ਦਸਮ ਗਰੰਥ । दसम ग्रंथ । |
Page 155 ਗਣ ਗੰਧ੍ਰਬ ਦੇਖਿ ਦੋਊ ਹਰਖੇ ॥ गण गंध्रब देखि दोऊ हरखे ॥ ਪੁਹਪਾਵਲਿ ਦੇਵ ਸਭੈ ਬਰਖੇ ॥ पुहपावलि देव सभै बरखे ॥ ਮਿਲ ਗੇ ਭਟ ਆਪ ਬਿਖੈ ਦੋਊ ਯੋ ॥ मिल गे भट आप बिखै दोऊ यो ॥ ਸਿਸ ਖੇਲਤ ਰੈਣਿ ਹੁਡੂਹੁਡ ਜਿਯੋ ॥੧੮॥ सिस खेलत रैणि हुडूहुड जियो ॥१८॥ ਬੇਲੀ ਬ੍ਰਿੰਦਮ ਛੰਦ ॥ बेली ब्रिंदम छंद ॥ ਰਣਧੀਰ ਬੀਰ ਸੁ ਗਜਹੀ ॥ रणधीर बीर सु गजही ॥ ਲਖਿ ਦੇਵ ਅਦੇਵ ਸੁ ਲਜਹੀ ॥ लखि देव अदेव सु लजही ॥ ਇਕ ਸੂਰ ਘਾਇਲ ਘੂੰਮਹੀ ॥ इक सूर घाइल घूमही ॥ ਜਨੁ ਧੂਮਿ ਅਧੋਮੁਖ ਧੂਮਹੀ ॥੧੯॥ जनु धूमि अधोमुख धूमही ॥१९॥ ਭਟ ਏਕ ਅਨੇਕ ਪ੍ਰਕਾਰ ਹੀ ॥ भट एक अनेक प्रकार ही ॥ ਜੁਝੇ ਅਜੁਝ ਜੁਝਾਰ ਹੀ ॥ जुझे अजुझ जुझार ही ॥ ਫਹਰੰਤ ਬੈਰਕ ਬਾਣਯੰ ॥ फहरंत बैरक बाणयं ॥ ਥਹਰੰਤ ਜੋਧ ਕਿਕਾਣਯੰ ॥੨੦॥ थहरंत जोध किकाणयं ॥२०॥ ਤੋਮਰ ਛੰਦ ॥ तोमर छंद ॥ ਹਿਰਣਾਤ ਕੋਟ ਕਿਕਾਨ ॥ हिरणात कोट किकान ॥ ਬਰਖੰਤ ਸੇਲ ਜੁਆਨ ॥ बरखंत सेल जुआन ॥ ਛੁਟਕੰਤ ਸਾਇਕ ਸੁਧ ॥ छुटकंत साइक सुध ॥ ਮਚਿਯੋ ਅਨੂਪਮ ਜੁਧ ॥੨੧॥ मचियो अनूपम जुध ॥२१॥ ਭਟ ਏਕ ਅਨੇਕ ਪ੍ਰਕਾਰ ॥ भट एक अनेक प्रकार ॥ ਜੁਝੇ ਅਨੰਤ ਸ੍ਵਾਰ ॥ जुझे अनंत स्वार ॥ ਬਾਹੈ ਕ੍ਰਿਪਾਣ ਨਿਸੰਗ ॥ बाहै क्रिपाण निसंग ॥ ਮਚਿਯੋ ਅਪੂਰਬ ਜੰਗ ॥੨੨॥ मचियो अपूरब जंग ॥२२॥ ਦੋਧਕ ਛੰਦ ॥ दोधक छंद ॥ ਬਾਹਿ ਕ੍ਰਿਪਾਣ ਸੁ ਬਾਣ ਭਟ ਗਣ ॥ बाहि क्रिपाण सु बाण भट गण ॥ ਅੰਤਿ ਗਿਰੈ ਪੁਨਿ ਜੂਝਿ ਮਹਾ ਰਣਿ ॥ अंति गिरै पुनि जूझि महा रणि ॥ ਘਾਇ ਲਗੈ ਇਮ ਘਾਇਲ ਝੂਲੈ ॥ घाइ लगै इम घाइल झूलै ॥ ਫਾਗੁਨਿ ਅੰਤਿ ਬਸੰਤ ਸੇ ਫੂਲੈ ॥੨੩॥ फागुनि अंति बसंत से फूलै ॥२३॥ ਬਾਹਿ ਕਟੀ ਭਟ ਏਕਨ ਐਸੀ ॥ बाहि कटी भट एकन ऐसी ॥ ਸੁੰਡ ਮਨੋ ਗਜ ਰਾਜਨ ਜੈਸੀ ॥ सुंड मनो गज राजन जैसी ॥ ਸੋਹਤ ਏਕ ਅਨੇਕ ਪ੍ਰਕਾਰੰ ॥ सोहत एक अनेक प्रकारं ॥ ਫੂਲ ਖਿਲੇ ਜਨੁ ਮਧਿ ਫੁਲਵਾਰੰ ॥੨੪॥ फूल खिले जनु मधि फुलवारं ॥२४॥ ਸ੍ਰੋਣ ਰੰਗੇ ਅਰਿ ਏਕ ਅਨੇਕੰ ॥ स्रोण रंगे अरि एक अनेकं ॥ ਫੂਲ ਰਹੇ ਜਨੁ ਕਿੰਸਕ ਨੇਕੰ ॥ फूल रहे जनु किंसक नेकं ॥ ਧਾਵਤ ਘਾਵ ਕ੍ਰਿਪਾਣ ਪ੍ਰਹਾਰੰ ॥ धावत घाव क्रिपाण प्रहारं ॥ ਜਾਨੁ ਕਿ ਕੋਪ ਪ੍ਰਤਛ ਦਿਖਾਰੰ ॥੨੫॥ जानु कि कोप प्रतछ दिखारं ॥२५॥ ਤੋਟਕ ਛੰਦ ॥ तोटक छंद ॥ ਜੂਝਿ ਗਿਰੇ ਅਰਿ ਏਕ ਅਨੇਕੰ ॥ जूझि गिरे अरि एक अनेकं ॥ ਘਾਇ ਲਗੇ ਬਿਸੰਭਾਰ ਬਿਸੇਖੰ ॥ घाइ लगे बिस्मभार बिसेखं ॥ ਕਾਟਿ ਗਿਰੇ ਭਟ ਏਕਹਿ ਵਾਰੰ ॥ काटि गिरे भट एकहि वारं ॥ ਸਾਬੁਨ ਜਾਨੁ ਗਈ ਬਹਿ ਤਾਰੰ ॥੨੬॥ साबुन जानु गई बहि तारं ॥२६॥ ਪੂਰ ਪਰੇ ਭਏ ਚੂਰ ਸਿਪਾਹੀ ॥ पूर परे भए चूर सिपाही ॥ ਸੁਆਮਿ ਕੇ ਕਾਜ ਕੀ ਲਾਜ ਨਿਬਾਹੀ ॥ सुआमि के काज की लाज निबाही ॥ ਬਾਹਿ ਕ੍ਰਿਪਾਣਨ ਬਾਣ ਸੁ ਬੀਰੰ ॥ बाहि क्रिपाणन बाण सु बीरं ॥ ਅੰਤਿ ਭਜੇ ਭਯ ਮਾਨਿ ਅਧੀਰੰ ॥੨੭॥ अंति भजे भय मानि अधीरं ॥२७॥ ਚੌਪਈ ॥ चौपई ॥ ਤ੍ਯਾਗਿ ਚਲੈ ਰਣ ਕੋ ਸਬ ਬੀਰਾ ॥ त्यागि चलै रण को सब बीरा ॥ ਲਾਜ ਬਿਸਰ ਗਈ ਭਏ ਅਧੀਰਾ ॥ लाज बिसर गई भए अधीरा ॥ ਹਿਰਿਨਾਛਸ ਤਬ ਆਪੁ ਰਿਸਾਨਾ ॥ हिरिनाछस तब आपु रिसाना ॥ ਬਾਧਿ ਚਲ੍ਯੋ ਰਣ ਕੋ ਕਰਿ ਗਾਨਾ ॥੨੮॥ बाधि चल्यो रण को करि गाना ॥२८॥ ਭਰਿਯੋ ਰੋਸ ਨਰਸਿੰਘ ਸਰੂਪੰ ॥ भरियो रोस नरसिंघ सरूपं ॥ ਆਵਤ ਦੇਖਿ ਸਮੁਹੇ ਰਣਿ ਭੂਪੰ ॥ आवत देखि समुहे रणि भूपं ॥ ਨਿਜ ਘਾਵਨ ਕੋ ਰੋਸ ਨ ਮਾਨਾ ॥ निज घावन को रोस न माना ॥ ਨਿਰਖਿ ਸੇਵਕਹਿ ਦੁਖੀ ਰਿਸਾਨਾ ॥੨੯॥ निरखि सेवकहि दुखी रिसाना ॥२९॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਕੰਪਾਈ ਸਟਾ ਸਿੰਘ ਗਰਜ੍ਯੋ ਕ੍ਰੂਰੰ ॥ क्मपाई सटा सिंघ गरज्यो क्रूरं ॥ ਉਡ੍ਯੋ ਹੇਰਿ ਬੀਰਾਨ ਕੇ ਮੁਖਿ ਨੂਰੰ ॥ उड्यो हेरि बीरान के मुखि नूरं ॥ ਉਠ੍ਯੋ ਨਾਦ ਬੰਕੇ ਛੁਹੀ ਗੈਣਿ ਰਜੰ ॥ उठ्यो नाद बंके छुही गैणि रजं ॥ ਹਸੇ ਦੇਵ ਸਰਬੰ ਭਏ ਦੈਤ ਲਜੰ ॥੩੦॥ हसे देव सरबं भए दैत लजं ॥३०॥ ਮਚ੍ਯੰ ਦੁੰਦ ਜੁਧੰ ਮਚੇ ਦੁਇ ਜੁਆਣੰ ॥ मच्यं दुंद जुधं मचे दुइ जुआणं ॥ ਤੜੰਕਾਰ ਤੇਗੰ ਕੜਕੇ ਕਮਾਣੰ ॥ तड़ंकार तेगं कड़के कमाणं ॥ ਭਿਰਿਯੋ ਕੋਪ ਕੈ ਦਾਨਵੰ ਸੁਲਤਾਨੰ ॥ भिरियो कोप कै दानवं सुलतानं ॥ ਹੜੰ ਸ੍ਰੋਣ ਚਲੇ ਮਧੰ ਮੁਲਤਾਣੰ ॥੩੧॥ हड़ं स्रोण चले मधं मुलताणं ॥३१॥ ਕੜਕਾਰ ਤੇਗੰ ਤੜਕਾਰ ਤੀਰੰ ॥ कड़कार तेगं तड़कार तीरं ॥ ਭਏ ਟੂਕ ਟੂਕੰ ਰਣੰ ਬੀਰ ਧੀਰੰ ॥ भए टूक टूकं रणं बीर धीरं ॥ ਬਜੇ ਸੰਖ ਭੂਰੰ ਸੁ ਢੋਲੰ ਢਮੰਕੇ ॥ बजे संख भूरं सु ढोलं ढमंके ॥ ਰੜੰ ਕੰਕ ਬੰਕੇ ਡਹੈ ਬੀਰ ਬੰਕੇ ॥੩੨॥ रड़ं कंक बंके डहै बीर बंके ॥३२॥ |
Dasam Granth |