ਦਸਮ ਗਰੰਥ । दसम ग्रंथ ।

Page 12

ਤ੍ਵਪ੍ਰਸਾਦਿ ॥ ਕਬਿਤ ॥

त्वप्रसादि ॥ कबित ॥

ਕਤਹੂੰ ਸੁਚੇਤ ਹੁਇ ਕੈ ਚੇਤਨਾ ਕੋ ਚਾਰੁ ਕੀਓ; ਕਤਹੂੰ ਅਚਿੰਤ ਹੁਇ ਕੈ ਸੋਵਤ ਅਚੇਤ ਹੋ ॥

कतहूं सुचेत हुइ कै चेतना को चारु कीओ; कतहूं अचिंत हुइ कै सोवत अचेत हो ॥

ਕਤਹੂੰ ਭਿਖਾਰੀ ਹੁਇ ਕੈ ਮਾਂਗਤ ਫਿਰਤ ਭੀਖ; ਕਹੂੰ ਮਹਾ ਦਾਨਿ ਹੁਇ ਕੈ ਮਾਂਗਿਓ ਧਨ ਦੇਤ ਹੋ ॥

कतहूं भिखारी हुइ कै मांगत फिरत भीख; कहूं महा दानि हुइ कै मांगिओ धन देत हो ॥

ਕਹੂੰ ਮਹਾ ਰਾਜਨ ਕੋ ਦੀਜਤ ਅਨੰਤ ਦਾਨ; ਕਹੂੰ ਮਹਾ ਰਾਜਨ ਤੇ ਛੀਨ ਛਿਤ ਲੇਤ ਹੋ ॥

कहूं महा राजन को दीजत अनंत दान; कहूं महा राजन ते छीन छित लेत हो ॥

ਕਹੂੰ ਬੇਦਿ ਰੀਤਿ, ਕਹੂੰ ਤਾ ਸਿਉ ਬਿਪਰੀਤਿ; ਕਹੂੰ ਤ੍ਰਿਗੁਨ ਅਤੀਤ, ਕਹੂੰ ਸਰਗੁਨ ਸਮੇਤ ਹੋ ॥੧॥੧੧॥

कहूं बेदि रीति, कहूं ता सिउ बिपरीति; कहूं त्रिगुन अतीत, कहूं सरगुन समेत हो ॥१॥११॥

ਕਹੂੰ ਜਛ ਗੰਧ੍ਰਬ, ਉਰਗ ਕਹੂੰ ਬਿਦਿਆਧਰ; ਕਹੂੰ ਭਏ ਕਿੰਨਰ, ਪਿਸਾਚ ਕਹੂੰ ਪ੍ਰੇਤ ਹੋ ॥

कहूं जछ गंध्रब, उरग कहूं बिदिआधर; कहूं भए किंनर, पिसाच कहूं प्रेत हो ॥

ਕਹੂੰ ਹੋਇ ਕੈ ਹਿੰਦੂਆ, ਗਾਇਤ੍ਰੀ ਕੋ ਗੁਪਤ ਜਪਿਓ; ਕਹੂੰ ਹੋਇ ਕੇ ਤੁਰਕਾ, ਪੁਕਾਰੇ ਬਾਂਗ ਦੇਤ ਹੋ ॥

कहूं होइ कै हिंदूआ, गाइत्री को गुपत जपिओ; कहूं होइ के तुरका, पुकारे बांग देत हो ॥

ਕਹੂੰ ਕੋਕ ਕਾਬਿ ਹੁਇ ਕੈ, ਪੁਰਾਨ ਕੋ ਪੜਤ ਮਤਿ; ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ ॥

कहूं कोक काबि हुइ कै, पुरान को पड़त मति; कतहूं कुरान को निदान जान लेत हो ॥

ਕਹੂੰ ਬੇਦ ਰੀਤ, ਕਹੂੰ ਤਾ ਸਿਉ ਬਿਪਰੀਤ; ਕਹੂੰ ਤ੍ਰਿਗੁਨ ਅਤੀਤ, ਕਹੂੰ ਸਰਗੁਨ ਸਮੇਤ ਹੋ ॥੨॥੧੨॥

कहूं बेद रीत, कहूं ता सिउ बिपरीत; कहूं त्रिगुन अतीत, कहूं सरगुन समेत हो ॥२॥१२॥

ਕਹੂੰ ਦੇਵਤਾਨ ਕੇ ਦਿਵਾਨ ਮੈ ਬਿਰਾਜਮਾਨ; ਕਹੂੰ ਦਾਨਵਾਨ ਕੋ ਗੁਮਾਨ ਮਤਿ ਦੇਤ ਹੋ ॥

कहूं देवतान के दिवान मै बिराजमान; कहूं दानवान को गुमान मति देत हो ॥

ਕਹੂੰ ਇੰਦ੍ਰ ਰਾਜਾ ਕੋ ਮਿਲਤ ਇੰਦ੍ਰ ਪਦਵੀ ਸੀ; ਕਹੂੰ ਇੰਦ੍ਰ ਪਦਵੀ ਛਪਾਇ ਛੀਨ ਲੇਤ ਹੋ ॥

कहूं इंद्र राजा को मिलत इंद्र पदवी सी; कहूं इंद्र पदवी छपाइ छीन लेत हो ॥

ਕਤਹੂੰ ਬਿਚਾਰ ਅਬਿਚਾਰ ਕੋ ਬਿਚਾਰਤ ਹੋ; ਕਹੂੰ ਨਿਜ ਨਾਰਿ ਪਰਨਾਰਿ ਕੇ ਨਿਕੇਤ ਹੋ ॥

कतहूं बिचार अबिचार को बिचारत हो; कहूं निज नारि परनारि के निकेत हो ॥

ਕਹੂੰ ਬੇਦ ਰੀਤਿ, ਕਹੂੰ ਤਾਂ ਸਿਉ ਬਿਪਰੀਤ; ਕਹੂੰ ਤ੍ਰਿਗੁਨ ਅਤੀਤ, ਕਹੂੰ ਸਰਗੁਨ ਸਮੇਤ ਹੋ ॥੩॥੧੩॥

कहूं बेद रीति, कहूं तां सिउ बिपरीत; कहूं त्रिगुन अतीत, कहूं सरगुन समेत हो ॥३॥१३॥

ਕਹੂੰ ਸਸਤ੍ਰ ਧਾਰੀ, ਕਹੂੰ ਬਿਦਿਆ ਕੇ ਬਿਚਾਰੀ; ਕਹੂੰ ਮਾਰੁਤ ਅਹਾਰੀ, ਕਹੂੰ ਨਾਰ ਕੇ ਨਿਕੇਤ ਹੋ ॥

कहूं ससत्र धारी, कहूं बिदिआ के बिचारी; कहूं मारुत अहारी, कहूं नार के निकेत हो ॥

ਕਹੂੰ ਦੇਵਬਾਨੀ, ਕਹੂੰ ਸਾਰਦਾ ਭਵਾਨੀ; ਕਹੂੰ ਮੰਗਲਾ ਮ੍ਰਿੜਾਨੀ, ਕਹੂੰ ਸਿਆਮ ਕਹੂੰ ਸੇਤ ਹੋ ॥

कहूं देवबानी, कहूं सारदा भवानी; कहूं मंगला म्रिड़ानी, कहूं सिआम कहूं सेत हो ॥

ਕਹੂੰ ਧਰਮ ਧਾਮੀ, ਕਹੂੰ ਸਰਬ ਠਉਰ ਗਾਮੀ; ਕਹੂੰ ਜਤੀ, ਕਹੂੰ ਕਾਮੀ, ਕਹੂੰ ਦੇਤ, ਕਹੂੰ ਲੇਤ ਹੋ ॥

कहूं धरम धामी, कहूं सरब ठउर गामी; कहूं जती, कहूं कामी, कहूं देत, कहूं लेत हो ॥

ਕਹੂੰ ਬੇਦ ਰੀਤਿ, ਕਹੂੰ ਤਾ ਸਿਉ ਬਿਪਰੀਤ; ਕਹੂੰ ਤ੍ਰਿਗੁਨ ਅਤੀਤ, ਕਹੂੰ ਸਰਗੁਨ ਸਮੇਤ ਹੋ ॥੪॥੧੪॥

कहूं बेद रीति, कहूं ता सिउ बिपरीत; कहूं त्रिगुन अतीत, कहूं सरगुन समेत हो ॥४॥१४॥

ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ; ਕਹੂੰ ਜੋਗ ਸਾਧੀ, ਕਹੂੰ ਸਾਧਨਾ ਕਰਤ ਹੋ ॥

कहूं जटाधारी, कहूं कंठी धरे ब्रहमचारी; कहूं जोग साधी, कहूं साधना करत हो ॥

ਕਹੂੰ ਕਾਨ ਫਾਰੇ, ਕਹੂੰ ਡੰਡੀ ਹੁਇ ਪਧਾਰੇ; ਕਹੂੰ ਫੂਕਿ ਫੂਕਿ ਪਾਵਨ ਕੌ, ਪ੍ਰਿਥੀ ਪੈ ਧਰਤ ਹੋ ॥

कहूं कान फारे, कहूं डंडी हुइ पधारे; कहूं फूकि फूकि पावन कौ, प्रिथी पै धरत हो ॥

ਕਤਹੂੰ ਸਿਪਾਹੀ ਹੁਇ ਕੈ, ਸਾਧਤ ਸਿਲਾਹਨ ਕੌ; ਕਹੂੰ ਛਤ੍ਰੀ ਹੁਇ ਕੈ, ਅਰਿ ਮਾਰਤ ਮਰਤ ਹੋ ॥

कतहूं सिपाही हुइ कै, साधत सिलाहन कौ; कहूं छत्री हुइ कै, अरि मारत मरत हो ॥

ਕਹੂੰ ਭੂਮਿ ਭਾਰ ਕੌ ਉਤਾਰਤ ਹੋ ਮਹਾਰਾਜ; ਕਹੂੰ ਭਵ ਭੂਤਨ ਕੀ ਭਾਵਨਾ ਭਰਤ ਹੋ ॥੫॥੧੫॥

कहूं भूमि भार कौ उतारत हो महाराज; कहूं भव भूतन की भावना भरत हो ॥५॥१५॥

ਕਹੂੰ ਗੀਤ ਨਾਦ ਕੇ ਨਿਦਾਨ ਕੌ ਬਤਾਵਤ ਹੋ; ਕਹੂੰ ਨ੍ਰਿਤਕਾਰੀ ਚਿਤ੍ਰਕਾਰੀ ਕੇ ਨਿਧਾਨ ਹੋ ॥

कहूं गीत नाद के निदान कौ बतावत हो; कहूं न्रितकारी चित्रकारी के निधान हो ॥

TOP OF PAGE

Dasam Granth