ਦਸਮ ਗਰੰਥ । दसम ग्रंथ ।

Page 228

ਕਟਯੋ ਕਾਲ ਏਵੰ ਭਏ ਰਾਮ ਰਾਜੰ ॥

कटयो काल एवं भए राम राजं ॥

ਫਿਰੀ ਆਨ ਰਾਮੰ ਸਿਰੰ ਸਰਬ ਰਾਜੰ ॥

फिरी आन रामं सिरं सरब राजं ॥

ਫਿਰਿਯੋ ਜੈਤ ਪਤ੍ਰੰ ਸਿਰੰ ਸੇਤ ਛੱਤ੍ਰੰ ॥

फिरियो जैत पत्रं सिरं सेत छत्रं ॥

ਕਰੇ ਰਾਜ ਆਗਿਆ ਧਰੈ ਬੀਰ ਅੱਤ੍ਰੰ ॥੬੮੮॥

करे राज आगिआ धरै बीर अत्रं ॥६८८॥

ਦਯੋ ਏਕ ਏਕੰ ਅਨੇਕੰ ਪ੍ਰਕਾਰੰ ॥

दयो एक एकं अनेकं प्रकारं ॥

ਲਖੇ ਸਰਬ ਲੋਕੰ ਸਹੀ ਰਾਵਣਾਰੰ ॥

लखे सरब लोकं सही रावणारं ॥

ਸਹੀ ਬਿਸਨ ਦੇਵਾਰਦਨ ਦ੍ਰੋਹ ਹਰਤਾ ॥

सही बिसन देवारदन द्रोह हरता ॥

ਚਹੂੰ ਚੱਕ ਜਾਨਯੋ ਸੀਆ ਨਾਥ ਭਰਤਾ ॥੬੮੯॥

चहूं चक्क जानयो सीआ नाथ भरता ॥६८९॥

ਸਹੀ ਬਿਸਨ ਅਉਤਾਰ ਕੈ ਤਾਹਿ ਜਾਨਯੋ ॥

सही बिसन अउतार कै ताहि जानयो ॥

ਸਭੋ ਲੋਕ ਖਯਾਤਾ ਬਿਧਾਤਾ ਪਛਾਨਯੋ ॥

सभो लोक खयाता बिधाता पछानयो ॥

ਫਿਰੀ ਚਾਰ ਚੱਕ੍ਰੰ ਚਤੁਰ ਚੱਕ੍ਰ ਧਾਰੰ ॥

फिरी चार चक्क्रं चतुर चक्क्र धारं ॥

ਭਯੋ ਚੱਕ੍ਰਵਰਤੀ ਭੂਅੰ ਰਾਵਣਾਰੰ ॥੬੯੦॥

भयो चक्क्रवरती भूअं रावणारं ॥६९०॥

ਲਖਯੋ ਪਰਮ ਜੋਗਿੰਦ੍ਰਣੋ ਜੋਗ ਰੂਪੰ ॥

लखयो परम जोगिंद्रणो जोग रूपं ॥

ਮਹਾਦੇਵ ਦੇਵੰ ਲਖਯੋ ਭੂਪ ਭੂਪੰ ॥

महादेव देवं लखयो भूप भूपं ॥

ਮਹਾ ਸੱਤ੍ਰ ਸੱਤ੍ਰੰ ਮਹਾਂ ਸਾਧ ਸਾਧੰ ॥

महा सत्र सत्रं महां साध साधं ॥

ਮਹਾਂ ਰੂਪ ਰੂਪੰ ਲਖਯੋ ਬਯਾਧ ਬਾਧੰ ॥੬੯੧॥

महां रूप रूपं लखयो बयाध बाधं ॥६९१॥

ਤ੍ਰੀਯੰ ਦੇਵ ਤੁੱਲੰ ਨਰੰ ਨਾਰ ਨਾਹੰ ॥

त्रीयं देव तुल्लं नरं नार नाहं ॥

ਮਹਾਂ ਜੋਧ ਜੋਧੰ ਮਹਾਂ ਬਾਹ ਬਾਹੰ ॥

महां जोध जोधं महां बाह बाहं ॥

ਸ੍ਰੁਤੰ ਬੇਦ ਕਰਤਾ ਗਣੰ ਰੁਦ੍ਰ ਰੂਪੰ ॥

स्रुतं बेद करता गणं रुद्र रूपं ॥

ਮਹਾਂ ਜੋਗ ਜੋਗੰ ਮਹਾਂ ਭੂਪ ਭੂਪੰ ॥੬੯੨॥

महां जोग जोगं महां भूप भूपं ॥६९२॥

ਪਰੰ ਪਾਰਗੰਤਾ ਸਿਵੰ ਸਿੱਧ ਰੂਪੰ ॥

परं पारगंता सिवं सिद्ध रूपं ॥

ਬੁਧੰ ਬੁੱਧਿ ਦਾਤਾ ਰਿਧੰ ਰਿੱਧ ਕੂਪੰ ॥

बुधं बुद्धि दाता रिधं रिद्ध कूपं ॥

ਜਹਾਂ ਭਾਵ ਕੈ ਜੇਣ ਜੈਸੋ ਬਿਚਾਰੇ ॥

जहां भाव कै जेण जैसो बिचारे ॥

ਤਿਸੀ ਰੂਪ ਸੌ ਤਉਨ ਤੈਸੇ ਨਿਹਾਰੇ ॥੬੯੩॥

तिसी रूप सौ तउन तैसे निहारे ॥६९३॥

ਸਭੋ ਸਸਤ੍ਰਧਾਰੀ ਲਹੇ ਸਸਤ੍ਰ ਗੰਤਾ ॥

सभो ससत्रधारी लहे ससत्र गंता ॥

ਦੁਰੇ ਦੇਵ ਦ੍ਰੋਹੀ ਲਖੇ ਪ੍ਰਾਣ ਹੰਤਾ ॥

दुरे देव द्रोही लखे प्राण हंता ॥

ਜਿਸੀ ਭਾਵ ਸੋ ਜਉਨ ਜੈਸੇ ਬਿਚਾਰੇ ॥

जिसी भाव सो जउन जैसे बिचारे ॥

ਤਿਸੀ ਰੰਗ ਕੈ ਕਾਛ ਕਾਛੇ ਨਿਹਾਰੇ ॥੬੯੪॥

तिसी रंग कै काछ काछे निहारे ॥६९४॥

ਅਨੰਤ ਤੁਕਾ ਭੁਜੰਗ ਪ੍ਰਯਾਤ ਛੰਦ ॥

अनंत तुका भुजंग प्रयात छंद ॥

ਕਿਤੋ ਕਾਲ ਬੀਤਿਓ ਭਯੋ ਰਾਮ ਰਾਜੰ ॥

कितो काल बीतिओ भयो राम राजं ॥

ਸਭੈ ਸੱਤ੍ਰ ਜੀਤੇ ਮਹਾ ਜੁੱਧ ਮਾਲੀ ॥

सभै सत्र जीते महा जुद्ध माली ॥

ਫਿਰਯੋ ਚੱਕ੍ਰ ਚਾਰੋ ਦਿਸਾ ਮੱਧ ਰਾਮੰ ॥

फिरयो चक्क्र चारो दिसा मद्ध रामं ॥

ਭਯੋ ਨਾਮ ਤਾ ਤੇ ਮਹਾਂ ਚੱਕ੍ਰਵਰਤੀ ॥੬੯੫॥

भयो नाम ता ते महां चक्क्रवरती ॥६९५॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਸਭੈ ਬਿੱਪ ਆਗਸਤ ਤੇ ਆਦਿ ਲੈ ਕੈ ॥

सभै बिप्प आगसत ते आदि लै कै ॥

ਭ੍ਰਿਗੰ ਅੰਗੁਰਾ ਬਿਆਸ ਤੇ ਲੈ ਬਿਸਿਸਟੰ ॥

भ्रिगं अंगुरा बिआस ते लै बिसिसटं ॥

ਬਿਸ੍ਵਾਮਿਤ੍ਰ ਅਉ ਬਾਲਮੀਕੰ ਸੁ ਅੱਤ੍ਰੰ ॥

बिस्वामित्र अउ बालमीकं सु अत्रं ॥

ਦੁਰਬਾਸਾ ਸਭੈ ਕਸਪ ਤੇ ਆਦ ਲੈ ਕੈ ॥੬੯੬॥

दुरबासा सभै कसप ते आद लै कै ॥६९६॥

ਜਭੈ ਰਾਮ ਦੇਖੈ ਸਭੈ ਬਿੱਪ ਆਏ ॥

जभै राम देखै सभै बिप्प आए ॥

ਪਰਯੋ ਧਾਇ ਪਾਯੰ ਸੀਆ ਨਾਥ ਜਗਤੰ ॥

परयो धाइ पायं सीआ नाथ जगतं ॥

ਦਯੋ ਆਸਨੰ ਅਰਘੁ ਪਾਦ ਰਘੁ ਤੇਣੰ ॥

दयो आसनं अरघु पाद रघु तेणं ॥

ਦਈ ਆਸਿਖੰ ਮੌਨਨੇਸੰ ਪ੍ਰਸਿੰਨਯੰ ॥੬੯੭॥

दई आसिखं मौननेसं प्रसिंनयं ॥६९७॥

ਭਈ ਰਿਖ ਰਾਮੰ ਬਡੀ ਗਿਆਨ ਚਰਚਾ ॥

भई रिख रामं बडी गिआन चरचा ॥

ਕਹੋ ਸਰਬ ਜੌਪੈ ਬਢੈ ਏਕ ਗ੍ਰੰਥਾ ॥

कहो सरब जौपै बढै एक ग्रंथा ॥

ਬਿਦਾ ਬਿੱਪ੍ਰ ਕੀਨੇ ਘਨੀ ਦੱਛਨਾ ਦੈ ॥

बिदा बिप्प्र कीने घनी दच्छना दै ॥

ਚਲੇ ਦੇਸ ਦੇਸੰ ਮਹਾਂ ਚਿੱਤ ਹਰਖੰ ॥੬੯੮॥

चले देस देसं महां चित्त हरखं ॥६९८॥

ਇਹੀ ਬੀਚ ਆਯੋ ਮ੍ਰਿਤੰ ਸੂਨ ਬਿੱਪੰ ॥

इही बीच आयो म्रितं सून बिप्पं ॥

ਜੀਐ ਬਾਲ ਆਜੈ ਨਹੀ ਤੋਹਿ ਸ੍ਰਾਪੰ ॥

जीऐ बाल आजै नही तोहि स्रापं ॥

ਸਭੈ ਰਾਮ ਜਾਨੀ ਚਿਤੰ ਤਾਹਿ ਬਾਤਾ ॥

सभै राम जानी चितं ताहि बाता ॥

ਦਿਸੰ ਬਾਰਣੀ ਤੇ ਬਿਬਾਣੰ ਹਕਾਰਯੋ ॥੬੯੯॥

दिसं बारणी ते बिबाणं हकारयो ॥६९९॥

ਹੁਤੋ ਏਕ ਸੂਦ੍ਰੰ ਦਿਸਾ ਉਤ੍ਰ ਮੱਧੰ ॥

हुतो एक सूद्रं दिसा उत्र मद्धं ॥

ਝੁਲੈ ਕੂਪ ਮੱਧੰ ਪਰਯੋ ਔਧ ਮੁੱਖੰ ॥

झुलै कूप मद्धं परयो औध मुक्खं ॥

ਮਹਾਂ ਉਗ੍ਰ ਤੇ ਜਾਪ ਪਸਯਾਤ ਉਗ੍ਰੰ ॥

महां उग्र ते जाप पसयात उग्रं ॥

ਹਨਯੋ ਤਾਹਿ ਰਾਮੰ ਅਸੰ ਆਪ ਹੱਥੰ ॥੭੦੦॥

हनयो ताहि रामं असं आप हत्थं ॥७००॥

TOP OF PAGE

Dasam Granth