ਦਸਮ ਗਰੰਥ । दसम ग्रंथ ।

Page 482

ਏਕ ਬਿਚਾਰ ਕੀਯੋ ਚਿਤ ਮੈ; ਭਜ ਹੌ, ਇਹ ਤੇ ਇਹ ਪਾਛੇ ਪਰੈ ਹੋ ॥

एक बिचार कीयो चित मै; भज हौ, इह ते इह पाछे परै हो ॥

ਜੈਹੋ ਹਉ ਥੋਰੇਈ ਬੀਚ ਚਲਿਯੋ; ਤਨ ਭੇਟਨ ਯਾਹਿ ਮਲੇਛ ਨ ਦੈ ਹੋ ॥

जैहो हउ थोरेई बीच चलियो; तन भेटन याहि मलेछ न दै हो ॥

ਸੋਵਤ ਹੈ ਮੁਚਕੁੰਦ ਜਹਾ; ਧਸਿ ਵਾਹੀ ਗੁਫਾ ਮਹਿ ਜਾਇ ਜਗੈ ਹੋ ॥

सोवत है मुचकुंद जहा; धसि वाही गुफा महि जाइ जगै हो ॥

ਜੈਹੋ ਬਚਾਇ ਮੈ ਆਪਨ ਕੈ; ਤਿਹ ਡੀਠਹ ਸੋ ਇਹ ਕੋ ਜਰਵੈ ਹੋ ॥੧੯੨੧॥

जैहो बचाइ मै आपन कै; तिह डीठह सो इह को जरवै हो ॥१९२१॥

ਸੋਰਠਾ ॥

सोरठा ॥

ਤਉ ਇਹ ਸ੍ਵਰਗਹਿ ਜਾਇ; ਜਉ ਇਹ ਰਨ ਭੀਤਰ ਹਨਿਓ ॥

तउ इह स्वरगहि जाइ; जउ इह रन भीतर हनिओ ॥

ਅਗਨ ਭਏ ਜਰਵਾਇ; ਖ੍ਵੈ ਹੋ ਧਰਮ ਮਲੇਛ ਕੋ ॥੧੯੨੨॥

अगन भए जरवाइ; ख्वै हो धरम मलेछ को ॥१९२२॥

ਸਵੈਯਾ ॥

सवैया ॥

ਛੋਰ ਕੈ ਸ੍ਯੰਦਨ ਸਸਤ੍ਰਨ ਤ੍ਯਾਗ; ਕੈ ਕਾਨ੍ਹ ਭਜਿਯੋ ਜਨੁ ਤ੍ਰਾਸ ਬਢਾਯੋ ॥

छोर कै स्यंदन ससत्रन त्याग; कै कान्ह भजियो जनु त्रास बढायो ॥

ਵਾਹਿ ਲਖਿਯੋ ਕਿ ਭਜਿਯੋ ਮੁਹਿ ਤੇ; ਮਥੁਰਾ ਹੂ ਕੇ ਨਾਇਕ ਹ੍ਵੈ ਕਹਿ ਧਾਯੋ ॥

वाहि लखियो कि भजियो मुहि ते; मथुरा हू के नाइक ह्वै कहि धायो ॥

ਸੋਵਤ ਥੋ ਮੁਚਕੁੰਦ ਜਹਾਂ; ਸੁ ਤਹਾਂ ਹੀ ਗਯੋ ਤਿਹ ਜਾਇ ਜਗਾਯੋ ॥

सोवत थो मुचकुंद जहां; सु तहां ही गयो तिह जाइ जगायो ॥

ਆਪੁ ਬਚਾਇ ਗਯੋ ਤਨ ਕੋ; ਇਹ ਆਵਤ ਥੋ ਇਹ ਕੋ ਜਰਵਾਯੋ ॥੧੯੨੩॥

आपु बचाइ गयो तन को; इह आवत थो इह को जरवायो ॥१९२३॥

ਸੋਰਠਾ ॥

सोरठा ॥

ਆਪਨ ਕੋ ਬਚਵਾਇ; ਗਯੋ ਕਾਨ੍ਹ ਮੁਚਕੁੰਦ ਤੇ ॥

आपन को बचवाइ; गयो कान्ह मुचकुंद ते ॥

ਤਜੀ ਨੀਦ ਤਿਹ ਰਾਇ; ਹੇਰਤ ਭਸਮ ਮਲੇਛ ਭਯੋ ॥੧੯੨੪॥

तजी नीद तिह राइ; हेरत भसम मलेछ भयो ॥१९२४॥

ਸਵੈਯਾ ॥

सवैया ॥

ਜਰਿ ਛਾਰ ਮਲੇਛ ਭਯੋ ਜਬ ਹੀ; ਮੁਚਕੁੰਦ ਪੈ ਤਉ ਬ੍ਰਿਜਭੂਖਨ ਆਯੋ ॥

जरि छार मलेछ भयो जब ही; मुचकुंद पै तउ ब्रिजभूखन आयो ॥

ਆਵਤ ਹੀ ਤਿਹ ਕਾਨ੍ਹ ਕੋ ਹੇਰ ਕੈ; ਪਾਇਨ ਊਪਰਿ ਸੀਸ ਝੁਕਾਯੋ ॥

आवत ही तिह कान्ह को हेर कै; पाइन ऊपरि सीस झुकायो ॥

ਅਉਰ ਜਿਤੌ ਦੁਖੁ ਥੋ ਤਿਹ ਕੋ; ਹਰਿ ਬਾਤਨ ਸੋ ਤਿਹ ਤਾਪ ਬੁਝਾਯੋ ॥

अउर जितौ दुखु थो तिह को; हरि बातन सो तिह ताप बुझायो ॥

ਐਸੇ ਸਮੋਧਿ ਕੈ ਤਾ ਤਿਹ ਜਾਰਿ ਕੈ; ਸ੍ਰੀ ਬ੍ਰਿਜ ਨਾਇਕ ਡੇਰਨ ਆਯੋ ॥੧੯੨੫॥

ऐसे समोधि कै ता तिह जारि कै; स्री ब्रिज नाइक डेरन आयो ॥१९२५॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਲ ਜਮਨ ਬਧਹਿ ਧਿਆਇ ਸਮਾਪਤੰ ॥

इति स्री बचित्र नाटक ग्रंथे क्रिसनावतारे काल जमन बधहि धिआइ समापतं ॥

ਸਵੈਯਾ ॥

सवैया ॥

ਜਉ ਲਗਿ ਡੇਰਨ ਆਵਤ ਥੋ; ਤਬ ਲਉ ਇਕਿ ਆਇ ਸੰਦੇਸ ਸੁਨਾਯੋ ॥

जउ लगि डेरन आवत थो; तब लउ इकि आइ संदेस सुनायो ॥

ਧਾਮ ਚਲੋ ਬ੍ਰਿਜਨਾਥ ਕਹਾ? ਤੁਮ ਪੈ ਸਜਿ ਸੈਨ ਜਰਾਸੰਧਿ ਆਯੋ ॥

धाम चलो ब्रिजनाथ कहा? तुम पै सजि सैन जरासंधि आयो ॥

ਅਉ ਸੁਨਿ ਕੈ ਬਤੀਯਾ ਤਿਹ ਕੀ; ਮਨ ਮੈ ਭਟ ਅਉਰਨ ਤ੍ਰਾਸ ਬਢਾਯੋ ॥

अउ सुनि कै बतीया तिह की; मन मै भट अउरन त्रास बढायो ॥

ਸ੍ਯਾਮ ਭਨੈ ਜਦੁਬੀਰ ਹਲੀ; ਅਤਿ ਹੀ ਮਨ ਆਪਨ ਮੈ ਸੁਖ ਪਾਯੋ ॥੧੯੨੬॥

स्याम भनै जदुबीर हली; अति ही मन आपन मै सुख पायो ॥१९२६॥

ਦੋਹਰਾ ॥

दोहरा ॥

ਏਈ ਬਾਤੈ ਕਰਤ ਭਟ; ਨਿਜ ਪੁਰ ਪਹੁੰਚੇ ਆਇ ॥

एई बातै करत भट; निज पुर पहुंचे आइ ॥

ਭੂਪ ਬੈਠਿ ਬੁਧਿਵੰਤ ਸਭ; ਅਪੁਨੇ ਲੀਏ ਬੁਲਾਇ ॥੧੯੨੭॥

भूप बैठि बुधिवंत सभ; अपुने लीए बुलाइ ॥१९२७॥

ਸਵੈਯਾ ॥

सवैया ॥

ਜੋਰਿ ਘਨੋ ਦਲੁ ਸੰਧਿ ਜਰਾ ਨ੍ਰਿਪ; ਆਯੋ ਹੈ ਕੋਪਿ ਅਬੈ ਕਹਿ ਕਈਯੈ? ॥

जोरि घनो दलु संधि जरा न्रिप; आयो है कोपि अबै कहि कईयै? ॥

ਸੈਨ ਘਨੋ ਇਹ ਕੈ ਸੰਗਿ ਹੈ; ਜੋ ਪੈ ਜੁਧੁ ਕਰੈ, ਨਹੀ ਜਾਤਿ ਬਚਈਯੈ ॥

सैन घनो इह कै संगि है; जो पै जुधु करै, नही जाति बचईयै ॥

ਕੈ ਇਹ ਕੋ ਸਭ ਜਾਇ ਮਿਲੈ; ਪੁਰਿ ਛਾਡਿ ਨਹੀ ਅਨਤੈ ਕਉ ਸਿਧਈਯੈ ॥

कै इह को सभ जाइ मिलै; पुरि छाडि नही अनतै कउ सिधईयै ॥

ਬਾਤ ਕੁਪੇਚ ਬਨੀ ਸਭ ਹੀ; ਇਨ ਬਾਤਨ ਤੇ ਧੌ ਕਹਾ ਅਬ ਕਈਯੈ? ॥੧੯੨੮॥

बात कुपेच बनी सभ ही; इन बातन ते धौ कहा अब कईयै? ॥१९२८॥

TOP OF PAGE

Dasam Granth