ਦਸਮ ਗਰੰਥ । दसम ग्रंथ ।

Page 330

ਦੂਤੀ ਬਾਚ ਕਾਨ੍ਹ ਸੋ ॥

दूती बाच कान्ह सो ॥

ਸਵੈਯਾ ॥

सवैया ॥

ਕੋਪ ਕੈ ਉਤਰ ਦੇਤ ਭਈ; ਇਨ ਆਇ ਕਹਿਯੋ ਫਿਰਿ ਸੰਗ ਸੁਜਾਨੈ ॥

कोप कै उतर देत भई; इन आइ कहियो फिरि संग सुजानै ॥

ਬੈਠ ਰਹੀ ਹਠ ਮਾਨਿ ਤ੍ਰੀਯਾ; ਹਉ ਮਨਾਇ ਰਹੀ, ਜੜ ਕਿਉ ਹੂੰ ਨ ਮਾਨੈ ॥

बैठ रही हठ मानि त्रीया; हउ मनाइ रही, जड़ किउ हूं न मानै ॥

ਸਾਮ ਦੀਏ ਨ ਮਨੈ ਨਹੀ ਦੰਡ; ਮਨੈ ਨਹੀ ਭੇਦ ਦੀਏ ਅਰੁ ਦਾਨੈ ॥

साम दीए न मनै नही दंड; मनै नही भेद दीए अरु दानै ॥

ਐਸੀ ਗੁਵਾਰਿ ਸੋ ਹੇਤ ਕਹਾ? ਤੁਮਰੀ ਜੋਊ ਪ੍ਰੀਤਿ ਕੋ ਰੰਗ ਨ ਜਾਨੈ ॥੬੯੩॥

ऐसी गुवारि सो हेत कहा? तुमरी जोऊ प्रीति को रंग न जानै ॥६९३॥

ਮੈਨਪ੍ਰਭਾ ਬਾਚ ਕਾਨ੍ਹ ਜੂ ਸੋ ॥

मैनप्रभा बाच कान्ह जू सो ॥

ਸਵੈਯਾ ॥

सवैया ॥

ਮੈਨਪ੍ਰਭਾ ਹਰਿ ਪਾਸ ਹੁਤੀ; ਸੁਨ ਕੈ ਬਤੀਯਾ ਤਬ ਬੋਲਿ ਉਠੀ ਹੈ ॥

मैनप्रभा हरि पास हुती; सुन कै बतीया तब बोलि उठी है ॥

ਲਿਆਇ ਹੋ ਹਉ, ਇਹ ਭਾਂਤਿ ਕਹਿਯੋ; ਤੁਮ ਤੇ ਹਰਿ ਜੂ ਜੋਊ ਗ੍ਵਾਰ ਰੁਠੀ ਹੈ ॥

लिआइ हो हउ, इह भांति कहियो; तुम ते हरि जू जोऊ ग्वार रुठी है ॥

ਕਾਨ੍ਹ ਕੇ ਪਾਇਨ ਪੈ ਤਬ ਹੀ; ਸੁ ਲਿਯਾਵਨ ਤਾਹੀ ਕੇ ਕਾਜ ਉਠੀ ਹੈ ॥

कान्ह के पाइन पै तब ही; सु लियावन ताही के काज उठी है ॥

ਸੁੰਦਰਤਾ ਮੁਖ ਊਪਰ ਤੇ; ਮਨੋ ਕੰਜ ਪ੍ਰਭਾ ਸਭ ਵਾਰ ਸੁਟੀ ਹੈ ॥੬੯੪॥

सुंदरता मुख ऊपर ते; मनो कंज प्रभा सभ वार सुटी है ॥६९४॥

ਹਰਿ ਪਾਇਨ ਪੈ ਇਹ ਭਾਂਤਿ ਕਹਿਯੋ; ਹਰਿ ਜੂ ! ਉਹ ਕੇ ਢਿਗ ਹਉ ਚਲਿ ਜੈਹੋ ॥

हरि पाइन पै इह भांति कहियो; हरि जू ! उह के ढिग हउ चलि जैहो ॥

ਜਾ ਹੀ ਉਪਾਵ ਤੇ ਆਇ ਹੈ ਸੁੰਦਰਿ; ਤਾਹੀ ਉਪਾਇ ਮਨਾਇ ਲਿਯੈ ਹੋ ॥

जा ही उपाव ते आइ है सुंदरि; ताही उपाइ मनाइ लियै हो ॥

ਪਾਇਨ ਪੈ ਬਿਨਤੀਅਨ ਕੈ; ਰਿਝਵਾਇ ਕੈ ਸੁੰਦਰਿ ਗ੍ਵਾਰਿ ਮਨੈਹੋ ॥

पाइन पै बिनतीअन कै; रिझवाइ कै सुंदरि ग्वारि मनैहो ॥

ਆਜ ਹੀ ਤੋ ਢਿਗ ਆਨਿ ਮਿਲੈਹੋ; ਜੂ ਲ੍ਯਾਏ ਬਿਨਾ, ਤੁਮਰੀ ਨ ਕਹੈ ਹੋ ॥੬੯੫॥

आज ही तो ढिग आनि मिलैहो; जू ल्याए बिना, तुमरी न कहै हो ॥६९५॥

ਹਰਿ ਪਾਇਨ ਪੈ ਤਿਹ ਠਉਰ ਚਲੀ; ਕਬਿ ਸ੍ਯਾਮ ਕਹੈ ਫੁਨਿ ਮੈਨਪ੍ਰਭਾ ॥

हरि पाइन पै तिह ठउर चली; कबि स्याम कहै फुनि मैनप्रभा ॥

ਜਿਹ ਕੇ ਨਹੀ ਤੁਲਿ ਮੰਦੋਦਰਿ ਹੈ; ਜਿਹ ਤੁਲ ਤ੍ਰੀਯਾ ਨਹੀ ਇੰਦ੍ਰ ਸਭਾ ॥

जिह के नही तुलि मंदोदरि है; जिह तुल त्रीया नही इंद्र सभा ॥

ਜਿਹ ਕੋ ਮੁਖ ਸੁੰਦਰ ਰਾਜਤ ਹੈ; ਇਹ ਭਾਂਤਿ ਲਸੈ ਤ੍ਰੀਯਾ ਵਾ ਕੀ ਅਭਾ ॥

जिह को मुख सुंदर राजत है; इह भांति लसै त्रीया वा की अभा ॥

ਮਨੋ ਚੰਦ ਕੁਰੰਗਨ ਕੇਹਰ ਕੀਰ; ਪ੍ਰਭਾ ਕੋ ਸਭੋ ਧਨ ਯਾਹਿ ਲਭਾ ॥੬੯੬॥

मनो चंद कुरंगन केहर कीर; प्रभा को सभो धन याहि लभा ॥६९६॥

ਪ੍ਰਤਿਉਤਰ ਬਾਚ ॥

प्रतिउतर बाच ॥

ਸਵੈਯਾ ॥

सवैया ॥

ਚਲਿ ਚੰਦਮੁਖੀ ਹਰਿ ਕੇ ਢਿਗ ਤੇ; ਬ੍ਰਿਖਭਾਨ ਸੁਤਾ ਪਹਿ ਪੈ ਚਲਿ ਆਈ ॥

चलि चंदमुखी हरि के ढिग ते; ब्रिखभान सुता पहि पै चलि आई ॥

ਆਇ ਕੈ ਐਸੇ ਕਹਿਯੋ ਤਿਹ ਸੋ; ਬਲ ਬੇਗ ਚਲੋ, ਨੰਦ ਲਾਲ ਬੁਲਾਈ ॥

आइ कै ऐसे कहियो तिह सो; बल बेग चलो, नंद लाल बुलाई ॥

ਮੈ ਨ ਚਲੋ ਹਰਿ ਪਾਸ ਹਹਾ ! ਚਲੁ ਐਸੇ ਕਹਿਯੋ, ਨ ਕਰੋ ਦੁਚਿਤਾਈ ॥

मै न चलो हरि पास हहा ! चलु ऐसे कहियो, न करो दुचिताई ॥

ਕਾਹੇ ਕੋ ਬੈਠ ਰਹੀ ਇਹ ਠਉਰ ਮੈ? ਮੋਹਨ ਕੋ ਮਨੋ ਚਿਤੁ ਚੁਰਾਈ ॥੬੯੭॥

काहे को बैठ रही इह ठउर मै? मोहन को मनो चितु चुराई ॥६९७॥

ਜਾਹਿ ਘੋਰ ਘਟਾ ਘਟ ਆਏ ਘਨੇ; ਚਹੂੰ ਓਰਨ ਮੈ ਜਹ ਮੋਰ ਪੁਕਾਰੈ ॥

जाहि घोर घटा घट आए घने; चहूं ओरन मै जह मोर पुकारै ॥

ਨਾਚਤ ਹੈ ਜਹ ਗ੍ਵਾਰਨੀਯਾ; ਤਿਹ ਪੇਖਿ ਘਨੇ ਬਿਰਹੀ ਤਨ ਵਾਰੈ ॥

नाचत है जह ग्वारनीया; तिह पेखि घने बिरही तन वारै ॥

ਤਉਨ ਸਮੈ ਜਦੁਰਾਇ ਸੁਨੋ; ਮੁਰਲੀ ਕੇ ਬਜਾਇ ਕੈ ਤੋਹਿ ਚਿਤਾਰੈ ॥

तउन समै जदुराइ सुनो; मुरली के बजाइ कै तोहि चितारै ॥

ਤਾਹੀ ਤੇ ਬੇਗ ਚਲੋ ਸਜਨੀ ! ਤਿਹ ਕਉਤਕ ਕੋ ਹਮ ਜਾਇ ਨਿਹਾਰੈ ॥੬੯੮॥

ताही ते बेग चलो सजनी ! तिह कउतक को हम जाइ निहारै ॥६९८॥

ਤਾ ਤੇ ਨ ਮਾਨ ਕਰੋ ਸਜਨੀ ! ਹਰਿ ਪਾਸ ਚਲੋ ਨਾਹਿ ਸੰਕ ਬਿਚਾਰੋ ॥

ता ते न मान करो सजनी ! हरि पास चलो नाहि संक बिचारो ॥

ਬਾਤ ਧਰੋ ਰਸ ਹੂੰ ਕੀ ਮਨੈ; ਅਪਨੈ ਮਨ ਮੈ ਨ ਕਛੂ ਹਠ ਧਾਰੋ ॥

बात धरो रस हूं की मनै; अपनै मन मै न कछू हठ धारो ॥

ਕਉਤਕ ਕਾਨ੍ਹ੍ਹ ਕੋ ਦੇਖਨ ਕੋ; ਤਿਹ ਕੋ ਜਸ ਪੈ ਕਬਿ ਸ੍ਯਾਮ ਉਚਾਰੋ ॥

कउतक कान्ह को देखन को; तिह को जस पै कबि स्याम उचारो ॥

ਕਾਹੇ ਕਉ ਬੈਠ ਰਹੀ? ਹਠ ਕੈ; ਕਹਿਯੋ, ਦੇਖਨ ਕਉ ਉਮਗਿਯੋ ਮਨ ਸਾਰੋ ॥੬੯੯॥

काहे कउ बैठ रही? हठ कै; कहियो, देखन कउ उमगियो मन सारो ॥६९९॥

TOP OF PAGE

Dasam Granth