ਦਸਮ ਗਰੰਥ । दसम ग्रंथ ।

Page 1311

ਇਹ ਛਲ ਢੋਲ ਬਜਾਵਤ ਚਲੀ ॥

इह छल ढोल बजावत चली ॥

ਮਾਤ ਪਿਤਾ ਸਭ ਨਿਰਖਤ ਅਲੀ ॥

मात पिता सभ निरखत अली ॥

ਭੇਵ ਅਭੇਵ ਨ ਕਿਨਹੂੰ ਪਾਯੋ ॥

भेव अभेव न किनहूं पायो ॥

ਸਭ ਹੀ ਇਹ ਬਿਧਿ ਮੂੰਡ ਮੁੰਡਾਯੋ ॥੧੧॥

सभ ही इह बिधि मूंड मुंडायो ॥११॥

ਦੋਹਰਾ ॥

दोहरा ॥

ਇਹ ਚਰਿਤ੍ਰ ਤਨ ਚੰਚਲਾ; ਗਈ ਮਿਤ੍ਰ ਕੇ ਧਾਮ ॥

इह चरित्र तन चंचला; गई मित्र के धाम ॥

ਢੋਲ ਢਮਾਕੋ ਦੈ ਗਈ; ਕਿਨਹੂੰ ਲਖਾ ਨ ਬਾਮ ॥੧੨॥

ढोल ढमाको दै गई; किनहूं लखा न बाम ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੪॥੬੫੧੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ चौवन चरित्र समापतम सतु सुभम सतु ॥३५४॥६५१५॥अफजूं॥


ਚੌਪਈ ॥

चौपई ॥

ਸੁਨੁ ਰਾਜਾ! ਇਕ ਕਥਾ ਅਪੂਰਬ ॥

सुनु राजा! इक कथा अपूरब ॥

ਜੋ ਛਲ ਕਿਯਾ ਸੁਤਾ ਨ੍ਰਿਪ ਪੂਰਬ ॥

जो छल किया सुता न्रिप पूरब ॥

ਭੁਜੰਗ ਧੁਜਾ ਇਕ ਭੂਪ ਕਹਾਵਤ ॥

भुजंग धुजा इक भूप कहावत ॥

ਅਮਿਤ ਦਰਬ ਬਿਪਨ ਪਹ ਦ੍ਯਾਵਤ ॥੧॥

अमित दरब बिपन पह द्यावत ॥१॥

ਅਜਿਤਾਵਤੀ ਨਗਰ ਤਿਹ ਰਾਜਤ ॥

अजितावती नगर तिह राजत ॥

ਅਮਰਾਵਤੀ ਨਿਰਖਿ ਜਿਹ ਲਾਜਤ ॥

अमरावती निरखि जिह लाजत ॥

ਬਿਮਲ ਮਤੀ ਤਾ ਕੇ ਗ੍ਰਿਹ ਰਾਨੀ ॥

बिमल मती ता के ग्रिह रानी ॥

ਸੁਤਾ ਬਿਲਾਸ ਦੇਇ ਪਹਿਚਾਨੀ ॥੨॥

सुता बिलास देइ पहिचानी ॥२॥

ਮੰਤ੍ਰ ਜੰਤ੍ਰ ਤਿਨ ਪੜੇ ਅਪਾਰਾ ॥

मंत्र जंत्र तिन पड़े अपारा ॥

ਜਿਹ ਸਮ ਪੜੇ ਨ ਦੂਸਰਿ ਨਾਰਾ ॥

जिह सम पड़े न दूसरि नारा ॥

ਗੰਗ ਸਮੁਦ੍ਰਹਿ ਜਹਾ ਮਿਲਾਨੀ ॥

गंग समुद्रहि जहा मिलानी ॥

ਤਹੀ ਹੁਤੀ ਤਿਨ ਕੀ ਰਾਜਧਾਨੀ ॥੩॥

तही हुती तिन की राजधानी ॥३॥

ਨਿਰਖਿ ਪ੍ਰਭਾ ਤਿਹ ਜਾਤ ਨ ਕਹੀ ॥

निरखि प्रभा तिह जात न कही ॥

ਰਜਧਾਨੀ ਐਸੀ ਤਿਹ ਅਹੀ ॥

रजधानी ऐसी तिह अही ॥

ਊਚ ਧੌਲਹਰ ਤਹਾ ਸੁਧਾਰੇ ॥

ऊच धौलहर तहा सुधारे ॥

ਜਿਨ ਪਰ ਬੈਠਿ ਪਕਰਿਯਤ ਤਾਰੇ ॥੪॥

जिन पर बैठि पकरियत तारे ॥४॥

ਮਜਨ ਹੇਤ ਤਹਾ ਨ੍ਰਿਪ ਆਵਤ ॥

मजन हेत तहा न्रिप आवत ॥

ਨਾਇ ਪੂਰਬਲੇ ਪਾਪ ਗਵਾਵਤ ॥

नाइ पूरबले पाप गवावत ॥

ਤਹ ਇਕ ਨ੍ਹਾਨ ਨਰਾਧਿਪ ਚਲੋ ॥

तह इक न्हान नराधिप चलो ॥

ਜੋਬਨਵਾਨ ਸਿਪਾਹੀ ਭਲੋ ॥੫॥

जोबनवान सिपाही भलो ॥५॥

ਸੋ ਬਿਲਾਸ ਦੇ ਨੈਨ ਨਿਹਾਰਾ ॥

सो बिलास दे नैन निहारा ॥

ਮਨ ਕ੍ਰਮ ਬਚ ਇਹ ਭਾਂਤਿ ਬਿਚਾਰਾ ॥

मन क्रम बच इह भांति बिचारा ॥

ਕੈ ਮੈ ਅਬ ਯਾਹੀ ਕਹ ਬਰਿਹੌ ॥

कै मै अब याही कह बरिहौ ॥

ਨਾਤਰ ਬੂਡਿ ਗੰਗ ਮਹਿ ਮਰਿਹੌ ॥੬॥

नातर बूडि गंग महि मरिहौ ॥६॥

ਏਕ ਸਖੀ ਲਖਿ ਹਿਤੂ ਸਿਯਾਨੀ ॥

एक सखी लखि हितू सियानी ॥

ਤਾ ਸੌ ਚਿਤ ਕੀ ਬਾਤ ਬਖਾਨੀ ॥

ता सौ चित की बात बखानी ॥

ਜੋ ਤਾ ਕੌ ਤੂੰ ਮੁਝੈ ਮਿਲਾਵੈ ॥

जो ता कौ तूं मुझै मिलावै ॥

ਮੁਖ ਮਾਂਗੈ ਜੇਤੋ ਧਨ ਪਾਵੈ ॥੭॥

मुख मांगै जेतो धन पावै ॥७॥

ਤਬ ਸਖਿ ਗਈ ਤਵਨ ਕੇ ਗ੍ਰੇਹਾ ॥

तब सखि गई तवन के ग्रेहा ॥

ਪਰ ਪਾਇਨ ਅਸਿ ਦਿਯੋ ਸੰਦੇਹਾ ॥

पर पाइन असि दियो संदेहा ॥

ਰਾਜ ਸੁਤਾ ਤੁਮਰੈ ਪਰ ਅਟਕੀ ॥

राज सुता तुमरै पर अटकी ॥

ਭੂਲਿ ਗਈ ਤਾ ਕਹਿ ਸੁਧਿ ਘਟ ਕੀ ॥੮॥

भूलि गई ता कहि सुधि घट की ॥८॥

ਸੁਨਿ ਨ੍ਰਿਪ ਬਚਨ ਭਯੋ ਬਿਸਮੈ ਮਨ ॥

सुनि न्रिप बचन भयो बिसमै मन ॥

ਇਹ ਬਿਧਿ ਤਾਹਿ ਬਖਾਨੇ ਬੈਨਨ ॥

इह बिधि ताहि बखाने बैनन ॥

ਅਸ ਕਿਛੁ ਕਰਿਯੈ ਬਚਨ ਸ੍ਯਾਨੀ! ॥

अस किछु करियै बचन स्यानी! ॥

ਸ੍ਰੀ ਬਿਲਾਸ ਦੇ ਹ੍ਵੈ ਮੁਰ ਰਾਨੀ ॥੯॥

स्री बिलास दे ह्वै मुर रानी ॥९॥

ਤੁਮ ਨ੍ਰਿਪ! ਭੇਸ ਨਾਰਿ ਕੋ ਧਾਰਹੁ ॥

तुम न्रिप! भेस नारि को धारहु ॥

ਭੂਖਨ ਬਸਤਰ ਅੰਗ ਸੁਧਾਰਹੁ ॥

भूखन बसतर अंग सुधारहु ॥

ਭੁਜੰਗ ਧੁਜ ਕਹ ਦੈ ਦਿਖਰਾਈ ॥

भुजंग धुज कह दै दिखराई ॥

ਫੁਨਿ ਅੰਗਨਾ ਮਹਿ ਜਾਹੁ ਛਪਾਈ ॥੧੦॥

फुनि अंगना महि जाहु छपाई ॥१०॥

ਭੂਪਤਿ ਬਸਤ੍ਰ ਨਾਰਿ ਕੇ ਧਾਰੇ ॥

भूपति बसत्र नारि के धारे ॥

ਅੰਗ ਅੰਗ ਗਹਿਨਾ ਗੁਹਿ ਡਾਰੇ ॥

अंग अंग गहिना गुहि डारे ॥

ਭੁਜੰਗ ਧੁਜ ਕਹ ਦਈ ਦਿਖਾਈ ॥

भुजंग धुज कह दई दिखाई ॥

ਨਿਜੁ ਅੰਗਨਾ ਮਹਿ ਗਯੋ ਲੁਕਾਈ ॥੧੧॥

निजु अंगना महि गयो लुकाई ॥११॥

TOP OF PAGE

Dasam Granth