ਦਸਮ ਗਰੰਥ । दसम ग्रंथ ।

Page 495

ਅਤਿ ਹੀ ਤਿਹ ਠਾਂ ਜਬ ਮਾਰ ਮਚੀ; ਅਰਿ ਜਾਤ ਭਯੋ ਨਭਿ ਮੈ ਛਲੁ ਕੈ ਕੈ ॥

अति ही तिह ठां जब मार मची; अरि जात भयो नभि मै छलु कै कै ॥

ਲੈ ਕਰਿ ਪਾਹਨ ਬ੍ਰਿਸਟ ਕਰੀ; ਸੁਤ ਸ੍ਯਾਮ ਕੇ ਪੈ, ਅਤਿ ਕ੍ਰੁਧਤ ਹ੍ਵੈ ਕੈ ॥

लै करि पाहन ब्रिसट करी; सुत स्याम के पै, अति क्रुधत ह्वै कै ॥

ਸੋ ਇਨ ਪਾਹਨ ਬਿਅਰਥ ਕਰੇ; ਤਿਨ ਕੋ ਸਰ ਏਕਹਿ ਏਕ ਲਗੈ ਹੈ ॥

सो इन पाहन बिअरथ करे; तिन को सर एकहि एक लगै है ॥

ਸਸਤ੍ਰਨ ਸੋ ਤਿਹ ਕੋ ਤਨ ਬੇਧ ਕੈ; ਭੂਮਿ ਡਰਿਓ ਅਤਿ ਰੋਸ ਬਢੈ ਕੈ ॥੨੦੨੮॥

ससत्रन सो तिह को तन बेध कै; भूमि डरिओ अति रोस बढै कै ॥२०२८॥

ਅਸਿ ਐਚਿ ਝਟਾਕ ਲਯੋ ਕਟਿ ਤੇ; ਸਿਰਿ ਸੰਬਰ ਕੈ ਸੁ ਝਟਾਕ ਦੇ ਝਾਰਿਯੋ ॥

असि ऐचि झटाक लयो कटि ते; सिरि स्मबर कै सु झटाक दे झारियो ॥

ਦੇਵਨ ਕੇ ਗਨ ਹੇਰਤ ਜੇ; ਤਿਨ ਪਉਰਖ ਦੇਖ ਕੈ ਧੰਨਿ ਉਚਾਰਿਯੋ ॥

देवन के गन हेरत जे; तिन पउरख देख कै धंनि उचारियो ॥

ਭੂਮਿ ਗਿਰਾਇ ਦਯੋ ਕੈ ਬਿਮੁਛਿਤ; ਸ੍ਰੋਨ ਸੰਬੂਹ ਧਰਾ ਪੈ ਬਿਥਾਰਿਯੋ ॥

भूमि गिराइ दयो कै बिमुछित; स्रोन स्मबूह धरा पै बिथारियो ॥

ਕਾਨ੍ਹ ਕੋ ਪੂਤ ਸਪੂਤ ਭਯੋ; ਜਿਨਿ ਏਕ ਕ੍ਰਿਪਾਨ ਤੇ ਸੰਬਰ ਮਾਰਿਯੋ ॥੨੦੨੯॥

कान्ह को पूत सपूत भयो; जिनि एक क्रिपान ते स्मबर मारियो ॥२०२९॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪਰਦੁਮਨ ਸੰਬਰ ਦੈਤ ਹਰਿ ਲੈ ਗਯੋ ਇਤ ਸੰਬਰ ਕੋ ਪਰਦੁਮਨ ਬਧ ਕੀਓ ਧਿਆਇ ਸਮਾਪਤਮ ॥

इति स्री बचित्र नाटक ग्रंथे क्रिसनावतारे परदुमन स्मबर दैत हरि लै गयो इत स्मबर को परदुमन बध कीओ धिआइ समापतम ॥


ਅਥ ਪਰਦੁਮਨ ਸੰਬਰ ਕੋ ਬਧਿ ਰੁਕਮਿਨ ਕੋ ਮਿਲੇ ॥

अथ परदुमन स्मबर को बधि रुकमिन को मिले ॥

ਦੋਹਰਾ ॥

दोहरा ॥

ਤਿਹ ਕੋ ਬਧ ਕੈ ਪਰਦੁਮਨਿ; ਆਯੋ ਆਪਨੇ ਗ੍ਰੇਹ ॥

तिह को बध कै परदुमनि; आयो आपने ग्रेह ॥

ਰਤਿ ਆਪਨੇ ਪਤਿ ਸੰਗਿ ਤਬੈ; ਕਹਿਓ ਬਢੈ ਕੈ ਨੇਹ ॥੨੦੩੦॥

रति आपने पति संगि तबै; कहिओ बढै कै नेह ॥२०३०॥

ਚੀਲਿ ਆਪ ਹੁਇ ਆਪਨੇ; ਊਪਰਿ ਪਤਹਿ ਚੜਾਇ ॥

चीलि आप हुइ आपने; ऊपरि पतहि चड़ाइ ॥

ਰੁਕਮਿਨਿ ਕੋ ਗ੍ਰਿਹ ਥੋ ਜਹਾ; ਤਹਿ ਹੀ ਪਹੁੰਚੀ ਆਇ ॥੨੦੩੧॥

रुकमिनि को ग्रिह थो जहा; तहि ही पहुंची आइ ॥२०३१॥

ਸਵੈਯਾ ॥

सवैया ॥

ਛੋਰ ਕੈ ਚੀਲ ਕੋ ਰੂਪ ਦਯੋ; ਤ੍ਰੀਆ ਕੋ ਅਤਿ ਸੁੰਦਰ ਰੂਪ ਬਨਾਯੋ ॥

छोर कै चील को रूप दयो; त्रीआ को अति सुंदर रूप बनायो ॥

ਵਾਹਿ ਉਤਾਰ ਕੈ ਕੰਧਹਿ ਤੇ; ਤਿਹ ਕੰਧਿ ਪਟੰਬਰ ਪੀਤ ਧਰਾਯੋ ॥

वाहि उतार कै कंधहि ते; तिह कंधि पट्मबर पीत धरायो ॥

ਸੋਰਹ ਹਜਾਰ ਤ੍ਰੀਆ ਸਭ ਥੀ; ਜਹਿ ਠਾਂਢਿ ਤਿਨੈ ਇਹ ਰੂਪ ਦਿਖਾਯੋ ॥

सोरह हजार त्रीआ सभ थी; जहि ठांढि तिनै इह रूप दिखायो ॥

ਸੁ ਸੁਕਚੀ ਚਿਤ ਬੀਚ ਸਭੈ; ਇਹ ਭਾਂਤਿ ਲਖਿਯੋ, ਬ੍ਰਿਜ ਨਾਇਕ ਆਯੋ ॥੨੦੩੨॥

सु सुकची चित बीच सभै; इह भांति लखियो, ब्रिज नाइक आयो ॥२०३२॥

ਸਵੈਯਾ ॥

सवैया ॥

ਤਾਹਿ ਨਿਹਾਰਿ ਕੈ ਸ੍ਯਾਮ ਸੀ ਮੂਰਤਿ; ਤ੍ਰੀਅ ਸਭੈ ਮਨ ਮੈ ਸੁਕਚਾਹੀ ॥

ताहि निहारि कै स्याम सी मूरति; त्रीअ सभै मन मै सुकचाही ॥

ਲਿਆਯੋ ਹੈ ਆਨਿ ਬਧੂ ਕੋਊ ਬ੍ਯਾਹਿ; ਕਹੈ ਸਖੀ ਕੀ ਸੁ ਸਖੀ ਗਹਿ ਬਾਹੀ ॥

लिआयो है आनि बधू कोऊ ब्याहि; कहै सखी की सु सखी गहि बाही ॥

ਏਕ ਨਿਹਾਰਿ ਕਹੈ ਤਿਹ ਕੈ ਉਰਿ; ਓਰਿ ਬਿਚਾਰ ਭਲੇ ਮਨ ਮਾਹੀ ॥

एक निहारि कहै तिह कै उरि; ओरि बिचार भले मन माही ॥

ਲਛਨ ਅਉਰ ਸਭੈ ਹਰਿ ਕੇ ਇਹ; ਏਕ ਲਤਾ ਭ੍ਰਿਗੁ ਕੀ ਉਰਿ ਨਾਹੀ ॥੨੦੩੩॥

लछन अउर सभै हरि के इह; एक लता भ्रिगु की उरि नाही ॥२०३३॥

ਪੇਖਤ ਤਾਹਿ ਰੁਕਮਨਿ ਕੇ; ਸੁ ਪਯੋਧਰ ਵਾ ਪਯ ਸੋ ਭਰਿ ਆਏ ॥

पेखत ताहि रुकमनि के; सु पयोधर वा पय सो भरि आए ॥

ਮੋਹੁ ਬਢਿਯੋ ਅਤਿ ਹੀ ਚਿਤ ਮੈ; ਕਰੁਨਾ ਰਸੁ ਸੋ ਢੁਰਿ ਬੈਨ ਸੁਨਾਏ ॥

मोहु बढियो अति ही चित मै; करुना रसु सो ढुरि बैन सुनाए ॥

ਐਸੇ ਸਖੀ ! ਕਹਿਓ ਮੋ ਸੁਤ ਥੋ; ਪ੍ਰਭ ਦੈ ਹਮ ਕੋ ਹਮ ਤੇ ਜੁ ਛਿਨਾਏ ॥

ऐसे सखी ! कहिओ मो सुत थो; प्रभ दै हम को हम ते जु छिनाए ॥

ਯੌ ਕਹਿ ਸਾਸ ਉਸਾਸ ਲਯੋ; ਕਬਿ ਸ੍ਯਾਮ ਕਹੈ ਦੋਊ ਨੈਨ ਬਹਾਏ ॥੨੦੩੪॥

यौ कहि सास उसास लयो; कबि स्याम कहै दोऊ नैन बहाए ॥२०३४॥

TOP OF PAGE

Dasam Granth