ਦਸਮ ਗਰੰਥ । दसम ग्रंथ । |
Page 511 ਰਿਸਿ ਸਾਜਿ ਪੁਰੰਦਰ ਸੈਨ ਚੜਿਯੋ; ਚਲਿ ਕੈ ਸਭ ਸ੍ਯਾਮ ਕੇ ਸਾਮੁਹੇ ਆਏ ॥ रिसि साजि पुरंदर सैन चड़ियो; चलि कै सभ स्याम के सामुहे आए ॥ ਘੋਰਤ ਮੇਘ ਲਸੈ ਚਪਲਾ; ਬਰਖਾ ਬਰਸੇ ਰਥ ਸਾਜ ਬਨਾਏ ॥ घोरत मेघ लसै चपला; बरखा बरसे रथ साज बनाए ॥ ਦ੍ਵਾਦਸ ਸੂਰ ਸਬੈ ਉਮਡੈ; ਬਸੁ ਰਾਵਨ ਸੇ ਜਿਨ ਹੂ ਬਿਚਲਾਏ ॥ द्वादस सूर सबै उमडै; बसु रावन से जिन हू बिचलाए ॥ ਭੇਦ ਲਹਿਯੋ ਨਹੀ ਨੈਕੁ ਚਲੇ; ਮਦ ਮਤਿ ਸੁ ਸ੍ਯਾਮ ਪੈ ਘੂਮਤ ਧਾਏ ॥੨੧੪੭॥ भेद लहियो नही नैकु चले; मद मति सु स्याम पै घूमत धाए ॥२१४७॥ ਆਵਤ ਹੀ ਮਿਲਿ ਕੈ ਸਭ ਹੂ; ਜਦੁਬੀਰ ਕੈ ਊਪਰ ਸਿੰਧਰ ਪੇਲੇ ॥ आवत ही मिलि कै सभ हू; जदुबीर कै ऊपर सिंधर पेले ॥ ਪੰਖ ਸੁਮੇਰ ਚਲੇ ਕਰਿ ਕੈ; ਤਿਨ ਕੇ ਰਿਸ ਸੋ ਟੁਕ ਦਾਤ ਕੇ ਠੇਲੇ ॥ पंख सुमेर चले करि कै; तिन के रिस सो टुक दात के ठेले ॥ ਸੁੰਡ ਕਟੇ ਤਿਨ ਕੇ ਬ੍ਰਿਜਨਾਥ; ਕ੍ਰਿਪਾਨਿਧਿ ਸੋ ਝਟਿ ਦੈ ਜਿਮ ਕੇਲੇ ॥ सुंड कटे तिन के ब्रिजनाथ; क्रिपानिधि सो झटि दै जिम केले ॥ ਸ੍ਰਉਨ ਭਰੇ ਰਮਨੀਯ ਰਮਾਪਤਿ; ਫਾਗੁਨ ਅੰਤਿ ਬਸੰਤ ਸੇ ਖੇਲੇ ॥੨੧੪੮॥ स्रउन भरे रमनीय रमापति; फागुन अंति बसंत से खेले ॥२१४८॥ ਸ੍ਰੀ ਬ੍ਰਿਜ ਨਾਇਕ ਬੈਰਨ ਸੋ; ਜਬ ਹੀ ਰਿਸ ਮਾਂਡਿ ਕੀਯੋ ਖਰਕਾ ॥ स्री ब्रिज नाइक बैरन सो; जब ही रिस मांडि कीयो खरका ॥ ਬਹੁ ਬੀਰ ਭਏ ਬਿਨੁ ਪ੍ਰਾਨ ਤਬੈ; ਜਬ ਨਾਦ ਪ੍ਰਚੰਡ ਸੁਨਿਯੋ ਹਰਿ ਕਾ ॥ बहु बीर भए बिनु प्रान तबै; जब नाद प्रचंड सुनियो हरि का ॥ ਜਦੁਬੀਰ ਫਿਰਾਵਤ ਭਯੋ ਗਹਿ ਕੈ; ਗਜ ਸੁੰਡਨ ਸੋ ਬਰ ਕੈ ਕਰ ਕਾ ॥ जदुबीर फिरावत भयो गहि कै; गज सुंडन सो बर कै कर का ॥ ਉਪਮਾ ਉਪਜੀ ਕਬਿ ਕੇ ਮਨ ਯੌ; ਘਿਸੂਆ ਮਨੋ ਫੇਰਤ ਹੈ ਲਰਕਾ ॥੨੧੪੯॥ उपमा उपजी कबि के मन यौ; घिसूआ मनो फेरत है लरका ॥२१४९॥ ਜੀਵਤ ਸੋ ਨ ਦਯੋ ਗ੍ਰਿਹ ਜਾਨ; ਜੋਊ ਬ੍ਰਿਜਨਾਥ ਕੇ ਸਾਮੁਹੇ ਆਯੋ ॥ जीवत सो न दयो ग्रिह जान; जोऊ ब्रिजनाथ के सामुहे आयो ॥ ਜੀਤਿ ਸੁਰੇਸ ਦਿਵਾਕਰਿ ਦ੍ਵਾਦਸ; ਆਨੰਦ ਕੈ ਚਿਤਿ ਸੰਖ ਬਜਾਯੋ ॥ जीति सुरेस दिवाकरि द्वादस; आनंद कै चिति संख बजायो ॥ ਰੂਖ ! ਚਲੋ ਤੁਮ ਹੀ ਹਮਰੇ ਗ੍ਰਿਹ; ਲੈ ਉਨ ਕੋ ਇਹ ਭਾਂਤਿ ਸੁਨਾਯੋ ॥ रूख ! चलो तुम ही हमरे ग्रिह; लै उन को इह भांति सुनायो ॥ ਸੋ ਤਰੁ ਲੈ ਹਰਿ ਸੰਗ ਚਲੇ; ਸੁ ਕਬਿਤਨ ਭੀਤਰ ਸ੍ਯਾਮ ਬਨਾਯੋ ॥੨੧੫੦॥ सो तरु लै हरि संग चले; सु कबितन भीतर स्याम बनायो ॥२१५०॥ ਸ੍ਰੀ ਬ੍ਰਿਜਨਾਥ ਰੁਕਮਨ ਕੇ ਗ੍ਰਿਹ; ਆਵਤ ਭੇ ਤਰੁ ਸੁੰਦਰ ਲੈ ਕੈ ॥ स्री ब्रिजनाथ रुकमन के ग्रिह; आवत भे तरु सुंदर लै कै ॥ ਲਾਲ ਲਗੇ ਜਿਨ ਧਾਮਨ ਕੋ; ਬ੍ਰਹਮਾ ਰਹੈ ਦੇਖਤ ਜਾਹਿ ਲੁਭੈ ਕੈ ॥ लाल लगे जिन धामन को; ब्रहमा रहै देखत जाहि लुभै कै ॥ ਤਉਨ ਸਮੈ ਸੋਊ ਸ੍ਯਾਮ ਕਥਾ; ਜਦੁਬੀਰ ਕਹੀ ਤਿਨ ਕਉ ਸੁ ਸੁਨੈ ਕੈ ॥ तउन समै सोऊ स्याम कथा; जदुबीर कही तिन कउ सु सुनै कै ॥ ਸੋ ਕਬਿ ਸ੍ਯਾਮ ਕਬਿਤਨ ਬੀਚ; ਕਹੀ, ਸੁਨਿਓ ਸਭ ਹੇਤੁ ਬਢੈ ਕੈ ॥੨੧੫੧॥ सो कबि स्याम कबितन बीच; कही, सुनिओ सभ हेतु बढै कै ॥२१५१॥ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਇੰਦ੍ਰ ਕੋ ਜੀਤ ਕਰ ਕਲਪ ਬ੍ਰਿਛ ਲਿਆਵਤ ਪਏ ॥ इति स्री दसम सिकंध पुराणे बचित्र नाटक ग्रंथे क्रिसनावतारे इंद्र को जीत कर कलप ब्रिछ लिआवत पए ॥ ਰੁਕਮਿਨਿ ਸਾਥ ਕਾਨ੍ਹ ਜੀ ਹਾਸੀ ਕਰਨ ਕਥਨੰ ॥ रुकमिनि साथ कान्ह जी हासी करन कथनं ॥ ਸਵੈਯਾ ॥ सवैया ॥ ਸ੍ਰੀ ਬ੍ਰਿਜਨਾਥ ਕਹਿਓ ਤ੍ਰੀਅ ਸੋ; ਮੁਹਿ ਭੋਜਨ ਗੋਪਿਨ ਧਾਮਿ ਕਰਿਯੋ ॥ स्री ब्रिजनाथ कहिओ त्रीअ सो; मुहि भोजन गोपिन धामि करियो ॥ ਸੁਨਿ ਸੁੰਦਰਿ ! ਤਾ ਦਿਨ ਤੇ ਹਮਰੋ; ਬਿਚੀਆ ਦਧਿ ਕੋ ਫੁਨਿ ਨਾਮ ਪਰਿਯੋ ॥ सुनि सुंदरि ! ता दिन ते हमरो; बिचीआ दधि को फुनि नाम परियो ॥ ਜਬ ਸੰਧ ਜਰਾ ਦਲੁ ਸਾਜ ਚੜਾਯੋ; ਭਜ ਗੇ ਤਬ ਨੈਕੁ ਨ ਧੀਰ ਧਰਿਯੋ ॥ जब संध जरा दलु साज चड़ायो; भज गे तब नैकु न धीर धरियो ॥ ਤਿਹ ਤੇ ਤੁਮਰੀ ਮਤਿ ਕੋ ਅਬ ਕਾ; ਕਹੀਐ? ਹਮ ਸਉ ਕਹਿ ਆਨਿ ਬਰਿਯੋ ॥੨੧੫੨॥ तिह ते तुमरी मति को अब का; कहीऐ? हम सउ कहि आनि बरियो ॥२१५२॥ TOP OF PAGE |
Dasam Granth |