ਦਸਮ ਗਰੰਥ । दसम ग्रंथ ।

Page 946

ਦੋਹਰਾ ॥

दोहरा ॥

ਦੇਵਰਾਜ ਜਿਹ ਦੈਤ ਕੌ; ਜੀਤ ਸਕਤ ਨਹਿ ਜਾਇ ॥

देवराज जिह दैत कौ; जीत सकत नहि जाइ ॥

ਸੋ ਅਬਲਾ ਇਹ ਛਲ ਭਏ; ਜਮ ਪੁਰ ਦਯੋ ਪਠਾਇ ॥੧੩॥

सो अबला इह छल भए; जम पुर दयो पठाइ ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌਵੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੦॥੧੮੫੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौवौ चरित्र समापतम सतु सुभम सतु ॥१००॥१८५६॥अफजूं॥


ਚੌਪਈ ॥

चौपई ॥

ਰਾਵੀ ਤੀਰ ਜਾਟ ਇਕ ਰਹੈ ॥

रावी तीर जाट इक रहै ॥

ਮਹੀਵਾਲ ਨਾਮ ਜਗ ਕਹੈ ॥

महीवाल नाम जग कहै ॥

ਨਿਰਖਿ ਸੋਹਨੀ ਬਸਿ ਹ੍ਵੈ ਗਈ ॥

निरखि सोहनी बसि ह्वै गई ॥

ਤਾ ਪੈ ਰੀਝਿ ਸੁ ਆਸਿਕ ਭਈ ॥੧॥

ता पै रीझि सु आसिक भई ॥१॥

ਜਬ ਹੀ ਭਾਨ ਅਸਤ ਹ੍ਵੈ ਜਾਵੈ ॥

जब ही भान असत ह्वै जावै ॥

ਤਬ ਹੀ ਪੈਰਿ ਨਦੀ ਤਹ ਆਵੈ ॥

तब ही पैरि नदी तह आवै ॥

ਦ੍ਰਿੜ ਗਹਿ ਘਟ ਉਰ ਕੇ ਤਰ ਧਰੈ ॥

द्रिड़ गहि घट उर के तर धरै ॥

ਛਿਨ ਮਹਿ ਪੈਰ ਪਾਰ ਤਿਹ ਪਰੈ ॥੨॥

छिन महि पैर पार तिह परै ॥२॥

ਏਕ ਦਿਵਸ ਉਠਿ ਕੈ ਜਬ ਧਾਈ ॥

एक दिवस उठि कै जब धाई ॥

ਸੋਵਤ ਹੁਤੋ ਬੰਧੁ ਲਖਿ ਪਾਈ ॥

सोवत हुतो बंधु लखि पाई ॥

ਪਾਛੈ ਲਾਗਿ ਭੇਦ ਤਿਹ ਚਹਿਯੋ ॥

पाछै लागि भेद तिह चहियो ॥

ਕਛੂ ਸੋਹਨੀ ਤਾਹਿ ਨ ਲਹਿਯੋ ॥੩॥

कछू सोहनी ताहि न लहियो ॥३॥

ਭੁਜੰਗ ਛੰਦ ॥

भुजंग छंद ॥

ਛਕੀ ਪ੍ਰੇਮ ਬਾਲਾ ਤਿਸੀ ਠੌਰ ਧਾਈ ॥

छकी प्रेम बाला तिसी ठौर धाई ॥

ਜਹਾ ਦਾਬਿ ਕੈ ਬੂਟ ਮੈ ਮਾਟ ਆਈ ॥

जहा दाबि कै बूट मै माट आई ॥

ਲੀਯੌ ਹਾਥ ਤਾ ਕੌ ਧਸੀ ਨੀਰ ਮ੍ਯਾਨੇ ॥

लीयौ हाथ ता कौ धसी नीर म्याने ॥

ਮਿਲੀ ਜਾਇ ਤਾ ਕੌ ਯਹੀ ਭੇਦ ਜਾਨੇ ॥੪॥

मिली जाइ ता कौ यही भेद जाने ॥४॥

ਮਿਲੀ ਜਾਇ ਤਾ ਕੌ ਫਿਰੀ ਫੇਰਿ ਬਾਲਾ ॥

मिली जाइ ता कौ फिरी फेरि बाला ॥

ਦਿਪੈ ਚਾਰਿ ਸੋਭਾ ਮਨੋ ਆਗਿ ਜ੍ਵਾਲਾ ॥

दिपै चारि सोभा मनो आगि ज्वाला ॥

ਲਏ ਹਾਥ ਮਾਟਾ ਨਦੀ ਪੈਰਿ ਆਈ ॥

लए हाथ माटा नदी पैरि आई ॥

ਕੋਊ ਨਾਹਿ ਜਾਨੈ ਤਿਨੀ ਬਾਤ ਪਾਈ ॥੫॥

कोऊ नाहि जानै तिनी बात पाई ॥५॥

ਭਯੋ ਪ੍ਰਾਤ ਲੈ ਕਾਚ ਮਾਟਾ ਸਿਧਾਯੋ ॥

भयो प्रात लै काच माटा सिधायो ॥

ਤਿਸੈ ਡਾਰਿ ਦੀਨੋ ਉਸੇ ਰਾਖਿ ਆਯੋ ॥

तिसै डारि दीनो उसे राखि आयो ॥

ਭਏ ਸੋਹਨੀ ਰੈਨਿ ਜਬ ਹੀ ਸਿਧਾਈ ॥

भए सोहनी रैनि जब ही सिधाई ॥

ਵਹੈ ਮਾਟ ਲੈ ਕੇ ਛਕੀ ਪ੍ਰੇਮ ਆਈ ॥੬॥

वहै माट लै के छकी प्रेम आई ॥६॥

ਦੋਹਰਾ ॥

दोहरा ॥

ਅਧਿਕ ਜਬ ਸਰਿਤਾ ਤਰੀ; ਮਾਟਿ ਗਯੋ ਤਬ ਫੂਟਿ ॥

अधिक जब सरिता तरी; माटि गयो तब फूटि ॥

ਡੁਬਕੀ ਲੇਤੇ ਤਨ ਗਯੋ; ਪ੍ਰਾਨ ਬਹੁਰਿ ਗੇ ਛੂਟਿ ॥੭॥

डुबकी लेते तन गयो; प्रान बहुरि गे छूटि ॥७॥

ਚੌਪਈ ॥

चौपई ॥

ਮੇਹੀਵਾਲ ਅਧਿਕ ਦੁਖੁ ਧਾਰਿਯੋ ॥

मेहीवाल अधिक दुखु धारियो ॥

ਕਹਾ ਸੋਹਨੀ ਰਹੀ? ਬਿਚਾਰਿਯੋ ॥

कहा सोहनी रही? बिचारियो ॥

ਨਦੀ ਬੀਚ ਖੋਜਤ ਬਹੁ ਭਯੋ ॥

नदी बीच खोजत बहु भयो ॥

ਆਈ ਲਹਿਰ ਡੂਬਿ ਸੋ ਗਯੋ ॥੮॥

आई लहिर डूबि सो गयो ॥८॥

ਏਕ ਪੁਰਖ ਯਹ ਚਰਿਤ੍ਰ ਸੁਧਾਰਿਯੋ ॥

एक पुरख यह चरित्र सुधारियो ॥

ਮੇਹੀਵਾਲ ਸੋਹਨਿਯਹਿ ਮਾਰਿਯੋ ॥

मेहीवाल सोहनियहि मारियो ॥

ਕਾਚੋ ਘਟ ਵਾ ਕੋ ਦੈ ਬੋਰਿਯੋ ॥

काचो घट वा को दै बोरियो ॥

ਮੇਹੀਵਾਲ ਹੂੰ ਕੋ ਸਿਰ ਤੋਰਿਯੋ ॥੯॥

मेहीवाल हूं को सिर तोरियो ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੧॥੧੮੬੫॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे इक सौ इक चरित्र समापतम सतु सुभम सतु ॥१०१॥१८६५॥अफजूं॥


ਦੋਹਰਾ ॥

दोहरा ॥

ਅਵਧ ਪੁਰੀ ਭੀਤਰ ਬਸੈ; ਅਜ ਸੁਤ ਦਸਰਥ ਰਾਵ ॥

अवध पुरी भीतर बसै; अज सुत दसरथ राव ॥

ਦੀਨਨ ਕੀ ਰਛਾ ਕਰੈ; ਰਾਖਤ ਸਭ ਕੋ ਭਾਵ ॥੧॥

दीनन की रछा करै; राखत सभ को भाव ॥१॥

ਦੈਤ ਦੇਵਤਨ ਕੋ ਬਨ੍ਯੋ; ਏਕ ਦਿਵਸ ਸੰਗ੍ਰਾਮ ॥

दैत देवतन को बन्यो; एक दिवस संग्राम ॥

ਬੋਲਿ ਪਠਾਯੋ ਇੰਦ੍ਰ ਨੈ; ਲੈ ਦਸਰਥ ਕੋ ਨਾਮ ॥੨॥

बोलि पठायो इंद्र नै; लै दसरथ को नाम ॥२॥

ਚੌਪਈ ॥

चौपई ॥

ਦੂਤਹਿ ਕਹਿਯੋ ਤੁਰਤ ਤੁਮ ਜੈਯਹੁ ॥

दूतहि कहियो तुरत तुम जैयहु ॥

ਸੈਨ ਸਹਿਤ ਦਸਰਥ ਕੈ ਲ੍ਯੈਯਹੁ ॥

सैन सहित दसरथ कै ल्यैयहु ॥

ਗ੍ਰਿਹ ਕੇ ਸਕਲ ਕਾਮ ਤਜ ਆਵੈ ॥

ग्रिह के सकल काम तज आवै ॥

ਹਮਰੀ ਦਿਸਿ ਹ੍ਵੈ ਜੁਧੁ ਮਚਾਵੈ ॥੩॥

हमरी दिसि ह्वै जुधु मचावै ॥३॥

TOP OF PAGE

Dasam Granth