ਦਸਮ ਗਰੰਥ । दसम ग्रंथ ।

Page 289

ਕੋਪ ਭਰੇ ਪਤਿ ਲੋਕਹ ਕੇ ਦਲ; ਆਬ ਰਖੇ ਠਟਿ ਸਾਜ ਅਣੇ ॥

कोप भरे पति लोकह के दल; आब रखे ठटि साज अणे ॥

ਭਗਵਾਨ ਜੂ ਠਾਂਢ ਭਯੋ ਕਰਿ ਲੈ; ਗਿਰਿ, ਪੈ ਕਰਿ ਕੈ ਕੁਛ ਹੂੰ ਨ ਗਣੇ ॥

भगवान जू ठांढ भयो करि लै; गिरि, पै करि कै कुछ हूं न गणे ॥

ਅਤਿ ਤਾ ਛਬਿ ਕੇ ਜਸ ਉਚ ਮਹਾ; ਕਬਿ ਸ੍ਯਾਮ ਕਿਧੌ ਇਹ ਭਾਂਤਿ ਭਣੇ ॥

अति ता छबि के जस उच महा; कबि स्याम किधौ इह भांति भणे ॥

ਜਿਮੁ ਬੀਰ ਬਡੋ ਕਰਿ ਸਿਪਰ ਲੈ; ਕਛੁ ਕੈ ਨ ਗਨੇ ਪੁਨਿ ਤੀਰ ਘਣੇ ॥੩੮੩॥

जिमु बीर बडो करि सिपर लै; कछु कै न गने पुनि तीर घणे ॥३८३॥

ਗੋਪ ਕਹੈ ਇਹ ਸਾਧਨ ਕੋ; ਦੁਖ ਦੂਰ ਕਰੈ ਮਨ ਮਾਹਿ ਗਡੈ ॥

गोप कहै इह साधन को; दुख दूर करै मन माहि गडै ॥

ਇਹ ਹੈ ਬਲਵਾਨ ਬਡੋ ਪ੍ਰਗਟਿਓ; ਸੋਊ ਕੋ ਇਹ ਸੋ ਛਿਨ ਆਇ ਅਡੈ ॥

इह है बलवान बडो प्रगटिओ; सोऊ को इह सो छिन आइ अडै ॥

ਸਭ ਲੋਗ ਕਹੈ ਫੁਨਿ ਖਾਪਤ ਯਾ; ਕਬਿ ਸ੍ਯਾਮ ਕਹੈ ਭਗਵਾਨ ਬਡੈ ॥

सभ लोग कहै फुनि खापत या; कबि स्याम कहै भगवान बडै ॥

ਤਿਹ ਮੋਛ ਲਹੀ ਛਿਨ ਮੈ ਇਹ ਤੇ; ਜਿਨ ਕੇ ਮਨ ਮੈ ਜਰਰਾ ਕੁ ਜਡੈ ॥੩੮੪॥

तिह मोछ लही छिन मै इह ते; जिन के मन मै जररा कु जडै ॥३८४॥

ਕਰਿ ਕੋਪ ਨਿਵਾਰ ਦਏ ਮਘਵਾ; ਦਲ ਕਾਨ੍ਹ੍ਹ ਬਡੇ ਬਲਬੀਰ ਬ੍ਰਤੀ ॥

करि कोप निवार दए मघवा; दल कान्ह बडे बलबीर ब्रती ॥

ਜਿਮ ਕੋਪਿ ਜਲੰਧਰਿ ਈਸਿ ਮਰਿਯੋ; ਜਿਮ ਚੰਡਿ ਚਮੁੰਡਹਿ ਸੈਨ ਹਤੀ ॥

जिम कोपि जलंधरि ईसि मरियो; जिम चंडि चमुंडहि सैन हती ॥

ਪਛੁਤਾਇ ਗਯੋ ਮਘਵਾ ਗ੍ਰਿਹ ਕੋ; ਨ ਰਹੀ ਤਿਹ ਕੀ ਪਤਿ ਏਕ ਰਤੀ ॥

पछुताइ गयो मघवा ग्रिह को; न रही तिह की पति एक रती ॥

ਇਕ ਮੇਘ ਬਿਦਾਰ ਦਏ ਹਰਿ ਜੀ; ਜਿਮ ਮੋਹਿ ਨਿਵਾਰਤ ਕੋਪਿ ਜਤੀ ॥੩੮੫॥

इक मेघ बिदार दए हरि जी; जिम मोहि निवारत कोपि जती ॥३८५॥

ਕੁਪ ਕੈ ਤਿਨਿ ਮੇਘ ਬਿਦਾਰ ਦਏ; ਜਿਨਿ ਰਾਖ ਲਯੋ ਜਲ ਭੀਤਰ ਹਾਥੀ ॥

कुप कै तिनि मेघ बिदार दए; जिनि राख लयो जल भीतर हाथी ॥

ਜਾਹਿ ਸਿਲਾ ਲਗਿ ਪਾਇ ਤਰੀ; ਜਿਹ ਰਾਖਿ ਲਈ ਦ੍ਰੁਪਤੀ ਸੁ ਅਨਾਥੀ ॥

जाहि सिला लगि पाइ तरी; जिह राखि लई द्रुपती सु अनाथी ॥

ਬੈਰ ਕਰੈ ਜੋਊ ਪੈ ਇਹ ਸੋ; ਸਭ ਗੋਪ ਕਹੈ ਇਹ ਤਾਹਿ ਅਸਾਥੀ ॥

बैर करै जोऊ पै इह सो; सभ गोप कहै इह ताहि असाथी ॥

ਜੋ ਹਿਤ ਸੋ ਚਿਤ ਕੈ ਇਹ ਕੀ; ਫੁਨਿ ਸੇਵ ਕਰੈ ਤਿਹ ਕੋ ਇਹ ਸਾਥੀ ॥੩੮੬॥

जो हित सो चित कै इह की; फुनि सेव करै तिह को इह साथी ॥३८६॥

ਮੇਘਨ ਕੋ ਤਬ ਹੀ ਕ੍ਰਿਸਨੰ ਦਲ; ਖਾਤਿਰ ਊਪਰਿ ਨ ਕਛੂ ਆਂਦਾ ॥

मेघन को तब ही क्रिसनं दल; खातिर ऊपरि न कछू आंदा ॥

ਕੋਪ ਕਰਿਯੋ ਅਤਿ ਹੀ ਮਘਵਾ; ਨ ਚਲਿਯੋ ਤਿਹ ਸੋ ਕਛੁ ਤਾਹਿ ਬਸਾਂਦਾ ॥

कोप करियो अति ही मघवा; न चलियो तिह सो कछु ताहि बसांदा ॥

ਜੋਰ ਚਲੈ ਕਿਹ ਕੋ ਤਿਹ ਸੋ? ਕਹਿ ਹੈ ਸਭ ਹੀ ਜਿਸ ਕੋ ਜਗੁ ਬਾਂਦਾ ॥

जोर चलै किह को तिह सो? कहि है सभ ही जिस को जगु बांदा ॥

ਮੂੰਡ ਨਿਵਾਇ, ਮਨੈ ਦੁਖ ਪਾਇ; ਗਯੋ ਮਘਵਾ ਉਠਿ ਧਾਮਿ ਖਿਸਾਂਦਾ ॥੩੮੭॥

मूंड निवाइ, मनै दुख पाइ; गयो मघवा उठि धामि खिसांदा ॥३८७॥

ਸਕ੍ਰ ਗਯੋ ਪਛੁਤਾਹਿ ਗ੍ਰਿਹੰ ਕਹੁ; ਫੋਰ ਦਈ ਜਬ ਕਾਨ੍ਹਿ ਅਨੀ ॥

सक्र गयो पछुताहि ग्रिहं कहु; फोर दई जब कान्हि अनी ॥

ਬਰਖਾ ਕਰਿ ਕੋਪ ਕਰੀ ਬ੍ਰਿਜ ਪੈ; ਸੁ ਕਛੂ ਹਰਿ ਕੈ ਨਹਿ ਏਕ ਗਨੀ ॥

बरखा करि कोप करी ब्रिज पै; सु कछू हरि कै नहि एक गनी ॥

ਫੁਨਿ ਤਾ ਛਬਿ ਕੀ ਅਤਿ ਹੀ ਉਪਮਾ; ਕਬਿ ਸ੍ਯਾਮ ਕਿਧੋ ਇਹ ਭਾਂਤਿ ਭਨੀ ॥

फुनि ता छबि की अति ही उपमा; कबि स्याम किधो इह भांति भनी ॥

ਪਛਤਾਇ ਗਯੋ ਪਤਿ ਲੋਕਨ ਕੋ; ਜਿਮ ਲੂਟ ਲਯੋ ਅਹਿ ਸੀਸ ਮਨੀ ॥੩੮੮॥

पछताइ गयो पति लोकन को; जिम लूट लयो अहि सीस मनी ॥३८८॥

ਜਾਹਿ ਨ ਜਾਨਤ ਭੇਦ ਮੁਨੀ ਮਨਿ; ਭਾ ਇਹ ਜਾਪਨ ਕੋ ਇਹ ਜਾਪੀ ॥

जाहि न जानत भेद मुनी मनि; भा इह जापन को इह जापी ॥

ਰਾਜ ਦਯੋ ਇਨ ਹੀ ਬਲਿ ਕੋ; ਇਨ ਹੀ ਕਬਿ ਸ੍ਯਾਮ ਧਰਾ ਸਭ ਥਾਪੀ ॥

राज दयो इन ही बलि को; इन ही कबि स्याम धरा सभ थापी ॥

ਮਾਰਤ ਹੈ ਦਿਨ ਥੋਰਨ ਮੈ ਰਿਪੁ; ਗੋਪ ਕਹੈ ਇਹ ਕਾਨ੍ਹ੍ਹ ਪ੍ਰਤਾਪੀ ॥

मारत है दिन थोरन मै रिपु; गोप कहै इह कान्ह प्रतापी ॥

ਕਾਰਨ ਯਾਹਿ ਧਰੀ ਇਹ ਮੂਰਤਿ; ਮਾਰਨ ਕੋ ਜਗ ਕੇ ਸਭ ਪਾਪੀ ॥੩੮੯॥

कारन याहि धरी इह मूरति; मारन को जग के सभ पापी ॥३८९॥

ਕਰਿ ਕੈ ਜਿਹ ਸੋ ਛਲ ਪੈ ਚਤੁਰਾਨਨ; ਚੋਰਿ ਲਏ ਸਭ ਗੋਪ ਦਫਾ ॥

करि कै जिह सो छल पै चतुरानन; चोरि लए सभ गोप दफा ॥

ਤਿਨ ਕਉਤਕ ਦੇਖਨ ਕਾਰਨ ਕੋ; ਫੁਨਿ ਰਾਖਿ ਰਹਿਓ ਵਹ ਬੀਚ ਖਫਾ ॥

तिन कउतक देखन कारन को; फुनि राखि रहिओ वह बीच खफा ॥

ਕਾਨ ਬਿਨਾ ਕੁਪਏ ਉਹ ਸੋ; ਸੁ ਕਰੇ ਬਿਨ ਹੀ ਸਰ ਦੀਨ ਜਫਾ ॥

कान बिना कुपए उह सो; सु करे बिन ही सर दीन जफा ॥

ਛਿਨ ਮਧਿ ਬਨਾਇ ਲਏ ਬਛਰੇ; ਸਭ ਗੋਪਨ ਕੀ ਉਨ ਹੀ ਸੀ ਸਫਾ ॥੩੯੦॥

छिन मधि बनाइ लए बछरे; सभ गोपन की उन ही सी सफा ॥३९०॥

TOP OF PAGE

Dasam Granth