ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 629 ਕਿਨੋ ਸੁ ਯੋਗ ਬਹੁ ਦਿਨ ਪ੍ਰਮਾਨ ॥ किनो सु योग बहु दिन प्रमान ॥ ਰੀਝਿਓ ਰੁਦ੍ਰ ਤਾ ਪਰ ਨਿਦਾਨ ॥ रीझिओ रुद्र ता पर निदान ॥ ਬਰੁ ਮਾਂਗ ਪੁਤ੍ਰ! ਜੋ ਰੁਚੈ ਤੋਹਿ ॥ बरु मांग पुत्र! जो रुचै तोहि ॥ ਬਰੁ ਦਾਨੁ ਤਉਨ ਮੈ ਦੇਉ ਤੋਹਿ ॥੧੦॥ बरु दानु तउन मै देउ तोहि ॥१०॥ ਕਰਿ ਜੋਰਿ ਅਤ੍ਰਿ ਤਬ ਭਯੋ ਠਾਂਢ ॥ करि जोरि अत्रि तब भयो ठांढ ॥ ਉਠਿ ਭਾਗ ਆਨ ਅਨੁਰਾਗ ਬਾਢ ॥ उठि भाग आन अनुराग बाढ ॥ ਗਦ ਗਦ ਸੁ ਬੈਣ ਭਭਕੰਤ ਨੈਣ ॥ गद गद सु बैण भभकंत नैण ॥ ਰੋਮਾਨ ਹਰਖ ਉਚਰੇ ਸੁ ਬੈਣ ॥੧੧॥ रोमान हरख उचरे सु बैण ॥११॥ ਜੋ ਦੇਤ ਰੁਦ੍ਰ! ਬਰੁ ਰੀਝ ਮੋਹਿ ॥ जो देत रुद्र! बरु रीझ मोहि ॥ ਗ੍ਰਿਹ ਹੋਇ ਪੁਤ੍ਰ ਸਮ ਤੁਲਿ ਤੋਹਿ ॥ ग्रिह होइ पुत्र सम तुलि तोहि ॥ ਕਹਿ ਕੈ ਤਥਾਸਤੁ ਭਏ ਅੰਤ੍ਰ ਧਿਆਨ ॥ कहि कै तथासतु भए अंत्र धिआन ॥ ਗ੍ਰਿਹ ਗਯੋ ਅਤ੍ਰਿ ਮੁਨਿ ਮਨਿ ਮਹਾਨ ॥੧੨॥ ग्रिह गयो अत्रि मुनि मनि महान ॥१२॥ ਗ੍ਰਿਹਿ ਬਰੀ ਆਨਿ ਅਨਸੂਆ ਨਾਰਿ ॥ ग्रिहि बरी आनि अनसूआ नारि ॥ ਜਨੁ ਪਠਿਓ ਤਤੁ ਨਿਜ ਸਿਵ ਨਿਕਾਰਿ ॥ जनु पठिओ ततु निज सिव निकारि ॥ ਬ੍ਰਹਮਾ ਰੁ ਬਿਸਨ ਨਿਜ ਤੇਜ ਕਾਢਿ ॥ ब्रहमा रु बिसन निज तेज काढि ॥ ਆਏ ਸੁ ਮਧਿ ਅਨਿਸੂਆ ਛਾਡਿ ॥੧੩॥ आए सु मधि अनिसूआ छाडि ॥१३॥ ਭਈ ਕਰਤ ਜੋਗ ਬਹੁ ਦਿਨ ਪ੍ਰਮਾਨ ॥ भई करत जोग बहु दिन प्रमान ॥ ਅਨਸੂਆ ਨਾਮ ਗੁਨ ਗਨ ਮਹਾਨ ॥ अनसूआ नाम गुन गन महान ॥ ਅਤਿ ਤੇਜਵੰਤ ਸੋਭਾ ਸੁਰੰਗ ॥ अति तेजवंत सोभा सुरंग ॥ ਜਨੁ ਧਰਾ ਰੂਪ ਦੂਸਰ ਅਨੰਗ ॥੧੪॥ जनु धरा रूप दूसर अनंग ॥१४॥ ਸੋਭਾ ਅਪਾਰ ਸੁੰਦਰ ਅਨੰਤ ॥ सोभा अपार सुंदर अनंत ॥ ਸਊਹਾਗ ਭਾਗ ਬਹੁ ਬਿਧਿ ਲਸੰਤ ॥ सऊहाग भाग बहु बिधि लसंत ॥ ਜਿਹ ਨਿਰਖਿ ਰੂਪ ਸੋਰਹਿ ਲੁਭਾਇ ॥ जिह निरखि रूप सोरहि लुभाइ ॥ ਆਭਾ ਅਪਾਰ ਬਰਨੀ ਨ ਜਾਇ ॥੧੫॥ आभा अपार बरनी न जाइ ॥१५॥ ਨਿਸ ਨਾਥ ਦੇਖਿ ਆਨਨ ਰਿਸਾਨ ॥ निस नाथ देखि आनन रिसान ॥ ਜਲਿ ਜਾਇ ਨੈਨ ਲਹਿ ਰੋਸ ਮਾਨ ॥ जलि जाइ नैन लहि रोस मान ॥ ਤਮ ਨਿਰਖਿ ਕੇਸ ਕੀਅ ਨੀਚ ਡੀਠ ॥ तम निरखि केस कीअ नीच डीठ ॥ ਛਪਿ ਰਹਾ ਜਾਨੁ ਗਿਰ ਹੇਮ ਪੀਠ ॥੧੬॥ छपि रहा जानु गिर हेम पीठ ॥१६॥ ਕੰਠਹਿ ਕਪੋਤਿ ਲਖਿ ਕੋਪ ਕੀਨ ॥ कंठहि कपोति लखि कोप कीन ॥ ਨਾਸਾ ਨਿਹਾਰਿ ਬਨਿ ਕੀਰ ਲੀਨ ॥ नासा निहारि बनि कीर लीन ॥ ਰੋਮਾਵਲਿ ਹੇਰਿ ਜਮੁਨਾ ਰਿਸਾਨ ॥ रोमावलि हेरि जमुना रिसान ॥ ਲਜਾ ਮਰੰਤ ਸਾਗਰ ਡੁਬਾਨ ॥੧੭॥ लजा मरंत सागर डुबान ॥१७॥ ਬਾਹੂ ਬਿਲੋਕਿ ਲਾਜੈ ਮ੍ਰਿਨਾਲ ॥ बाहू बिलोकि लाजै म्रिनाल ॥ ਖਿਸਿਯਾਨ ਹੰਸ ਅਵਿਲੋਕਿ ਚਾਲ ॥ खिसियान हंस अविलोकि चाल ॥ ਜੰਘਾ ਬਿਲੋਕਿ ਕਦਲੀ ਲਜਾਨ ॥ जंघा बिलोकि कदली लजान ॥ ਨਿਸ ਰਾਟ ਆਪ ਘਟਿ ਰੂਪ ਮਾਨ ॥੧੮॥ निस राट आप घटि रूप मान ॥१८॥ ਇਹ ਭਾਂਤਿ ਤਾਸੁ ਬਰਣੋ ਸਿੰਗਾਰ ॥ इह भांति तासु बरणो सिंगार ॥ ਕੋ ਸਕੈ ਕਬਿ ਮਹਿਮਾ ਉਚਾਰ? ॥ को सकै कबि महिमा उचार? ॥ ਐਸੀ ਸਰੂਪ ਅਵਿਲੋਕ ਅਤ੍ਰਿ ॥ ऐसी सरूप अविलोक अत्रि ॥ ਜਨੁ ਲੀਨ ਰੂਪ ਕੋ ਛੀਨ ਛਤ੍ਰ ॥੧੯॥ जनु लीन रूप को छीन छत्र ॥१९॥ ਕੀਨੀ ਪ੍ਰਤਗਿ ਤਿਹ ਸਮੇ ਨਾਰਿ ॥ कीनी प्रतगि तिह समे नारि ॥ ਬ੍ਯਾਹੈ ਨ ਭੋਗ ਭੋਗੈ ਭਤਾਰ ॥ ब्याहै न भोग भोगै भतार ॥ ਮੈ ਬਰੌ ਤਾਸੁ ਰੁਚਿ ਮਾਨਿ ਚਿਤ ॥ मै बरौ तासु रुचि मानि चित ॥ ਜੋ ਸਹੈ ਕਸਟ ਐਸੇ ਪਵਿਤ ॥੨੦॥ जो सहै कसट ऐसे पवित ॥२०॥ ਰਿਖਿ ਮਾਨਿ ਬੈਨ ਤਬ ਬਰ੍ਯੋ ਵਾਹਿ ॥ रिखि मानि बैन तब बर्यो वाहि ॥ ਜਨੁ ਲੀਨ ਲੂਟ ਸੀਗਾਰ ਤਾਹਿ ॥ जनु लीन लूट सीगार ताहि ॥ ਲੈ ਗਯੋ ਧਾਮਿ ਕਰਿ ਨਾਰਿ ਤਉਨ ॥ लै गयो धामि करि नारि तउन ॥ ਪਿਤ ਦਤ ਦੇਵ ਮੁਨਿ ਅਤ੍ਰਿ ਜਉਨ ॥੨੧॥ पित दत देव मुनि अत्रि जउन ॥२१॥ |
![]() |
![]() |
![]() |
![]() |
Dasam Granth |