ਦਸਮ ਗਰੰਥ । दसम ग्रंथ ।

Page 93

ਦੋਹਰਾ ॥

दोहरा ॥

ਕਰ ਤੇ ਗਿਰਿ, ਧਰਨੀ ਪਰਿਓ; ਧਰਿ ਤੇ ਗਇਓ ਅਕਾਸਿ ॥

कर ते गिरि, धरनी परिओ; धरि ते गइओ अकासि ॥

ਸੁੰਭ ਸੰਘਾਰਨ ਕੇ ਨਮਿਤ; ਗਈ ਚੰਡਿ ਤਿਹ ਪਾਸ ॥੨੨੦॥

सु्मभ संघारन के नमित; गई चंडि तिह पास ॥२२०॥

ਸ੍ਵੈਯਾ ॥

स्वैया ॥

ਬੀਚ ਤਬੈ ਨਭ ਮੰਡਲ ਚੰਡਿਕਾ; ਜੁਧ ਕਰਿਓ ਜਿਮ ਆਗੇ ਨ ਹੋਊ ॥

बीच तबै नभ मंडल चंडिका; जुध करिओ जिम आगे न होऊ ॥

ਸੂਰਜ ਚੰਦੁ ਨਿਛਤ੍ਰ ਸਚੀਪਤਿ; ਅਉਰ ਸਭੈ ਸੁਰ ਪੇਖਤ ਸੋਊ ॥

सूरज चंदु निछत्र सचीपति; अउर सभै सुर पेखत सोऊ ॥

ਖੈਚ ਕੈ ਮੂੰਡ ਦਈ ਕਰਵਾਰ ਕੀ; ਏਕ ਕੋ ਮਾਰਿ ਕੀਏ ਤਬ ਦੋਊ ॥

खैच कै मूंड दई करवार की; एक को मारि कीए तब दोऊ ॥

ਸੁੰਭ ਦੁ ਟੂਕ ਹ੍ਵੈ ਭੂਮਿ ਪਰਿਓ; ਤਨ ਜਿਉ ਕਲਵਤ੍ਰ ਸੋ ਚੀਰਤ ਕੋਊ ॥੨੨੧॥

सु्मभ दु टूक ह्वै भूमि परिओ; तन जिउ कलवत्र सो चीरत कोऊ ॥२२१॥

ਦੋਹਰਾ ॥

दोहरा ॥

ਸੁੰਭ ਮਾਰ ਕੈ ਚੰਡਿਕਾ; ਉਠੀ ਸੁ ਸੰਖ ਬਜਾਇ ॥

सु्मभ मार कै चंडिका; उठी सु संख बजाइ ॥

ਤਬ ਧੁਨਿ ਘੰਟਾ ਕੀ ਕਰੀ; ਮਹਾ ਮੋਦ ਮਨਿ ਪਾਇ ॥੨੨੨॥

तब धुनि घंटा की करी; महा मोद मनि पाइ ॥२२२॥

ਦੈਤ ਰਾਜ ਛਿਨ ਮੈ ਹਨਿਓ; ਦੇਵੀ ਇਹ ਪਰਕਾਰ ॥

दैत राज छिन मै हनिओ; देवी इह परकार ॥

ਅਸਟ ਕਰਨ ਮਹਿ ਸਸਤ੍ਰ ਗਹਿ; ਸੈਨਾ ਦਈ ਸੰਘਾਰ ॥੨੨੩॥

असट करन महि ससत्र गहि; सैना दई संघार ॥२२३॥

ਸ੍ਵੈਯਾ ॥

स्वैया ॥

ਚੰਡਿ ਕੇ ਕੋਪ ਨ ਓਪ ਰਹੀ; ਰਨ ਮੈ ਅਸਿ ਧਾਰਿ ਭਈ ਸਮੁਹਾਈ ॥

चंडि के कोप न ओप रही; रन मै असि धारि भई समुहाई ॥

ਮਾਰਿ ਬਿਦਾਰਿ ਸੰਘਾਰਿ ਦਏ; ਤਬ ਭੂਪ ਬਿਨਾ, ਕਰੈ ਕਉਨ ਲਰਾਈ? ॥

मारि बिदारि संघारि दए; तब भूप बिना, करै कउन लराई? ॥

ਕਾਂਪ ਉਠੇ ਅਰਿ ਤ੍ਰਾਸ ਹੀਏ ਧਰਿ; ਛਾਡਿ ਦਈ ਸਭ ਪਉਰਖਤਾਈ ॥

कांप उठे अरि त्रास हीए धरि; छाडि दई सभ पउरखताई ॥

ਦੈਤ ਚਲੈ ਤਜਿ ਖੇਤ ਇਉ, ਜੈਸੇ; ਬਡੇ ਗੁਨ ਲੋਭ ਤੇ ਜਾਤ ਪਰਾਹੀ ॥੨੨੪॥

दैत चलै तजि खेत इउ, जैसे; बडे गुन लोभ ते जात पराही ॥२२४॥

ਇਤਿ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰੇ ਸੁੰਭ ਬਧਹਿ ਨਾਮ ਸਪਤਮੋ ਧਿਆਯ ਸੰਪੂਰਨੰ ॥੭॥

इति स्री मारकंडे पुराणे चंडी चरित्रे सु्मभ बधहि नाम सपतमो धिआय स्मपूरनं ॥७॥

ਸ੍ਵੈਯਾ ॥

स्वैया ॥

ਭਾਜਿ ਗਇਓ ਮਘਵਾ ਜਿਨ ਕੇ ਡਰ; ਬ੍ਰਹਮ ਤੇ ਆਦਿ ਸਭੈ ਭੈ ਭੀਤੇ ॥

भाजि गइओ मघवा जिन के डर; ब्रहम ते आदि सभै भै भीते ॥

ਤੇਈ ਵੈ ਦੈਤ ਪਰਾਇ ਗਏ; ਰਨਿ ਹਾਰ ਨਿਹਾਰ ਭਏ ਬਲੁ ਰੀਤੇ ॥

तेई वै दैत पराइ गए; रनि हार निहार भए बलु रीते ॥

ਜੰਬੁਕ ਗ੍ਰਿਝ ਨਿਰਾਸ ਭਏ; ਬਨ ਬਾਸ ਗਏ ਜੁਗ ਜਾਮਨ ਬੀਤੇ ॥

ज्मबुक ग्रिझ निरास भए; बन बास गए जुग जामन बीते ॥

ਸੰਤ ਸਹਾਇ ਸਦਾ ਜਗ ਮਾਇ; ਸੁ ਸੁੰਭ ਨਿਸੁੰਭ ਬਡੇ ਅਰਿ ਜੀਤੇ ॥੨੨੫॥

संत सहाइ सदा जग माइ; सु सु्मभ निसु्मभ बडे अरि जीते ॥२२५॥

ਦੇਵ ਸਭੈ ਮਿਲਿ ਕੈ ਇਕ ਠਉਰ; ਸੁ ਅਛਤ ਕੁੰਕਮ ਚੰਦਨ ਲੀਨੋ ॥

देव सभै मिलि कै इक ठउर; सु अछत कुंकम चंदन लीनो ॥

ਤਛਨ ਲਛਨ ਦੈ ਕੈ ਪ੍ਰਦਛਨ; ਟੀਕਾ ਸੁ ਚੰਡਿ ਕੇ ਭਾਲ ਮੈ ਦੀਨੋ ॥

तछन लछन दै कै प्रदछन; टीका सु चंडि के भाल मै दीनो ॥

ਤਾ ਛਬਿ ਕੋ ਉਪਜ੍ਯੋ ਤਹ ਭਾਵ; ਇਹੈ, ਕਵਿ ਨੇ ਮਨ ਮੈ ਲਖਿ ਲੀਨੋ ॥

ता छबि को उपज्यो तह भाव; इहै, कवि ने मन मै लखि लीनो ॥

ਮਾਨਹੁ ਚੰਦ ਕੈ ਮੰਡਲ ਮੈ; ਸੁਭ ਮੰਗਲ ਆਨਿ ਪ੍ਰਵੇਸਹਿ ਕੀਨੋ ॥੨੨੬॥

मानहु चंद कै मंडल मै; सुभ मंगल आनि प्रवेसहि कीनो ॥२२६॥

ਕਬਿਤੁ ॥

कबितु ॥

ਮਿਲਿ ਕੇ ਸੁ ਦੇਵਨ, ਬਡਾਈ ਕਰੀ ਕਾਲਿਕਾ ਕੀ; ਏਹੋ, ਜਗ ਮਾਤ ! ਤੈ ਤੋ ਕਟਿਓ ਬਡੋ ਪਾਪੁ ਹੈ ॥

मिलि के सु देवन, बडाई करी कालिका की; एहो, जग मात ! तै तो कटिओ बडो पापु है ॥

ਦੈਤਨ ਕੇ ਮਾਰ, ਰਾਜ ਦੀਨੋ ਤੈ ਸੁਰੇਸ ਹੂੰ ਕੋ; ਬਡੋ ਜਸੁ ਲੀਨੇ ਜਗਿ, ਤੇਰੋ ਈ ਪ੍ਰਤਾਪੁ ਹੈ ॥

दैतन के मार, राज दीनो तै सुरेस हूं को; बडो जसु लीने जगि, तेरो ई प्रतापु है ॥

ਦੇਤ ਹੈ ਅਸੀਸ, ਦਿਜ ਰਾਜ ਰਿਖਿ ਬਾਰਿ ਬਾਰਿ; ਤਹਾ ਹੀ ਪੜਿਓ ਹੈ, ਬ੍ਰਹਮ ਕਉਚ ਹੂੰ ਕੋ ਜਾਪ ਹੈ ॥

देत है असीस, दिज राज रिखि बारि बारि; तहा ही पड़िओ है, ब्रहम कउच हूं को जाप है ॥

ਐਸੇ ਜਸੁ ਪੂਰ ਰਹਿਓ, ਚੰਡਿਕਾ ਕੋ ਤੀਨ ਲੋਕਿ; ਜੈਸੇ ਧਾਰ ਸਾਗਰ ਮੈ, ਗੰਗਾ ਜੀ ਕੋ ਆਪੁ ਹੈ ॥੨੨੭॥

ऐसे जसु पूर रहिओ, चंडिका को तीन लोकि; जैसे धार सागर मै, गंगा जी को आपु है ॥२२७॥

ਸ੍ਵੈਯਾ ॥

स्वैया ॥

ਦੇਹਿ ਅਸੀਸ ਸਭੈ ਸੁਰ ਨਾਰਿ; ਸੁਧਾਰਿ ਕੈ ਆਰਤੀ ਦੀਪ ਜਗਾਇਓ ॥

देहि असीस सभै सुर नारि; सुधारि कै आरती दीप जगाइओ ॥

ਫੂਲ ਸੁਗੰਧ ਸੁਅਛਤ ਦਛਨ; ਜਛਨ ਜੀਤ ਕੋ ਗੀਤ ਸੁ ਗਾਇਓ ॥

फूल सुगंध सुअछत दछन; जछन जीत को गीत सु गाइओ ॥

TOP OF PAGE

Dasam Granth