ਦਸਮ ਗਰੰਥ । दसम ग्रंथ ।

Page 497

ਸਵੈਯਾ ॥

सवैया ॥

ਭਾਲਕ ਦੇਖਿ ਮਨੀ ਦੁਤਿ ਕਉ; ਸੁ ਲਖਿਯੋ ਕੋਊ ਕੇਹਰਿ ਲੈ ਫਲੁ ਆਯੋ ॥

भालक देखि मनी दुति कउ; सु लखियो कोऊ केहरि लै फलु आयो ॥

ਯਾ ਫਲ ਕਉ ਅਬ ਭਛ ਕਰੋ; ਸੁ ਛੁਧਾਤਰੁ ਹ੍ਵੈ ਤਹ ਭਛਨ ਧਾਯੋ ॥

या फल कउ अब भछ करो; सु छुधातरु ह्वै तह भछन धायो ॥

ਜ੍ਯੋ ਮ੍ਰਿਗਰਾਜ ਥੋ ਜਾਤ ਚਲਿਯੋ; ਤਿਉ ਅਚਾਨਕ ਆਇ ਕੈ ਜੁਧੁ ਮਚਾਯੋ ॥

ज्यो म्रिगराज थो जात चलियो; तिउ अचानक आइ कै जुधु मचायो ॥

ਏਕ ਚਪੇਟ ਚਟਾਕ ਦੈ ਮਾਰਿ; ਝਟਾਕ ਦੈ ਸਿੰਘ ਕੋ ਮਾਰਿ ਗਿਰਾਯੋ ॥੨੦੪੨॥

एक चपेट चटाक दै मारि; झटाक दै सिंघ को मारि गिरायो ॥२०४२॥

ਦੋਹਰਾ ॥

दोहरा ॥

ਜਾਮਵਾਨ ਬਧਿ ਸਿੰਘ ਕੋ; ਮਨਿ ਲੈ ਮਨਿ ਸੁਖੁ ਪਾਇ ॥

जामवान बधि सिंघ को; मनि लै मनि सुखु पाइ ॥

ਜਹਾ ਗ੍ਰਿਹਿ ਆਪਨ ਹੁਤੋ; ਤਹ ਹੀ ਪਹੁਚਿਯੋ ਆਇ ॥੨੦੪੩॥

जहा ग्रिहि आपन हुतो; तह ही पहुचियो आइ ॥२०४३॥

ਸਤ੍ਰਾਜਿਤ ਲਖਿ ਭੇਦ ਨਹਿ; ਸਭਨਨ ਕਹਿਯੋ ਸੁਨਾਇ ॥

सत्राजित लखि भेद नहि; सभनन कहियो सुनाइ ॥

ਕ੍ਰਿਸਨ ਮਾਰਿ ਮੁਹਿ ਭ੍ਰਾਤ ਕਉ; ਲੀਨੀ ਮਨਿ ਛੁਟਕਾਇ ॥੨੦੪੪॥

क्रिसन मारि मुहि भ्रात कउ; लीनी मनि छुटकाइ ॥२०४४॥

ਸਵੈਯਾ ॥

सवैया ॥

ਯੌ ਸੁਨਿ ਕੈ ਚਰਚਾ ਪ੍ਰਭ ਜੂ; ਆਪਨੇ ਢਿਗ ਜਾ ਤਿਹ ਕੋ ਸੁ ਬੁਲਾਯੋ ॥

यौ सुनि कै चरचा प्रभ जू; आपने ढिग जा तिह को सु बुलायो ॥

ਸਤ੍ਰਾਜੀਤ ਕਹੈ ਮੁਹਿ ਭ੍ਰਾਤ; ਹਨਿਯੋ, ਹਰਿ ਜੂ ਮਨਿ ਹੇਤੁ ਸੁਨਾਯੋ ॥

सत्राजीत कहै मुहि भ्रात; हनियो, हरि जू मनि हेतु सुनायो ॥

ਐਸੇ ਕੁਬੋਲ ਸੁਨੇ ਮਨੂਆ; ਹਮਰੋ ਅਤਿ ਕ੍ਰੋਧਹਿ ਕੇ ਸੰਗਿ ਤਾਯੋ ॥

ऐसे कुबोल सुने मनूआ; हमरो अति क्रोधहि के संगि तायो ॥

ਤਾ ਤੇ ਚਲੋ ਤੁਮ ਹੂੰ ਤਿਹ ਸੋਧ ਕਉ; ਹਉ ਹੂੰ ਚਲੋ ਕਹਿ ਖੋਜਨ ਧਾਯੋ ॥੨੦੪੫॥

ता ते चलो तुम हूं तिह सोध कउ; हउ हूं चलो कहि खोजन धायो ॥२०४५॥

ਜਾਦਵ ਲੈ ਬ੍ਰਿਜਨਾਥ ਜਬੈ; ਅਪਨੇ ਸੰਗਿ ਖੋਜਨ ਤਾਹਿ ਸਿਧਾਰੇ ॥

जादव लै ब्रिजनाथ जबै; अपने संगि खोजन ताहि सिधारे ॥

ਅਸ੍ਵਪਤੀ ਬਿਨੁ ਪ੍ਰਾਨ ਪਰੇ; ਸੁ ਤਹੀ ਏ ਗਏ ਦੋਊ ਜਾਇ ਨਿਹਾਰੇ ॥

अस्वपती बिनु प्रान परे; सु तही ए गए दोऊ जाइ निहारे ॥

ਕੇਹਰਿ ਕੋ ਤਹ ਖੋਜ ਪਿਖਿਯੋ; ਇਹ ਵਾ ਹੀ ਹਨੇ ਭਟ ਐਸੇ ਪੁਕਾਰੇ ॥

केहरि को तह खोज पिखियो; इह वा ही हने भट ऐसे पुकारे ॥

ਆਗੇ ਜੌ ਜਾਹਿ ਤੋ ਸਿੰਘ ਪਿਖਿਯੋ ਮ੍ਰਿਤ; ਚਉਕਿ ਪਰੇ ਸਭ ਪਉਰਖ ਵਾਰੇ ॥੨੦੪੬॥

आगे जौ जाहि तो सिंघ पिखियो म्रित; चउकि परे सभ पउरख वारे ॥२०४६॥

ਦੋਹਰਾ ॥

दोहरा ॥

ਤਹ ਭਾਲਕ ਕੇ ਖੋਜ ਕਉ; ਚਿਤੈ ਰਹੇ ਸਿਰ ਨਾਇ ॥

तह भालक के खोज कउ; चितै रहे सिर नाइ ॥

ਜਹਾ ਖੋਜ ਤਿਹ ਜਾਤ ਪਗ; ਤਹਾ ਜਾਤ ਭਟ ਧਾਇ ॥੨੦੪੭॥

जहा खोज तिह जात पग; तहा जात भट धाइ ॥२०४७॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਜਾ ਪ੍ਰਭ ਕੇ ਬਰੁ ਦਾਨਿ ਦਏ; ਅਸੁਰਾਰਿ ਜਿਤੇ ਸਭ ਦਾਨਵ ਭਾਗੇ ॥

जा प्रभ के बरु दानि दए; असुरारि जिते सभ दानव भागे ॥

ਜਾ ਪ੍ਰਭ ਸਤ੍ਰਨ ਨਾਸ ਕਯੋ; ਸਸਿ ਸੂਰ ਥਪੇ ਫਿਰਿ ਕਾਰਜ ਲਾਗੇ ॥

जा प्रभ सत्रन नास कयो; ससि सूर थपे फिरि कारज लागे ॥

ਸੁੰਦਰ ਜਾਹਿ ਕਰੀ ਕੁਬਿਜਾ; ਛਿਨ ਬੀਚ ਸੁਗੰਧਿ ਲਗਾਵਤ ਬਾਗੇ ॥

सुंदर जाहि करी कुबिजा; छिन बीच सुगंधि लगावत बागे ॥

ਸੋ ਪ੍ਰਭੁ ਅਪਨੇ ਕਾਰਜ ਹੇਤੁ; ਸੁ ਜਾਤ ਹੈ ਰੀਛ ਕੇ ਖੋਜਹਿ ਲਾਗੇ ॥੨੦੪੮॥

सो प्रभु अपने कारज हेतु; सु जात है रीछ के खोजहि लागे ॥२०४८॥

ਖੋਜ ਲੀਏ ਸਭ ਏਕੁ ਗੁਫਾ ਹੂ ਪੈ; ਜਾਤ ਭਏ ਹਰਿ ਐਸੇ ਉਚਾਰਿਯੋ ॥

खोज लीए सभ एकु गुफा हू पै; जात भए हरि ऐसे उचारियो ॥

ਹੈ ਕੋਊ ਸੂਰ? ਧਸੈ ਇਹ ਬੀਚ; ਨ ਕਾਹੂੰ ਬਲੀ ਪੁਰਖਤ ਸੰਭਾਰਿਯੋ ॥

है कोऊ सूर? धसै इह बीच; न काहूं बली पुरखत स्मभारियो ॥

ਯਾ ਹੀ ਕੇ ਬੀਚ ਧਸਿਯੋ ਸੋਈ ਰੀਛ; ਸਭੋ ਮਨ ਮੈ ਇਹ ਭਾਂਤਿ ਬਿਚਾਰਿਯੋ ॥

या ही के बीच धसियो सोई रीछ; सभो मन मै इह भांति बिचारियो ॥

ਕੋਊ ਕਹੈ ਨਹਿ ਯਾ ਮੈ, ਕਹਿਯੋ ਹਰਿ; ਰੇ ! ਹਮ ਖੋਜ ਇਹੀ ਮਹਿ ਡਾਰਿਯੋ ॥੨੦੪੯॥

कोऊ कहै नहि या मै, कहियो हरि; रे ! हम खोज इही महि डारियो ॥२०४९॥

ਕੋਊ ਨ ਬੀਰ ਗੁਫਾ ਮੈ ਧਸਿਯੋ; ਤਬ ਆਪ ਹੀ ਤਾਹਿ ਮੈ ਸ੍ਯਾਮ ਗਯੋ ਹੈ ॥

कोऊ न बीर गुफा मै धसियो; तब आप ही ताहि मै स्याम गयो है ॥

ਭਾਲਕ ਲੈ ਸੁਧਿ ਬੀਚ ਗੁਫਾਹੂੰ ਕੈ; ਜੁਧੁ ਕੋ ਸਾਮੁਹੇ ਕੋਪ ਅਯੋ ਹੈ ॥

भालक लै सुधि बीच गुफाहूं कै; जुधु को सामुहे कोप अयो है ॥

ਸ੍ਯਾਮ ਜੂ ਸ੍ਯਾਮ ਭਨੈ ਉਹ ਸੋ; ਦਿਨ ਦ੍ਵਾਦਸ ਬਾਹਨ ਜੁਧੁ ਕਯੋ ਹੈ ॥

स्याम जू स्याम भनै उह सो; दिन द्वादस बाहन जुधु कयो है ॥

ਜੁਧੁ ਇਤ ਜੁਗ ਚਾਰਨਿ ਮੈ; ਨਹਿ ਹ੍ਵੈ ਹੈ ਕਬੈ, ਕਬਹੂੰ ਨ ਭਯੋ ਹੈ ॥੨੦੫੦॥

जुधु इत जुग चारनि मै; नहि ह्वै है कबै, कबहूं न भयो है ॥२०५०॥

TOP OF PAGE

Dasam Granth