ਦਸਮ ਗਰੰਥ । दसम ग्रंथ । |
Page 230 ਅਥ ਸੀਤਾ ਕੋ ਬਨਬਾਸ ਦੀਬੋ ॥ अथ सीता को बनबास दीबो ॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਭਈ ਏਮ ਤਉਨੈ ਇਤੈ ਰਾਵਣਾਰੰ ॥ भई एम तउनै इतै रावणारं ॥ ਕਹੀ ਜਾਨਕੀ ਸੋ ਸੁਕੱਥੰ ਸੁਧਾਰੰ ॥ कही जानकी सो सुकत्थं सुधारं ॥ ਰਚੇ ਏਕ ਬਾਗੰ ਅਭਿਰਾਮੰ ਸੁ ਸੋਭੰ ॥ रचे एक बागं अभिरामं सु सोभं ॥ ਲਖੇ ਨੰਦਨੰ ਜਉਨ ਕੀ ਕ੍ਰਾਂਤ ਛੋਭੰ ॥੭੧੭॥ लखे नंदनं जउन की क्रांत छोभं ॥७१७॥ ਸੁਨੀ ਏਮ ਬਾਨੀ ਸੀਆ ਧਰਮ ਧਾਮੰ ॥ सुनी एम बानी सीआ धरम धामं ॥ ਰਚਿਯੋ ਏਕ ਬਾਗੰ ਮਹਾਂ ਅਭਰਾਮੰ ॥ रचियो एक बागं महां अभरामं ॥ ਮਣੀ ਭੂਖਿਤੰ ਹੀਰ ਚੀਰੰ ਅਨੰਤੰ ॥ मणी भूखितं हीर चीरं अनंतं ॥ ਲਖੇ ਇੰਦ੍ਰ ਪੱਥੰ ਲਜੇ ਸ੍ਰੋਭ ਵੰਤੰ ॥੭੧੮॥ लखे इंद्र प्थं लजे स्रोभ वंतं ॥७१८॥ ਮਣੀ ਮਾਲ ਬਜ੍ਰੰ ਸਸੋਭਾਇ ਮਾਨੰ ॥ मणी माल बज्रं ससोभाइ मानं ॥ ਸਭੈ ਦੇਵ ਦੇਵੰ ਦੁਤੀ ਸੁਰਗ ਜਾਨੰ ॥ सभै देव देवं दुती सुरग जानं ॥ ਗਏ ਰਾਮ ਤਾ ਮੋ ਸੀਆ ਸੰਗ ਲੀਨੇ ॥ गए राम ता मो सीआ संग लीने ॥ ਕਿਤੀ ਕੋਟ ਸੁੰਦਰੀ ਸਭੈ ਸੰਗਿ ਕੀਨੇ ॥੭੧੯॥ किती कोट सुंदरी सभै संगि कीने ॥७१९॥ ਰਚਯੋ ਏਕ ਮੰਦ੍ਰੰ ਮਹਾ ਸੁਭ੍ਰ ਠਾਮੰ ॥ रचयो एक मंद्रं महा सुभ्र ठामं ॥ ਕਰਯੋ ਰਾਮ ਸੈਨੰ ਤਹਾਂ ਧਰਮ ਧਾਮੰ ॥ करयो राम सैनं तहां धरम धामं ॥ ਕਰੀ ਕੇਲ ਖੇਲੰ ਸੁ ਬੇਲੰ ਸੁ ਭੋਗੰ ॥ करी केल खेलं सु बेलं सु भोगं ॥ ਹੁਤੋ ਜਉਨ ਕਾਲੰ ਸਮੈ ਜੈਸ ਜੋਗੰ ॥੭੨੦॥ हुतो जउन कालं समै जैस जोगं ॥७२०॥ ਰਹਯੋ ਸੀਅ ਗਰਭੰ ਸੁਨਯੋ ਸਰਬ ਬਾਮੰ ॥ रहयो सीअ गरभं सुनयो सरब बामं ॥ ਕਹੇ ਏਮ ਸੀਤਾ ਪੁਨਰ ਬੈਨ ਰਾਮੰ ! ॥ कहे एम सीता पुनर बैन रामं ! ॥ ਫਿਰਯੋ ਬਾਗ ਬਾਗੰ ਬਿਦਾ ਨਾਥ ਦੀਜੈ ॥ फिरयो बाग बागं बिदा नाथ दीजै ॥ ਸੁਨੋ ਪ੍ਰਾਨ ਪਿਆਰੇ ! ਇਹੈ ਕਾਜ ਕੀਜੈ ॥੭੨੧॥ सुनो प्रान पिआरे ! इहै काज कीजै ॥७२१॥ ਦੀਯੌ ਰਾਮ ਸੰਗੰ ਸੁਮਿਤ੍ਰਾ ਕੁਮਾਰੰ ॥ दीयौ राम संगं सुमित्रा कुमारं ॥ ਦਈ ਜਾਨਕੀ ਸੰਗ ਤਾ ਕੇ ਸੁਧਾਰੰ ॥ दई जानकी संग ता के सुधारं ॥ ਜਹਾਂ ਘੋਰ ਸਾਲੰ ਤਮਾਲੰ ਬਿਕ੍ਰਾਲੰ ॥ जहां घोर सालं तमालं बिक्रालं ॥ ਤਹਾਂ ਸੀਅ ਕੋ ਛੋਰ ਆਇਯੋ ਉਤਾਲੰ ॥੭੨੨॥ तहां सीअ को छोर आइयो उतालं ॥७२२॥ ਬਨੰ ਨਿਰਜਨੰ ਦੇਖ ਕੈ ਕੈ ਅਪਾਰੰ ॥ बनं निरजनं देख कै कै अपारं ॥ ਬਨੰਬਾਸ ਜਾਨਯੋ ਦਯੋ ਰਾਵਣਾਰੰ ॥ बन्मबास जानयो दयो रावणारं ॥ ਰੁਰੋਦੰ ਸੁਰ ਉੱਚੰ ਪਪਾਤੰਤ ਪ੍ਰਾਨੰ ॥ रुरोदं सुर उच्चं पपातंत प्रानं ॥ ਰਣੰ ਜੇਮ ਵੀਰੰ ਲਗੇ ਮਰਮ ਬਾਨੰ ॥੭੨੩॥ रणं जेम वीरं लगे मरम बानं ॥७२३॥ ਸੁਨੀ ਬਾਲਮੀਕੰ ਸ੍ਰੁਤੰ ਦੀਨ ਬਾਨੀ ॥ सुनी बालमीकं स्रुतं दीन बानी ॥ ਚਲਯੋ ਕਉਕ ਚਿੱਤੰ ਤਜੀ ਮੋਨ ਧਾਨੀ ॥ चलयो कउक चित्तं तजी मोन धानी ॥ ਸੀਆ ਸੰਗਿ ਲੀਨੇ ਗਯੋ ਧਾਮ ਆਪੰ ॥ सीआ संगि लीने गयो धाम आपं ॥ ਮਨੋ ਬੱਚ ਕਰਮੰ ਦੁਰਗਾ ਜਾਪ ਜਾਪੰ ॥੭੨੪॥ मनो बच्च करमं दुरगा जाप जापं ॥७२४॥ ਭਯੋ ਏਕ ਪੁੱਤ੍ਰੰ ਤਹਾਂ ਜਾਨਕੀ ਤੈ ॥ भयो एक पुत्रं तहां जानकी तै ॥ ਮਨੋ ਰਾਮ ਕੀਨੋ ਦੁਤੀ ਰਾਮ ਤੇ ਲੈ ॥ मनो राम कीनो दुती राम ते लै ॥ ਵਹੈ ਚਾਰ ਚਿਹਨੰ ਵਹੈ ਉੱਗ੍ਰ ਤੇਜੰ ॥ वहै चार चिहनं वहै उग्ग्र तेजं ॥ ਮਨੋ ਅੱਪ ਅੰਸੰ ਦੁਤੀ ਕਾਢਿ ਭੇਜੰ ॥੭੨੫॥ मनो अप्प अंसं दुती काढि भेजं ॥७२५॥ ਦੀਯੋ ਏਕ ਪਾਲੰ ਸੁ ਬਾਲੰ ਰਿਖੀਸੰ ॥ दीयो एक पालं सु बालं रिखीसं ॥ ਲਸੈ ਚੰਦ੍ਰ ਰੂਪੰ ਕਿਧੋ ਦਯੋਸ ਈਸੰ ॥ लसै चंद्र रूपं किधो दयोस ईसं ॥ ਗਯੋ ਏਕ ਦਿਵਸੰ ਰਿਖੀ ਸੰਧਿਯਾਨੰ ॥ गयो एक दिवसं रिखी संधियानं ॥ ਲਯੋ ਬਾਲ ਸੰਗੰ ਗਈ ਸੀਅ ਨਾਨੰ ॥੭੨੬॥ लयो बाल संगं गई सीअ नानं ॥७२६॥ ਰਹੀ ਜਾਤ ਸੀਤਾ ਮਹਾਂ ਮੋਨ ਜਾਗੇ ॥ रही जात सीता महां मोन जागे ॥ ਬਿਨਾਂ ਬਾਲ ਪਾਲੰ ਲਖਯੋ ਸੋਕੁ ਪਾਗੇ ॥ बिनां बाल पालं लखयो सोकु पागे ॥ ਕੁਸਾ ਹਾਥ ਲੈ ਕੈ ਰਚਯੋ ਏਕ ਬਾਲੰ ॥ कुसा हाथ लै कै रचयो एक बालं ॥ ਤਿਸੀ ਰੂਪ ਰੰਗੰ ਅਨੂਪੰ ਉਤਾਲੰ ॥੭੨੭॥ तिसी रूप रंगं अनूपं उतालं ॥७२७॥ ਫਿਰੀ ਨਾਇ ਸੀਤਾ ਕਹਾ ਆਨ ਦੇਖਯੋ ॥ फिरी नाइ सीता कहा आन देखयो ॥ ਉਹੀ ਰੂਪ ਬਾਲੰ ਸੁਪਾਲੰ ਬਸੇਖਯੋ ॥ उही रूप बालं सुपालं बसेखयो ॥ ਕ੍ਰਿਪਾ ਮੋਨ ਰਾਜੰ ਘਨੀ ਜਾਨ ਕੀਨੋ ॥ क्रिपा मोन राजं घनी जान कीनो ॥ ਦੁਤੀ ਪੁੱਤ੍ਰ ਤਾ ਤੇ ਕ੍ਰਿਪਾ ਜਾਨ ਦੀਨੋ ॥੭੨੮॥ दुती पुत्र ता ते क्रिपा जान दीनो ॥७२८॥ ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਦੁਇ ਪੁਤ੍ਰ ਉਤਪੰਨੇ ਧਯਾਇ ਧਯਾਇ ਸਮਾਪਤੰ ॥੨੧॥ इति स्री बचित्र नाटके रामवतार दुइ पुत्र उतपंने धयाइ धयाइ समापतं ॥२१॥ |
Dasam Granth |