ਦਸਮ ਗਰੰਥ । दसम ग्रंथ ।

Page 103

ਖੁਰੰ ਖੇਹ ਉਠੀ ਰਹਿਯੋ ਗੈਨ ਪੂਰੰ ॥

खुरं खेह उठी रहियो गैन पूरं ॥

ਦਲੇ ਸਿੰਧੁ ਬਿਧੰ ਭਏ ਪਬ ਚੂਰੰ ॥

दले सिंधु बिधं भए पब चूरं ॥

ਸੁਣੋ ਸੋਰ ਕਾਲੀ ਗਹੈ ਸਸਤ੍ਰ ਪਾਣੰ ॥

सुणो सोर काली गहै ससत्र पाणं ॥

ਕਿਲਕਾਰ ਜੇਮੀ ਹਨੇ ਜੰਗ ਜੁਆਣੰ ॥੪॥੧੨੬॥

किलकार जेमी हने जंग जुआणं ॥४॥१२६॥

ਰਸਾਵਲ ਛੰਦ ॥

रसावल छंद ॥

ਗਜੇ ਬੀਰ ਗਾਜੀ ॥

गजे बीर गाजी ॥

ਤੁਰੇ ਤੁੰਦ ਤਾਜੀ ॥

तुरे तुंद ताजी ॥

ਮਹਿਖੁਆਸ ਕਰਖੇ ॥

महिखुआस करखे ॥

ਸਰੰ ਧਾਰ ਬਰਖੇ ॥੫॥੧੨੭॥

सरं धार बरखे ॥५॥१२७॥

ਇਤੇ ਸਿੰਘ ਗਜਿਯੋ ॥

इते सिंघ गजियो ॥

ਮਹਾ ਸੰਖ ਬਜਿਯੋ ॥

महा संख बजियो ॥

ਰਹਿਯੋ ਨਾਦ ਪੂਰੰ ॥

रहियो नाद पूरं ॥

ਛੁਹੀ ਗੈਣਿ ਧੂਰੰ ॥੬॥੧੨੮॥

छुही गैणि धूरं ॥६॥१२८॥

ਸਬੈ ਸਸਤ੍ਰ ਸਾਜੇ ॥

सबै ससत्र साजे ॥

ਘਣੰ ਜੇਮ ਗਾਜੇ ॥

घणं जेम गाजे ॥

ਚਲੇ ਤੇਜ ਤੈ ਕੈ ॥

चले तेज तै कै ॥

ਅਨੰਤ ਸਸਤ੍ਰ ਲੈ ਕੈ ॥੭॥੧੨੯॥

अनंत ससत्र लै कै ॥७॥१२९॥

ਚਹੂੰ ਓਰ ਢੂਕੇ ॥

चहूं ओर ढूके ॥

ਮੁਖੰ ਮਾਰ ਕੂਕੇ ॥

मुखं मार कूके ॥

ਅਨੰਤ ਸਸਤ੍ਰ ਬਜੇ ॥

अनंत ससत्र बजे ॥

ਮਹਾ ਬੀਰ ਗਜੇ ॥੮॥੧੩੦॥

महा बीर गजे ॥८॥१३०॥

ਮੁਖੰ ਨੈਣ ਰਕਤੰ ॥

मुखं नैण रकतं ॥

ਧਰੇ ਪਾਣਿ ਸਕਤੰ ॥

धरे पाणि सकतं ॥

ਕੀਏ ਕ੍ਰੋਧ ਉਠੇ ॥

कीए क्रोध उठे ॥

ਸਰੰ ਬ੍ਰਿਸਟਿ ਬੁਠੇ ॥੯॥੧੩੧॥

सरं ब्रिसटि बुठे ॥९॥१३१॥

ਕਿਤੇ ਦੁਸਟ ਕੂਟੇ ॥

किते दुसट कूटे ॥

ਅਨੰਤਾਸਤ੍ਰ ਛੂਟੇ ॥

अनंतासत्र छूटे ॥

ਕਰੀ ਬਾਣ ਬਰਖੰ ॥

करी बाण बरखं ॥

ਭਰੀ ਦੇਬਿ ਹਰਖੰ ॥੧੦॥੧੩੨॥

भरी देबि हरखं ॥१०॥१३२॥

ਬੇਲੀ ਬਿੰਦ੍ਰਮ ਛੰਦ ॥

बेली बिंद्रम छंद ॥

ਕਹ ਕਹ ਸੁ ਕੂਕਤ ਕੰਕੀਯੰ ॥

कह कह सु कूकत कंकीयं ॥

ਬਹਿ ਬਹਤ ਬੀਰ ਸੁ ਬੰਕੀਯੰ ॥

बहि बहत बीर सु बंकीयं ॥

ਲਹ ਲਹਤ ਬਾਣਿ ਕ੍ਰਿਪਾਣਯੰ ॥

लह लहत बाणि क्रिपाणयं ॥

ਗਹ ਗਹਤ ਪ੍ਰੇਤ ਮਸਾਣਯੰ ॥੧੧॥੧੩੩॥

गह गहत प्रेत मसाणयं ॥११॥१३३॥

ਡਹ ਡਹਤ ਡਵਰ ਡਮੰਕਯੰ ॥

डह डहत डवर डमंकयं ॥

ਲਹ ਲਹਤ ਤੇਗ ਤ੍ਰਮੰਕਯੰ ॥

लह लहत तेग त्रमंकयं ॥

ਧ੍ਰਮ ਧ੍ਰਮਤ ਸਾਂਗ ਧਮੰਕਯੰ ॥

ध्रम ध्रमत सांग धमंकयं ॥

ਬਬਕੰਤ ਬੀਰ ਸੁ ਬੰਕਯੰ ॥੧੨॥੧੩੪॥

बबकंत बीर सु बंकयं ॥१२॥१३४॥

ਛੁਟਕੰਤ ਬਾਣ ਕਮਾਣਯੰ ॥

छुटकंत बाण कमाणयं ॥

ਹਰਰੰਤ ਖੇਤ ਖਤ੍ਰਾਣਯੰ ॥

हररंत खेत खत्राणयं ॥

ਡਹਕੰਤ ਡਾਮਰ ਡੰਕਣੀ ॥

डहकंत डामर डंकणी ॥

ਕਹ ਕਹਕ ਕੂਕਤ ਜੁਗਣੀ ॥੧੩॥੧੩੫॥

कह कहक कूकत जुगणी ॥१३॥१३५॥

ਉਫਟੰਤ ਸ੍ਰੋਣਤ ਛਿਛਯੰ ॥

उफटंत स्रोणत छिछयं ॥

ਬਰਖੰਤ ਸਾਇਕ ਤਿਛਯੰ ॥

बरखंत साइक तिछयं ॥

ਬਬਕੰਤ ਬੀਰ ਅਨੇਕਯੰ ॥

बबकंत बीर अनेकयं ॥

ਫਿਕਰੰਤ ਸਿਆਰ ਬਸੇਖਯੰ ॥੧੪॥੧੩੬॥

फिकरंत सिआर बसेखयं ॥१४॥१३६॥

ਹਰਖੰਤ ਸ੍ਰੋਣਤਿ ਰੰਗਣੀ ॥

हरखंत स्रोणति रंगणी ॥

ਬਿਹਰੰਤ ਦੇਬਿ ਅਭੰਗਣੀ ॥

बिहरंत देबि अभंगणी ॥

ਬਬਕੰਤ ਕੇਹਰ ਡੋਲਹੀ ॥

बबकंत केहर डोलही ॥

ਰਣਿ ਅਭੰਗ ਕਲੋਲਹੀ ॥੧੫॥੧੩੭॥

रणि अभंग कलोलही ॥१५॥१३७॥

ਢਮ ਢਮਤ ਢੋਲ ਢਮਕਯੰ ॥

ढम ढमत ढोल ढमकयं ॥

ਧਮ ਧਮਤ ਸਾਂਗ ਧਮਕਯੰ ॥

धम धमत सांग धमकयं ॥

ਬਹ ਬਹਤ ਕ੍ਰੁਧ ਕ੍ਰਿਪਾਣਯੰ ॥

बह बहत क्रुध क्रिपाणयं ॥

ਜੁਝੈਤ ਜੋਧ ਜੁਆਣਯੰ ॥੧੬॥੧੩੮॥

जुझैत जोध जुआणयं ॥१६॥१३८॥

ਦੋਹਰਾ ॥

दोहरा ॥

ਭਜੀ ਚਮੂੰ ਸਬ ਦਾਨਵੀ; ਸੁੰਭ ਨਿਰਖ ਨਿਜ ਨੈਣ ॥

भजी चमूं सब दानवी; सु्मभ निरख निज नैण ॥

ਨਿਕਟ ਬਿਕਟ ਭਟ ਜੇ ਹੁਤੇ; ਤਿਨ ਪ੍ਰਤਿ ਬੁਲਿਯੋ ਬੈਣ ॥੧੭॥੧੩੯॥

निकट बिकट भट जे हुते; तिन प्रति बुलियो बैण ॥१७॥१३९॥

ਨਰਾਜ ਛੰਦ ॥

नराज छंद ॥

ਨਿਸੁੰਭ ਸੁੰਭ ਕੋਪ ਕੈ ॥

निसु्मभ सु्मभ कोप कै ॥

ਪਠਿਯੋ ਸੁ ਪਾਵ ਰੋਪ ਕੈ ॥

पठियो सु पाव रोप कै ॥

ਕਹਿਯੋ ਕਿ ਸੀਘ੍ਰ ਜਾਈਯੋ ॥

कहियो कि सीघ्र जाईयो ॥

ਦ੍ਰੁਗਾਹਿ ਬਾਧ ਲ੍ਯਾਈਯੋ ॥੧੮॥੧੪੦॥

द्रुगाहि बाध ल्याईयो ॥१८॥१४०॥

ਚੜ੍ਯੋ ਸੁ ਸੈਣ ਸਜਿ ਕੈ ॥

चड़्यो सु सैण सजि कै ॥

ਸਕੋਪ ਸੂਰ ਗਜਿ ਕੈ ॥

सकोप सूर गजि कै ॥

ਉਠੈ ਬਜੰਤ੍ਰ ਬਾਜਿ ਕੈ ॥

उठै बजंत्र बाजि कै ॥

ਚਲਿਯੋ ਸੁਰੇਸੁ ਭਾਜਿ ਕੈ ॥੧੯॥੧੪੧॥

चलियो सुरेसु भाजि कै ॥१९॥१४१॥

ਅਨੰਤ ਸੂਰ ਸੰਗਿ ਲੈ ॥

अनंत सूर संगि लै ॥

ਚਲਿਯੋ ਸੁ ਦੁੰਦਭੀਨ ਦੈ ॥

चलियो सु दुंदभीन दै ॥

ਹਕਾਰਿ ਸੂਰਮਾ ਭਰੇ ॥

हकारि सूरमा भरे ॥

ਬਿਲੋਕਿ ਦੇਵਤਾ ਡਰੇ ॥੨੦॥੧੪੨॥

बिलोकि देवता डरे ॥२०॥१४२॥

ਮਧੁਭਾਰ ਛੰਦ ॥

मधुभार छंद ॥

ਕੰਪਿਯੋ ਸੁਰੇਸ ॥

क्मपियो सुरेस ॥

ਬੁਲਿਯੋ ਮਹੇਸ ॥

बुलियो महेस ॥

ਕਿਨੋ ਬਿਚਾਰ ॥

किनो बिचार ॥

ਪੁਛੇ ਜੁਝਾਰ ॥੨੧॥੧੪੩॥

पुछे जुझार ॥२१॥१४३॥

TOP OF PAGE

Dasam Granth