਕਹਿਓ ਨ੍ਰਿਪ ਕਉ ਸੁਕਦੇਵ ਸੁਨਾਯੋ ॥

पउरख जो मूसलीधरि को; कहिओ न्रिप कउ सुकदेव सुनायो ॥

ਜਾਹਿ ਕਥਾ ਦਿਜ ਕੇ ਮੁਖ ਤੇ; ਸਭ ਸ੍ਰਉਨ ਸੁਨੀ ਤਿਨ ਹੂ ਸੁਖ ਪਾਯੋ ॥

जाहि कथा दिज के मुख ते; सभ स्रउन सुनी तिन हू सुख पायो ॥

ਜਾ ਕੇ ਕੀਏ ਸਸਿ ਸੂਰ ਨਿਸਾ ਦਿਵ; ਤਾਹੀ ਕੀ ਬਾਤ ਸੁਨੋ ਜੀਅ ਆਯੋ ॥

जा के कीए ससि सूर निसा दिव; ताही की बात सुनो जीअ आयो ॥

ਤਾਹੀ ਕੀ ਬਾਤ ਸੁਨਾਉ ਦਿਜੋਤਮ ! ਬੇਦਨ ਕੈ ਜੋਊ ਭੇਦ ਨ ਪਾਯੋ ॥੨੪੦੨॥

ताही की बात सुनाउ दिजोतम ! बेदन कै जोऊ भेद न पायो ॥२४०२॥

ਜਾਹਿ ਖੜਾਨਨ ਸੇ ਸਹਸਾਨਨ; ਖੋਜਿ ਰਹੇ ਕਛੁ ਪਾਰ ਨ ਪਾਯੋ ॥

जाहि खड़ानन से सहसानन; खोजि रहे कछु पार न पायो ॥

ਸ੍ਯਾਮ ਭਨੈ ਜਿਹ ਕਉ ਚਤੁਰਾਨਨ; ਬੇਦਨ ਕੇ ਗੁਨ ਭੀਤਰ ਗਾਯੋ ॥

स्याम भनै जिह कउ चतुरानन; बेदन के गुन भीतर गायो ॥

ਖੋਜ ਰਹੇ ਸਿਵ ਸੇ ਜਿਹ ਅੰਤ; ਅਨੰਤ ਕਹਿਓ ਥਕਿ ਅੰਤ ਨ ਪਾਯੋ ॥

खोज रहे सिव से जिह अंत; अनंत कहिओ थकि अंत न पायो ॥

ਤਾਹੀ ਕੀ ਬਾਤ ਸੁਨੋ ਤੁਮਰੇ ਮੁਖ; ਤੇ ਸੁਕਦੇਵ ! ਇਹੈ ਠਹਰਾਯੋ ॥੨੪੦੩॥

ताही की बात सुनो तुमरे मुख; ते सुकदेव ! इहै ठहरायो ॥२४०३॥

ਭੂਪਤਿ ਜਉ ਇਹ ਭਾਂਤਿ ਕਹਿਯੋ; ਸੁਕ ਕਉ, ਸੁਕ ਹੂ ਇਹ ਭਾਂਤਿ ਸੁਨਾਈ ॥

भूपति जउ इह भांति कहियो; सुक कउ, सुक हू इह भांति सुनाई ॥

ਦੀਨ ਦਿਆਲ ਕੀ ਬਾਤ ਸੁਨਾਵ ਹੋਂ; ਤੁਹਿ ਕਉ, ਤੁਹਿ ਭੇਦੁ ਛਪਾਈ ॥

दीन दिआल की बात सुनाव हों; तुहि कउ, तुहि भेदु छपाई ॥

ਬਿਪ੍ਰ ਸੁਦਾਮਾ ਹੁਤੋ, ਬਿਪਤਾ ਤਿਹ ਕੀ; ਹਉ ਕਹੋ, ਹਰਿ ਜੈਸੇ ਮਿਟਾਈ ॥

बिप्र सुदामा हुतो, बिपता तिह की; हउ कहो, हरि जैसे मिटाई ॥

ਸੋ ਹਉ ਸੁਨਾਵਤ ਹਉ ਤੁਹਿ ਕਉ; ਸੁਨ ਲੈ ਸੋਊ ਸ੍ਰਉਨਨ ਦੇ ਨ੍ਰਿਪ ਰਾਈ ! ॥੨੪੦੪॥

सो हउ सुनावत हउ तुहि कउ; सुन लै सोऊ स्रउनन दे न्रिप राई ! ॥२४०४॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਲਿਭਦ੍ਰ ਤੀਰਥ ਇਸਨਾਨ ਕਰਿ ਦੈਤ ਬਲਲ ਕੋ ਮਾਰਤ ਭਏ ਗ੍ਰਿਹ ਕੋ ਆਵਤ ਭਏ ਧਿਆਇ ਸਮਾਪਤੰ ॥

इति स्री दसम सिकंध पुराणे बचित्र नाटक ग्रंथे क्रिसनावतारे बलिभद्र तीरथ इसनान करि दैत बलल को मारत भए ग्रिह को आवत भए धिआइ समापतं ॥

ਸੁਦਾਮਾ ਬਾਰਤਾ ਕਥਨੰ ॥

सुदामा बारता कथनं ॥

ਸਵੈਯਾ ॥

सवैया ॥

ਏਕੁ ਬਧੂ ਜੁਤ ਬ੍ਰਾਹਮਨ ਥੋ; ਤਿਹ ਯਾ ਜਗੁ ਬੀਚ ਬਡੋ ਦੁਖੁ ਪਾਯੋ ॥

एकु बधू जुत ब्राहमन थो; तिह या जगु बीच बडो दुखु पायो ॥

ਦੁਖਿਤ ਹ੍ਵੈ ਇਕ ਦਿਵਸ ਕਹਿਯੋ; ਤਿਹ ਮਿਤ੍ਰ ਹੈ ਮੋ, ਪ੍ਰਭੁ ਜੋ ਜਗ ਗਾਯੋ ॥

दुखित ह्वै इक दिवस कहियो; तिह मित्र है मो, प्रभु जो जग गायो ॥

ਤਾ ਕੀ ਤ੍ਰੀਯਾ ਕਹਿਯੋ, ਜਾਹੁ ਤਹਾ; ਸੁਨਿ ਮਾਨਤ ਭਯੋ, ਤਿਹ ਮੂੰਡ ਮੁਡਾਯੋ ॥

ता की त्रीया कहियो, जाहु तहा; सुनि मानत भयो, तिह मूंड मुडायो ॥

ਤੰਦੁਲ ਲੈ ਦਿਜ ਦਾਰਦੀ ਹਾਥਿ ਸੁ; ਦੁਆਰਵਤੀ ਹੂ ਕੀ ਓਰਿ ਸਿਧਾਯੋ ॥੨੪੦੫॥

तंदुल लै दिज दारदी हाथि सु; दुआरवती हू की ओरि सिधायो ॥२४०५॥

ਦਿਜੁ ਬਾਚ ॥

दिजु बाच ॥

ਸਵੈਯਾ ॥

सवैया ॥

ਹਉ ਅਰੁ ਸ੍ਯਾਮ ਸੰਦੀਪਨ ਕੇ ਗ੍ਰਹਿ; ਬੀਚ ਪੜੇ ਹਿਤ ਹੈ ਅਤਿ ਹੀ ਕਰਿ ॥

हउ अरु स्याम संदीपन के ग्रहि; बीच पड़े हित है अति ही करि ॥

ਹਉ ਚਿਤ ਮੈ ਧਰਿ ਸ੍ਯਾਮ ਰਹਿਓ ਰਹੈ; ਹ੍ਵੈ ਹੈ ਸੁ ਸ੍ਯਾਮਹਿ ਮੋ ਚਿਤ ਮੈ ਧਰਿ ॥

हउ चित मै धरि स्याम रहिओ रहै; ह्वै है सु स्यामहि मो चित मै धरि ॥

ਦੈ ਧਨ ਪਾਇ ਘਨੋ ਘਰਿ ਮੈ; ਕਛੁ ਦੀਨਨ ਦੇਤ ਨ ਨੈਕੁ ਕ੍ਰਿਪਾ ਕਰਿ? ॥

दै धन पाइ घनो घरि मै; कछु दीनन देत न नैकु क्रिपा करि? ॥

ਈਸ ਲਹੈ ਕਿਧੋ ਮੋਹਿ ਨਿਹਾਰ ਕੈ; ਕੈਸੀ ਕ੍ਰਿਪਾ ਕਰਿ ਹੈ ਹਮ ਪੈ ਹਰਿ ॥੨੪੦੬॥

ईस लहै किधो मोहि निहार कै; कैसी क्रिपा करि है हम पै हरि ॥२४०६॥

TOP OF PAGE

Dasam Granth