ਦਸਮ ਗਰੰਥ । दसम ग्रंथ ।

Page 110

ਨਮੋ ਦੁਸਟ ਪੁਸਟਾਰਦਨੀ ਛੇਮ ਕਰਣੀ ॥

नमो दुसट पुसटारदनी छेम करणी ॥

ਨਮੋ ਦਾੜ ਗਾੜਾ ਧਰੀ ਦੁਖ੍ਯ ਹਰਣੀ ॥

नमो दाड़ गाड़ा धरी दुख्य हरणी ॥

ਨਮੋ ਸਾਸਤ੍ਰ ਬੇਤਾ ਨਮੋ ਸਸਤ੍ਰ ਗਾਮੀ ॥

नमो सासत्र बेता नमो ससत्र गामी ॥

ਨਮੋ ਜਛ ਬਿਦਿਆ ਧਰੀ ਪੂਰਣ ਕਾਮੀ ॥੨੩॥੨੪੨॥

नमो जछ बिदिआ धरी पूरण कामी ॥२३॥२४२॥

ਰਿਪੰ ਤਾਪਣੀ ਜਾਪਣੀ ਸਰਬ ਲੋਗਾ ॥

रिपं तापणी जापणी सरब लोगा ॥

ਥਪੇ ਖਾਪਣੀ ਥਾਪਣੀ ਸਰਬ ਸੋਗਾ ॥

थपे खापणी थापणी सरब सोगा ॥

ਨਮੋ ਲੰਕੁੜੇਸੀ ਨਮੋ ਸਕਤਿ ਪਾਣੀ ॥

नमो लंकुड़ेसी नमो सकति पाणी ॥

ਨਮੋ ਕਾਲਿਕਾ ਖੜਗ ਪਾਣੀ ਕ੍ਰਿਪਾਣੀ ॥੨੪॥੨੪੩॥

नमो कालिका खड़ग पाणी क्रिपाणी ॥२४॥२४३॥

ਨਮੋ ਲੰਕੁੜੈਸਾ ਨਮੋ ਨਾਗ੍ਰ ਕੋਟੀ ॥

नमो लंकुड़ैसा नमो नाग्र कोटी ॥

ਨਮੋ ਕਾਮ ਰੂਪਾ ਕਮਿਛਿਆ ਕਰੋਟੀ ॥

नमो काम रूपा कमिछिआ करोटी ॥

ਨਮੋ ਕਾਲ ਰਾਤ੍ਰੀ ਕਪਰਦੀ ਕਲਿਆਣੀ ॥

नमो काल रात्री कपरदी कलिआणी ॥

ਮਹਾ ਰਿਧਣੀ ਸਿਧ ਦਾਤੀ ਕ੍ਰਿਪਾਣੀ ॥੨੫॥੨੪੪॥

महा रिधणी सिध दाती क्रिपाणी ॥२५॥२४४॥

ਨਮੋ ਚਤੁਰ ਬਾਹੀ ਨਮੋ ਅਸਟ ਬਾਹਾ ॥

नमो चतुर बाही नमो असट बाहा ॥

ਨਮੋ ਪੋਖਣੀ ਸਰਬ ਆਲਮ ਪਨਾਹਾ ॥

नमो पोखणी सरब आलम पनाहा ॥

ਨਮੋ ਅੰਬਿਕਾ ਜੰਭਹਾ ਕਾਰਤਕ੍ਯਾਨੀ ॥

नमो अ्मबिका ज्मभहा कारतक्यानी ॥

ਮ੍ਰਿੜਾਲੀ ਕਪਰਦੀ ਨਮੋ ਸ੍ਰੀ ਭਵਾਨੀ ॥੨੬॥੨੪੫॥

म्रिड़ाली कपरदी नमो स्री भवानी ॥२६॥२४५॥

ਨਮੋ ਦੇਵ ਅਰਦ੍ਯਾਰਦਨੀ ਦੁਸਟ ਹੰਤੀ ॥

नमो देव अरद्यारदनी दुसट हंती ॥

ਸਿਤਾ ਅਸਿਤਾ ਰਾਜ ਕ੍ਰਾਂਤੀ ਅਨੰਤੀ ॥

सिता असिता राज क्रांती अनंती ॥

ਜੁਆਲਾ ਜਯੰਤੀ ਅਲਾਸੀ ਅਨੰਦੀ ॥

जुआला जयंती अलासी अनंदी ॥

ਨਮੋ ਪਾਰਬ੍ਰਹਮੀ ਹਰੀ ਸੀ ਮੁਕੰਦੀ ॥੨੭॥੨੪੬॥

नमो पारब्रहमी हरी सी मुकंदी ॥२७॥२४६॥

ਜਯੰਤੀ ਨਮੋ ਮੰਗਲਾ ਕਾਲਕਾਯੰ ॥

जयंती नमो मंगला कालकायं ॥

ਕਪਾਲੀ ਨਮੋ ਭਦ੍ਰਕਾਲੀ ਸਿਵਾਯੰ ॥

कपाली नमो भद्रकाली सिवायं ॥

ਦੁਗਾਯੰ ਛਿਮਾਯੰ ਨਮੋ ਧਾਤ੍ਰੀਏਯੰ ॥

दुगायं छिमायं नमो धात्रीएयं ॥

ਸੁਆਹਾ ਸੁਧਾਯੰ ਨਮੋ ਸੀਤਲੇਯੰ ॥੨੮॥੨੪੭॥

सुआहा सुधायं नमो सीतलेयं ॥२८॥२४७॥

ਨਮੋ ਚਰਬਣੀ ਸਰਬ ਧਰਮੰ ਧੁਜਾਯੰ ॥

नमो चरबणी सरब धरमं धुजायं ॥

ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ ॥

नमो हिंगुला पिंगुला अ्मबिकायं ॥

ਨਮੋ ਦੀਰਘ ਦਾੜਾ ਨਮੋ ਸਿਆਮ ਬਰਣੀ ॥

नमो दीरघ दाड़ा नमो सिआम बरणी ॥

ਨਮੋ ਅੰਜਨੀ ਗੰਜਨੀ ਦੈਤ ਦਰਣੀ ॥੨੯॥੨੪੮॥

नमो अंजनी गंजनी दैत दरणी ॥२९॥२४८॥

ਨਮੋ ਅਰਧ ਚੰਦ੍ਰਾਇਣੀ ਚੰਦ੍ਰਚੂੜੰ ॥

नमो अरध चंद्राइणी चंद्रचूड़ं ॥

ਨਮੋ ਇੰਦ੍ਰ ਊਰਧਾ ਨਮੋ ਦਾੜ ਗੂੜੰ ॥

नमो इंद्र ऊरधा नमो दाड़ गूड़ं ॥

ਸਸੰ ਸੇਖਰੀ ਚੰਦ੍ਰਭਾਲਾ ਭਵਾਨੀ ॥

ससं सेखरी चंद्रभाला भवानी ॥

ਭਵੀ ਭੈਹਰੀ ਭੂਤਰਾਟੀ ਕ੍ਰਿਪਾਨੀ ॥੩੦॥੨੪੯॥

भवी भैहरी भूतराटी क्रिपानी ॥३०॥२४९॥

ਕਲੀ ਕਾਰਣੀ ਕਰਮ ਕਰਤਾ ਕਮਛ੍ਯਾ ॥

कली कारणी करम करता कमछ्या ॥

ਪਰੀ ਪਦਮਿਨੀ ਪੂਰਣੀ ਸਰਬ ਇਛ੍ਯਾ ॥

परी पदमिनी पूरणी सरब इछ्या ॥

ਜਯਾ ਜੋਗਣੀ ਜਗ ਕਰਤਾ ਜਯੰਤੀ ॥

जया जोगणी जग करता जयंती ॥

ਸੁਭਾ ਸੁਆਮਣੀ ਸ੍ਰਿਸਟਜਾ ਸਤ੍ਰੂਹੰਤੀ ॥੩੧॥੨੫੦॥

सुभा सुआमणी स्रिसटजा सत्रूहंती ॥३१॥२५०॥

ਪਵਿਤ੍ਰੀ ਪੁਨੀਤਾ ਪੁਰਾਣੀ ਪਰੇਯੰ ॥

पवित्री पुनीता पुराणी परेयं ॥

ਪ੍ਰਭੀ ਪੂਰਣੀ ਪਾਰਬ੍ਰਹਮੀ ਅਜੈਯੰ ॥

प्रभी पूरणी पारब्रहमी अजैयं ॥

ਅਰੂਪੰ ਅਨੂਪੰ ਅਨਾਮੰ ਅਠਾਮੰ ॥

अरूपं अनूपं अनामं अठामं ॥

ਅਭੀਅੰ ਅਜੀਤੰ ਮਹਾ ਧਰਮ ਧਾਮੰ ॥੩੨॥੨੫੧॥

अभीअं अजीतं महा धरम धामं ॥३२॥२५१॥

ਅਛੇਦੰ ਅਭੇਦੰ ਅਕਰਮੰ ਸੁ ਧਰਮੰ ॥

अछेदं अभेदं अकरमं सु धरमं ॥

ਨਮੋ ਬਾਣ ਪਾਣੀ ਧਰੇ ਚਰਮ ਬਰਮੰ ॥

नमो बाण पाणी धरे चरम बरमं ॥

ਅਜੇਯੰ ਅਭੇਯੰ ਨਿਰੰਕਾਰ ਨਿਤ੍ਯੰ ॥

अजेयं अभेयं निरंकार नित्यं ॥

ਨਿਰੂਪੰ ਨਿਰਬਾਣੰ ਨਮਿਤ੍ਯੰ ਅਕ੍ਰਿਤ੍ਯੰ ॥੩੩॥੨੫੨॥

निरूपं निरबाणं नमित्यं अक्रित्यं ॥३३॥२५२॥

ਗੁਰੀ ਗਉਰਜਾ ਕਾਮਗਾਮੀ ਗੁਪਾਲੀ ॥

गुरी गउरजा कामगामी गुपाली ॥

ਬਲੀ ਬੀਰਣੀ ਬਾਵਨਾ ਜਗ੍ਯਾ ਜੁਆਲੀ ॥

बली बीरणी बावना जग्या जुआली ॥

ਨਮੋ ਸਤ੍ਰੁ ਚਰਬਾਇਣੀ ਗਰਬ ਹਰਣੀ ॥

नमो सत्रु चरबाइणी गरब हरणी ॥

ਨਮੋ ਤੋਖਣੀ ਸੋਖਣੀ ਸਰਬ ਭਰਣੀ ॥੩੪॥੨੫੩॥

नमो तोखणी सोखणी सरब भरणी ॥३४॥२५३॥

ਪਿਲੰਗੀ ਪਵੰਗੀ ਨਮੋ ਚਰਚਿਤੰਗੀ ॥

पिलंगी पवंगी नमो चरचितंगी ॥

ਨਮੋ ਭਾਵਨੀ ਭੂਤ ਹੰਤਾ ਭੜਿੰਗੀ ॥

नमो भावनी भूत हंता भड़िंगी ॥

ਨਮੋ ਭੀਮਿ ਸਰੂਪਾ ਨਮੋ ਲੋਕ ਮਾਤਾ ॥

नमो भीमि सरूपा नमो लोक माता ॥

ਭਵੀ ਭਾਵਨੀ ਭਵਿਖ੍ਯਾਤ ਬਿਧਾਤਾ ॥੩੫॥੨੫੪॥

भवी भावनी भविख्यात बिधाता ॥३५॥२५४॥

TOP OF PAGE

Dasam Granth