ਦਸਮ ਗਰੰਥ । दसम ग्रंथ ।

Page 408

ਯੌ ਸੁਨਿ ਕੈ ਬਤੀਯਾ ਤਿਨ ਕੀ; ਸਬ ਆਯੁਧ ਲੈ ਹਰਿ ਸਾਮੁਹੇ ਆਯੋ ॥

यौ सुनि कै बतीया तिन की; सब आयुध लै हरि सामुहे आयो ॥

ਸਾਹਿਬ ਸਿੰਘ ਕੋ ਸੀਸ ਕਟਿਯੋ; ਸੁ ਸਦਾ ਸਿੰਘ ਮਾਰ ਕੈ ਭੂਮਿ ਗਿਰਾਯੋ ॥

साहिब सिंघ को सीस कटियो; सु सदा सिंघ मार कै भूमि गिरायो ॥

ਸੁੰਦਰ ਸਿੰਘ ਅਧੰਧਰ ਕੈ; ਪੁਨਿ ਸਾਜਨ ਸਿੰਘ ਹਨ੍ਯੋ ਰਨ ਪਾਯੋ ॥

सुंदर सिंघ अधंधर कै; पुनि साजन सिंघ हन्यो रन पायो ॥

ਕੇਸਨ ਤੇ ਗਹਿ ਕੈ ਸਬਲੇਸ; ਧਰਾ ਪਟਕਿਯੋ ਇਮ ਜੁਧ ਮਚਾਯੋ ॥੧੨੭੬॥

केसन ते गहि कै सबलेस; धरा पटकियो इम जुध मचायो ॥१२७६॥

ਦੋਹਰਾ ॥

दोहरा ॥

ਸਕਤਿ ਸਿੰਘ ਪੁਨਿ ਹਨ੍ਯੋ ਰਨਿ; ਸੈਨ ਸਿੰਘ ਹਤਿ ਦੀਨ ॥

सकति सिंघ पुनि हन्यो रनि; सैन सिंघ हति दीन ॥

ਸਫਲ ਸਿੰਘ ਅਰਿ ਸਿੰਘ ਹਨਿ; ਸਿੰਘ ਨਾਦ ਹਰਿ ਕੀਨ ॥੧੨੭੭॥

सफल सिंघ अरि सिंघ हनि; सिंघ नाद हरि कीन ॥१२७७॥

ਸਵਛ ਸਿੰਘ ਬਾਚ ॥

सवछ सिंघ बाच ॥

ਸਵੈਯਾ ॥

सवैया ॥

ਸਵਛ ਨਰੇਸ ਕਹਿਯੋ ਹਰਿ ਸਿਉ; ਅਪੁਨੇ ਬਲ ਕੋਪਿ ਅਯੋਧਨ ਮੈ ॥

सवछ नरेस कहियो हरि सिउ; अपुने बल कोपि अयोधन मै ॥

ਅਬ ਤੈ ਦਸ ਭੂਪ ਹਨੇ ਬਲਵੰਡ; ਨ ਰੰਚਕ ਤ੍ਰਾਸ ਕੀਯੋ ਮਨ ਮੈ ॥

अब तै दस भूप हने बलवंड; न रंचक त्रास कीयो मन मै ॥

ਜਦੁਬੀਰ ਕੀ ਓਰ ਤੇ ਤੀਰ ਚਲੈ; ਬਰਖਾ ਜਿਮ ਸਾਵਨ ਕੇ ਘਨ ਮੈ ॥

जदुबीर की ओर ते तीर चलै; बरखा जिम सावन के घन मै ॥

ਸਰ ਪਉਨ ਕੇ ਜੋਰ ਲਗੇ ਨ ਟਰਿਓ; ਗਿਰਿ ਜਿਉ ਥਿਰੁ ਠਾਂਢੋ ਰਹਿਯੋ ਰਨ ਮੈ ॥੧੨੭੮॥

सर पउन के जोर लगे न टरिओ; गिरि जिउ थिरु ठांढो रहियो रन मै ॥१२७८॥

ਦੋਹਰਾ ॥

दोहरा ॥

ਜਦੁ ਬੰਸਨ ਸੋ ਅਤਿ ਲਰਿਯੋ; ਜਿਉ ਬਾਸਵ ਸਿਉ ਜੰਭ ॥

जदु बंसन सो अति लरियो; जिउ बासव सिउ ज्मभ ॥

ਅਚਲ ਰਹਿਯੋ ਤਿਹ ਠਉਰ ਨ੍ਰਿਪ; ਜਿਉ ਰਨ ਮੈ ਰਨ ਖੰਭ ॥੧੨੭੯॥

अचल रहियो तिह ठउर न्रिप; जिउ रन मै रन ख्मभ ॥१२७९॥

ਸਵੈਯਾ ॥

सवैया ॥

ਜਿਉ ਨ ਹਲੈ ਗਿਰਿ ਕੰਚਨ ਕੋ; ਅਤਿ ਹਾਥਨ ਕੋ ਬਲ ਕੋਊ ਕਰੈ ॥

जिउ न हलै गिरि कंचन को; अति हाथन को बल कोऊ करै ॥

ਅਰੁ ਜਿਉ ਧ੍ਰੂ ਲੋਕ ਚਲੈ ਨ ਕਹੂੰ; ਸਿਵ ਮੂਰਤਿ ਜਿਉ ਕਬਹੂੰ ਨ ਚਰੈ ॥

अरु जिउ ध्रू लोक चलै न कहूं; सिव मूरति जिउ कबहूं न चरै ॥

ਬਰ ਜਿਉ ਨ ਸਤੀ ਸਤਿ ਛਾਡਿ ਪਤਿਬ੍ਰਤਿ; ਜਿਉ ਸਿਧ ਜੋਗ ਮੈ ਧ੍ਯਾਨ ਧਰੈ ॥

बर जिउ न सती सति छाडि पतिब्रति; जिउ सिध जोग मै ध्यान धरै ॥

ਤਿਮ ਸ੍ਯਾਮ ਚਮੂੰ ਮਧਿ ਸਵਛ ਨਰੇਸ; ਹਠੀ ਰਨ ਤੇ ਨਹੀ ਨੈਕੁ ਟਰੈ ॥੧੨੮੦॥

तिम स्याम चमूं मधि सवछ नरेस; हठी रन ते नही नैकु टरै ॥१२८०॥

ਕਬਿਤੁ ॥

कबितु ॥

ਫੇਰਿ ਤਿਨ ਕੋਪਿ ਕੈ, ਅਯੋਧਨ ਮੈ ਸ੍ਯਾਮ ਕਹਿ; ਬੀਰ ਬਹੁ ਮਾਰੇ ਸਵਛ ਸਿੰਘ ਮਹਾ ਬਲ ਸੈ ॥

फेरि तिन कोपि कै, अयोधन मै स्याम कहि; बीर बहु मारे सवछ सिंघ महा बल सै ॥

ਅਤਿਰਥੀ ਸਤਿ, ਮਹਾਰਥੀ ਜੁਗ ਸਤਿ; ਤਹਾ ਸਿੰਧੁਰ ਹਜਾਰ ਹਨੇ, ਸ੍ਯਾਮ ਜੂ ਕੇ ਦਲ ਸੈ ॥

अतिरथी सति, महारथी जुग सति; तहा सिंधुर हजार हने, स्याम जू के दल सै ॥

ਘਨੇ ਬਾਜ ਮਾਰੇ, ਰਨਿ ਪੈਦਲ ਸੰਘਾਰੇ; ਭਈ ਰੁਧਰ ਰੰਗੀਨ ਭੂਮਿ ਲਹਰੈ ਉਛਲ ਸੈ ॥

घने बाज मारे, रनि पैदल संघारे; भई रुधर रंगीन भूमि लहरै उछल सै ॥

ਘਾਇਲ ਗਿਰੇ ਸੁ ਮਾਨੋ ਮਹਾ ਮਤਵਾਰੇ ਹ੍ਵੈ ਕੈ; ਸੋਏ ਰੂਮੀ ਤਰੈ ਲਾਲ ਡਾਰ ਕੈ ਅਤਲਸੈ ॥੧੨੮੧॥

घाइल गिरे सु मानो महा मतवारे ह्वै कै; सोए रूमी तरै लाल डार कै अतलसै ॥१२८१॥

ਦੋਹਰਾ ॥

दोहरा ॥

ਬਹੁਤ ਸੈਨ ਹਨਿ ਜਾਦਵੀ; ਬਢਿਯੋ ਗਰਬ ਅਪਾਰ ॥

बहुत सैन हनि जादवी; बढियो गरब अपार ॥

ਮਾਨੁ ਉਤਾਰਿਯੋ ਕ੍ਰਿਸਨ ਪ੍ਰਤਿ; ਬੋਲਿਓ ਕੋਪ ਹਕਾਰਿ ॥੧੨੮੨॥

मानु उतारियो क्रिसन प्रति; बोलिओ कोप हकारि ॥१२८२॥

ਕਹਾ ਭਯੋ? ਜੋ ਭੂਪ; ਦਸ ਮਾਰੇ ਸ੍ਯਾਮ ! ਰਿਸਾਇ ॥

कहा भयो? जो भूप; दस मारे स्याम ! रिसाइ ॥

ਜਿਉ ਮ੍ਰਿਗ ਬਨ ਤਿਨ ਭਛ ਕਰ; ਲਰੇ ਨ ਹਰਿ ਸਮੁਹਾਇ ॥੧੨੮੩॥

जिउ म्रिग बन तिन भछ कर; लरे न हरि समुहाइ ॥१२८३॥

ਰਿਪੁ ਕੇ ਬਚਨ ਸੁਨੰਤ ਹੀ; ਬੋਲੇ ਹਰਿ ਮੁਸਕਾਇ ॥

रिपु के बचन सुनंत ही; बोले हरि मुसकाइ ॥

ਸਵਛ ਸਿੰਘ ! ਤੁਅ ਮਾਰਿ ਹੋ; ਸ੍ਯਾਰ ਸਿੰਘ ਕੀ ਨਯਾਇ ॥੧੨੮੪॥

सवछ सिंघ ! तुअ मारि हो; स्यार सिंघ की नयाइ ॥१२८४॥

TOP OF PAGE

Dasam Granth