ਦਸਮ ਗਰੰਥ । दसम ग्रंथ ।

Page 487

ਅਥ ਬਲਿਭਦ੍ਰ ਬ੍ਯਾਹ ॥

अथ बलिभद्र ब्याह ॥

ਦੋਹਰਾ ॥

दोहरा ॥

ਐਸੇ ਕ੍ਰਿਸਨ ਬਤੀਤ ਬਹੁ; ਦਿਵਸ ਕੀਏ ਸੁਖੁ ਮਾਨਿ ॥

ऐसे क्रिसन बतीत बहु; दिवस कीए सुखु मानि ॥

ਤਬ ਲਗ ਰੇਵਤ ਭੂਪ ਇਕ; ਹਲੀ ਪਾਇ ਗਹੇ ਆਨਿ ॥੧੯੬੩॥

तब लग रेवत भूप इक; हली पाइ गहे आनि ॥१९६३॥

ਨਾਮ ਰੇਵਤੀ ਜਾਹਿ ਕੋ; ਮਮ ਕੰਨਿਆ ਕੋ ਨਾਮ ॥

नाम रेवती जाहि को; मम कंनिआ को नाम ॥

ਕਹਿਯੋ ਭੂਪ ਤਿਹ ਪ੍ਰਸੰਨਿ ਹ੍ਵੈ; ਤਾਹਿ ਬਰੋ ਬਲਿਰਾਮ ! ॥੧੯੬੪॥

कहियो भूप तिह प्रसंनि ह्वै; ताहि बरो बलिराम ! ॥१९६४॥

ਸਵੈਯਾ ॥

सवैया ॥

ਭੂਪ ਕੀ ਯੌ ਸੁਨ ਕੇ ਬਤੀਯਾ; ਬਲਿਰਾਮ ਘਨੋ ਚਿਤ ਮੈ ਸੁਖੁ ਪਾਯੋ ॥

भूप की यौ सुन के बतीया; बलिराम घनो चित मै सुखु पायो ॥

ਬ੍ਯਾਹ ਕੋ ਜੋਰਿ ਸਮਾਜ ਸਬੈ; ਤਿਹ ਬ੍ਯਾਹ ਕੇ ਕਾਜ ਤਬੈ ਉਠਿ ਧਾਯੋ ॥

ब्याह को जोरि समाज सबै; तिह ब्याह के काज तबै उठि धायो ॥

ਬ੍ਯਾਹ ਕੀਯੋ ਸੁਖ ਪਾਇ ਘਨੋ; ਬਹੁ ਬਿਪਨ ਲੋਕਨ ਦਾਨ ਦਿਵਾਯੋ ॥

ब्याह कीयो सुख पाइ घनो; बहु बिपन लोकन दान दिवायो ॥

ਐਸੇ ਬ੍ਯਾਹ ਹੁਲਾਸ ਬਢਾਇ ਕੈ; ਸ੍ਯਾਮ ਭਨੈ ਅਪਨੇ ਗ੍ਰਿਹਿ ਆਯੋ ॥੧੯੬੫॥

ऐसे ब्याह हुलास बढाइ कै; स्याम भनै अपने ग्रिहि आयो ॥१९६५॥

ਚੌਪਈ ॥

चौपई ॥

ਜਬ ਪੀਅ ਤ੍ਰੀਅ ਕੀ ਓਰਿ ਨਿਹਾਰਿਓ ॥

जब पीअ त्रीअ की ओरि निहारिओ ॥

ਛੋਟੇ ਹਮ ਇਹ ਬਡੀ ਬਿਚਾਰਿਓ ॥

छोटे हम इह बडी बिचारिओ ॥

ਤਿਹ ਕੇ ਹਲੁ ਲੈ ਕੰਧਹਿ ਧਰਿਓ ॥

तिह के हलु लै कंधहि धरिओ ॥

ਮਨ ਭਾਵਤ ਤਾ ਕੋ ਤਨੁ ਕਰਿਓ ॥੧੯੬੬॥

मन भावत ता को तनु करिओ ॥१९६६॥

ਦੋਹਰਾ ॥

दोहरा ॥

ਬ੍ਯਾਹ ਭਯੋ ਬਲਿਦੇਵ ਕੋ; ਨਾਮੁ ਰੇਵਤੀ ਸੰਗਿ ॥

ब्याह भयो बलिदेव को; नामु रेवती संगि ॥

ਸੁ ਕਬਿ ਸ੍ਯਾਮ ਪੂਰਨ ਭਯੋ; ਤਬ ਹੀ ਕਥਾ ਪ੍ਰਸੰਗ ॥੧੯੬੭॥

सु कबि स्याम पूरन भयो; तब ही कथा प्रसंग ॥१९६७॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਲਿਭਦ੍ਰ ਬਿਆਹ ਬਰਨਨੰ ਸਮਾਪਤੰ ॥

इति स्री बचित्र नाटक ग्रंथे क्रिसनावतारे बलिभद्र बिआह बरननं समापतं ॥


ਅਥ ਰੁਕਮਿਨਿ ਬ੍ਯਾਹ ਕਥਨੰ ॥

अथ रुकमिनि ब्याह कथनं ॥

ਸਵੈਯਾ ॥

सवैया ॥

ਬਲਿਰਾਮ ਕੋ ਬ੍ਯਾਹ ਭਯੋ ਜਬ ਹੀ; ਮਿਲਿ ਕੈ ਨਰ ਨਾਰਿ ਤਬੈ ਸੁਖੁ ਪਾਯੋ ॥

बलिराम को ब्याह भयो जब ही; मिलि कै नर नारि तबै सुखु पायो ॥

ਸ੍ਰੀ ਬ੍ਰਿਜਨਾਥ ਕੇ ਬ੍ਯਾਹ ਕੋ; ਕਬਿ ਸ੍ਯਾਮ ਕਹੈ ਜੀਅਰਾ ਲਲਚਾਯੋ ॥

स्री ब्रिजनाथ के ब्याह को; कबि स्याम कहै जीअरा ललचायो ॥

ਭੀਖਮ ਬ੍ਯਾਹ ਉਤੇ ਦੁਹਤਾ ਕੋ; ਰਚਿਓ ਅਪਨੋ ਸਭ ਸੈਨ ਬੁਲਾਯੋ ॥

भीखम ब्याह उते दुहता को; रचिओ अपनो सभ सैन बुलायो ॥

ਮਾਨਹੁ ਆਪਨੇ ਬ੍ਯਾਹਹਿ ਕੋ; ਜਦੁਬੀਰ ਭਲੀ ਬਿਧਿ ਬ੍ਯੋਤ ਬਨਾਯੋ ॥੧੯੬੮॥

मानहु आपने ब्याहहि को; जदुबीर भली बिधि ब्योत बनायो ॥१९६८॥

ਭੀਖਮ ਭੂਪ ਬਿਚਾਰ ਕੀਯੋ; ਦੁਹਤਾ ਇਹ ਸ੍ਰੀ ਜਦੁਬੀਰ ਕੋ ਦੀਜੈ ॥

भीखम भूप बिचार कीयो; दुहता इह स्री जदुबीर को दीजै ॥

ਯਾ ਤੇ ਭਲੋ ਨ ਕਛੂ ਕਹੂੰ ਹੈ; ਹਮ ਸ੍ਯਾਮ ਲਹੈ ਜਗ ਮੈ ਜਸੁ ਲੀਜੈ ॥

या ते भलो न कछू कहूं है; हम स्याम लहै जग मै जसु लीजै ॥

ਤਉ ਲਗਿ ਆਇ ਗਯੋ ਰੁਕਮੀ; ਰਿਸਿ ਬੋਲ ਉਠਿਯੋ ਸੁ ਪਿਤਾ ! ਕਸ ਕੀਜੈ? ॥

तउ लगि आइ गयो रुकमी; रिसि बोल उठियो सु पिता ! कस कीजै? ॥

ਜਾ ਕੁਲ ਕੀ ਨ ਬਿਵਾਹਤ ਹੈ ਹਮ; ਤਾ ਦੁਹਿਤਾ ਦੈ ਕਹਾ ਜਗੁ ਜੀਜੈ? ॥੧੯੬੯॥

जा कुल की न बिवाहत है हम; ता दुहिता दै कहा जगु जीजै? ॥१९६९॥

ਰੁਕਮੀ ਬਾਚ 'ਨ੍ਰਿਪ ਸੋ ॥

रुकमी बाच 'न्रिप सो ॥

ਸਵੈਯਾ ॥

सवैया ॥

ਹੈ ਸਿਸੁਪਾਲ ਚੰਦੇਰੀ ਮੈ ਬੀਰ ਸੁ; ਤਾਹਿ ਬਿਯਾਹ ਕੇ ਕਾਜ ਬੁਲਈਯੈ ॥

है सिसुपाल चंदेरी मै बीर सु; ताहि बियाह के काज बुलईयै ॥

ਗੂਜਰ ਕੋ ਕਹਿਯੋ ਦੈ ਦੁਹਿਤਾ; ਜਗ ਮੈ ਸੰਗ ਲਾਜਨ ਕੇ ਮਰਿ ਜਈਯੈ ॥

गूजर को कहियो दै दुहिता; जग मै संग लाजन के मरि जईयै ॥

ਸ੍ਰੇਸਟ ਏਕ ਬੁਲਾਇ ਭਲੋ ਦਿਜ; ਤਾਹੀ ਕੇ ਲਿਆਵਨ ਕਾਜ ਪਠਈਯੈ ॥

स्रेसट एक बुलाइ भलो दिज; ताही के लिआवन काज पठईयै ॥

ਬ੍ਯਾਹ ਕੀ ਜੋ ਬਿਧਿ ਬੇਦ ਲਿਖੀ; ਦੁਹਿਤਾ ਸੋਊ ਕੈ ਬਿਧਿ ਤਾਹਿ ਕਉ ਦਈਯੈ ॥੧੯੭੦॥

ब्याह की जो बिधि बेद लिखी; दुहिता सोऊ कै बिधि ताहि कउ दईयै ॥१९७०॥

TOP OF PAGE

Dasam Granth