ਦਸਮ ਗਰੰਥ । दसम ग्रंथ ।

Page 306

ਤਿਨ ਸੋ ਭਗਵਾਨ ਕਹੀ ਫਿਰ ਯੋ; ਸਜਨੀ ! ਹਮਰੀ ਬਿਨਤੀ ਸੁਨਿ ਲੀਜੈ ॥

तिन सो भगवान कही फिर यो; सजनी ! हमरी बिनती सुनि लीजै ॥

ਆਨੰਦ ਬੀਚ ਕਰੋ ਮਨ ਕੇ; ਜਿਹ ਤੇ ਹਮਰੇ ਤਨ ਕੋ ਮਨ ਜੀਜੈ ॥

आनंद बीच करो मन के; जिह ते हमरे तन को मन जीजै ॥

ਮਿਤਵਾ ਜਿਹ ਤੇ ਹਿਤ ਮਾਨਤ ਹੈ; ਤਬ ਹੀ ਉਠ ਕੈ ਸੋਊ ਕਾਰਜ ਕੀਜੈ ॥

मितवा जिह ते हित मानत है; तब ही उठ कै सोऊ कारज कीजै ॥

ਦੈ ਰਸ ਕੋ ਸਿਰਪਾਵ ਤਿਸੈ; ਮਨ ਕੋ ਸਭ ਸੋਕ ਬਿਦਾ ਕਰਿ ਦੀਜੈ ॥੫੧੫॥

दै रस को सिरपाव तिसै; मन को सभ सोक बिदा करि दीजै ॥५१५॥

ਹਸਿ ਕੈ ਭਗਵਾਨ ਕਹੀ ਫਿਰਿ ਯੌ; ਰਸ ਕੀ ਬਤੀਯਾ ਹਮ ਤੇ ਸੁਨ ਲਈਯੈ ॥

हसि कै भगवान कही फिरि यौ; रस की बतीया हम ते सुन लईयै ॥

ਜਾ ਕੈ ਲੀਏ ਮਿਤਵਾ ਹਿਤ ਮਾਨਤ; ਸੋ ਸੁਨ ਕੈ ਉਠਿ ਕਾਰਜ ਕਈਯੈ ॥

जा कै लीए मितवा हित मानत; सो सुन कै उठि कारज कईयै ॥

ਗੋਪਿਨ ਸਾਥ ਕ੍ਰਿਪਾ ਕਰਿ ਕੈ; ਕਬਿ ਸ੍ਯਾਮ ਕਹਿਯੋ ਮੁਸਲੀਧਰ ਭਈਯੈ ॥

गोपिन साथ क्रिपा करि कै; कबि स्याम कहियो मुसलीधर भईयै ॥

ਜਾ ਸੰਗ ਹੇਤ ਮਹਾ ਕਰੀਯੈ; ਬਿਨੁ ਦਾਮਨ ਤਾ ਹੀ ਕੇ ਹਾਥਿ ਬਿਕਈਯੈ ॥੫੧੬॥

जा संग हेत महा करीयै; बिनु दामन ता ही के हाथि बिकईयै ॥५१६॥

ਕਾਨਰ ਕੀ ਸੁਨ ਕੈ ਬਤੀਆ; ਮਨ ਮੈ ਤਿਨ ਗ੍ਵਾਰਿਨ ਧੀਰ ਗਹਿਯੋ ਹੈ ॥

कानर की सुन कै बतीआ; मन मै तिन ग्वारिन धीर गहियो है ॥

ਦੋਖ ਜਿਤੋ ਮਨ ਭੀਤਰ ਥੋ; ਰਸ ਪਾਵਕ ਮੋ ਤ੍ਰਿਣ ਤੁਲਿ ਦਹਿਯੋ ਹੈ ॥

दोख जितो मन भीतर थो; रस पावक मो त्रिण तुलि दहियो है ॥

ਰਾਸ ਕਰਿਯੋ ਸਭ ਹੀ ਮਿਲਿ ਕੈ; ਜਸੁਧਾ ਸੁਤ ਕੋ ਤਿਨ ਮਾਨਿ ਕਹਿਯੋ ਹੈ ॥

रास करियो सभ ही मिलि कै; जसुधा सुत को तिन मानि कहियो है ॥

ਰੀਝ ਰਹੀ ਪ੍ਰਿਥਮੀ, ਪ੍ਰਿਥਮੀ ਗਨ; ਅਉ ਨਭ ਮੰਡਲ ਰੀਝ ਰਹਿਯੋ ਹੈ ॥੫੧੭॥

रीझ रही प्रिथमी, प्रिथमी गन; अउ नभ मंडल रीझ रहियो है ॥५१७॥

ਗਾਵਤ ਏਕ ਬਜਾਵਤ ਤਾਲ; ਸਭੈ ਬ੍ਰਿਜ ਨਾਰਿ ਮਹਾ ਹਿਤ ਸੋ ॥

गावत एक बजावत ताल; सभै ब्रिज नारि महा हित सो ॥

ਭਗਵਾਨ ਕੋ ਮਾਨਿ ਕਹਿਯੋ ਤਬ ਹੀ; ਕਬਿ ਸ੍ਯਾਮ ਕਹੈ ਅਤਿ ਹੀ ਚਿਤ ਸੋ ॥

भगवान को मानि कहियो तब ही; कबि स्याम कहै अति ही चित सो ॥

ਇਨ ਸੀਖ ਲਈ ਗਤਿ ਗਾਮਨ ਤੇ; ਸੁਰ ਭਾਮਨ ਤੇ ਕਿ ਕਿਧੋ ਕਿਤ ਸੋ ॥

इन सीख लई गति गामन ते; सुर भामन ते कि किधो कित सो ॥

ਅਬ ਮੋਹਿ ਇਹੈ ਸਮਝਿਯੋ ਸੁ ਪਰੈ; ਜਿਹ ਕਾਨ੍ਹ ਸਿਖੇ ਇਨ ਹੂੰ ਤਿਤ ਸੋ ॥੫੧੮॥

अब मोहि इहै समझियो सु परै; जिह कान्ह सिखे इन हूं तित सो ॥५१८॥

ਮੋਰ ਕੋ ਪੰਖ ਬਿਰਾਜਤ ਸੀਸ; ਸੁ ਰਾਜਤ ਕੁੰਡਲ ਕਾਨਨ ਦੋਊ ॥

मोर को पंख बिराजत सीस; सु राजत कुंडल कानन दोऊ ॥

ਲਾਲ ਕੀ ਮਾਲ ਸੁ ਛਾਜਤ ਕੰਠਹਿ; ਤਾ ਉਪਮਾ ਸਮ ਹੈ ਨਹਿ ਕੋਊ ॥

लाल की माल सु छाजत कंठहि; ता उपमा सम है नहि कोऊ ॥

ਜੋ ਰਿਪੁ ਪੈ ਮਗ ਜਾਤ ਚਲਿਯੋ; ਸੁਨਿ ਕੈ ਉਪਮਾ ਚਲਿ ਦੇਖਤ ਓਊ ॥

जो रिपु पै मग जात चलियो; सुनि कै उपमा चलि देखत ओऊ ॥

ਅਉਰ ਕੀ ਬਾਤ ਕਹਾ ਕਹੀਯੈ? ਕਬਿ ਸ੍ਯਾਮ ਸੁਰਾਦਿਕ ਰੀਝਤ ਸੋਊ ॥੫੧੯॥

अउर की बात कहा कहीयै? कबि स्याम सुरादिक रीझत सोऊ ॥५१९॥

ਗੋਪਿਨ ਸੰਗ ਤਹਾ ਭਗਵਾਨ; ਮਨੈ ਅਤਿ ਹੀ ਹਿਤ ਕੋ ਕਰ ਗਾਵੈ ॥

गोपिन संग तहा भगवान; मनै अति ही हित को कर गावै ॥

ਰੀਝ ਰਹੈ ਖਗ ਠਉਰ ਸਮੇਤ ਸੁ; ਯਾ ਬਿਧਿ ਗ੍ਵਾਰਿਨ ਕਾਨ੍ਹ ਰਿਝਾਵੈ ॥

रीझ रहै खग ठउर समेत सु; या बिधि ग्वारिन कान्ह रिझावै ॥

ਜਾ ਕਹੁ ਖੋਜਿ ਕਈ ਗਣ ਗੰਧ੍ਰਬ; ਕਿੰਨਰ ਭੇਦ ਨ ਰੰਚਕ ਪਾਵੈ ॥

जा कहु खोजि कई गण गंध्रब; किंनर भेद न रंचक पावै ॥

ਗਾਵਤ ਸੋ ਹਰਿ ਜੂ ਤਿਹ ਜਾ; ਤਜ ਕੈ ਮ੍ਰਿਗਨੀ, ਚਲਿ ਕੈ ਮ੍ਰਿਗ ਆਵੈ ॥੫੨੦॥

गावत सो हरि जू तिह जा; तज कै म्रिगनी, चलि कै म्रिग आवै ॥५२०॥

ਗਾਵਤ ਸਾਰੰਗ ਸੁਧ ਮਲਾਰ; ਬਿਭਾਸ ਬਿਲਾਵਲ ਅਉ ਫੁਨਿ ਗਉਰੀ ॥

गावत सारंग सुध मलार; बिभास बिलावल अउ फुनि गउरी ॥

ਜਾ ਸੁਰ ਸ੍ਰੋਨਨ ਮੈ ਸੁਨ ਕੈ; ਸੁਰ ਭਾਮਿਨ ਧਾਵਤ ਡਾਰਿ ਪਿਛਉਰੀ ॥

जा सुर स्रोनन मै सुन कै; सुर भामिन धावत डारि पिछउरी ॥

ਸੋ ਸੁਨ ਕੈ ਸਭ ਗ੍ਵਾਰਨਿਯਾ; ਰਸ ਕੈ ਸੰਗ ਹੋਇ ਗਈ ਜਨੁ ਬਉਰੀ ॥

सो सुन कै सभ ग्वारनिया; रस कै संग होइ गई जनु बउरी ॥

ਤਿਆਗ ਕੈ ਕਾਨਨ ਤਾ ਸੁਨ ਕੈ; ਮ੍ਰਿਗ ਲੈ ਮ੍ਰਿਗਨੀ ਚਲਿ ਆਵਤ ਦਉਰੀ ॥੫੨੧॥

तिआग कै कानन ता सुन कै; म्रिग लै म्रिगनी चलि आवत दउरी ॥५२१॥

ਏਕ ਨਚੈ ਇਕ ਗਾਵਤ ਗੀਤ; ਬਜਾਵਤ ਤਾਲ ਦਿਖਾਵਤ ਭਾਵਨ ॥

एक नचै इक गावत गीत; बजावत ताल दिखावत भावन ॥

ਰਾਸ ਬਿਖੈ ਅਤਿ ਹੀ ਰਸ ਸੋ; ਸੁ ਰਿਝਾਵਨ ਕਾਜ ਸਭੈ ਮਨ ਭਾਵਨਿ ॥

रास बिखै अति ही रस सो; सु रिझावन काज सभै मन भावनि ॥

TOP OF PAGE

Dasam Granth