ਦਸਮ ਗਰੰਥ । दसम ग्रंथ ।

Page 343

ਬੀਰ ਬਡੋ ਰਨ ਬੀਚ ਹਨੋ ਤੁਮ; ਐਸੇ ਕਹਿਯੋ ਅਤਿ ਹੀ ਛਬਿ ਪਾਈ ॥

बीर बडो रन बीच हनो तुम; ऐसे कहियो अति ही छबि पाई ॥

ਆਯੋ ਹੋ ਹਉ ਸੁ ਘਨੇ ਰਿਪ ਘੇਰਿ; ਸਿਕਾਰ ਕੀ ਭਾਂਤਿ ਬਧੋ ਤਿਨ ਜਾਈ ॥੭੮੪॥

आयो हो हउ सु घने रिप घेरि; सिकार की भांति बधो तिन जाई ॥७८४॥

ਤਬ ਹਉ ਉਪਮਾ ਤੁਮਰੀ ਕਰਹੋ; ਕੁਬਲਿਯਾ ਗਿਰ ਕੋ ਤੁਮ ਜੋ ਮਰਿਹੋ ॥

तब हउ उपमा तुमरी करहो; कुबलिया गिर को तुम जो मरिहो ॥

ਮੁਸਟਕ ਬਲ ਸਾਥ ਚੰਡੂਰਹਿ ਸੋ; ਰੰਗਭੂਮਿ ਬਿਖੈ ਬਧ ਜਉ ਕਰਿਹੋ ॥

मुसटक बल साथ चंडूरहि सो; रंगभूमि बिखै बध जउ करिहो ॥

ਫਿਰਿ ਕੰਸ ਬਡੇ ਅਪੁਨੇ ਰਿਪੁ ਕੋ; ਗਹਿ ਕੇਸ ਤੇ ਪ੍ਰਾਨਨ ਕੋ ਹਰਿਹੋ ॥

फिरि कंस बडे अपुने रिपु को; गहि केस ते प्रानन को हरिहो ॥

ਰਿਪੁ ਮਾਰਿ ਘਨੇ ਬਨ ਆਸੁਰ ਕੋ; ਕਰਿ ਕਾਟਿ ਸਭੈ ਧਰ ਪੈ ਡਰਿਹੋ ॥੭੮੫॥

रिपु मारि घने बन आसुर को; करि काटि सभै धर पै डरिहो ॥७८५॥

ਦੋਹਰਾ ॥

दोहरा ॥

ਇਹ ਕਹਿ ਨਾਰਦ ਕ੍ਰਿਸਨ ਸੋ; ਬਿਦਾ ਭਯੋ ਮਨ ਮਾਹਿ ॥

इह कहि नारद क्रिसन सो; बिदा भयो मन माहि ॥

ਅਬ ਦਿਨ ਕੰਸਹਿ ਕੇ ਕਹਿਯੋ; ਮ੍ਰਿਤ ਕੇ ਫੁਨਿ ਨਿਜਕਾਹਿ ॥੭੮੬॥

अब दिन कंसहि के कहियो; म्रित के फुनि निजकाहि ॥७८६॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਮੁਨਿ ਨਾਰਦ ਜੂ ਕ੍ਰਿਸਨ ਜੂ ਕੋ ਸਭ ਭੇਦ ਦੇਇ ਫਿਰਿ ਬਿਦਿਆ ਭਏ ਧਯਾਇ ਸਮਾਪਤਮ ਸਤੁ ਸੁਭਮ ਸਤੁ ॥

इति स्री बचित्र नाटक ग्रंथे क्रिसनावतारे मुनि नारद जू क्रिसन जू को सभ भेद देइ फिरि बिदिआ भए धयाइ समापतम सतु सुभम सतु ॥


ਅਥ ਬਿਸ੍ਵਾਸੁਰ ਦੈਤ ਜੁਧ ॥

अथ बिस्वासुर दैत जुध ॥

ਦੋਹਰਾ ॥

दोहरा ॥

ਖੇਲਤ ਗ੍ਵਾਰਨਿ ਸੋ ਕ੍ਰਿਸਨ; ਆਦਿ ਨਿਰੰਜਨ ਸੋਇ ॥

खेलत ग्वारनि सो क्रिसन; आदि निरंजन सोइ ॥

ਹ੍ਵੈ ਮੇਢਾ ਤਸਕਰ ਕੋਊ; ਕੋਊ ਪਹਰੂਆ ਹੋਇ ॥੭੮੭॥

ह्वै मेढा तसकर कोऊ; कोऊ पहरूआ होइ ॥७८७॥

ਸਵੈਯਾ ॥

सवैया ॥

ਕੇਸਵ ਜੂ ਸੰਗ ਗ੍ਵਾਰਨਿ ਕੇ; ਬ੍ਰਿਜ ਭੂਮਿ ਬਿਖੈ ਸੁਭ ਖੇਲ ਮਚਾਯੋ ॥

केसव जू संग ग्वारनि के; ब्रिज भूमि बिखै सुभ खेल मचायो ॥

ਗ੍ਵਾਰਨਿ ਦੇਖਿ ਤਬੈ ਬਿਸ੍ਵਾਸੁਰ ਹ੍ਵੈ; ਚੁਰਵਾ ਤਿਨ ਭਛਨਿ ਆਯੋ ॥

ग्वारनि देखि तबै बिस्वासुर ह्वै; चुरवा तिन भछनि आयो ॥

ਗ੍ਵਾਰ ਹਰੇ ਹਰਿ ਕੇ ਬਹੁਤੇ; ਤਿਹ ਕੋ ਫਿਰਿ ਕੈ ਹਰਿ ਜੂ ਲਖਿ ਪਾਯੋ ॥

ग्वार हरे हरि के बहुते; तिह को फिरि कै हरि जू लखि पायो ॥

ਧਾਇ ਕੈ ਤਾਹੀ ਕੀ ਗ੍ਰੀਵ ਗਹੀ; ਬਲ ਸੋ ਧਰਨੀ ਪਰ ਮਾਰਿ ਗਿਰਾਯੋ ॥੭੮੮॥

धाइ कै ताही की ग्रीव गही; बल सो धरनी पर मारि गिरायो ॥७८८॥

ਦੋਹਰਾ ॥

दोहरा ॥

ਬਿਸ੍ਵਾਸੁਰ ਕੋ ਸਮਾਰ ਕੈ; ਕਰਿ ਸਾਧਨ ਕੇ ਕਾਮ ॥

बिस्वासुर को समार कै; करि साधन के काम ॥

ਹਲੀ ਸੰਗ ਸਭ ਗ੍ਵਾਰ ਲੈ; ਆਏ ਨਿਸਿ ਕੋ ਧਾਮਿ ॥੭੮੯॥

हली संग सभ ग्वार लै; आए निसि को धामि ॥७८९॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਿਸਨਾਵਤਾਰੇ ਬਿਸ੍ਵਾਸੁਰ ਦੈਤ ਬਧਹ ਧਯਾਇ ਸਮਾਪਤਮ ॥

इति स्री बचित्र नाटक ग्रंथे किसनावतारे बिस्वासुर दैत बधह धयाइ समापतम ॥


ਅਥ ਹਰਿ ਕੋ ਅਕ੍ਰੂਰ ਮਥਰਾ ਕੋ ਲੈ ਜੈਬੋ ॥

अथ हरि को अक्रूर मथरा को लै जैबो ॥

ਸਵੈਯਾ ॥

सवैया ॥

ਰਿਪੁ ਕੋ ਹਰਿ ਮਾਰਿ ਗਏ ਜਬ ਹੀ; ਅਕ੍ਰੂਰ ਕਿਧੌ ਚਲ ਕੈ ਤਹਿ ਆਯੋ ॥

रिपु को हरि मारि गए जब ही; अक्रूर किधौ चल कै तहि आयो ॥

ਸ੍ਯਾਮ ਕੋ ਦੇਖਿ ਪ੍ਰਨਾਮ ਕਰਿਓ; ਅਪਨੇ ਮਨ ਮੈ ਅਤਿ ਹੀ ਸੁਖੁ ਪਾਯੋ ॥

स्याम को देखि प्रनाम करिओ; अपने मन मै अति ही सुखु पायो ॥

ਕੰਸ ਕਹੀ ਸੋਊ ਕੈ ਬਿਨਤੀ; ਜਦੁਰਾ ਅਪੁਨੇ ਹਿਤ ਸਾਥ ਰਿਝਾਯੋ ॥

कंस कही सोऊ कै बिनती; जदुरा अपुने हित साथ रिझायो ॥

ਅੰਕੁਸ ਸੋ ਗਜ ਜਿਉ ਫਿਰੀਯੈ; ਹਰਿ ਕੋ ਤਿਮ ਬਾਤਨ ਤੇ ਹਿਰਿ ਲਿਆਯੋ ॥੭੯੦॥

अंकुस सो गज जिउ फिरीयै; हरि को तिम बातन ते हिरि लिआयो ॥७९०॥

ਸੁਨਿ ਕੈ ਬਤੀਯਾ ਤਿਹ ਕੀ ਹਰਿ ਜੂ; ਪਿਤ ਧਾਮਿ ਗਏ ਇਹ ਬਾਤ ਸੁਨਾਈ ॥

सुनि कै बतीया तिह की हरि जू; पित धामि गए इह बात सुनाई ॥

ਮੋਹਿ ਅਬੈ ਅਕ੍ਰੂਰ ਕੈ ਹਾਥਿ; ਬੁਲਾਇ ਪਠਿਓ ਮਥੁਰਾ ਹੂੰ ਕੇ ਰਾਈ ॥

मोहि अबै अक्रूर कै हाथि; बुलाइ पठिओ मथुरा हूं के राई ॥

ਪੇਖਤ ਹੀ ਤਿਹ ਮੂਰਤਿ ਨੰਦ; ਕਹੀ ਤੁਮਰੇ ਤਨ ਹੈ ਕੁਸਰਾਈ ॥

पेखत ही तिह मूरति नंद; कही तुमरे तन है कुसराई ॥

ਕਾਹੇ ਕੀ ਹੈ ਕੁਸਰਾਤ? ਕਹਿਯੋ; ਇਹ ਭਾਂਤਿ ਬੁਲਿਓ ਮੁਸਲੀਧਰ ਭਾਈ ॥੭੯੧॥

काहे की है कुसरात? कहियो; इह भांति बुलिओ मुसलीधर भाई ॥७९१॥

TOP OF PAGE

Dasam Granth