ਦਸਮ ਗਰੰਥ । दसम ग्रंथ ।

Page 1012

ਬਹੁਰੋ ਤੌਨ ਤ੍ਰਿਯਾ ਕੌ ਬਰਿਯੋ ॥

बहुरो तौन त्रिया कौ बरियो ॥

ਭਾਂਤਿ ਭਾਂਤਿ ਕੇ ਭੋਗਨ ਕਰਿਯੋ ॥

भांति भांति के भोगन करियो ॥

ਦੇਵਰਾਜ ਮੰਤ੍ਰਨ ਸੋ ਜਾਰਿਯੋ ॥

देवराज मंत्रन सो जारियो ॥

ਤਾ ਪਾਛੇ, ਕਾਜੀ ਕੌ ਮਾਰਿਯੋ ॥੨੦॥

ता पाछे, काजी कौ मारियो ॥२०॥

ਜੋ ਚਤੁਰਾ ਚਿਤ ਚਰਿਤ ਬਨਾਯੋ ॥

जो चतुरा चित चरित बनायो ॥

ਮਨ ਮੋ ਚਹਿਯੋ ਵਹੈ ਪਤਿ ਪਾਯੋ ॥

मन मो चहियो वहै पति पायो ॥

ਦੇਵ ਰਾਜ ਕੌ ਆਦਿ ਜਰਾਇਸ ॥

देव राज कौ आदि जराइस ॥

ਤਾ ਪਾਛੈ ਕਾਜੀ ਕਹ ਘਾਇਸ ॥੨੧॥

ता पाछै काजी कह घाइस ॥२१॥

ਦੋਹਰਾ ॥

दोहरा ॥

ਨ੍ਰਿਪ ਸੁਤ ਕੋ ਭਰਤਾ ਕਿਯੋ; ਚਤੁਰਾ ਚਰਿਤ ਸੁ ਧਾਰਿ ॥

न्रिप सुत को भरता कियो; चतुरा चरित सु धारि ॥

ਮਨ ਮਾਨਤ ਕੋ ਬਰੁ ਬਰਿਯੋ; ਦੇਵ ਕਾਜਿਯਹਿ ਮਾਰਿ ॥੨੨॥

मन मानत को बरु बरियो; देव काजियहि मारि ॥२२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੫॥੨੬੯੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ पैतीसवो चरित्र समापतम सतु सुभम सतु ॥१३५॥२६९४॥अफजूं॥


ਦੋਹਰਾ ॥

दोहरा ॥

ਧਰਮ ਛੇਤ੍ਰ ਕੁਰਛੇਤ੍ਰ ਕੋ; ਰਥ ਬਚਿਤ੍ਰ ਨ੍ਰਿਪ ਏਕ ॥

धरम छेत्र कुरछेत्र को; रथ बचित्र न्रिप एक ॥

ਬਾਜ ਰਾਜ ਸੰਪਤਿ ਸਹਿਤ; ਜੀਤੇ ਜੁਧ ਅਨੇਕ ॥੧॥

बाज राज स्मपति सहित; जीते जुध अनेक ॥१॥

ਚੌਪਈ ॥

चौपई ॥

ਭ੍ਰਮਰ ਮਤੀ ਤਾ ਕੀ ਬਰ ਨਾਰੀ ॥

भ्रमर मती ता की बर नारी ॥

ਜਨੁਕ ਚੰਦ੍ਰ ਕੌ ਚੀਰਿ ਨਿਕਾਰੀ ॥

जनुक चंद्र कौ चीरि निकारी ॥

ਜੋਬਨ ਜੇਬ ਅਧਿਕ ਤਿਹ ਸੋਹੈ ॥

जोबन जेब अधिक तिह सोहै ॥

ਸੁਰ ਨਰ ਨਾਗਿ ਭੁਜੰਗਨ ਮੋਹੈ ॥੨॥

सुर नर नागि भुजंगन मोहै ॥२॥

ਭਦ੍ਰ ਭਵਾਨੀ ਇਕ ਸੰਨ੍ਯਾਸੀ ॥

भद्र भवानी इक संन्यासी ॥

ਜਾਨੁਕ ਆਪੁ ਗੜਿਯੋ ਅਬਿਨਾਸੀ ॥

जानुक आपु गड़ियो अबिनासी ॥

ਰਾਨੀ ਲਖਿਯੋ ਜਬੈ ਅਭਿਮਾਨੀ ॥

रानी लखियो जबै अभिमानी ॥

ਨਿਰਖਿ ਰੂਪ ਹ੍ਵੈ ਗਈ ਦਿਵਾਨੀ ॥੩॥

निरखि रूप ह्वै गई दिवानी ॥३॥

ਦੋਹਰਾ ॥

दोहरा ॥

ਭਦ੍ਰ ਭਵਾਨੀ ਕੇ ਭਵਨ; ਦੀਨੀ ਸਖੀ ਪਠਾਇ ॥

भद्र भवानी के भवन; दीनी सखी पठाइ ॥

ਭਵਨ ਬੁਲਾਯੋ ਭਦ੍ਰ ਕਰ; ਭ੍ਰਮਰ ਕਲਾ ਸੁਖ ਪਾਇ ॥੪॥

भवन बुलायो भद्र कर; भ्रमर कला सुख पाइ ॥४॥

ਅੜਿਲ ॥

अड़िल ॥

ਸੁਨਤ ਭਵਾਨੀ ਭਦ੍ਰ; ਬਚਨ ਤਹ ਆਇਯੋ ॥

सुनत भवानी भद्र; बचन तह आइयो ॥

ਭ੍ਰਮਰ ਕਲਾ ਕੋ ਰੂਪ ਨਿਰਖਿ; ਸੁਖ ਪਾਇਯੋ ॥

भ्रमर कला को रूप निरखि; सुख पाइयो ॥

ਨਾਥ! ਭਲੀ ਬਿਧਿ ਰਹੌ; ਸਦਾ ਸੁਖ ਮੰਗਹੀ ॥

नाथ! भली बिधि रहौ; सदा सुख मंगही ॥

ਹੋ ਆਜੁ ਸਭੈ ਦੁਖ ਬਿਸਰੇ; ਨਿਰਖਤ ਅੰਗ ਹੀ ॥੫॥

हो आजु सभै दुख बिसरे; निरखत अंग ही ॥५॥

ਦੋਹਰਾ ॥

दोहरा ॥

ਭ੍ਰਮਰ ਕਲਾ ਤਾ ਕੋ ਨਿਰਖਿ; ਬਿਸਰੇ ਸੋਕ ਅਪਾਰ ॥

भ्रमर कला ता को निरखि; बिसरे सोक अपार ॥

ਮੋਦ ਬਢਿਯੋ ਤਨ ਮੈ ਘਨੋ; ਸੁਖੀ ਕਰੇ ਕਰਤਾਰ ॥੬॥

मोद बढियो तन मै घनो; सुखी करे करतार ॥६॥

ਡਾਰੇ ਸਾਰੀ ਨੀਲ ਕੀ; ਓਟ ਅਚੂਕ ਚੁਕੈਨ ॥

डारे सारी नील की; ओट अचूक चुकैन ॥

ਲਗੇ ਅਟਿਕ ਠਾਢੈ ਰਹੈ; ਬਡੇ ਬਿਰਹਿਯਾ ਨੈਨ ॥੭॥

लगे अटिक ठाढै रहै; बडे बिरहिया नैन ॥७॥

ਛੰਦ ॥

छंद ॥

ਪ੍ਰਥਮ ਬਿਰਹ ਹਮ ਬਰੇ; ਮੂੰਡ ਅਪਨੌ ਮੂੰਡਾਯੋ ॥

प्रथम बिरह हम बरे; मूंड अपनौ मूंडायो ॥

ਬਹੁਰਿ ਬਿਰਹਿ ਕੇ ਬਰੇ; ਜਟਨ ਕੋ ਸੀਸ ਰਖਾਯੋ ॥

बहुरि बिरहि के बरे; जटन को सीस रखायो ॥

ਧੂਰਿ ਸੀਸ ਮੈ ਡਾਰਿ; ਅਧਿਕ ਜੋਗੀਸ ਕਹਾਏ ॥

धूरि सीस मै डारि; अधिक जोगीस कहाए ॥

ਜਬ ਤੇ ਬਨ ਕੌ ਗਏ; ਬਹੁਰਿ ਪੁਰ ਮਾਝ ਨ ਆਏ ॥੮॥

जब ते बन कौ गए; बहुरि पुर माझ न आए ॥८॥

ਪ੍ਰਥਮ ਅਤ੍ਰ ਰਿਖਿ ਭਏ; ਬਰੀ ਅਨਸੂਆ ਜਿਨਹੂੰ ॥

प्रथम अत्र रिखि भए; बरी अनसूआ जिनहूं ॥

ਬਹੁਰਿ ਰਾਮ ਜੂ ਭਏ; ਕਰੀ ਸੀਤਾ ਤ੍ਰਿਯ ਤਿਨਹੂੰ ॥

बहुरि राम जू भए; करी सीता त्रिय तिनहूं ॥

ਕ੍ਰਿਸਨ ਬਿਸਨ ਅਵਤਾਰ; ਕਰੀ ਸੋਲਹ ਸੈ ਨਾਰੀ ॥

क्रिसन बिसन अवतार; करी सोलह सै नारी ॥

ਤ੍ਰਿਯਾ ਪੁਰਖ ਕੀ ਰੀਤਿ; ਜਗਤ ਜਗਤੇਸ ਬਿਥਾਰੀ ॥੯॥

त्रिया पुरख की रीति; जगत जगतेस बिथारी ॥९॥

TOP OF PAGE

Dasam Granth