ਦਸਮ ਗਰੰਥ । दसम ग्रंथ ।

Page 246

ਅਥ ਬਲਭਦ੍ਰ ਜਨਮ ॥

अथ बलभद्र जनम ॥

ਸਵੈਯਾ ॥

सवैया ॥

ਜੋ ਬਲਭਦ੍ਰ ਭਯੋ ਗਰਭਾਤਰ; ਤੌ ਦੁਹੰ ਬੈਠਿ ਕੈ ਮੰਤ੍ਰ ਕਰਿਓ ਹੈ ॥

जो बलभद्र भयो गरभातर; तौ दुहं बैठि कै मंत्र करिओ है ॥

ਤਾ ਹੀ ਤੇ ਮੰਤ੍ਰ ਕੇ ਜੋਰ ਸੋ ਕਾਢਿ ਕੈ; ਰੋਹਿਨੀ ਕੇ ਉਰ ਬੀਚ ਧਰਿਓ ਹੈ ॥

ता ही ते मंत्र के जोर सो काढि कै; रोहिनी के उर बीच धरिओ है ॥

ਕੰਸ ਕਦਾਚ ਹਨੇ ਸਿਸੁ ਕੋ; ਤਿਹ ਤੇ ਮਨ ਮੈ ਬਸੁਦੇਵ ਡਰਿਓ ਹੈ ॥

कंस कदाच हने सिसु को; तिह ते मन मै बसुदेव डरिओ है ॥

ਸੇਖ ਮਨੋ ਜਗ ਦੇਖਨ ਕੋ; ਜਗ ਭੀਤਰ ਰੂਪ ਨਵੀਨ ਕਰਿਓ ਹੈ ॥੫੫॥

सेख मनो जग देखन को; जग भीतर रूप नवीन करिओ है ॥५५॥

ਦੋਹਰਾ ॥

दोहरा ॥

ਕ੍ਰਿਸਨ ਕ੍ਰਿਸਨ ਕਰਿ ਸਾਧ ਦੋ; ਬਿਸਨੁ ਕਿਸਨ ਪਤਿ ਜਾਸੁ ॥

क्रिसन क्रिसन करि साध दो; बिसनु किसन पति जासु ॥

ਕ੍ਰਿਸਨ ਬਿਸ੍ਵ ਤਰਬੇ ਨਿਮਿਤ; ਤਨ ਮੈ ਕਰਿਯੋ ਪ੍ਰਕਾਸ ॥੫੬॥

क्रिसन बिस्व तरबे निमित; तन मै करियो प्रकास ॥५६॥


ਅਥ ਕ੍ਰਿਸਨ ਜਨਮ ॥

अथ क्रिसन जनम ॥

ਸਵੈਯਾ ॥

सवैया ॥

ਸੰਖ ਗਦਾ ਕਰਿ ਅਉਰ ਤ੍ਰਿਸੂਲ; ਧਰੇ ਤਨਿ ਕਉਚ ਬਡੇ ਬਡਭਾਗੀ ॥

संख गदा करि अउर त्रिसूल; धरे तनि कउच बडे बडभागी ॥

ਨੰਦ ਗਹੈ ਕਰਿ ਸਾਰੰਗ ਸਾਰੰਗ; ਪੀਤ ਧਰੈ ਪਟ ਪੈ ਅਨੁਰਾਗੀ ॥

नंद गहै करि सारंग सारंग; पीत धरै पट पै अनुरागी ॥

ਸੋਈ ਹੁਤੀ ਜਨਮਿਉ ਇਹ ਕੇ ਗ੍ਰਿਹ; ਕੈ ਡਰਪੈ ਮਨ ਮੈ ਉਠਿ ਜਾਗੀ ॥

सोई हुती जनमिउ इह के ग्रिह; कै डरपै मन मै उठि जागी ॥

ਦੇਵਕੀ ਪੁਤ੍ਰ ਨ ਜਾਨਿਯੋ ਲਖਿਓ; ਹਰਿ ਕੈ ਕੈ ਪ੍ਰਨਾਮ ਸੁ ਪਾਇਨ ਲਾਗੀ ॥੫੭॥

देवकी पुत्र न जानियो लखिओ; हरि कै कै प्रनाम सु पाइन लागी ॥५७॥

ਦੋਹਰਾ ॥

दोहरा ॥

ਲਖਿਓ ਦੇਵਕੀ ਹਰਿ ਮਨੈ; ਲਖਿਓ ਨ ਕਰਿ ਕਰਿ ਤਾਤ ॥

लखिओ देवकी हरि मनै; लखिओ न करि करि तात ॥

ਲਖਿਓ ਜਾਨ ਕਰਿ ਮੋਹਿ ਕੀ; ਤਾਨੀ ਤਾਨਿ ਕਨਾਤ ॥੫੮॥

लखिओ जान करि मोहि की; तानी तानि कनात ॥५८॥

ਕ੍ਰਿਸਨ ਜਨਮ ਜਬ ਹੀ ਭਇਓ; ਦੇਵਨ ਭਇਓ ਹੁਲਾਸ ॥

क्रिसन जनम जब ही भइओ; देवन भइओ हुलास ॥

ਸਤ੍ਰ ਸਬੈ ਅਬ ਨਾਸ ਹੋਹਿੰ; ਹਮ ਕੋ ਹੋਇ ਬਿਲਾਸ ॥੫੯॥

सत्र सबै अब नास होहिं; हम को होइ बिलास ॥५९॥

ਆਨੰਦ ਸੋ ਸਬ ਦੇਵਤਨ; ਸੁਮਨ ਦੀਨ ਬਰਖਾਇ ॥

आनंद सो सब देवतन; सुमन दीन बरखाइ ॥

ਸੋਕ ਹਰਨ ਦੁਸਟਨ ਦਲਨ; ਪ੍ਰਗਟੇ ਜਗ ਮੋ ਆਇ ॥੬੦॥

सोक हरन दुसटन दलन; प्रगटे जग मो आइ ॥६०॥

ਜੈ ਜੈ ਕਾਰ ਭਯੋ ਜਬੈ; ਸੁਨੀ ਦੇਵਕੀ ਕਾਨਿ ॥

जै जै कार भयो जबै; सुनी देवकी कानि ॥

ਤ੍ਰਾਸਤਿ ਹੁਇ ਮਨ ਮੈ ਕਹਿਯੋ; ਸੋਰ ਕਰੈ ਕੋ ਆਨਿ ॥੬੧॥

त्रासति हुइ मन मै कहियो; सोर करै को आनि ॥६१॥

ਬਾਸੁਦੇਵ ਅਰੁ ਦੇਵਕੀ; ਮੰਤ੍ਰ ਕਰੈ ਮਨ ਮਾਹਿ ॥

बासुदेव अरु देवकी; मंत्र करै मन माहि ॥

ਕੰਸ ਕਸਾਈ ਜਾਨ ਕੈ; ਹੀਐ ਅਧਿਕ ਡਰਪਾਹਿ ॥੬੨॥

कंस कसाई जान कै; हीऐ अधिक डरपाहि ॥६२॥

ਇਤਿ ਕ੍ਰਿਸਨ ਜਨਮ ਬਰਨਨੰ ਸਮਾਪਤੰ ॥

इति क्रिसन जनम बरननं समापतं ॥

ਸਵੈਯਾ ॥

सवैया ॥

ਮੰਤ੍ਰ ਬਿਚਾਰ ਕਰਿਓ ਦੁਹਹੂੰ ਮਿਲਿ; ਮਾਰਿ ਡਰੈ ਇਹ ਕੋ ਮਤਿ ਰਾਜਾ ॥

मंत्र बिचार करिओ दुहहूं मिलि; मारि डरै इह को मति राजा ॥

ਨੰਦਹਿ ਕੇ ਘਰਿ ਆਇ ਹਉ ਡਾਰਿ ਕੈ; ਠਾਟ ਇਹੀ ਮਨ ਮੈ ਤਿਨ ਸਾਜਾ ॥

नंदहि के घरि आइ हउ डारि कै; ठाट इही मन मै तिन साजा ॥

ਕਾਨ੍ਹ ਕਹਿਓ ਮਨ ਮੈ ਨ ਡਰੋ; ਤੁਮ ਜਾਹੁ ਨਿਸੰਕ ਬਜਾਵਤ ਬਾਜਾ ॥

कान्ह कहिओ मन मै न डरो; तुम जाहु निसंक बजावत बाजा ॥

ਮਾਯਾ ਕੀ ਖੈਂਚਿ ਕਨਾਤ ਲਈ; ਧਰ ਬਾਲਕ ਸਊਰਭ ਆਪਿ ਬਿਰਾਜਾ ॥੬੩॥

माया की खैंचि कनात लई; धर बालक सऊरभ आपि बिराजा ॥६३॥

ਦੋਹਰਾ ॥

दोहरा ॥

ਕ੍ਰਿਸਨ ਜਬੈ ਤਿਨ ਗ੍ਰਿਹਿ ਭਯੋ; ਬਾਸੁਦੇਵ ਇਹ ਕੀਨ ॥

क्रिसन जबै तिन ग्रिहि भयो; बासुदेव इह कीन ॥

ਦਸ ਹਜਾਰ ਗਾਈ ਭਲੀ; ਮਨੈ ਮਨਸਿ ਕਰਿ ਦੀਨ ॥੬੪॥

दस हजार गाई भली; मनै मनसि करि दीन ॥६४॥

ਸਵੈਯਾ ॥

सवैया ॥

ਛੂਟਿ ਕਿਵਾਰ ਗਏ ਘਰਿ ਕੇ; ਦਰਿ ਕੇ ਨ੍ਰਿਪ ਕੇ ਬਰ ਕੇ ਚਲਤੇ ॥

छूटि किवार गए घरि के; दरि के न्रिप के बर के चलते ॥

ਹਰਖੇ ਸਰਖੇ ਬਸੁਦੇਵਹਿ ਕੇ; ਪਗ ਜਾਇ ਛੁਹਿਓ ਜਮਨਾ ਜਲ ਤੇ ॥

हरखे सरखे बसुदेवहि के; पग जाइ छुहिओ जमना जल ते ॥

ਹਰਿ ਦੇਖਨ ਕੌ ਹਰਿ ਅਉ ਬਢ ਕੇ; ਹਰਿ ਦਉਰ ਗਏ ਤਨ ਕੇ ਬਲ ਤੇ ॥

हरि देखन कौ हरि अउ बढ के; हरि दउर गए तन के बल ते ॥

ਕਾਜ ਇਹੀ ਕਹਿ ਦੋਊ ਗਏ; ਜੁ ਖਿਝੈ ਬਹੁ ਪਾਪਨ ਕੀ ਮਲ ਤੇ ॥੬੫॥

काज इही कहि दोऊ गए; जु खिझै बहु पापन की मल ते ॥६५॥

TOP OF PAGE

Dasam Granth