ਦਸਮ ਗਰੰਥ । दसम ग्रंथ ।

Page 232

ਸੁਣ ਲਹੁ ਭ੍ਰਾਤੰ ॥

सुण लहु भ्रातं ॥

ਰਘੁਬਰ ਬਾਤੰ ॥

रघुबर बातं ॥

ਸਜਿ ਦਲ ਚੱਲਯੋ ॥

सजि दल चल्लयो ॥

ਜਲ ਥਲ ਹੱਲਯੋ ॥੭੪੭॥

जल थल हल्लयो ॥७४७॥

ਉਠ ਦਲ ਧੂਰੰ ॥

उठ दल धूरं ॥

ਨਭ ਝੜ ਪੂਰੰ ॥

नभ झड़ पूरं ॥

ਚਹੂ ਦਿਸ ਢੂਕੇ ॥

चहू दिस ढूके ॥

ਹਰਿ ਹਰਿ ਕੂਕੇ ॥੭੪੮॥

हरि हरि कूके ॥७४८॥

ਬਰਖਤ ਬਾਣੰ ॥

बरखत बाणं ॥

ਥਿਰਕਤ ਜੁਆਣੰ ॥

थिरकत जुआणं ॥

ਲਹ ਲਹ ਧੁਜਣੰ ॥

लह लह धुजणं ॥

ਖਹਖਹ ਭੁਜਣੰ ॥੭੪੯॥

खहखह भुजणं ॥७४९॥

ਹਸਿ ਹਸਿ ਢੂਕੇ ॥

हसि हसि ढूके ॥

ਕਸਿ ਕਸਿ ਕੂਕੇ ॥

कसि कसि कूके ॥

ਸੁਣ ਸੁਣ ਬਾਲੰ ! ॥

सुण सुण बालं ! ॥

ਹਠਿ ਤਜ ਉਤਾਲੰ ॥੭੫੦॥

हठि तज उतालं ॥७५०॥

ਦੋਹਰਾ ॥

दोहरा ॥

ਹਮ ਨਹੀ ਤਯਾਗਤ ਬਾਜ ਬਰ; ਸੁਣਿ ਲਛਮਨਾ ਕੁਮਾਰ ! ॥

हम नही तयागत बाज बर; सुणि लछमना कुमार ! ॥

ਅਪਨੋ ਭਰ ਬਲ ਜੁੱਧ ਕਰ; ਅਬ ਹੀ ਸੰਕ ਬਿਸਾਰ ॥੭੫੧॥

अपनो भर बल जुद्ध कर; अब ही संक बिसार ॥७५१॥

ਅਣਕਾ ਛੰਦ ॥

अणका छंद ॥

ਲਛਮਨ ਗੱਜਯੋ ॥

लछमन गज्जयो ॥

ਬਡ ਧਨ ਸੱਜਯੋ ॥

बड धन सज्जयो ॥

ਬਹੁ ਸਰ ਛੋਰੇ ॥

बहु सर छोरे ॥

ਜਣੁ ਘਣ ਓਰੇ ॥੭੫੨॥

जणु घण ओरे ॥७५२॥

ਉਤ ਦਿਵ ਦੇਖੈਂ ॥

उत दिव देखैं ॥

ਧਨੁ ਧਨੁ ਲੇਖੈਂ ॥

धनु धनु लेखैं ॥

ਇਤ ਸਰ ਛੋਰੇ ॥

इत सर छोरे ॥

ਮਸ ਕਣ ਤੂਟੈਂ ॥੭੫੩॥

मस कण तूटैं ॥७५३॥

ਭਟ ਬਰ ਗਾਜੈਂ ॥

भट बर गाजैं ॥

ਦੁੰਦਭ ਬਾਜੈਂ ॥

दुंदभ बाजैं ॥

ਸਰਬਰ ਛੋਰੈਂ ॥

सरबर छोरैं ॥

ਮੁਖ ਨਹ ਮੋਰੈਂ ॥੭੫੪॥

मुख नह मोरैं ॥७५४॥

ਲਛਮਨ ਬਾਚ ਸਿਸ ਸੋ ॥

लछमन बाच सिस सो ॥

ਅਣਕਾ ਛੰਦ ॥

अणका छंद ॥

ਸ੍ਰਿਣ ਸ੍ਰਿਣ ਲਰਕਾ ॥

स्रिण स्रिण लरका ॥

ਜਿਨ ਕਰੁ ਕਰਖਾ ॥

जिन करु करखा ॥

ਦੇ ਮਿਲਿ ਘੋਰਾ ॥

दे मिलि घोरा ॥

ਤੁਹਿ ਬਲ ਥੋਰਾ ॥੭੫੫॥

तुहि बल थोरा ॥७५५॥

ਹਠ ਤਜਿ ਅੱਈਐ ॥

हठ तजि अईऐ ॥

ਜਿਨ ਸਮੁਹੱਈਐ ॥

जिन समुहईऐ ॥

ਮਿਲਿ ਮਿਲਿ ਮੋ ਕੋ ॥

मिलि मिलि मो को ॥

ਡਰ ਨਹੀਂ ਤੋ ਕੋ ॥੭੫੬॥

डर नहीं तो को ॥७५६॥

ਸਿਸ ਨਹੀ ਮਾਨੀ ॥

सिस नही मानी ॥

ਅਤਿ ਅਭਿਮਾਨੀ ॥

अति अभिमानी ॥

ਗਹਿ ਧਨੁ ਗੱਜਯੋ ॥

गहि धनु गज्जयो ॥

ਦੁ ਪਗ ਨ ਭੱਜਯੋ ॥੭੫੭॥

दु पग न भज्जयो ॥७५७॥

ਅਜਬਾ ਛੰਦ ॥

अजबा छंद ॥

ਰੁੱਧੇ ਰਣ ਭਾਈ ॥

रुद्धे रण भाई ॥

ਸਰ ਝੜਿ ਲਾਈ ॥

सर झड़ि लाई ॥

ਬਰਖੇ ਬਾਣੰ ॥

बरखे बाणं ॥

ਪਰਖੇ ਜੁਆਣੰ ॥੭੫੮॥

परखे जुआणं ॥७५८॥

ਡਿੱਗੇ ਰਣ ਮੱਧੰ ॥

डिग्गे रण मद्धं ॥

ਅੱਧੋ ਅੱਧੰ ॥

अद्धो अद्धं ॥

ਕੱਟੇ ਅੰਗੰ ॥

कट्टे अंगं ॥

ਰੁੱਝੈ ਜੰਗੰ ॥੭੫੯॥

रुझै जंगं ॥७५९॥

ਬਾਣਨ ਝੜ ਲਾਯੋ ॥

बाणन झड़ लायो ॥

ਸਰਬ ਰਸਾਯੋ ॥

सरब रसायो ॥

ਬਹੁ ਅਰ ਮਾਰੇ ॥

बहु अर मारे ॥

ਡੀਲ ਡਰਾਰੇ ॥੭੬੦॥

डील डरारे ॥७६०॥

ਡਿੱਗੇ ਰਣ ਭੂਮੰ ॥

डिग्गे रण भूमं ॥

ਨਰਬਰ ਘੂਮੰ ॥

नरबर घूमं ॥

ਰੱਜੇ ਰਣ ਘਾਯੰ ॥

रज्जे रण घायं ॥

ਚੱਕੇ ਚਾਯੰ ॥੭੬੧॥

चक्के चायं ॥७६१॥

ਅਪੂਰਬ ਛੰਦ ॥

अपूरब छंद ॥

ਗਣੇ ਕੇਤੇ ॥

गणे केते ॥

ਹਣੇ ਜੇਤੇ ॥

हणे जेते ॥

ਕਈ ਮਾਰੇ ॥

कई मारे ॥

ਕਿਤੇ ਹਾਰੇ ॥੭੬੨॥

किते हारे ॥७६२॥

ਸਭੈ ਭਾਜੇ ॥

सभै भाजे ॥

ਚਿਤੰ ਲਾਜੇ ॥

चितं लाजे ॥

ਭਜੇ ਭੈ ਕੈ ॥

भजे भै कै ॥

ਜੀਯੰ ਲੈ ਕੈ ॥੭੬੩॥

जीयं लै कै ॥७६३॥

ਫਿਰੇ ਜੇਤੇ ॥

फिरे जेते ॥

ਹਣੇ ਕੇਤੇ ॥

हणे केते ॥

ਕਿਤੇ ਘਾਏ ॥

किते घाए ॥

ਕਿਤੇ ਧਾਏ ॥੭੬੪॥

किते धाए ॥७६४॥

ਸਿਸੰ ਜੀਤੇ ॥

सिसं जीते ॥

ਭਟੰ ਭੀਤੇ ॥

भटं भीते ॥

ਮਹਾਂ ਕ੍ਰੁੱਧੰ ॥

महां क्रुद्धं ॥

ਕੀਯੋ ਜੁੱਧੰ ॥੭੬੫॥

कीयो जुद्धं ॥७६५॥

ਦੋਊ ਭ੍ਰਾਤਾ ॥

दोऊ भ्राता ॥

ਖਗੰ ਖਯਾਤਾ ॥

खगं खयाता ॥

ਮਹਾਂ ਜੋਧੰ ॥

महां जोधं ॥

ਮੰਡੇ ਕ੍ਰੋਧੰ ॥੭੬੬॥

मंडे क्रोधं ॥७६६॥

ਤਜੇ ਬਾਣੰ ॥

तजे बाणं ॥

ਧਨੰ ਤਾਣੰ ॥

धनं ताणं ॥

ਮਚੇ ਬੀਰੰ ॥

मचे बीरं ॥

ਭਜੇ ਭੀਰੰ ॥੭੬੭॥

भजे भीरं ॥७६७॥

ਕਟੇ ਅੰਗੰ ॥

कटे अंगं ॥

ਭਜੇ ਜੰਗੰ ॥

भजे जंगं ॥

ਰਣੰ ਰੁੱਝੇ ॥

रणं रुझे ॥

ਨਰੰ ਜੁੱਝੇ ॥੭੬੮॥

नरं जुझे ॥७६८॥

ਭਜੀ ਸੈਨੰ ॥

भजी सैनं ॥

ਬਿਨਾ ਚੈਨੰ ॥

बिना चैनं ॥

ਲਛਨ ਬੀਰੰ ॥

लछन बीरं ॥

ਫਿਰਯੋ ਧੀਰੰ ॥੭੬੯॥

फिरयो धीरं ॥७६९॥

ਇਕੈ ਬਾਣੰ ॥

इकै बाणं ॥

ਰਿਪੰ ਤਾਣੰ ॥

रिपं ताणं ॥

ਹਣਯੋ ਭਾਲੰ ॥

हणयो भालं ॥

ਗਿਰਯੋ ਤਾਲੰ ॥੭੭੦॥

गिरयो तालं ॥७७०॥

ਇਤਿ ਲਛਮਨ ਬਧਹਿ ਸਮਾਪਤੰ ॥

इति लछमन बधहि समापतं ॥

TOP OF PAGE

Dasam Granth