ਦਸਮ ਗਰੰਥ । दसम ग्रंथ ।

Page 259

ਮਾਨ ਲਯੋ ਸਭਨੋ ਵਹ ਗੋਪਨ; ਪ੍ਰਾਤ ਭਈ ਜਬ ਰੈਨਿ ਬਿਹਾਨੀ ॥

मान लयो सभनो वह गोपन; प्रात भई जब रैनि बिहानी ॥

ਕਾਨ੍ਹ ਬਜਾਇ ਉਠਿਓ ਮੁਰਲੀ; ਸਭ ਜਾਗ ਉਠੇ ਤਬ ਗਾਇ ਛਿਰਾਨੀ ॥

कान्ह बजाइ उठिओ मुरली; सभ जाग उठे तब गाइ छिरानी ॥

ਏਕ ਬਜਾਵਤ ਹੈ ਦ੍ਰੁਮ ਪਾਤ; ਕਿਧੋ ਉਪਮਾ ਕਬਿ ਸਿਆਮ ਪਿਰਾਨੀ ॥

एक बजावत है द्रुम पात; किधो उपमा कबि सिआम पिरानी ॥

ਕਉਤੁਕ ਦੇਖਿ ਮਹਾ ਇਨ ਕੋ; ਪੁਰਹੂਤ ਬਧੂ ਸੁਰ ਲੋਕਿ ਖਿਸਾਨੀ ॥੧੬੬॥

कउतुक देखि महा इन को; पुरहूत बधू सुर लोकि खिसानी ॥१६६॥

ਗੇਰੀ ਕੇ ਚਿਤ੍ਰ ਲਗਾਇ ਤਨੈ; ਸਿਰ ਪੰਖ ਧਰਿਯੋ ਭਗਵਾਨ ਕਲਾਪੀ ॥

गेरी के चित्र लगाइ तनै; सिर पंख धरियो भगवान कलापी ॥

ਲਾਇ ਤਨੈ ਹਰਿ ਤਾ ਮੁਰਲੀ ਮੁਖਿ; ਲੋਕ ਭਯੋ ਜਿਹ ਕੋ ਸਭ ਜਾਪੀ ॥

लाइ तनै हरि ता मुरली मुखि; लोक भयो जिह को सभ जापी ॥

ਫੂਲ ਗੁਛੇ ਸਿਰਿ ਖੋਸ ਲਏ; ਤਰਿ ਰੂਖ ਖਰੋ, ਧਰਨੀ ਜਿਨਿ ਥਾਪੀ ॥

फूल गुछे सिरि खोस लए; तरि रूख खरो, धरनी जिनि थापी ॥

ਖੇਲਿ ਦਿਖਾਵਤ ਹੈ ਜਗ ਕੌ; ਅਰੁ ਕੋਊ ਨਹੀ ਹੁਇ ਆਪ ਹੀ ਆਪੀ ॥੧੬੭॥

खेलि दिखावत है जग कौ; अरु कोऊ नही हुइ आप ही आपी ॥१६७॥

ਕੰਸ ਬਾਚ ਮੰਤ੍ਰੀਅਨ ਸੋ ॥

कंस बाच मंत्रीअन सो ॥

ਦੋਹਰਾ ॥

दोहरा ॥

ਜਬ ਬਕ ਲੈ ਹਰਿ ਜੀ ਹਨਿਓ; ਕੰਸ ਸੁਨ੍ਯੋ ਤਬ ਸ੍ਰਉਨਿ ॥

जब बक लै हरि जी हनिओ; कंस सुन्यो तब स्रउनि ॥

ਕਰਿ ਇਕਤ੍ਰ ਮੰਤ੍ਰਹਿ ਕਹਿਓ; ਤਹਾ ਭੇਜੀਏ ਕਉਨ? ॥੧੬੮॥

करि इकत्र मंत्रहि कहिओ; तहा भेजीए कउन? ॥१६८॥

ਮੰਤ੍ਰੀ ਬਾਚ ਕੰਸ ਪ੍ਰਤਿ ॥

मंत्री बाच कंस प्रति ॥

ਸਵੈਯਾ ॥

सवैया ॥

ਬੈਠਿ ਬਿਚਾਰ ਕਰਿਯੋ ਨ੍ਰਿਪ ਮੰਤ੍ਰਿਨਿ; ਦੈਤ ਅਘਾਸੁਰ ਕੋ ਕਹੁ, ਜਾਵੈ ॥

बैठि बिचार करियो न्रिप मंत्रिनि; दैत अघासुर को कहु, जावै ॥

ਮਾਰਗੁ ਰੋਕ ਰਹੈ ਤਿਨ ਕੋ ਧਰਿ; ਪੰਨਗ ਰੂਪ ਮਹਾ ਮੁਖ ਬਾਵੈ ॥

मारगु रोक रहै तिन को धरि; पंनग रूप महा मुख बावै ॥

ਆਇ ਪਰੈ ਹਰਿ ਜੀ ਜਬ ਹੀ; ਤਬ ਹੀ ਸਭ ਗ੍ਵਾਰ ਸਨੈ ਚਬਿ ਜਾਵੈ ॥

आइ परै हरि जी जब ही; तब ही सभ ग्वार सनै चबि जावै ॥

ਆਇ ਹੈ ਖਾਇ ਤਿਨੈ ਸੁਨਿ ਕੰਸ ! ਕਿ ਨਾਤੁਰ ਆਪਨੋ ਜੀਉ ਗਵਾਵੈ ॥੧੬੯॥

आइ है खाइ तिनै सुनि कंस ! कि नातुर आपनो जीउ गवावै ॥१६९॥


ਅਥ ਅਘਾਸੁਰ ਦੈਤ ਆਗਮਨ ॥

अथ अघासुर दैत आगमन ॥

ਸਵੈਯਾ ॥

सवैया ॥

ਜਾਹਿ ਕਹਿਯੋ ਅਘ ਕੰਸਿ ਗਯੋ ਤਹ; ਪੰਨਗ ਰੂਪ ਮਹਾ ਧਰਿ ਆਯੋ ॥

जाहि कहियो अघ कंसि गयो तह; पंनग रूप महा धरि आयो ॥

ਭ੍ਰਾਤ ਹਨ੍ਯੋ ਭਗਨੀ ਸੁਨਿ ਕੈ; ਬਧ ਕੇ ਮਨਿ ਕ੍ਰੁਧ ਤਹਾ ਕਹੁ ਧਾਯੋ ॥

भ्रात हन्यो भगनी सुनि कै; बध के मनि क्रुध तहा कहु धायो ॥

ਬੈਠਿ ਰਹਿਓ ਤਿਨ ਕੈ ਮਗ ਮੈ; ਹਰਿ ਕੇ ਬਧ ਕਾਜ ਮਹਾ ਮੁਖ ਬਾਯੋ ॥

बैठि रहिओ तिन कै मग मै; हरि के बध काज महा मुख बायो ॥

ਦੇਖਤ ਤਾਹਿੰ ਸਭੈ ਬ੍ਰਿਜ ਬਾਲਕ; ਖੇਲ ਕਹਾ, ਮਨ ਮੈ ਲਖਿ ਪਾਯੋ ॥੧੭੦॥

देखत ताहिं सभै ब्रिज बालक; खेल कहा, मन मै लखि पायो ॥१७०॥

ਸਭ ਗੋਪਨ ਬਾਚ ਆਪਸਿ ਮੈ ॥

सभ गोपन बाच आपसि मै ॥

ਸਵੈਯਾ ॥

सवैया ॥

ਕੋਊ ਕਹੈ ਗਿਰਿ ਮਧਿ ਗੁਫਾ ਇਹ; ਕੋਊ ਇਕਤ੍ਰ ਕਹੈ ਅੰਧਿਆਰੋ ॥

कोऊ कहै गिरि मधि गुफा इह; कोऊ इकत्र कहै अंधिआरो ॥

ਬਾਲਕ ਕੋਊ ਕਹੈ ਇਹ ਰਾਛਸ; ਕੋਊ ਕਹੈ ਇਹ ਪੰਨਗ ਭਾਰੋ ॥

बालक कोऊ कहै इह राछस; कोऊ कहै इह पंनग भारो ॥

ਜਾਇ ਕਹੈ ਇਕ, ਨਾਹਿ ਕਹੈ ਇਕ; ਬਿਓਤ ਇਹੀ ਮਨ ਮੈ ਤਿਨ ਧਾਰੋ ॥

जाइ कहै इक, नाहि कहै इक; बिओत इही मन मै तिन धारो ॥

ਏਕ ਕਹੈ ਚਲੋ ਭਉ ਨ ਕਛੂ ਸੁ; ਬਚਾਵ ਕਰੇ ਘਨਸ੍ਯਾਮ ਹਮਾਰੋ ॥੧੭੧॥

एक कहै चलो भउ न कछू सु; बचाव करे घनस्याम हमारो ॥१७१॥

ਹੇਰਿ ਹਰੈ ਤਿਹ ਮਧਿ ਧਸੇ ਮੁਖ; ਨ ਉਨਿ ਰਾਛਸ ਮੀਚ ਲਯੋ ਹੈ ॥

हेरि हरै तिह मधि धसे मुख; न उनि राछस मीच लयो है ॥

ਸ੍ਯਾਮ ਜੂ ਆਵੈ ਜਬੈ ਮਮ ਮੀਟ ਹੋ; ਬਿਓਤ ਇਹੀ ਮਨ ਮਧਿ ਕਯੋ ਹੈ ॥

स्याम जू आवै जबै मम मीट हो; बिओत इही मन मधि कयो है ॥

ਕਾਨ੍ਹ ਗਏ ਤਬ ਮੀਟ ਲਯੋ ਮੁਖ; ਦੇਵਨ ਤੋ ਹਹਕਾਰੁ ਭਯੋ ਹੈ ॥

कान्ह गए तब मीट लयो मुख; देवन तो हहकारु भयो है ॥

ਜੀਵਨ ਮੂਰਿ ਹੁਤੀ ਹਮਰੀ; ਅਬ ਸੋਊ ਅਘਾਸੁਰ ਚਾਬਿ ਗਯੋ ਹੈ ॥੧੭੨॥

जीवन मूरि हुती हमरी; अब सोऊ अघासुर चाबि गयो है ॥१७२॥

ਦੇਹਿ ਬਢਾਇ ਬਡੋ ਹਰਿ ਜੀ; ਮੁਖ ਰੋਕ ਲਯੋ ਉਹ ਰਾਛਸ ਹੀ ਕੋ ॥

देहि बढाइ बडो हरि जी; मुख रोक लयो उह राछस ही को ॥

ਰੋਕ ਲਏ ਸਭ ਹੀ ਕਰਿ ਕੈ ਬਲੁ; ਸਾਸ ਬਢਿਯੋ ਤਬ ਹੀ ਉਹ ਜੀ ਕੋ ॥

रोक लए सभ ही करि कै बलु; सास बढियो तब ही उह जी को ॥

TOP OF PAGE

Dasam Granth