ਦਸਮ ਗਰੰਥ । दसम ग्रंथ ।

Page 340

ਦਿਜ ਬਾਚ ॥

दिज बाच ॥

ਸਵੈਯਾ ॥

सवैया ॥

ਅਤ੍ਰਿ ਰਿਖੀਸੁਰ ਕੇ ਸੁਤ ਕੋ; ਅਤਿ ਹਾਸਿ ਕਰਿਓ ਤਿਹ ਸ੍ਰਾਪ ਦਯੋ ਹੈ ॥

अत्रि रिखीसुर के सुत को; अति हासि करिओ तिह स्राप दयो है ॥

ਜਾਹਿ ਕਹਿਯੋ ਤੂਅ ਸਾਪ ਸੁ ਹੋ; ਬਚਨਾ ਉਨਿ ਯਾ ਬਿਧਿ ਮੋਹਿ ਕਹਿਓ ਹੈ ॥

जाहि कहियो तूअ साप सु हो; बचना उनि या बिधि मोहि कहिओ है ॥

ਤਾਹੀ ਕੇ ਸ੍ਰਾਪ ਲਗੇ ਹਮਰੇ ਤਨ; ਬਾਮਨ ਤੇ ਅਹਿ ਸ੍ਯਾਮ ਭਯੋ ਹੈ ॥

ताही के स्राप लगे हमरे तन; बामन ते अहि स्याम भयो है ॥

ਕਾਨ੍ਹ ! ਤੁਮੈ ਤਨ ਛੂਵਤ ਹੀ; ਤਨ ਕੋ ਸਭ ਪਾਪ ਪਰਾਇ ਗਯੋ ਹੈ ॥੭੬੫॥

कान्ह ! तुमै तन छूवत ही; तन को सभ पाप पराइ गयो है ॥७६५॥

ਪੂਜਤ ਤੇ ਜਗ ਮਾਤ ਸਭੈ ਜਨ; ਪੂਜਿ ਸਭੈ ਤਿਹ ਡੇਰਨ ਆਏ ॥

पूजत ते जग मात सभै जन; पूजि सभै तिह डेरन आए ॥

ਕਾਨ੍ਹ ਪਰਾਕ੍ਰਮ ਕੋ ਉਰਿ ਧਾਰਿ; ਸਭੋ ਮਿਲਿ ਕੈ ਉਪਮਾ ਜਸ ਗਾਏ ॥

कान्ह पराक्रम को उरि धारि; सभो मिलि कै उपमा जस गाए ॥

ਸੋਰਠਿ ਸਾਰੰਗ ਸੁਧ ਮਲਾਰ; ਬਿਲਾਵਲ ਭੀਤਰ ਤਾਨ ਬਸਾਏ ॥

सोरठि सारंग सुध मलार; बिलावल भीतर तान बसाए ॥

ਰੀਝਿ ਰਹੇ ਬ੍ਰਿਜ ਕੇ ਸੁ ਸਭੈ ਜਨ; ਰੀਝਿ ਰਹੇ ਜਿਨ ਹੂੰ ਸੁਨਿ ਪਾਏ ॥੭੬੬॥

रीझि रहे ब्रिज के सु सभै जन; रीझि रहे जिन हूं सुनि पाए ॥७६६॥

ਦੋਹਰਾ ॥

दोहरा ॥

ਪੂਜਿ ਚੰਡ ਕੋ ਭਟ ਬਡੇ; ਘਰਿ ਆਇ ਮਿਲਿ ਦੋਇ ॥

पूजि चंड को भट बडे; घरि आइ मिलि दोइ ॥

ਅੰਨ ਖਾਇ ਕੈ ਮਾਤ ਤੇ; ਰਹੇ ਸਦਨ ਮੈ ਸੋਇ ॥੭੬੭॥

अंन खाइ कै मात ते; रहे सदन मै सोइ ॥७६७॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਦਿਜ ਉਧਾਰ ਚੰਡਿ ਪੂਜ ਧਿਆਇ ਸਮਾਪਤਮ ॥

इति स्री बचित्र नाटके ग्रंथे क्रिसनावतारे दिज उधार चंडि पूज धिआइ समापतम ॥


ਅਥ ਬ੍ਰਿਖਭਾਸੁਰ ਦੈਤ ਬਧ ਕਥਨੰ ॥

अथ ब्रिखभासुर दैत बध कथनं ॥

ਸਵੈਯਾ ॥

सवैया ॥

ਭੋਜਨ ਕੈ ਜਸੁਧਾ ਪਹਿ ਤੇ; ਭਟ ਰਾਤਿ ਪਰੇ ਸੋਊ ਸੋਇ ਰਹੈ ਹੈ ॥

भोजन कै जसुधा पहि ते; भट राति परे सोऊ सोइ रहै है ॥

ਪ੍ਰਾਤ ਭਏ ਬਨ ਬੀਚ ਗਏ; ਉਠ ਕੈ ਜਹ ਡੋਲਤ ਸਿੰਘ ਸਹੈ ਹੈ ॥

प्रात भए बन बीच गए; उठ कै जह डोलत सिंघ सहै है ॥

ਬ੍ਰਿਖਭਾਸੁਰ ਥੋ ਤਿਹ ਠਉਰ ਖਰੋ; ਜਿਹ ਕੇ ਦੋਊ ਸੀਂਗ ਅਕਾਸ ਖਹੇ ਹੈ ॥

ब्रिखभासुर थो तिह ठउर खरो; जिह के दोऊ सींग अकास खहे है ॥

ਦੇਖ ਕੈ ਸੋ ਹਰਿ ਜੂ ਕੁਪ ਕੈ; ਦੁਹੂੰ ਹਾਥਨ ਸੋ ਕਰਿ ਜੋਰੁ ਗਹੇ ਹੈ ॥੭੬੮॥

देख कै सो हरि जू कुप कै; दुहूं हाथन सो करि जोरु गहे है ॥७६८॥

ਸੀਂਗਨ ਤੇ ਗਹਿ ਡਾਰ ਦਯੋ ਸੁ; ਅਠਾਰਹ ਪੈਗ ਪੈ ਜਾਇ ਪਰਿਓ ਹੈ ॥

सींगन ते गहि डार दयो सु; अठारह पैग पै जाइ परिओ है ॥

ਫੇਰਿ ਉਠਿਓ ਕਰਿ ਕੋਪ ਮਨੈ; ਹਰਿ ਕੇ ਫਿਰਿ ਸਾਮੁਹ ਜੁਧੁ ਕਰਿਓ ਹੈ ॥

फेरि उठिओ करि कोप मनै; हरि के फिरि सामुह जुधु करिओ है ॥

ਫੇਰ ਬਗਾਇ ਦੀਯੋ ਹਰਿ ਜੂ; ਕਹੀ ਜਾਇ ਗਿਰਿਓ, ਸੁ ਨਹੀ ਉਬਰਿਓ ਹੈ ॥

फेर बगाइ दीयो हरि जू; कही जाइ गिरिओ, सु नही उबरिओ है ॥

ਮੋਛ ਭਈ ਤਿਹ ਕੀ ਹਰਿ ਕੇ ਕਰ; ਛੂਵਤ ਹੀ ਸੁ ਲਰਿਯੋ ਨ, ਮਰਿਯੋ ਹੈ ॥੭੬੯॥

मोछ भई तिह की हरि के कर; छूवत ही सु लरियो न, मरियो है ॥७६९॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬ੍ਰਿਖਭਾਸੁਰ ਦੈਤ ਬਧਹ ਧਯਾਇ ਸਮਾਪਤਮ ਸਤ ਸੁਭਮ ਸਤ ॥

इति स्री बचित्र नाटक ग्रंथे क्रिसनावतारे ब्रिखभासुर दैत बधह धयाइ समापतम सत सुभम सत ॥


ਅਥ ਕੇਸੀ ਦੈਤ ਬਧ ਕਥਨੰ ॥

अथ केसी दैत बध कथनं ॥

ਸਵੈਯਾ ॥

सवैया ॥

ਜੁਧ ਬਡੋ ਕਰ ਕੈ ਤਿਹ ਕੈ ਸੰਗ; ਜਉ ਭਗਵਾਨ ਬਡੋ ਅਰਿ ਮਾਰਿਓ ॥

जुध बडो कर कै तिह कै संग; जउ भगवान बडो अरि मारिओ ॥

ਨਾਰਦ ਤਉ ਮਥੁਰਾ ਮੈ ਗਯੋ; ਬਚਨਾ ਸੰਗ ਕੰਸ ਕੇ ਐਸੇ ਉਚਾਰਿਓ ॥

नारद तउ मथुरा मै गयो; बचना संग कंस के ऐसे उचारिओ ॥

ਤੂ ਭਗਨੀਪਤਿ ਨੰਦ ਸੁਤਾ ਹਰਿ; ਤ੍ਵੈ ਰਿਪੁ ਵਾ ਘਰ ਭੀਤਰ ਡਾਰਿਓ ॥

तू भगनीपति नंद सुता हरि; त्वै रिपु वा घर भीतर डारिओ ॥

ਦੈਤ ਅਘਾਸੁਰ ਅਉ ਬਕ ਬੀਰ; ਮਰਿਓ ਤਿਨ ਹੂੰ ਜਬ ਪਉਰਖ ਹਾਰਿਓ ॥੭੭੦॥

दैत अघासुर अउ बक बीर; मरिओ तिन हूं जब पउरख हारिओ ॥७७०॥

TOP OF PAGE

Dasam Granth