ਦਸਮ ਗਰੰਥ । दसम ग्रंथ ।

Page 252

ਦੈਤ ਕੋ ਰੂਪ ਭਯਾਨਕ ਦੇਖ ਕੈ; ਗੋਪ ਸਭੌ ਮਨ ਮੈ ਡਰੁ ਕੀਆ ॥

दैत को रूप भयानक देख कै; गोप सभौ मन मै डरु कीआ ॥

ਮਾਨਸ ਕੀ ਕਹ ਹੈ ਗਨਤੀ; ਸੁਰ ਰਾਜਹਿ ਕੋ ਪਿਖਿ ਫਾਟਤ ਹੀਆ ॥

मानस की कह है गनती; सुर राजहि को पिखि फाटत हीआ ॥

ਐਸੋ ਮਹਾ ਬਿਕਰਾਲ ਸਰੂਪ; ਤਿਸੈ ਹਰਿ ਨੇ ਛਿਨ ਮੈ ਹਨਿ ਲੀਆ ॥

ऐसो महा बिकराल सरूप; तिसै हरि ने छिन मै हनि लीआ ॥

ਆਇ ਸੁਨਿਓ ਅਪੁਨੇ ਗ੍ਰਿਹ ਮੈ; ਤਿਹ ਕੋ ਬਿਰਤਾਤ ਸਭੈ ਕਹਿ ਦੀਆ ॥੧੧੧॥

आइ सुनिओ अपुने ग्रिह मै; तिह को बिरतात सभै कहि दीआ ॥१११॥

ਦੈ ਬਹੁ ਬਿਪਨ ਕੋ ਤਬ ਦਾਨ ਸੁ; ਖੇਲਤ ਹੈ ਸੁਤ ਸੋ ਫੁਨਿ ਮਾਈ ॥

दै बहु बिपन को तब दान सु; खेलत है सुत सो फुनि माई ॥

ਅੰਗੁਲ ਕੈ ਮੁਖ ਸਾਮੁਹਿ ਹੋਤ ਹੀ; ਲੇਤ ਭਲੇ ਹਰਿ ਜੀ ਮੁਸਕਾਈ ॥

अंगुल कै मुख सामुहि होत ही; लेत भले हरि जी मुसकाई ॥

ਆਨੰਦ ਹੋਤ ਮਹਾ ਜਸੁਦਾ ਮਨਿ; ਅਉਰ ਕਹਾ ਕਹੋ ਤੋਹਿ ਬਡਾਈ? ॥

आनंद होत महा जसुदा मनि; अउर कहा कहो तोहि बडाई? ॥

ਤਾ ਛਬਿ ਕੀ ਉਪਮਾ ਅਤਿ ਪੈ; ਕਬਿ ਕੇ ਮਨ ਮੈ ਤਨ ਤੇ ਅਤਿ ਭਾਈ ॥੧੧੨॥

ता छबि की उपमा अति पै; कबि के मन मै तन ते अति भाई ॥११२॥


ਅਥ ਸਾਰੀ ਬਿਸ੍ਵ ਮੁਖ ਮੋ ਕ੍ਰਿਸਨ ਜੀ ਜਸੋਧਾ ਕੋ ਦਿਖਾਈ ॥

अथ सारी बिस्व मुख मो क्रिसन जी जसोधा को दिखाई ॥

ਸਵੈਯਾ ॥

सवैया ॥

ਮੋਹਿ ਬਢਾਇ ਮਹਾ ਮਨ ਮੈ; ਹਰਿ ਕੌ ਲਗੀ ਫੇਰਿ ਖਿਲਾਵਨ ਮਾਈ ॥

मोहि बढाइ महा मन मै; हरि कौ लगी फेरि खिलावन माई ॥

ਤਉ ਹਰਿ ਜੀ ਮਨ ਮਧ ਬਿਚਾਰਿ; ਸਿਤਾਬ ਲਈ ਮੁਖਿ ਮਾਹਿ ਜੰਭਾਈ ॥

तउ हरि जी मन मध बिचारि; सिताब लई मुखि माहि ज्मभाई ॥

ਚਕ੍ਰਤ ਹੋਇ ਰਹੀ ਜਸੁਧਾ; ਮਨ ਮਧਿ ਭਈ ਤਿਹ ਕੇ ਦੁਚਿਤਾਈ ॥

चक्रत होइ रही जसुधा; मन मधि भई तिह के दुचिताई ॥

ਮਾਇ ਸੁ ਢਾਪਿ ਲਈ ਤਬ ਹੀ ਸਭ; ਬਿਸਨ ਮਯਾ ਤਿਨ ਜੋ ਲਖਿ ਪਾਈ ॥੧੧੩॥

माइ सु ढापि लई तब ही सभ; बिसन मया तिन जो लखि पाई ॥११३॥

ਕਾਨ੍ਹ ਚਲੇ ਘੁੰਟੂਆ ਘਰ ਭੀਤਰ; ਮਾਤ ਕਰੈ ਉਪਮਾ ਤਿਹ ਚੰਗੀ ॥

कान्ह चले घुंटूआ घर भीतर; मात करै उपमा तिह चंगी ॥

ਲਾਲਨ ਕੀ ਮਨਿ ਲਾਲ ਕਿਧੌ; ਨੰਦ ਧੇਨ ਸਭੈ ਤਿਹ ਕੇ ਸਭ ਸੰਗੀ ॥

लालन की मनि लाल किधौ; नंद धेन सभै तिह के सभ संगी ॥

ਲਾਲ ਭਈ ਜਸੁਦਾ ਪਿਖਿ ਪੁਤ੍ਰਹਿੰ; ਜਿਉ ਘਨਿ ਮੈ ਚਮਕੈ ਦੁਤਿ ਰੰਗੀ ॥

लाल भई जसुदा पिखि पुत्रहिं; जिउ घनि मै चमकै दुति रंगी ॥

ਕਿਉ ਨਹਿ ਹੋਵੈ ਪ੍ਰਸੰਨ੍ਯ ਸੁ ਮਾਤ; ਭਯੋ ਜਿਨ ਕੇ ਗ੍ਰਿਹਿ ਤਾਤ ਤ੍ਰਿਭੰਗੀ ॥੧੧੪॥

किउ नहि होवै प्रसंन्य सु मात; भयो जिन के ग्रिहि तात त्रिभंगी ॥११४॥

ਰਾਹਿ ਸਿਖਾਵਨ ਕਾਜ ਗਡੀਹਰਿ; ਗੋਪ ਮਨੋ ਮਿਲ ਕੈ ਸੁ ਬਨਾਯੋ ॥

राहि सिखावन काज गडीहरि; गोप मनो मिल कै सु बनायो ॥

ਕਾਨਹਿ ਕੋ ਤਿਹ ਉਪਰ ਬਿਠਾਇ ਕੈ; ਆਪਨੇ ਆਙਨ ਬੀਚ ਧਵਾਯੋ ॥

कानहि को तिह उपर बिठाइ कै; आपने आङन बीच धवायो ॥

ਫੇਰਿ ਉਠਾਇ ਲਯੋ ਜਸੁਦਾ; ਉਰ ਮੋ ਗਹਿ ਕੈ ਪਯ ਪਾਨ ਕਰਾਯੋ ॥

फेरि उठाइ लयो जसुदा; उर मो गहि कै पय पान करायो ॥

ਸੋਇ ਰਹੇ ਹਰਿ ਜੀ ਤਬ ਹੀ; ਕਬਿ ਨੇ ਅਪੁਨੇ ਮਨ ਮੈ ਸੁਖ ਪਾਯੋ ॥੧੧੫॥

सोइ रहे हरि जी तब ही; कबि ने अपुने मन मै सुख पायो ॥११५॥

ਦੋਹਰਾ ॥

दोहरा ॥

ਜਬ ਹੀ ਨਿੰਦ੍ਰਾ ਛੁਟ ਗਈ; ਹਰੀ ਉਠੇ ਤਤਕਾਲ ॥

जब ही निंद्रा छुट गई; हरी उठे ततकाल ॥

ਖੇਲ ਖਿਲਾਵਨ ਸੋ ਕਰਿਯੋ; ਲੋਚਨ ਜਾਹਿ ਬਿਸਾਲ ॥੧੧੬॥

खेल खिलावन सो करियो; लोचन जाहि बिसाल ॥११६॥

ਇਸੀ ਭਾਂਤਿ ਸੋ ਕ੍ਰਿਸਨ ਜੀ; ਖੇਲ ਕਰੇ ਬ੍ਰਿਜ ਮਾਹਿ ॥

इसी भांति सो क्रिसन जी; खेल करे ब्रिज माहि ॥

ਅਬ ਪਗ ਚਲਤਿਯੋ ਕੀ ਕਥਾ; ਕਹੋਂ, ਸੁਨੋ ਨਰ ਨਾਹਿ ! ॥੧੧੭॥

अब पग चलतियो की कथा; कहों, सुनो नर नाहि ! ॥११७॥

ਸਵੈਯਾ ॥

सवैया ॥

ਸਾਲ ਬਿਤੀਤ ਭਯੋ ਜਬ ਹੀ; ਤਬ ਕਾਨ੍ਹ ਭਯੋ ਬਲ ਕੈ ਪਗ ਮੈ ॥

साल बितीत भयो जब ही; तब कान्ह भयो बल कै पग मै ॥

ਜਸੁ ਮਾਤ ਪ੍ਰਸੰਨ੍ਯ ਭਈ ਮਨ ਮੈ; ਪਿਖਿ ਧਾਵਤ ਪੁਤ੍ਰਹਿ ਕੋ ਮਗ ਮੈ ॥

जसु मात प्रसंन्य भई मन मै; पिखि धावत पुत्रहि को मग मै ॥

ਬਾਤ ਕਰੀ ਇਹ ਗੋਪਿਨ ਸੋ; ਪ੍ਰਭਾ ਫੈਲ ਰਹੀ ਸੁ ਸਭੈ ਜਗ ਮੈ ॥

बात करी इह गोपिन सो; प्रभा फैल रही सु सभै जग मै ॥

ਜਨੁ ਸੁੰਦਰਤਾ ਅਤਿ ਮਾਨੁਖ ਕੋ; ਸਬ ਧਾਇ ਧਸੀ ਹਰਿ ਕੈ ਨਗ ਮੈ ॥੧੧੮॥

जनु सुंदरता अति मानुख को; सब धाइ धसी हरि कै नग मै ॥११८॥

TOP OF PAGE

Dasam Granth