ਦਸਮ ਗਰੰਥ । दसम ग्रंथ ।

Page 1310

ਸੁਨਤ ਬਚਨ ਨ੍ਰਿਪ ਬੋਲਿ ਪਠਾਈ ॥

सुनत बचन न्रिप बोलि पठाई ॥

ਪਰ ਕੀ ਤ੍ਰਿਯ ਰਾਨੀ ਠਹਰਾਈ ॥

पर की त्रिय रानी ठहराई ॥

ਜਿਹ ਤਿਹ ਬਿਧਿ ਤਾ ਕੋ ਗ੍ਰਿਹਿ ਆਨੋ ॥

जिह तिह बिधि ता को ग्रिहि आनो ॥

ਭੇਦ ਅਭੇਦ ਜੜ ਕਛੁ ਨ ਪਛਾਨੋ ॥੮॥

भेद अभेद जड़ कछु न पछानो ॥८॥

ਸੰਗ ਅਪਨੇ ਤਾ ਕੌ ਲੈ ਸੋਯੋ ॥

संग अपने ता कौ लै सोयो ॥

ਚਿਤ ਕੋ ਭਰਮੁ ਸਕਲ ਹੀ ਖੋਯੋ ॥

चित को भरमु सकल ही खोयो ॥

ਕਾਮਾਤੁਰ ਹ੍ਵੈ ਹਾਥ ਚਲਾਯੋ ॥

कामातुर ह्वै हाथ चलायो ॥

ਕਾਢਿ ਕ੍ਰਿਪਾਨ ਨਾਰਿ ਤਿਨ ਘਾਯੋ ॥੯॥

काढि क्रिपान नारि तिन घायो ॥९॥

ਨ੍ਰਿਪ ਕਹ ਮਾਰਿ ਵੈਸਹੀ ਡਾਰੀ ॥

न्रिप कह मारि वैसही डारी ॥

ਤਾ ਪਰ ਤ੍ਯੋ ਹੀ ਬਸਤ੍ਰ ਸਵਾਰੀ ॥

ता पर त्यो ही बसत्र सवारी ॥

ਆਪੁ ਜਾਇ ਨਿਜੁ ਪਤਿ ਤਨ ਜਲੀ ॥

आपु जाइ निजु पति तन जली ॥

ਨਿਰਖਹੁ ਚਤੁਰਿ ਨਾਰਿ ਕੀ ਭਲੀ ॥੧੦॥

निरखहु चतुरि नारि की भली ॥१०॥

ਦੋਹਰਾ ॥

दोहरा ॥

ਬੈਰ ਲਿਯਾ ਨਿਜੁ ਨਾਹਿ ਕੋ; ਨ੍ਰਿਪ ਕਹ ਦਿਯਾ ਸੰਘਾਰਿ ॥

बैर लिया निजु नाहि को; न्रिप कह दिया संघारि ॥

ਬਹੁਰਿ ਜਰੀ ਨਿਜੁ ਨਾਥ ਸੌ; ਲੋਗਨ ਚਰਿਤ ਦਿਖਾਰਿ ॥੧੧॥

बहुरि जरी निजु नाथ सौ; लोगन चरित दिखारि ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤ੍ਰਿਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੩॥੬੫੦੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ त्रिपन चरित्र समापतम सतु सुभम सतु ॥३५३॥६५०३॥अफजूं॥


ਚੌਪਈ ॥

चौपई ॥

ਸੁਨਹੁ ਭੂਪ! ਇਕ ਕਥਾ ਨਵੀਨੀ ॥

सुनहु भूप! इक कथा नवीनी ॥

ਕਿਨਹੂੰ ਲਖੀ ਨ ਆਗੇ ਚੀਨੀ ॥

किनहूं लखी न आगे चीनी ॥

ਰਾਧਾ ਨਗਰ ਪੂਰਬ ਮੈ ਜਹਾ ॥

राधा नगर पूरब मै जहा ॥

ਰੁਕਮ ਸੈਨ ਰਾਜਾ ਇਕ ਤਹਾ ॥੧॥

रुकम सैन राजा इक तहा ॥१॥

ਸ੍ਰੀ ਦਲਗਾਹ ਮਤੀ ਤ੍ਰਿਯ ਤਾ ਕੀ ॥

स्री दलगाह मती त्रिय ता की ॥

ਨਰੀ ਨਾਗਨੀ ਤੁਲਿ ਨ ਵਾ ਕੀ ॥

नरी नागनी तुलि न वा की ॥

ਸੁਤਾ ਸਿੰਧੁਲਾ ਦੇਇ ਭਨਿਜੈ ॥

सुता सिंधुला देइ भनिजै ॥

ਪਰੀ ਪਦਮਨੀ ਪ੍ਰਕ੍ਰਿਤ ਕਹਿਜੈ ॥੨॥

परी पदमनी प्रक्रित कहिजै ॥२॥

ਤਹਿਕ ਭਵਾਨੀ ਭਵਨ ਭਨੀਜੈ ॥

तहिक भवानी भवन भनीजै ॥

ਕੋ ਦੂਸਰ ਪਟਤਰ ਤਿਹਿ ਦੀਜੈ ॥

को दूसर पटतर तिहि दीजै ॥

ਦੇਸ ਦੇਸ ਏਸ੍ਵਰ ਤਹ ਆਵਤ ॥

देस देस एस्वर तह आवत ॥

ਆਨਿ ਗਵਰਿ ਕਹ ਸੀਸ ਝੁਕਾਵਤ ॥੩॥

आनि गवरि कह सीस झुकावत ॥३॥

ਭੁਜਬਲ ਸਿੰਘ ਤਹਾ ਨ੍ਰਿਪ ਆਯੋ ॥

भुजबल सिंघ तहा न्रिप आयो ॥

ਭੋਜ ਰਾਜ ਤੇ ਜਨੁਕ ਸਵਾਯੋ ॥

भोज राज ते जनुक सवायो ॥

ਨਿਰਖਿ ਸਿੰਧੁਲਾ ਦੇ ਦੁਤਿ ਤਾ ਕੀ ॥

निरखि सिंधुला दे दुति ता की ॥

ਮਨ ਬਚ ਕ੍ਰਮ ਚੇਰੀ ਭੀ ਵਾ ਕੀ ॥੪॥

मन बच क्रम चेरी भी वा की ॥४॥

ਆਗੇ ਹੁਤੀ ਔਰ ਸੋ ਪਰਨੀ ॥

आगे हुती और सो परनी ॥

ਅਬ ਇਹ ਸਾਥ ਜਾਤ ਨਹਿ ਬਰਨੀ ॥

अब इह साथ जात नहि बरनी ॥

ਚਿਤ ਮਹਿ ਅਧਿਕ ਬਿਚਾਰ ਬਿਚਾਰਤ ॥

चित महि अधिक बिचार बिचारत ॥

ਸਹਚਰਿ ਪਠੀ ਤਹਾ ਹ੍ਵੈ ਆਰਤਿ ॥੫॥

सहचरि पठी तहा ह्वै आरति ॥५॥

ਸੁਨੁ ਰਾਜਾ! ਤੈ ਪਰ ਮੈ ਅਟਕੀ ॥

सुनु राजा! तै पर मै अटकी ॥

ਭੂਲਿ ਗਈ ਸਭ ਹੀ ਸੁਧਿ ਘਟ ਕੀ ॥

भूलि गई सभ ही सुधि घट की ॥

ਜੌ ਮੁਹਿ ਅਬ ਤੁਮ ਦਰਸ ਦਿਖਾਵੋ ॥

जौ मुहि अब तुम दरस दिखावो ॥

ਅਮ੍ਰਿਤ ਡਾਰਿ ਜਨੁ ਮ੍ਰਿਤਕ ਜਿਯਾਵੋ ॥੬॥

अम्रित डारि जनु म्रितक जियावो ॥६॥

ਸੁਨਿ ਸਖੀ ਬਚਨ ਕੁਅਰਿ ਕੇ ਆਤੁਰ ॥

सुनि सखी बचन कुअरि के आतुर ॥

ਜਾਤ ਭਈ ਰਾਜਾ ਤਹਿ ਸਾਤਿਰ ॥

जात भई राजा तहि सातिर ॥

ਜੁ ਕਛੁ ਕਹਿਯੋ ਕਹਿ ਤਾਹਿ ਸੁਨਾਯੋ ॥

जु कछु कहियो कहि ताहि सुनायो ॥

ਸੁਨਿ ਬਚ ਭੂਪ ਅਧਿਕ ਲਲਚਾਯੋ ॥੭॥

सुनि बच भूप अधिक ललचायो ॥७॥

ਚਿੰਤ ਕਰੀ ਕਿਹ ਬਿਧਿ ਤਹ ਜੈਯੈ ॥

चिंत करी किह बिधि तह जैयै ॥

ਕਿਹ ਛਲ ਸੌ ਤਾ ਕੌ ਹਰਿ ਲਯੈਯੈ ॥

किह छल सौ ता कौ हरि लयैयै ॥

ਸੁਨਿ ਬਚ ਭੂਖਿ ਭੂਪ ਕੀ ਭਾਗੀ ॥

सुनि बच भूखि भूप की भागी ॥

ਤਬ ਤੇ ਅਧਿਕ ਚਟਪਟੀ ਲਾਗੀ ॥੮॥

तब ते अधिक चटपटी लागी ॥८॥

ਭੂਪ ਸਖੀ ਤਬ ਤਹੀ ਪਠਾਈ ॥

भूप सखी तब तही पठाई ॥

ਇਸਥਿਤ ਹੁਤੀ ਜਹਾ ਸੁਖਦਾਈ ॥

इसथित हुती जहा सुखदाई ॥

ਕਹਾ ਚਰਿਤ ਕਛੁ ਤੁਮਹਿ ਬਨਾਵਹੁ ॥

कहा चरित कछु तुमहि बनावहु ॥

ਜਿਹ ਛਲ ਸਦਨ ਹਮਾਰੇ ਆਵਹੁ ॥੯॥

जिह छल सदन हमारे आवहु ॥९॥

ਏਕ ਢੋਲ ਤ੍ਰਿਯ ਕੋਰ ਮੰਗਾਵਾ ॥

एक ढोल त्रिय कोर मंगावा ॥

ਬੈਠਿ ਚਰਮ ਸੋ ਬੀਚ ਮੜਾਵਾ ॥

बैठि चरम सो बीच मड़ावा ॥

ਇਸਥਿਤ ਆਪੁ ਤਵਨ ਮਹਿ ਭਈ ॥

इसथित आपु तवन महि भई ॥

ਇਹ ਛਲ ਧਾਮ ਮਿਤ੍ਰ ਕੇ ਗਈ ॥੧੦॥

इह छल धाम मित्र के गई ॥१०॥

TOP OF PAGE

Dasam Granth