ਦਸਮ ਗਰੰਥ । दसम ग्रंथ ।

Page 101

ਹਕੰ ਹਾਕ ਬਜੀ ॥

हकं हाक बजी ॥

ਫਿਰੈ ਸੈਣ ਭਜੀ ॥

फिरै सैण भजी ॥

ਪਰਿਯੋ ਲੋਹ ਕ੍ਰੋਹੰ ॥

परियो लोह क्रोहं ॥

ਛਕੇ ਸੂਰ ਸੋਹੰ ॥੧੭॥੯੪॥

छके सूर सोहं ॥१७॥९४॥

ਗਿਰੇ ਅੰਗ ਭੰਗੰ ॥

गिरे अंग भंगं ॥

ਦਵੰ ਜਾਨੁ ਦੰਗੰ ॥

दवं जानु दंगं ॥

ਕੜੰਕਾਰ ਛੁਟੇ ॥

कड़ंकार छुटे ॥

ਝਣੰਕਾਰ ਉਠੇ ॥੧੮॥੯੫॥

झणंकार उठे ॥१८॥९५॥

ਕਟਾ ਕਟ ਬਾਹੇ ॥

कटा कट बाहे ॥

ਉਭੈ ਜੀਤ ਚਾਹੈ ॥

उभै जीत चाहै ॥

ਮਹਾ ਮਦ ਮਾਤੇ ॥

महा मद माते ॥

ਤਪੇ ਤੇਜ ਤਾਤੇ ॥੧੯॥੯੬॥

तपे तेज ताते ॥१९॥९६॥

ਰਸੰ ਰੁਦ੍ਰ ਰਾਚੇ ॥

रसं रुद्र राचे ॥

ਉਭੈ ਜੁਧ ਮਾਚੇ ॥

उभै जुध माचे ॥

ਕਰੈ ਬਾਣ ਅਰਚਾ ॥

करै बाण अरचा ॥

ਧਨੁਰ ਬੇਦ ਚਰਚਾ ॥੨੦॥੯੭॥

धनुर बेद चरचा ॥२०॥९७॥

ਮਚੇ ਬੀਰ ਬੀਰੰ ॥

मचे बीर बीरं ॥

ਉਠੀ ਝਾਰ ਤੀਰੰ ॥

उठी झार तीरं ॥

ਗਲੋ ਗਡ ਫੋਰੈ ॥

गलो गड फोरै ॥

ਨਹੀ ਨੈਨ ਮੋਰੈ ॥੨੧॥੯੮॥

नही नैन मोरै ॥२१॥९८॥

ਸਮੁਹ ਸਸਤ੍ਰ ਬਰਖੇ ॥

समुह ससत्र बरखे ॥

ਮਹਿਖੁਆਸੁ ਕਰਖੇ ॥

महिखुआसु करखे ॥

ਕਰੈ ਤੀਰ ਮਾਰੰ ॥

करै तीर मारं ॥

ਬਹੈ ਲੋਹ ਧਾਰੰ ॥੨੨॥੯੯॥

बहै लोह धारं ॥२२॥९९॥

ਨਦੀ ਸ੍ਰੋਣ ਪੂਰੰ ॥

नदी स्रोण पूरं ॥

ਫਿਰੀ ਗੈਣ ਹੂਰੰ ॥

फिरी गैण हूरं ॥

ਗਜੈ ਗੈਣਿ ਕਾਲੀ ॥

गजै गैणि काली ॥

ਹਸੀ ਖਪਰਾਲੀ ॥੨੩॥੧੦੦॥

हसी खपराली ॥२३॥१००॥

ਕਹੂੰ ਬਾਜ ਮਾਰੇ ॥

कहूं बाज मारे ॥

ਕਹੂੰ ਸੂਰ ਭਾਰੇ ॥

कहूं सूर भारे ॥

ਕਹੂੰ ਚਰਮ ਟੂਟੈ ॥

कहूं चरम टूटै ॥

ਫਿਰੇ ਗਜ ਫੂਟੈ ॥੨੪॥੧੦੧॥

फिरे गज फूटै ॥२४॥१०१॥

ਕਹੂੰ ਬਰਮ ਬੇਧੇ ॥

कहूं बरम बेधे ॥

ਕਹੂੰ ਚਰਮ ਛੇਦੇ ॥

कहूं चरम छेदे ॥

ਕਹੂੰ ਪੀਲ ਪਰਮੰ ॥

कहूं पील परमं ॥

ਕਟੇ ਬਾਜ ਬਰਮੰ ॥੨੫॥੧੦੨॥

कटे बाज बरमं ॥२५॥१०२॥

ਬਲੀ ਬੈਰ ਰੁਝੇ ॥

बली बैर रुझे ॥

ਸਮੁਹਿ ਸਾਰ ਜੁਝੇ ॥

समुहि सार जुझे ॥

ਲਖੇ ਬੀਰ ਖੇਤੰ ॥

लखे बीर खेतं ॥

ਨਚੇ ਭੂਤ ਪ੍ਰੇਤੰ ॥੨੬॥੧੦੩॥

नचे भूत प्रेतं ॥२६॥१०३॥

ਨਚੇ ਮਾਸਹਾਰੀ ॥

नचे मासहारी ॥

ਹਸੇ ਬ੍ਯੋਮਚਾਰੀ ॥

हसे ब्योमचारी ॥

ਕਿਲਕ ਕਾਰ ਕੰਕੰ ॥

किलक कार कंकं ॥

ਮਚੇ ਬੀਰ ਬੰਕੰ ॥੨੭॥੧੦੪॥

मचे बीर बंकं ॥२७॥१०४॥

ਛੁਭੇ ਛਤ੍ਰਧਾਰੀ ॥

छुभे छत्रधारी ॥

ਮਹਿਖੁਆਸ ਚਾਰੀ ॥

महिखुआस चारी ॥

ਉਠੇ ਛਿਛ ਇਛੰ ॥

उठे छिछ इछं ॥

ਚਲੇ ਤੀਰ ਤਿਛੰ ॥੨੮॥੧੦੫॥

चले तीर तिछं ॥२८॥१०५॥

ਗਣੰ ਗਾਂਧ੍ਰਬੇਯੰ ॥

गणं गांध्रबेयं ॥

ਚਰੰ ਚਾਰਣੇਸੰ ॥

चरं चारणेसं ॥

ਹਸੇ ਸਿਧ ਸਿਧੰ ॥

हसे सिध सिधं ॥

ਮਚੇ ਬੀਰ ਕ੍ਰੁਧੰ ॥੨੯॥੧੦੬॥

मचे बीर क्रुधं ॥२९॥१०६॥

ਡਕਾ ਡਕ ਡਾਕੈ ॥

डका डक डाकै ॥

ਹਕਾ ਹਕ ਹਾਕੈ ॥

हका हक हाकै ॥

ਭਕਾ ਭੁੰਕ ਭੇਰੀ ॥

भका भुंक भेरी ॥

ਡਮਕ ਡਾਕ ਡੇਰੀ ॥੩੦॥੧੦੭॥

डमक डाक डेरी ॥३०॥१०७॥

ਮਹਾ ਬੀਰ ਗਾਜੇ ॥

महा बीर गाजे ॥

ਨਵੰ ਨਾਦ ਬਾਜੇ ॥

नवं नाद बाजे ॥

ਧਰਾ ਗੋਮ ਗਜੇ ॥

धरा गोम गजे ॥

ਦ੍ਰੁਗਾ ਦੈਤ ਬਜੇ ॥੩੧॥੧੦੮॥

द्रुगा दैत बजे ॥३१॥१०८॥

ਬਿਜੈ ਛੰਦ

बिजै छंद

ਜੇਤਕ ਬਾਣ ਚਲੇ ਅਰਿ ਓਰ ਤੇ; ਫੂਲ ਕੀ ਮਾਲ ਹੁਐ ਕੰਠਿ ਬਿਰਾਜੇ ॥

जेतक बाण चले अरि ओर ते; फूल की माल हुऐ कंठि बिराजे ॥

ਦਾਨਵ ਪੁੰਗਵ ਪੇਖਿ ਅਚੰਭਵ; ਛੋਡਿ ਭਜੇ ਰਣ ਏਕ ਨ ਗਾਜੇ ॥

दानव पुंगव पेखि अच्मभव; छोडि भजे रण एक न गाजे ॥

ਕੁੰਜਰ ਪੁੰਜ ਗਿਰੇ ਤਿਹ ਠਉਰ; ਭਰੇ ਸਭ ਸ੍ਰੋਣਤ ਪੈ ਗਨ ਤਾਜੇ ॥

कुंजर पुंज गिरे तिह ठउर; भरे सभ स्रोणत पै गन ताजे ॥

ਜਾਨੁਕ ਨੀਰਧ ਮਧਿ ਛਪੇ ਭ੍ਰਮਿ; ਭੂਧਰ ਕੇ ਭਯ ਤੇ ਨਗ ਭਾਜੇ ॥੩੨॥੧੦੯॥

जानुक नीरध मधि छपे भ्रमि; भूधर के भय ते नग भाजे ॥३२॥१०९॥

ਮਨੋਹਰ ਛੰਦ

मनोहर छंद

ਸ੍ਰੀ ਜਗਮਾਤ ਕਮਾਨ ਲੈ ਹਾਥਿ; ਪ੍ਰਮਾਥਨਿ ਸੰਖ ਪ੍ਰਜ੍ਯੋ ਜਬ ਜੁਧੰ ॥

स्री जगमात कमान लै हाथि; प्रमाथनि संख प्रज्यो जब जुधं ॥

ਗਾਤਹ ਸੈਣ ਸੰਘਾਰਤ ਸੂਰ; ਬਬਕਤਿ ਸਿੰਘ ਭ੍ਰਮ੍ਯੋ ਰਣਿ ਕ੍ਰੁਧੰ ॥

गातह सैण संघारत सूर; बबकति सिंघ भ्रम्यो रणि क्रुधं ॥

ਕਉਚਹਿ ਭੇਦਿ ਅਭੇਦਿਤ ਅੰਗ; ਸੁਰੰਗ ਉਤੰਗ ਸੋ ਸੋਭਿਤ ਸੁਧੰ ॥

कउचहि भेदि अभेदित अंग; सुरंग उतंग सो सोभित सुधं ॥

ਮਾਨੋ ਬਿਸਾਲ ਬੜਵਾਨਲ ਜੁਆਲ; ਸਮੁਦ੍ਰ ਕੇ ਮਧਿ ਬਿਰਾਜਤ ਉਧੰ ॥੩੩॥੧੧੦॥

मानो बिसाल बड़वानल जुआल; समुद्र के मधि बिराजत उधं ॥३३॥११०॥

ਪੂਰ ਰਹੀ ਭਵਿ ਭੂਰ ਧਨੁਰ ਧੁਨਿ; ਧੂਰ ਉਡੀ ਨਭ ਮੰਡਲ ਛਾਯੋ ॥

पूर रही भवि भूर धनुर धुनि; धूर उडी नभ मंडल छायो ॥

ਨੂਰ ਭਰੇ ਮੁਖ ਮਾਰਿ ਗਿਰੇ ਰਣਿ; ਹੂਰਨ ਹੇਰਿ ਹੀਯੋ ਹੁਲਸਾਯੋ ॥

नूर भरे मुख मारि गिरे रणि; हूरन हेरि हीयो हुलसायो ॥

ਪੂਰਣ ਰੋਸ ਭਰੇ ਅਰਿ ਤੂਰਣ; ਪੂਰਿ ਪਰੇ ਰਣ ਭੂਮਿ ਸੁਹਾਯੋ ॥

पूरण रोस भरे अरि तूरण; पूरि परे रण भूमि सुहायो ॥

ਚੂਰ ਭਏ ਅਰਿ ਰੂਰੇ ਗਿਰੇ ਭਟ; ਚੂਰਣ ਜਾਨੁਕ ਬੈਦ ਬਨਾਯੋ ॥੩੪॥੧੧੧॥

चूर भए अरि रूरे गिरे भट; चूरण जानुक बैद बनायो ॥३४॥१११॥

TOP OF PAGE

Dasam Granth