ਦਸਮ ਗਰੰਥ । दसम ग्रंथ ।

Page 500

ਸ੍ਰੀ ਬ੍ਰਿਜਨਾਥ ਸੁਨੇ ਬਤੀਯਾ; ਸੁਭ ਸਾਜਿ ਜਨੇਤ ਜਹਾ ਕੋ ਸਿਧਾਏ ॥

स्री ब्रिजनाथ सुने बतीया; सुभ साजि जनेत जहा को सिधाए ॥

ਆਵਤ ਸੋ ਸੁਨਿ ਕੈ ਪ੍ਰਭੁ ਕੋ; ਸਭ ਆਗੇ ਹੀ ਤੇ ਮਿਲਿਬੇ ਕਉ ਧਾਏ ॥

आवत सो सुनि कै प्रभु को; सभ आगे ही ते मिलिबे कउ धाए ॥

ਆਦਰ ਸੰਗ ਲਵਾਇ ਕੈ ਜਾਇ; ਬ੍ਯਾਹ ਕੀਯੋ ਦਿਜ ਦਾਨ ਦਿਵਾਏ ॥

आदर संग लवाइ कै जाइ; ब्याह कीयो दिज दान दिवाए ॥

ਐਸੇ ਬਿਵਾਹ ਪ੍ਰਭੂ ਸੁਖੁ ਪਾਇ; ਤ੍ਰੀਯਾ ਸੰਗ ਲੈ ਕਰਿ ਧਾਮਹਿ ਆਏ ॥੨੦੬੫॥

ऐसे बिवाह प्रभू सुखु पाइ; त्रीया संग लै करि धामहि आए ॥२०६५॥

ਇਤਿ ਬਿਵਾਹ ਸੰਪੂਰਨ ਹੋਤ ਭਯੋ ॥

इति बिवाह स्मपूरन होत भयो ॥

ਲਛੀਆ ਗ੍ਰਿਹ ਪ੍ਰਸੰਗ ॥

लछीआ ग्रिह प्रसंग ॥

ਸਵੈਯਾ ॥

सवैया ॥

ਤਉ ਹੀ ਲਉ ਐਸੋ ਸੁਨੀ ਬਤੀਯਾ; ਲਛੀਆ ਗ੍ਰਿਹਿ ਮੈ, ਸੁਤ ਪੰਡੁ ਕੇ ਆਏ ॥

तउ ही लउ ऐसो सुनी बतीया; लछीआ ग्रिहि मै, सुत पंडु के आए ॥

ਗਾਇ ਸਮੇਤ ਸਭੋ ਮਿਲਿ ਕੌਰਨ; ਚਿਤ ਬਿਖੈ ਕਰੁਨਾ ਨ ਬਸਾਏ ॥

गाइ समेत सभो मिलि कौरन; चित बिखै करुना न बसाए ॥

ਐਸੇ ਬਿਚਾਰ ਕੀਓ ਚਿਤ ਮੈ; ਸੁ ਤਹਾ ਕੋ ਚਲੈ ਸਭ ਬਿਸਨੁ ਬੁਲਾਏ ॥

ऐसे बिचार कीओ चित मै; सु तहा को चलै सभ बिसनु बुलाए ॥

ਐਸੇ ਬਿਚਾਰ ਸੁ ਸਾਜ ਕੈ ਸ੍ਯੰਦਨ; ਸ੍ਰੀ ਬ੍ਰਿਜਨਾਥ ਤਹਾ ਕੋ ਸਿਧਾਏ ॥੨੦੬੬॥

ऐसे बिचार सु साज कै स्यंदन; स्री ब्रिजनाथ तहा को सिधाए ॥२०६६॥

ਕਾਨ੍ਹ ਚਲੇ ਉਤ ਕਉ ਜਬ ਹੀ; ਬਰਮਾਕ੍ਰਿਤ ਤੋ ਇਤ ਮੰਤ੍ਰ ਬਿਚਾਰਿਯੋ ॥

कान्ह चले उत कउ जब ही; बरमाक्रित तो इत मंत्र बिचारियो ॥

ਲੈ ਅਕ੍ਰੂਰ ਕਉ ਆਪਨੇ ਸੰਗ; ਕਹਿਯੋ ਅਰੇ ਕਾਨ੍ਹ ! ਕਹੂੰ ਕਉ ਪਧਾਰਿਯੋ? ॥

लै अक्रूर कउ आपने संग; कहियो अरे कान्ह ! कहूं कउ पधारियो? ॥

ਛੀਨ ਲੈ ਯਾ ਤੇ ਅਰੇ ਮਿਲਿ ਕੈ ਮਨਿ; ਐਸੇ ਬਿਚਾਰ ਕੀਯੋ ਤਿਹ ਮਾਰਿਯੋ ॥

छीन लै या ते अरे मिलि कै मनि; ऐसे बिचार कीयो तिह मारियो ॥

ਲੈ ਬਰਮਾਕ੍ਰਿਤ ਵਾ ਬਧ ਕੈ; ਮਨਿ ਆਪਨੇ ਧਾਮ ਕੀ ਓਰਿ ਸਿਧਾਰਿਯੋ ॥੨੦੬੭॥

लै बरमाक्रित वा बध कै; मनि आपने धाम की ओरि सिधारियो ॥२०६७॥

ਚੌਪਈ ॥

चौपई ॥

ਸਤਿ ਧੰਨਾ ਭੀ ਸੰਗਿ ਰਲਾਯੋ ॥

सति धंना भी संगि रलायो ॥

ਜਬ ਸਤ੍ਰਾਜਿਤ ਕੋ ਤਿਨ ਘਾਯੋ ॥

जब सत्राजित को तिन घायो ॥

ਏ ਤਿਹ ਬਧ ਕੈ ਡੇਰਨ ਆਏ ॥

ए तिह बध कै डेरन आए ॥

ਉਤੈ ਸੰਦੇਸ ਸ੍ਯਾਮ ਸੁਨਿ ਪਾਏ ॥੨੦੬੮॥

उतै संदेस स्याम सुनि पाए ॥२०६८॥

ਦੂਤ ਬਾਚ ਕਾਨ੍ਹ ਸੋ ॥

दूत बाच कान्ह सो ॥

ਚੌਪਈ ॥

चौपई ॥

ਪ੍ਰਭੁ ਸੋ ਦੂਤਨ ਬੈਨ ਉਚਾਰੇ ॥

प्रभु सो दूतन बैन उचारे ॥

ਸਤ੍ਰਾਜਿਤ ਕ੍ਰਿਤਬਰਮਾ ਮਾਰੇ ॥

सत्राजित क्रितबरमा मारे ॥

ਮਨਿ ਧਨ ਛੀਨਿ ਤਾਹਿ ਤੇ ਲਯੋ ॥

मनि धन छीनि ताहि ते लयो ॥

ਤੋਹਿ ਤ੍ਰੀਆ ਕੋ ਅਤਿ ਦੁਖੁ ਦਯੋ ॥੨੦੬੯॥

तोहि त्रीआ को अति दुखु दयो ॥२०६९॥

ਜਬ ਜਦੁਪਤਿ ਇਹ ਬਿਧਿ ਸੁਨਿ ਪਾਯੋ ॥

जब जदुपति इह बिधि सुनि पायो ॥

ਛੋਰਿ ਅਉਰ ਸਭ ਕਾਰਜ ਆਯੋ ॥

छोरि अउर सभ कारज आयो ॥

ਹਰਿ ਆਵਨ ਕ੍ਰਿਤਬਰਮੈ ਜਾਨੀ ॥

हरि आवन क्रितबरमै जानी ॥

ਸਤਿਧੰਨਾ ਸੋ ਬਾਤ ਬਖਾਨੀ ॥੨੦੭੦॥

सतिधंना सो बात बखानी ॥२०७०॥

ਅੜਿਲ ॥

अड़िल ॥

ਕਹੁ ਸਤਿਧੰਨਾ ਬਾਤ; ਅਬੈ ਹਮ ਕਿਆ ਕਰੈ ॥

कहु सतिधंना बात; अबै हम किआ करै ॥

ਕਹੋ ਪਰੈ ਕੈ ਜਾਇ; ਕਹੋ ਲਰਿ ਕੈ ਮਰੈ ॥

कहो परै कै जाइ; कहो लरि कै मरै ॥

ਦੁਇ ਮੈ ਇਕ ਮੁਹਿ ਬਾਤ; ਕਹੋ ਸਮਝਾਇ ਕੈ ॥

दुइ मै इक मुहि बात; कहो समझाइ कै ॥

ਹੋ ਕੇ ਉਪਾਇ ਕੈ ਸ੍ਯਾਮਹਿ; ਮਾਰੈ ਜਾਇ ਕੈ? ॥੨੦੭੧॥

हो के उपाइ कै स्यामहि; मारै जाइ कै? ॥२०७१॥

ਕ੍ਰਿਤਬਰਮਾ ਕੀ ਬਾਤ; ਸੁਨਤ ਤਿਨਿ ਯੌ ਕਹਿਯੋ ॥

क्रितबरमा की बात; सुनत तिनि यौ कहियो ॥

ਜਦੁਪਤਿ ਬਲੀ ਪ੍ਰਚੰਡ; ਹਨਿਯੋ ਅਰਿ ਜੋ ਚਹਿਯੋ ॥

जदुपति बली प्रचंड; हनियो अरि जो चहियो ॥

ਤਾ ਸੋ ਹਮ ਪੈ ਬਲ ਨ ਲਰੈ; ਪੁਨਿ ਜਾਇ ਕੈ ॥

ता सो हम पै बल न लरै; पुनि जाइ कै ॥

ਹੋ ਕੰਸ ਸੇ ਛਿਨ ਮੈ ਮਾਰਿ ਦਏ; ਸੁਖ ਪਾਇ ਕੈ ॥੨੦੭੨॥

हो कंस से छिन मै मारि दए; सुख पाइ कै ॥२०७२॥

ਬਤੀਆ ਸੁਨਿ ਤਿਹ ਕੀ; ਅਕ੍ਰੂਰ ਪੈ ਆਯੋ ॥

बतीआ सुनि तिह की; अक्रूर पै आयो ॥

ਪ੍ਰਭੁ ਦੁਬਿਧਾ ਕੋ ਭੇਦ; ਸੁ ਤਾਹਿ ਸੁਨਾਯੋ ॥

प्रभु दुबिधा को भेद; सु ताहि सुनायो ॥

ਤਿਨ ਕਹਿਯੋ ਅਬ ਸੁਨਿ; ਤੇਰੋ ਇਹੀ ਉਪਾਇ ਹੈ ॥

तिन कहियो अब सुनि; तेरो इही उपाइ है ॥

ਹੋ ਪ੍ਰਭ ਤੇ ਬਚ ਹੈ ਸੋਊ; ਜੁ ਪ੍ਰਾਨ ਬਚਾਇ ਹੈ ॥੨੦੭੩॥

हो प्रभ ते बच है सोऊ; जु प्रान बचाइ है ॥२०७३॥

TOP OF PAGE

Dasam Granth