ਦਸਮ ਗਰੰਥ । दसम ग्रंथ ।

Page 406

ਦੋਹਰਾ ॥

दोहरा ॥

ਤਬ ਬ੍ਰਿਜਭੂਖਨ ਖੜਗੁ ਗਹਿ; ਅਰਿ ਬਹੁ ਦਏ ਗਿਰਾਇ ॥

तब ब्रिजभूखन खड़गु गहि; अरि बहु दए गिराइ ॥

ਏਕ ਅਰੇ ਇਕ ਰੁਪਿ ਲਰੇ; ਇਕ ਰਨ ਛਾਡਿ ਪਰਾਇ ॥੧੨੫੭॥

एक अरे इक रुपि लरे; इक रन छाडि पराइ ॥१२५७॥

ਚੌਪਈ ॥

चौपई ॥

ਅਮਿਟ ਸਿੰਘ ਦਲੁ ਹਰਿ ਜੂ ਹਯੋ ॥

अमिट सिंघ दलु हरि जू हयो ॥

ਹਾਹਾਕਾਰ ਸਤ੍ਰੁ ਦਲਿ ਪਯੋ ॥

हाहाकार सत्रु दलि पयो ॥

ਉਤ ਤੇ ਸੂਰ ਅਸਤੁ ਹੋਇ ਗਯੋ ॥

उत ते सूर असतु होइ गयो ॥

ਪ੍ਰਾਚੀ ਦਿਸ ਤੇ ਸਸਿ ਪ੍ਰਗਟਯੋ ॥੧੨੫੮॥

प्राची दिस ते ससि प्रगटयो ॥१२५८॥

ਚਾਰ ਜਾਮ ਦਿਨ ਜੁਧ ਸੁ ਕੀਨੋ ॥

चार जाम दिन जुध सु कीनो ॥

ਬੀਰਨ ਕੋ ਬਲੁ ਹੁਇ ਗਯੋ ਛੀਨੋ ॥

बीरन को बलु हुइ गयो छीनो ॥

ਦੋਊ ਦਲ ਆਪ ਆਪ ਮਿਲ ਧਾਏ ॥

दोऊ दल आप आप मिल धाए ॥

ਇਤ ਜਦੁਬੀਰ ਬਸਤ ਗ੍ਰਿਹਿ ਆਏ ॥੧੨੫੯॥

इत जदुबीर बसत ग्रिहि आए ॥१२५९॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਅਮਿਟ ਸਿੰਘ ਸੈਨ ਸਹਤ ਬਧਹਿ ਧਯਾਇ ਸਮਾਪਤੰ ॥

इति स्री बचित्र नाटक ग्रंथे क्रिसनावतारे जुध प्रबंधे अमिट सिंघ सैन सहत बधहि धयाइ समापतं ॥


ਅਥ ਪੰਚ ਭੂਪ ਜੁਧੁ ਕਥਨੰ ॥

अथ पंच भूप जुधु कथनं ॥

ਦੋਹਰਾ ॥

दोहरा ॥

ਜਰਾ ਸੰਧਿ ਤਬ ਰੈਨਿ ਕਉ; ਸਕਲ ਬੁਲਾਏ ਭੂਪ ॥

जरा संधि तब रैनि कउ; सकल बुलाए भूप ॥

ਬਲ ਗੁਨ ਬਿਕ੍ਰਮ ਇੰਦ੍ਰ ਸਮ; ਸੁੰਦਰ ਕਾਮ ਸਰੂਪ ॥੧੨੬੦॥

बल गुन बिक्रम इंद्र सम; सुंदर काम सरूप ॥१२६०॥

ਭੂਪ ਅਠਾਰਹ ਜੁਧ ਮੈ; ਸ੍ਯਾਮਿ ਹਨੇ ਬਲ ਬੀਰ ॥

भूप अठारह जुध मै; स्यामि हने बल बीर ॥

ਪ੍ਰਾਤਿ ਜੁਧ ਵਾ ਸੋ ਕਰੈ; ਐਸੋ ਕੋ ਰਨਧੀਰ? ॥੧੨੬੧॥

प्राति जुध वा सो करै; ऐसो को रनधीर? ॥१२६१॥

ਧੂਮ ਸਿੰਘ ਧੁਜ ਸਿੰਘ ਮਨਿ; ਸਿੰਘ ਧਰਾਧਰ ਅਉਰ ॥

धूम सिंघ धुज सिंघ मनि; सिंघ धराधर अउर ॥

ਧਉਲ ਸਿੰਘ ਪਾਚੋ ਨ੍ਰਿਪਤਿ; ਸੂਰਨ ਕੇ ਸਿਰ ਮਉਰ ॥੧੨੬੨॥

धउल सिंघ पाचो न्रिपति; सूरन के सिर मउर ॥१२६२॥

ਹਾਥ ਜੋਰਿ ਉਠਿ ਸਭਾ ਮਹਿ; ਪਾਚਹੁ ਕੀਯੋ ਪ੍ਰਨਾਮ ॥

हाथ जोरि उठि सभा महि; पाचहु कीयो प्रनाम ॥

ਕਾਲਿ ਭੋਰ ਕੇ ਹੋਤ ਹੀ; ਹਨਿ ਹੈ ਬਲ ਦਲ ਸ੍ਯਾਮ ॥੧੨੬੩॥

कालि भोर के होत ही; हनि है बल दल स्याम ॥१२६३॥

ਸਵੈਯਾ ॥

सवैया ॥

ਬੋਲਤ ਭੇ ਨ੍ਰਿਪ ਸੋ ਤੇਊ ਯੌ; ਜਿਨਿ ਚਿੰਤ ਕਰੋ ਹਮ ਜਾਇ ਲਰੈਂਗੇ ॥

बोलत भे न्रिप सो तेऊ यौ; जिनि चिंत करो हम जाइ लरैंगे ॥

ਆਇਸ ਹੋਇ ਤੁ ਬਾਧਿ ਲਿਆਵਹਿ; ਨਾਤਰ ਬਾਨ ਸੋ ਪ੍ਰਾਨ ਹਰੈਂਗੇ ॥

आइस होइ तु बाधि लिआवहि; नातर बान सो प्रान हरैंगे ॥

ਕਾਲਿ ਅਯੋਧਨ ਮੈ ਅਰਿ ਕੈ; ਬਲ ਅਉ ਹਰਿ ਜਾਦਵ ਸੋ ਨ ਟਰੈਗੇ ॥

कालि अयोधन मै अरि कै; बल अउ हरि जादव सो न टरैगे ॥

ਏਕ ਕ੍ਰਿਪਾਨ ਕੇ ਸੰਗ ਨਿਸੰਗ; ਉਨੈ ਬਿਨੁ ਪ੍ਰਾਨ ਕਰੈ ਨ ਡਰੈਗੇ ॥੧੨੬੪॥

एक क्रिपान के संग निसंग; उनै बिनु प्रान करै न डरैगे ॥१२६४॥

ਦੋਹਰਾ ॥

दोहरा ॥

ਜਰਾਸੰਧਿ ਇਹ ਮੰਤ੍ਰ ਕਰਿ; ਦਈ ਜੁ ਸਭਾ ਉਠਾਇ ॥

जरासंधि इह मंत्र करि; दई जु सभा उठाइ ॥

ਅਪੁਨੇ ਅਪੁਨੇ ਗ੍ਰਿਹ ਗਏ; ਰਾਜਾ ਅਤਿ ਸੁਖੁ ਪਾਇ ॥੧੨੬੫॥

अपुने अपुने ग्रिह गए; राजा अति सुखु पाइ ॥१२६५॥

ਗ੍ਰਿਹ ਆਏ ਉਠਿ ਪਾਚ ਨ੍ਰਿਪ; ਜਾਮ ਏਕ ਗਈ ਰਾਤਿ ॥

ग्रिह आए उठि पाच न्रिप; जाम एक गई राति ॥

ਤੀਨ ਪਹਰ ਸੋਏ ਨਹੀ; ਝਾਕਤ ਹ੍ਵੈ ਗਯੋ ਪ੍ਰਾਤਿ ॥੧੨੬੬॥

तीन पहर सोए नही; झाकत ह्वै गयो प्राति ॥१२६६॥

ਕਬਿਤੁ ॥

कबितु ॥

ਪ੍ਰਾਤ ਕਾਲ ਭਯੋ ਅੰਧਕਾਰ ਮਿਟਿ ਗਯੋ; ਕ੍ਰੋਧ ਸੂਰਨ ਕੋ ਭਯੋ, ਰਥ ਸਾਜ ਕੈ ਸਬੈ ਚਲੇ ॥

प्रात काल भयो अंधकार मिटि गयो; क्रोध सूरन को भयो, रथ साज कै सबै चले ॥

ਇਤੈ ਬ੍ਰਿਜਰਾਇ ਬਲਿਦੇਵ, ਜੂ ਬੁਲਾਇ; ਮਨਿ ਮਹਾ ਸੁਖੁ ਪਾਇ, ਜਦੁਬੀਰ ਸੰਗਿ ਲੈ ਭਲੇ ॥

इतै ब्रिजराइ बलिदेव, जू बुलाइ; मनि महा सुखु पाइ, जदुबीर संगि लै भले ॥

ਉਤੈ ਡਰੁ ਡਾਰ ਕੈ, ਹਥਿਆਰਨ ਸੰਭਾਰ ਕੈ; ਸੁ ਆਏ ਹੈ ਹਕਾਰ ਕੈ, ਅਟਲ ਭਟ ਨ ਟਲੇ ॥

उतै डरु डार कै, हथिआरन स्मभार कै; सु आए है हकार कै, अटल भट न टले ॥

ਸ੍ਯੰਦਨ ਧਵਾਇ, ਸੰਖ ਦੁੰਦਭਿ ਬਜਾਇ; ਦ੍ਵੈ ਤਰੰਗਨੀ ਕੇ ਭਾਇ, ਦਲ ਆਪਸ ਬਿਖੈ ਰਲੇ ॥੧੨੬੭॥

स्यंदन धवाइ, संख दुंदभि बजाइ; द्वै तरंगनी के भाइ, दल आपस बिखै रले ॥१२६७॥

TOP OF PAGE

Dasam Granth