ਦਸਮ ਗਰੰਥ । दसम ग्रंथ ।

Page 213

ਓਰੜਏ ਹੰਕਾਰੀ ਧੱਗਾਂ, ਵਾਇ ਕੈ ॥

ओरड़ए हंकारी धग्गां, वाइ कै ॥

ਵਾਹਿ ਫਿਰੇ ਤਰਵਾਰੀ, ਸੂਰੇ ਸੂਰਿਆਂ ॥

वाहि फिरे तरवारी, सूरे सूरिआं ॥

ਵੱਗੈ ਰਤੁ ਝੁਲਾਰੀ, ਝਾੜੀ ਕੈਬਰੀ ॥

वग्गै रतु झुलारी, झाड़ी कैबरी ॥

ਪਾਈ ਧੂੰਮ ਲੁਝਾਰੀ, ਰਾਵਣ ਰਾਮ ਦੀ ॥੪੬੯॥

पाई धूम लुझारी, रावण राम दी ॥४६९॥

ਚੋਬੀ ਧਉਸ ਵਜਾਈ, ਸੰਘੁਰ ਮੱਚਿਆ ॥

चोबी धउस वजाई, संघुर मच्चिआ ॥

ਬਾਹਿ ਫਿਰੈ ਵੈਰਾਈ, ਤੁਰੇ ਤਤਾਰਚੇ ॥

बाहि फिरै वैराई, तुरे ततारचे ॥

ਹੂਰਾਂ ਚਿੱਤ ਵਧਾਈ, ਅੰਬਰ ਪੂਰਿਆ ॥

हूरां चित्त वधाई, अ्मबर पूरिआ ॥

ਜੋਧਿਯਾਂ ਦੇਖਣ ਤਾਈ, ਹੂਲੇ ਹੋਈਆਂ ॥੪੭੦॥

जोधियां देखण ताई, हूले होईआं ॥४७०॥

ਪਾਧੜੀ ਛੰਦ ॥

पाधड़ी छंद ॥

ਇੰਦ੍ਰਾਰ ਵੀਰ ਕੁੱਪਯੋ ਕਰਾਲ ॥

इंद्रार वीर कुप्पयो कराल ॥

ਮੁਕਤੰਤ ਬਾਣ ਗਹਿ ਧਨੁ ਬਿਸਾਲ ॥

मुकतंत बाण गहि धनु बिसाल ॥

ਥਰਕੰਤ ਲੁੱਥ ਫਰਕੰਤ ਬਾਹ ॥

थरकंत लुत्थ फरकंत बाह ॥

ਜੁੱਝੰਤ ਸੂਰ ਅੱਛਰੈ ਉਛਾਹ ॥੪੭੧॥

जुझंत सूर अच्छरै उछाह ॥४७१॥

ਚਮਕੰਤ ਚੱਕ੍ਰ ਸਰਖੰਤ ਸੇਲ ॥

चमकंत चक्क्र सरखंत सेल ॥

ਜੁੱਮੇ ਜਟਾਲ ਜਣ ਗੰਗ ਮੇਲ ॥

जुमे जटाल जण गंग मेल ॥

ਸੰਘਰੇ ਸੂਰ ਆਘਾਇ ਘਾਇ ॥

संघरे सूर आघाइ घाइ ॥

ਬਰਖੰਤ ਬਾਣ ਚੜ ਚਉਪ ਚਾਇ ॥੪੭੨॥

बरखंत बाण चड़ चउप चाइ ॥४७२॥

ਸੱਮੁਲੇ ਸੂਰ ਆਰੁਹੇ ਜੰਗ ॥

समुले सूर आरुहे जंग ॥

ਬਰਖੰਤ ਬਾਣ ਬਿਖ ਧਰ ਸੁਰੰਗ ॥

बरखंत बाण बिख धर सुरंग ॥

ਨਭਿ ਹ੍ਵੈ ਅਲੋਪ ਸਰ ਬਰਖ ਧਾਰ ॥

नभि ह्वै अलोप सर बरख धार ॥

ਸਭ ਊਚ ਨੀਚ ਕਿੰਨੇ ਸੁਮਾਰ ॥੪੭੩॥

सभ ऊच नीच किंने सुमार ॥४७३॥

ਸਭ ਸਸਤ੍ਰ ਅਸਤ੍ਰ ਬਿੱਦਿਆ ਪ੍ਰਬੀਨ ॥

सभ ससत्र असत्र बिद्दिआ प्रबीन ॥

ਸਰ ਧਾਰ ਬਰਖ ਸਰਦਾਰ ਚੀਨ ॥

सर धार बरख सरदार चीन ॥

ਰਘੁਰਾਜ ਆਦਿ ਮੋਹੇ ਸੁ ਬੀਰ ॥

रघुराज आदि मोहे सु बीर ॥

ਦਲ ਸਹਿਤ ਭੂਮ ਡਿੱਗੇ ਅਧੀਰ ॥੪੭੪॥

दल सहित भूम डिग्गे अधीर ॥४७४॥

ਤਬ ਕਹੀ ਦੂਤ ਰਾਵਣਹਿ ਜਾਇ ॥

तब कही दूत रावणहि जाइ ॥

ਕਪਿ ਕਟਕ ਆਜੁ ਜੀਤਯੋ ਬਨਾਇ ॥

कपि कटक आजु जीतयो बनाइ ॥

ਸੀਅ ਭਜਹੁ ਆਜੁ ਹੁਐ ਕੈ ਨਿਚੀਤ ॥

सीअ भजहु आजु हुऐ कै निचीत ॥

ਸੰਘਰੇ ਰਾਮ ਰਣ ਇੰਦ੍ਰਜੀਤ ॥੪੭੫॥

संघरे राम रण इंद्रजीत ॥४७५॥

ਤਬ ਕਹੇ ਬੈਣ ਤ੍ਰਿਜਟੀ ਬੁਲਾਇ ॥

तब कहे बैण त्रिजटी बुलाइ ॥

ਰਣ ਮ੍ਰਿਤਕ ਰਾਮ ਸੀਤਹਿ ਦਿਖਾਇ ॥

रण म्रितक राम सीतहि दिखाइ ॥

ਲੈ ਗਈ ਨਾਥ ਜਹਿ ਗਿਰੇ ਖੇਤ ॥

लै गई नाथ जहि गिरे खेत ॥

ਮ੍ਰਿਗ ਮਾਰ ਸਿੰਘ ਜਯੋ ਸੁਪਤ ਅਚੇਤ ॥੪੭੬॥

म्रिग मार सिंघ जयो सुपत अचेत ॥४७६॥

ਸੀਅ ਨਿਰਖ ਨਾਥ ਮਨ ਮਹਿ ਰਿਸਾਨ ॥

सीअ निरख नाथ मन महि रिसान ॥

ਦਸ ਅਉਰ ਚਾਰ ਬਿੱਦਿਆ ਨਿਧਾਨ ॥

दस अउर चार बिद्दिआ निधान ॥

ਪੜ ਨਾਗ ਮੰਤ੍ਰ ਸੰਘਰੀ ਪਾਸ ॥

पड़ नाग मंत्र संघरी पास ॥

ਪਤਿ ਭ੍ਰਾਤ ਜਯਾਇ ਚਿਤ ਭਯੋ ਹੁਲਾਸ ॥੪੭੭॥

पति भ्रात जयाइ चित भयो हुलास ॥४७७॥

ਸੀਅ ਗਈ ਜਗੇ ਅੰਗਰਾਇ ਰਾਮ ॥

सीअ गई जगे अंगराइ राम ॥

ਦਲ ਸਹਿਤ ਭ੍ਰਾਤ ਜੁਤ ਧਰਮ ਧਾਮ ॥

दल सहित भ्रात जुत धरम धाम ॥

ਬੱਜੇ ਸੁ ਨਾਦਿ ਗੱਜੇ ਸੁ ਬੀਰ ॥

बज्जे सु नादि गज्जे सु बीर ॥

ਸੱਜੇ ਹਥਿਯਾਰ ਭੱਜੇ ਅਧੀਰ ॥੪੭੮॥

सज्जे हथियार भज्जे अधीर ॥४७८॥

ਸੰਮੁਲੇ ਸੂਰ ਸਰ ਬਰਖ ਜੁੱਧ ॥

समुले सूर सर बरख जुद्ध ॥

ਹਨ ਸਾਲ ਤਾਲ ਬਿਕ੍ਰਾਲ ਕ੍ਰੂੱਧ ॥

हन साल ताल बिक्राल क्रूद्ध ॥

ਤਜਿ ਜੁੱਧ ਸੁੱਧ ਸੁਰ ਮੇਘ ਧਰਣ ॥

तजि जुद्ध सुद्ध सुर मेघ धरण ॥

ਥਲ ਗਯੋ ਨਕੁੰਭਲਾ ਹੋਮ ਕਰਣ ॥੪੭੯॥

थल गयो नकु्मभला होम करण ॥४७९॥

ਲਘ ਬੀਰ ਤੀਰ ਲੰਕੇਸ ਆਨ ॥

लघ बीर तीर लंकेस आन ॥

ਇਮ ਕਹੈ ਬੈਣ ਤਜ ਭ੍ਰਾਤ ਕਾਨ ॥

इम कहै बैण तज भ्रात कान ॥

ਆਇ ਹੈ ਸੱਤ੍ਰੁ ਇਹ ਘਾਤ ਹਾਥ ॥

आइ है सत्रु इह घात हाथ ॥

ਇੰਦ੍ਰਾਰ ਬੀਰ ਅਰਬਰ ਪ੍ਰਮਾਥ ॥੪੮੦॥

इंद्रार बीर अरबर प्रमाथ ॥४८०॥

ਨਿਜ ਮਾਸ ਕਾਟ ਕਰ ਕਰਤ ਹੋਮ ॥

निज मास काट कर करत होम ॥

ਥਰਹਰਤ ਭੂੰਮਿ ਅਰ ਚਕਤ ਬਯੋਮ ॥

थरहरत भूमि अर चकत बयोम ॥

ਤਹ ਗਯੋ ਰਾਮ ਭ੍ਰਾਤਾ ਨਿਸੰਗਿ ॥

तह गयो राम भ्राता निसंगि ॥

ਕਰ ਧਰੇ ਧਨੁਖ ਕਟ ਕਸਿ ਨਿਖੰਗ ॥੪੮੧॥

कर धरे धनुख कट कसि निखंग ॥४८१॥

ਚਿੰਤੀ ਸੁ ਚਿਤ ਦੇਵੀ ਪ੍ਰਚੰਡ ॥

चिंती सु चित देवी प्रचंड ॥

ਅਰ ਹਣਯੋ ਬਾਣ ਕੀਨੋ ਦੁਖੰਡ ॥

अर हणयो बाण कीनो दुखंड ॥

ਰਿਪ ਫਿਰੇ ਮਾਰ ਦੁੰਦਭ ਬਜਾਇ ॥

रिप फिरे मार दुंदभ बजाइ ॥

ਉਤ ਭਜੇ ਦਈਤ ਦਲਪਤਿ ਜੁਝਾਇ ॥੪੮੨॥

उत भजे दईत दलपति जुझाइ ॥४८२॥

ਇਤਿ ਇੰਦ੍ਰਜੀਤ ਬਧਹਿ ਧਿਆਇ ਸਮਾਪਤਮ ਸਤੁ ॥

इति इंद्रजीत बधहि धिआइ समापतम सतु ॥

TOP OF PAGE

Dasam Granth