ਦਸਮ ਗਰੰਥ । दसम ग्रंथ ।

Page 887

ਦੋਹਰਾ ॥

दोहरा ॥

ਜਬ ਵੈ ਦਿਨ ਹਮਰੇ ਹੁਤੇ; ਏਦਿਨ ਤੁਮਰੇ ਆਇ ॥

जब वै दिन हमरे हुते; एदिन तुमरे आइ ॥

ਕ੍ਰਿਪਾ ਜਾਨਿ ਕਿਛੁ ਦੀਜਿਯਹੁ; ਕਰਿਯਹੁ ਮੋਹਿ ਸਹਾਇ ॥੩੧॥

क्रिपा जानि किछु दीजियहु; करियहु मोहि सहाइ ॥३१॥

ਬਾਚਤ ਪਤਿਯਾ ਮੂੜ ਤ੍ਰਿਯ; ਫੂਲ ਗਈ ਮਨ ਮਾਹਿ ॥

बाचत पतिया मूड़ त्रिय; फूल गई मन माहि ॥

ਤੁਰਤੁ ਕਾਢਿ ਬਹੁ ਧਨੁ ਦਿਯਾ; ਭੇਦ ਲਖਿਓ ਜੜ ਨਾਹਿ ॥੩੨॥

तुरतु काढि बहु धनु दिया; भेद लखिओ जड़ नाहि ॥३२॥

ਚੌਪਈ ॥

चौपई ॥

ਕਾਢਿ ਦਰਬੁ ਮੂਰਖ ਤ੍ਰਿਯ ਦੀਨੋ ॥

काढि दरबु मूरख त्रिय दीनो ॥

ਤਾ ਕੋ ਸੋਧ ਫੇਰਿ ਨਹਿ ਲੀਨੋ ॥

ता को सोध फेरि नहि लीनो ॥

ਲੈ ਅਪਨੋ ਨ੍ਰਿਪ ਕਾਜ ਚਲਾਯੋ ॥

लै अपनो न्रिप काज चलायो ॥

ਤ੍ਰਿਯਹਿ ਜਾਨਿ ਮੁਰ ਮਿਤ ਧਨ ਪਾਯੋ ॥੩੩॥

त्रियहि जानि मुर मित धन पायो ॥३३॥

ਦੋਹਰਾ ॥

दोहरा ॥

ਤ੍ਰਿਯ ਜਾਨਾ ਮੁਰ ਮੀਤ ਕਹ; ਦਰਬ ਪਹੂੰਚ੍ਯੋ ਜਾਇ ॥

त्रिय जाना मुर मीत कह; दरब पहूंच्यो जाइ ॥

ਮੂੜ ਨ ਜਾਨਾ ਨ੍ਰਿਪਤਿ ਹਰਿ; ਲੀਨਾ ਰੋਜ ਚਲਾਇ ॥੩੪॥

मूड़ न जाना न्रिपति हरि; लीना रोज चलाइ ॥३४॥

ਚੌਪਈ ॥

चौपई ॥

ਹਿਤ ਮਿਤ ਕੇ ਤ੍ਰਿਯ ਦਰਬੁ ਲੁਟਾਯੋ ॥

हित मित के त्रिय दरबु लुटायो ॥

ਨਿਜੁ ਨਾਯਕ ਸੌ ਨੇਹੁ ਗਵਾਯੌ ॥

निजु नायक सौ नेहु गवायौ ॥

ਹਰਿ ਧਨੁ ਲੈ ਨ੍ਰਿਪ ਰੋਜ ਚਲਾਵੈ ॥

हरि धनु लै न्रिप रोज चलावै ॥

ਵਾ ਕੋ ਮੂੰਡ ਮੂੰਡਿ ਨਿਤ ਖਾਵੈ ॥੩੫॥

वा को मूंड मूंडि नित खावै ॥३५॥

ਦੋਹਰਾ ॥

दोहरा ॥

ਜੋ ਜਨੁ ਜਾ ਸੌ ਰੁਚਿ ਕਰੈ; ਤਾ ਹੀ ਕੋ ਲੈ ਨਾਮੁ ॥

जो जनु जा सौ रुचि करै; ता ही को लै नामु ॥

ਦਰਬੁ ਕਢਾਵੈ ਤ੍ਰਿਯਨ ਤੇ; ਆਪੁ ਚਲਾਵੈ ਕਾਮੁ ॥੩੬॥

दरबु कढावै त्रियन ते; आपु चलावै कामु ॥३६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੫॥੧੦੪੮॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे पचपन चरित्र समापतम सतु सुभम सतु ॥५५॥१०४८॥अफजूं॥

ਦੋਹਰਾ ॥

दोहरा ॥

ਚੰਦ੍ਰ ਦੇਵ ਕੇ ਬੰਸ ਮੈ; ਚੰਦ੍ਰ ਸੈਨ ਇਕ ਭੂਪ ॥

चंद्र देव के बंस मै; चंद्र सैन इक भूप ॥

ਚੰਦ੍ਰ ਕਲਾ ਤਾ ਕੀ ਤ੍ਰਿਯਾ; ਰਤਿ ਕੇ ਰਹਤ ਸਰੂਪ ॥੧॥

चंद्र कला ता की त्रिया; रति के रहत सरूप ॥१॥

ਚੌਪਈ ॥

चौपई ॥

ਚੰਦ੍ਰ ਦੇਵ ਜਬ ਹੀ ਸ੍ਵੈ ਜਾਵੈ ॥

चंद्र देव जब ही स्वै जावै ॥

ਤਬ ਤ੍ਰਿਯ ਜਾਰ ਪਾਸ ਉਠਿ ਆਵੈ ॥

तब त्रिय जार पास उठि आवै ॥

ਕੇਲ ਕਮਾਇ ਰਹਤ ਤਹ ਜਾਈ ॥

केल कमाइ रहत तह जाई ॥

ਤੈਸੇ ਹੀ ਸੋਇ ਰਹਤ ਲਪਟਾਈ ॥੨॥

तैसे ही सोइ रहत लपटाई ॥२॥

ਸੋਵਤ ਜਗ੍ਯੋ ਭੇਦ ਨ੍ਰਿਪ ਜਾਨ੍ਯੋ ॥

सोवत जग्यो भेद न्रिप जान्यो ॥

ਚਿਤ ਰਾਖਿਯੋ ਨਹਿ ਪ੍ਰਗਟ ਬਖਾਨ੍ਯੋ ॥

चित राखियो नहि प्रगट बखान्यो ॥

ਚਿਤ ਚੌਗਨੋ ਨੇਹੁ ਬਢਾਯੋ ॥

चित चौगनो नेहु बढायो ॥

ਮੂਰਖ ਨਾਰਿ ਭੇਦ ਨਹਿ ਪਾਯੋ ॥੩॥

मूरख नारि भेद नहि पायो ॥३॥

ਆਂਖਿ ਮੂੰਦਿ ਜਾਗਤ ਸ੍ਵੈ ਰਹਿਯੋ ॥

आंखि मूंदि जागत स्वै रहियो ॥

ਭੌਂਦੂ ਨਾਰਿ ਸੋਤ ਸੋ ਲਹਿਯੋ ॥

भौंदू नारि सोत सो लहियो ॥

ਤੁਰਤ ਜਾਰ ਕੇ ਤਟ ਚਲਿ ਗਈ ॥

तुरत जार के तट चलि गई ॥

ਉਠਿ ਨ੍ਰਿਪ ਕਰ ਕ੍ਰਿਪਾਨ ਗਹ ਲਈ ॥੪॥

उठि न्रिप कर क्रिपान गह लई ॥४॥

ਦੋਹਰਾ ॥

दोहरा ॥

ਉਠਿ ਰਾਜਾ ਤ੍ਰਿਯ ਭੇਸ ਧਰ; ਗਹਿ ਕ੍ਰਿਪਾਨ ਲੀ ਹਾਥ ॥

उठि राजा त्रिय भेस धर; गहि क्रिपान ली हाथ ॥

ਰਾਨੀ ਯੋ ਜਾਨੀ ਜਿਯਹਿ; ਆਵਤ ਚੇਰੀ ਸਾਥ ॥੫॥

रानी यो जानी जियहि; आवत चेरी साथ ॥५॥

ਚੌਪਈ ॥

चौपई ॥

ਪਾਇਨ ਕੋ ਖਟਕੋ ਨਹਿ ਕਰਿਯੋ ॥

पाइन को खटको नहि करियो ॥

ਕਰ ਮਹਿ ਕਾਢਿ ਖੜਗ ਕਹਿ ਧਰਿਯੋ ॥

कर महि काढि खड़ग कहि धरियो ॥

ਭੋਗ ਕਰਤ ਜਬ ਤਿਨੈ ਨਿਹਾਰਿਯੋ ॥

भोग करत जब तिनै निहारियो ॥

ਇਹੈ ਚਿਤ ਮਹਿ ਚਰਿਤ ਬਿਚਾਰਿਯੋ ॥੬॥

इहै चित महि चरित बिचारियो ॥६॥

ਰਮਤ ਜਾਰ ਸੋ ਤ੍ਰਿਯ ਲਖ ਪਾਈ ॥

रमत जार सो त्रिय लख पाई ॥

ਕਰ ਮਹਿ ਕਾਢਿ ਕ੍ਰਿਪਾਨ ਕੰਪਾਈ ॥

कर महि काढि क्रिपान क्मपाई ॥

ਦੁਹੂੰ ਹਾਥ ਕਰਿ ਕੁਅਤ ਪ੍ਰਹਾਰਿਯੋ ॥

दुहूं हाथ करि कुअत प्रहारियो ॥

ਦੁਹੂੰਅਨ ਚਾਰਿ ਟੂਕ ਕਰਿ ਡਾਰਿਯੋ ॥੭॥

दुहूंअन चारि टूक करि डारियो ॥७॥

TOP OF PAGE

Dasam Granth