ਦਸਮ ਗਰੰਥ । दसम ग्रंथ ।

Page 811

ਕੋਟਿਨ ਕੋਟ ਸੌ ਚੋਟ ਪਰੀ; ਨਹਿ ਓਟ ਕਰੀ ਭਏ ਅੰਗ ਨ ਢੀਲੇ ॥

कोटिन कोट सौ चोट परी; नहि ओट करी भए अंग न ढीले ॥

ਜੇ ਨਿਪਟੇ ਅਕਟੇ ਭਟ ਤੇ; ਚਟ ਦੈ ਛਿਤ ਪੈ ਪਟਕੇ ਗਰਬੀਲੇ ॥

जे निपटे अकटे भट ते; चट दै छित पै पटके गरबीले ॥

ਜੇ ਨ ਹਟੇ ਬਿਕਟੇ ਭਟ ਕਾਹੂ ਸੌ; ਤੇ ਚਟ ਦੈ ਚਟਕੇ ਚਟਕੀਲੇ ॥

जे न हटे बिकटे भट काहू सौ; ते चट दै चटके चटकीले ॥

ਗੌਰ ਪਰੇ ਰਨ ਰਾਜਿਵ ਲੋਚਨ; ਰੋਸ ਭਰੇ ਰਨ ਸਿੰਘ ਰਜੀਲੇ ॥੨੧॥

गौर परे रन राजिव लोचन; रोस भरे रन सिंघ रजीले ॥२१॥

ਧੂਮਰੀ ਧੂਰਿ ਭਰੇ ਧੁਮਰੇ ਤਨ; ਧਾਏ ਨਿਸਾਚਰ ਲੋਹ ਕਟੀਲੇ ॥

धूमरी धूरि भरे धुमरे तन; धाए निसाचर लोह कटीले ॥

ਮੇਚਕ ਪਬਨ ਸੇ ਜਿਨ ਕੇ ਤਨ; ਕੌਚ ਸਜੇ ਮਦਮਤ ਜਟੀਲੇ ॥

मेचक पबन से जिन के तन; कौच सजे मदमत जटीले ॥

ਰਾਮ ਭਨੈ ਅਤਿ ਹੀ ਰਿਸਿ ਸੋ; ਜਗ ਨਾਇਕ ਸੌ ਰਨ ਠਾਟ ਠਟੀਲੇ ॥

राम भनै अति ही रिसि सो; जग नाइक सौ रन ठाट ठटीले ॥

ਤੇ ਝਟ ਦੈ ਪਟਕੇ ਛਿਤ ਪੈ ਰਨ; ਰੌਰ ਪਰੇ ਰਨ ਸਿੰਘ ਰਜੀਲੇ ॥੨੨॥

ते झट दै पटके छित पै रन; रौर परे रन सिंघ रजीले ॥२२॥

ਬਾਜਤ ਡੰਕ ਅਤੰਕ ਸਮੈ ਲਖਿ; ਦਾਨਵ ਬੰਕ ਬਡੇ ਗਰਬੀਲੇ ॥

बाजत डंक अतंक समै लखि; दानव बंक बडे गरबीले ॥

ਛੂਟਤ ਬਾਨ ਕਮਾਨਨ ਕੇ; ਤਨ ਕੈ ਨ ਭਏ ਤਿਨ ਕੇ ਤਨ ਢੀਲੇ ॥

छूटत बान कमानन के; तन कै न भए तिन के तन ढीले ॥

ਤੇ ਜਗ ਮਾਤ ਚਿਤੈ ਚਪਿ ਕੈ; ਚਟਿ ਦੈ ਛਿਤ ਪੈ ਚਟਕੇ ਚਟਕੀਲੇ ॥

ते जग मात चितै चपि कै; चटि दै छित पै चटके चटकीले ॥

ਰੌਰ ਪਰੇ ਰਨ ਰਾਜਿਵ ਲੋਚਨ; ਰੋਸ ਭਰੇ ਰਨ ਸਿੰਘ ਰਜੀਲੇ ॥੨੩॥

रौर परे रन राजिव लोचन; रोस भरे रन सिंघ रजीले ॥२३॥

ਜੰਗ ਜਗੇ ਰਨ ਰੰਗ ਸਮੈ; ਅਰਿਧੰਗ ਕਰੇ ਭਟ ਕੋਟਿ ਦੁਸੀਲੇ ॥

जंग जगे रन रंग समै; अरिधंग करे भट कोटि दुसीले ॥

ਰੁੰਡਨ ਮੁੰਡ ਬਿਥਾਰ ਘਨੇ; ਹਰ ਕੌ ਪਹਿਰਾਵਤ ਹਾਰ ਛਬੀਲੇ ॥

रुंडन मुंड बिथार घने; हर कौ पहिरावत हार छबीले ॥

ਧਾਵਤ ਹੈ ਜਿਤਹੀ ਤਿਤਹੀ; ਅਰਿ ਭਾਜਿ ਚਲੇ ਕਿਤਹੀ ਕਰਿ ਹੀਲੇ ॥

धावत है जितही तितही; अरि भाजि चले कितही करि हीले ॥

ਰੌਰ ਪਰੇ ਰਨ ਰਾਵਿਜ ਲੋਚਨ; ਰੋਸ ਭਰੇ ਰਨ ਸਿੰਘ ਰਜੀਲੇ ॥੨੪॥

रौर परे रन राविज लोचन; रोस भरे रन सिंघ रजीले ॥२४॥

ਸੁੰਭ ਨਿਸੁੰਭ ਤੇ ਆਦਿਕ ਸੂਰ; ਸਭੇ ਉਮਡੇ ਕਰਿ ਕੋਪ ਅਖੰਡਾ ॥

सु्मभ निसु्मभ ते आदिक सूर; सभे उमडे करि कोप अखंडा ॥

ਕੌਚ ਕ੍ਰਿਪਾਨ ਕਮਾਨਨ ਬਾਨ; ਕਸੇ ਕਰ ਧੋਪ ਫਰੀ ਅਰੁ ਖੰਡਾ ॥

कौच क्रिपान कमानन बान; कसे कर धोप फरी अरु खंडा ॥

ਖੰਡ ਭਏ ਜੁ ਅਖੰਡਲ ਤੇ ਨਹਿ; ਜੀਤਿ ਫਿਰੇ ਬਸੁਧਾ ਨਵ ਖੰਡਾ ॥

खंड भए जु अखंडल ते नहि; जीति फिरे बसुधा नव खंडा ॥

ਤੇ ਜੁਤ ਕੋਪ ਗਿਰੇਬਨਿ ਓਪ; ਕ੍ਰਿਪਾਨ ਕੇ ਕੀਨੇ ਕੀਏ ਕਟਿ ਖੰਡਾ ॥੨੫॥

ते जुत कोप गिरेबनि ओप; क्रिपान के कीने कीए कटि खंडा ॥२५॥

ਤੋਟਕ ਛੰਦ ॥

तोटक छंद ॥

ਜਬ ਹੀ ਕਰ ਲਾਲ ਕ੍ਰਿਪਾਨ ਗਹੀ ॥

जब ही कर लाल क्रिपान गही ॥

ਨਹਿ ਮੋ ਤੇ ਪ੍ਰਭਾ ਤਿਹ ਜਾਤ ਕਹੀ ॥

नहि मो ते प्रभा तिह जात कही ॥

ਤਿਹ ਤੇਜੁ ਲਖੇ ਭਟ ਯੌ ਭਟਕੇ ॥

तिह तेजु लखे भट यौ भटके ॥

ਮਨੋ ਸੂਰ ਚੜਿਯੋ ਉਡ ਸੇ ਸਟਕੇ ॥੨੬॥

मनो सूर चड़ियो उड से सटके ॥२६॥

ਕੁਪਿ ਕਾਲਿ ਕ੍ਰਿਪਾਨ ਕਰੰ ਗਹਿ ਕੈ ॥

कुपि कालि क्रिपान करं गहि कै ॥

ਦਲ ਦੈਤਨ ਬੀਚ ਪਰੀ ਕਹਿ ਕੈ ॥

दल दैतन बीच परी कहि कै ॥

ਘਟਿਕਾ ਇਕ ਬੀਚ ਸਭੋ ਹਨਿਹੌਂ ॥

घटिका इक बीच सभो हनिहौं ॥

ਤੁਮ ਤੇ ਨਹਿ ਏਕ ਬਲੀ ਗਨਿਹੌਂ ॥੨੭॥

तुम ते नहि एक बली गनिहौं ॥२७॥

ਸਵੈਯਾ ॥

सवैया ॥

ਮੰਦਲ ਤੂਰ ਮ੍ਰਿਦੰਗ ਮੁਚੰਗਨ; ਕੀ ਧੁਨਿ ਕੈ ਲਲਕਾਰਿ ਪਰੇ ॥

मंदल तूर म्रिदंग मुचंगन; की धुनि कै ललकारि परे ॥

ਅਰੁ ਮਾਨ ਭਰੇ ਮਿਲਿ ਆਨਿ ਅਰੇ; ਨ ਗੁਮਾਨ ਕੌ ਛਾਡਿ ਕੈ ਪੈਗੁ ਟਰੇ ॥

अरु मान भरे मिलि आनि अरे; न गुमान कौ छाडि कै पैगु टरे ॥

ਤਿਨ ਕੇ ਜਮ ਜਦਿਪ ਪ੍ਰਾਨ ਹਰੇ; ਨ ਮੁਰੇ ਤਬ ਲੌ, ਇਹ ਭਾਂਤਿ ਅਰੇ ॥

तिन के जम जदिप प्रान हरे; न मुरे तब लौ, इह भांति अरे ॥

ਜਸ ਕੋ ਕਰਿ ਕੈ, ਨ ਚਲੇ ਡਰਿ ਕੈ; ਲਰਿ ਕੈ ਮਰਿ ਕੈ, ਭਵ ਸਿੰਧ ਤਰੇ ॥੨੮॥

जस को करि कै, न चले डरि कै; लरि कै मरि कै, भव सिंध तरे ॥२८॥

ਜੇਨ ਮਿਟੇ ਬਿਕਟੇ ਭਟ ਕਾਹੂ ਸੋਂ; ਬਾਸਵ ਸੌ ਕਬਹੂੰ ਨ ਪਛੇਲੇ ॥

जेन मिटे बिकटे भट काहू सों; बासव सौ कबहूं न पछेले ॥

ਤੇ ਗਰਜੇ ਜਬ ਹੀ ਰਨ ਮੈ; ਗਨ ਭਾਜਿ ਚਲੇ, ਬਿਨੁ ਆਪੁ ਅਕੇਲੇ ॥

ते गरजे जब ही रन मै; गन भाजि चले, बिनु आपु अकेले ॥

ਤੇ ਕੁਪਿ ਕਾਲਿ ਕਟੇ ਝਟ ਕੈ; ਕਦਲੀ ਬਨ ਜ੍ਯੋਂ ਧਰਨੀ ਪਰ ਮੇਲੇ ॥

ते कुपि कालि कटे झट कै; कदली बन ज्यों धरनी पर मेले ॥

ਸ੍ਰੋਨ ਰੰਗੀਨ ਭਏ ਪਟ ਮਾਨਹੁ; ਫਾਗੁ ਸਮੈ ਸਭ ਚਾਚਰਿ ਖੇਲੇ ॥੨੯॥

स्रोन रंगीन भए पट मानहु; फागु समै सभ चाचरि खेले ॥२९॥

TOP OF PAGE

Dasam Granth